ਮੀਂਹ ਜਾਵੇ ਅਨ੍ਹੇਰੀ ਜਾਵੇ
ਜਦੋਂ ਦਾ ਮੰਗਲ ਸਿੰਘ ਫੌਜ ਵਿਚ ਭਰਤੀ ਹੋ ਗਿਆ ਸੀ, ਬਸੰਤ ਕੌਰ ਨੂੰ ਮੱਝ ਲਈ ਪੱਠੇ ਖੇਤੋਂ ਆਪ ਲਿਆਉਣੇ ਪੈ ਗਏ ਸਨ। ਪਿਛਲੇ ਛੇ ਮਹੀਨਿਆਂ ਵਿਚ ਦੋ ਬਰਸਾਤ ਦੇ ਸਨ, ਜਦੋਂ ਬੰਜਰਾਂ ਵਿਚ ਘਾਹ ਇਤਨਾ ਉਗਿਆ ਹੋਇਆ ਸੀ ਕਿ ਮੱਝਾਂ ਨੂੰ ਚਾਰ ਕੇ ਲਿਆਉਣ ਤੋਂ ਪਿਛੋਂ ਬਹੁਤਾ ਤੂੜੀ ਪੱਠਾ ਪਾਉਣ ਦੀ ਲੋੜ ਨਹੀਂ ਸੀ ਤੇ ਬਸੰਤ ਕੌਰ ਦੀ ਮੱਝ,...
ਚੱਠਿਆਂ ਦੀ ਵਾਰ ਪੀਰ ਮੁਹੰਮਦ
1ਰੱਬ ਬਿਅੰਤ ਅਪਾਰ ਦਾ, ਕਿਸੇ ਅੰਤ ਨ ਪਾਇਆਤੇ ਕਹਿ ਕੇ ਲਫ਼ਜ਼ ਉਸ 'ਕੁਨ' ਦਾ, ਸਭ ਜਗਤ ਬਣਾਇਆਆਦਮ ਹੱਵਾ ਸਿਰਜ ਕੇ, ਉਸ ਆਪ ਲਖਾਇਆਕੱਢ ਉਨ੍ਹਾਂ ਨੂੰ ਜੰਨਤੋਂ ਵਿਛੋੜਾ ਪਾਇਆਘੱਤ ਤੂਫ਼ਾਨ ਉਸ ਨੂਹ ਨੂੰ, ਚਾ ਗ਼ਰਕ ਕਰਾਇਆਇਬਰਾਹੀਮ ਖ਼ਲੀਲ ਨੂੰ, ਚਾ ਚਿਖਾ ਚੜ੍ਹਾਇਆਇਸਮਾਈਲ ਉਸ ਬਾਪ ਥੀਂ, ਸੀ ਆਪ ਕੁਹਾਇਆਰੱਖ ਆਰਾ ਸਿਰ ਜ਼ਕਰੀਏ, ਉਸ ਚੀਰ ਵਢਾਇਆਸਿਰ ਯਹੀਏ ਦਾ ਕੱਟ ਕੇ, ਵਿਚ ਥਾਲ ਟਿਕਾਇਆਯੂਨਸ...
ਖੱਟੀ ਲੱਸੀ ਪੀਣ ਵਾਲੇ
ਗਿੰਦਰ ਤੇ ਚੰਦ ਦੋ ਭਰਾ ਸਨ। ਗਿੰਦਰ ਵੱਡਾ ਸੀ ਤੇ ਚੰਦ ਛੋਟਾ। ਜ਼ਮੀਨ ਉਨ੍ਹਾਂ ਕੋਲ ਸਾਰੀ ਹੀ ਦਸ ਘੁਮਾਂ ਸੀ। ਉਨ੍ਹਾਂ ਦਾ ਪਿਓ ਇਕੱਲਾ ਸੀ ਤੇ ਜਵਾਨੀ-ਪਹਿਰੇ ਵੀ ਉਸ ਤੋਂ ਵਾਹੀ ਦਾ ਕੰਮ ਚੰਗਾ ਨਹੀਂ ਸੀ ਤੁਰਿਆ। ਆਪਣੀਆਂ ਦੋ ਭੈਣਾਂ ਦੇ ਵਿਆਹ, ਜਿਹੜੇ ਉਸ ਨੇ ਆਪ ਹੀ ਕੀਤੇ ਸਨ, ਕਿਸੇ ਬਾਣੀਏ ਤੋਂ ਕਰਜ਼ਾ ਲੈ ਕੇ ਕੀਤੇ ਸਨ। ਕਰਜ਼ਾ ਦਿਨੋ-ਦਿਨ...
ਮਹਾਤਮਾ (ਇਕਾਂਗੀ ਨਾਟਕ)
ਪਾਤਰ
1. ਰਾਧਾਂ - ਇੱਕ ਪੇਂਡੂ ਤੀਵੀਂ।2. ਸ਼ਾਮੋ - ਰਾਧਾਂ ਦੀ ਮੁਟਿਆਰ ਧੀ ।3. ਦਿਆਲ - ਰਾਧਾਂ ਦਾ ਚਾਰ ਵਰ੍ਹੇ ਦਾ ਪੁਤਰ ।4. ਮਹਾਤਮਾ।5. ਮਹਾਤਮਾ ਦਾ ਚੇਲਾ।6, 7, 8, ਤਿੰਨ ਮੁਸਾਫ਼ਰ
ਪਹਿਲੀ ਝਾਕੀ
(ਇੱਕ ਪੇਂਡੂ ਕਾਰੀਗਰ ਦਾ ਵਿਹੜਾ।
ਪਿਛਲੇ ਪਾਸੇ ਕੱਚੀਆਂ ਇੱਟਾਂ ਦਾ ਮਕਾਨ, ਸੱਜੇ ਪਾਸੇ ਰਸੋਈ ਦਾ ਕਮਰਾ ਜਿਸ ਦੀ ਛੱਤ ਪਵਾਂਖੀ ਹੋਈ ਹੈ । ਰਾਧਾਂ ਤੇ ਸ਼ਾਮੋ ਇੱਕ ਦੂਸਰੀ ਦੇ ਸਾਹਮਣੇ...
ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ
ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ -ਪ੍ਰੋ. ਅੱਛਰੂ ਸਿੰਘ(ਸਾਬਕਾ ਮੁਖੀ, ਅੰਗ੍ਰੇਜ਼ੀ ਵਿਭਾਗ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ)ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ ਪੰਜਾਬੀ ਦੇ ਭਾਸ਼ਾ-ਵਿਗਿਆਨੀਆਂ, ਵਿਦਵਾਨਾਂ, ਲੇਖਕਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਕਾਫ਼ੀ ਦੇਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਸ ਬਾਰੇ ਵੱਖੋ-ਵੱਖਰੇ ਮਤ ਦਿੱਤੇ ਜਾ ਰਹੇ ਹਨ ਜਿਨ੍ਹਾਂ ਕਾਰਣ ਇਹ ਭੰਬਲਭੂਸਾ ਘਟਣ ਦੀ ਥਾਂ ਸਗੋਂ ਹੋਰ...
ਅੰਮ੍ਰਿਤ ਲਹਿਰਾਂ (1936)
ਮੰਗਲਾਚਰਣਮੇਰੇ ਮਨ ਨੇ ਏਹੋ ਯਕੀਨ ਕੀਤਾ,ਕਲਪ ਬ੍ਰਿੱਛ ਸੱਚਾ ਸਿਰਜਣਹਾਰ ਦਾ ਨਾਂ।ਹਰ ਇਕ ਦੀ ਕਰੇ ਮੁਰਾਦ ਪੂਰੀਕਾਮਧੇਨ ਹੈ ਓਸ ਕਰਤਾਰ ਦਾ ਨਾਂ ।ਮੂੰਹੋਂ ਮੰਗੀਏ ਜੋ ਓਹੀ ਦਾਤ ਮਿਲਦੀ,ਚਿੰਤਾਮਣੀ ਹੈ ਉਸ ਨਿਰੰਕਾਰ ਦਾ ਨਾਂ।"ਅੰਮ੍ਰਿਤ" ਨਾਸ਼ ਹੋਵੇ ਵਿਘਨਾਂ ਸਾਰਿਆਂ ਦਾ,ਏਸੇ ਵਾਸਤੇ ਲਿਆ ਦਾਤਾਰ ਦਾ ਨਾਂ ।ਮੇਰੇ ਦਿਲ ਦਾ ਚਾਜਿਵੇਂ ਮੋਰ ਨੂੰ ਰੀਝ ਹੈ ਬੱਦਲਾਂ ਦੀ,ਜਿਵੇਂ ਮੱਛੀ ਨੂੰ ਤਾਰੀਆਂ ਲਾਣ ਦਾ ਚਾ ।ਜਿਵੇਂ...
ਕੱਟੇ ਖੰਭਾਂ ਵਾਲਾ ਉਕਾਬ
ਸੁਖਪਾਲ ਨੇ ਦੇਖਿਆ, ਹੁਣ ਜਦ ਪਰਮਿੰਦਰ ਬਾਹਰੋਂ ਆਉਂਦੀ ਤਾਂ ਉਹ ਉਸ ਦੀ ਪਤਨੀ ਕੋਲ ਬਿੰਦ-ਝੱਟ ਖੜ੍ਹ ਕੇ ਤੇ ਕੋਈ ਗੱਲ ਕਰਕੇ ਫਿਰ ਹੀ ਚੁਬਾਰੇ ਦੀਆਂ ਪੌੜੀਆ ਚੜ੍ਹਦੀ। ਉਸ ਦੀ ਪਤਨੀ ਕੋਲ ਖੜ੍ਹੀ ਗੱਲ ਕਰਦੀ ਉਹ ਬਿੰਦੇ-ਬਿੰਦੇ ਬੈਠਕ ਵੱਲ ਵੀ ਝਾਕਦੀ। ਬੈਠਕ ਵਿੱਚ ਮੰਜੇ ਉੱਤੇ ਜਾਂ ਆਰਾਮ-ਕੁਰਸੀ ਉੱਤੇ ਬੈਠਾ ਉਹ ਉਸ ਦੀ ਗੱਲ ਨੂੰ ਗਹੁ ਨਾਲ ਸੁਣਦਾ ਤੇ ਉਸ ਦੇ...
ਵੀਹ ਦਿਨ ਹੋਰ ਜਿਊਣਾ…!
(ਚਰਨਜੀਤ ਸਿੰਘ ਤੇਜਾ)ਬੰਦ ਹੋ ਚੁਕੇ ਮਾਡਲ ਦੀ ਕਾਰ ਦਾ ਇਕ ਪੁਰਜ਼ਾ ਲੱਭਦਿਆਂ ਆਖਰ ਨੂੰ ਲੁਧਿਆਣੇ ਗਿੱਲ ਰੋਡ ‘ਤੇ ਜਾਣਾ ਹੀ ਪਿਆ। ਕਿਸੇ ਨੇ ਦੱਸ ਪਾਈ ਕਿ “ਸ਼ੇਖੂਪੁਰੀਏ ਖਰਾਦੀਆਂ ਦੀ ਦੁਕਾਨ ਆ, ਜਿੱਦਾਂ ਦਾ ਪੁਰਜ਼ਾ ਚਾਹੀਦਾ ਉਦਾਂ ਦਾ ਬਣਾਅ ਦੇਣਗੇ”। ਦੁਕਾਨ ‘ਤੇ ਬੈਠੇ ਖੁਸ਼ਕ-ਮਿਜ਼ਾਜ ਜਿਹੇ ਸਰਦਾਰ ਨੇ ਮੁੰਡੇ ਨੂੰ ਅਵਾਜ਼ ਮਾਰ ਕੇ ਕਾਰ ਦਾ ਕੰਡਮ ਹੋਇਆ ਪੁਰਜ਼ਾ ਮੇਰੇ ਹੱਥੋਂ ਫੜ...
ਸੱਸੀ-ਪੁੰਨੂੰ : ਹਾਸ਼ਿਮ ਸ਼ਾਹ
ਹਿਕਮਤ ਓਸ ਖ਼ੁਦਾਵੰਦ ਵਾਲੀ, ਮਾਲਕ ਮੁਲਕ ਮਲਕ ਦਾ ।ਲੱਖ ਕਰੋੜ ਕਰਨ ਚਤਰਾਈਆਂ, ਕੋਈ ਪਛਾਣ ਨਾ ਸਕਦਾ ।ਕੁਦਰਤ ਨਾਲ ਰਹੇ ਸਰਗਰਦਾਂ, ਦਾਇਮ ਚਰਖ਼ ਫ਼ਲਕ ਦਾ ।ਹਾਸ਼ਮ ਖ਼ੂਬ ਹੋਈ ਗੁਲਕਾਰੀ, ਫ਼ਰਸ਼ ਫ਼ਨਾਹ ਖ਼ਲਕ ਦਾ ।1।(ਹਿਕਮਤ=ਸਿਆਣਪ, ਸਰਗਰਦਾਂ=ਘੁਕਦਾ, ਦਾਇਮ=ਸਥਾਈ,ਚਰਖ਼=ਪਹੀਆ, ਫ਼ਲਕ=ਆਕਾਸ਼, ਫ਼ਰਸ਼=ਧਰਤੀ)ਹਿਕਮਤ ਨਾਲ ਹਕੀਮ ਅਜ਼ਲ ਦੇ, ਨਕਸ਼ ਨਿਗਾਰ ਬਣਾਇਆ ।ਹਰ ਅਰਵਾਹ ਅਸੀਰ ਇਸ਼ਕ ਦਾ, ਕੈਦ ਜਿਸਮ ਵਿਚ ਪਾਇਆ ।ਜੋ ਮਖ਼ਲੂਕ ਨਾ ਬਾਹਰ ਉਸ ਥੀਂ,...
ਪੰਜਾਬ ਦੀ ਪਹਿਲੀ ਵੰਡ ਦੁਖ਼ਾਂਤ
ਆਮਿਰ ਜ਼ਹੀਰ ਭੱਟੀਮੇਰਾ ਪੰਜਾਬ ਕੇਵਲ ਇਕ ਵਾਰੀ ਹੀ ਨਹੀਂ ਵੰਡਿਆ ਗਿਆ। ਪੰਜਾਬ-ਦੁਸ਼ਮਣ ਤਾਕਤਾਂ ਨੇ ਇਹਨੂੰ ਕਈ ਕਈ ਵਾਰੀ ਵੰਡਿਆ ਹੈ। ਅੱਜ ਪੰਜਾਬੀਆਂ ਨੂੰ ਪੰਜਾਬ ਦੀ ਨਿਰੀ ਇੱਕੋ ਵੰਡ ਦਾ ਹੀ ਪਤਾ ਹੈ। 1947 ਵਿਚ ਹੋਈ ਪੰਜਾਬ ਦੀ ਖ਼ੂਨੀ ਵੰਡ, ਜਿਹੜੀ ਹਿੰਦੁਸਤਾਨ ਦੀ ਨਹੀਂ ਸਗੋਂ ਪੰਜਾਬ ਦੀ ਹੀ ਵੰਡ ਸੀ। ਪੰਜਾਬੀਆਂ ਨੂੰ ਇਹ ਵੰਡ ਸ਼ਾਇਦ ਇਸ ਕਰਕੇ ਚੇਤੇ ਹੈ ਕਿ...
ਪੰਜਾਬੀ ਅਖਾਣ ਸੰਗ੍ਰਹਿ
ਅਖਾਣ: ਕਿਸੇ ਅਜਿਹੀ ਆਖੀ ਹੋਈ ਗੱਲ ਨੂੰ ਅਖਾਣ ਕਹਿੰਦੇ ਹਨ ਜਿਸ ਦੇ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਜੀਵਨ ਦਾ ਤੱਤ ਨਿਚੋੜ ਸਮੋਇਆ ਹੋਵੇ । ਅਖਾਣਾਂ ਦੇ ਸ਼ਬਦਾਂ ਵਿੱਚ ਸਦੀਵੀ ਸੱਚ ਹੁੰਦਾ ਹੈ ਜਿਸ ਨੂੰ ਥੋੜ੍ਹੀ ਕੀਤੇ ਝੁਠਲਾਇਆ ਨਹੀਂ ਜਾ ਸਕਦਾ।ੳਉਸ ਪੇਕੇ ਕੀ ਜਾਣਾ ਜਿਥੇ ਸਿਰ ਪਾਣੀ ਨਾ ਪਾਣਾ : ਪਿੰਡ ਭਾਵੇਂ ਪੇਕਿਆਂ ਦਾ ਹੀ ਹੋਵੇ ਪਰ ਸੁਖ-ਅਰਾਮ ਤੋਂ ਬਗੈਰ ਉਥੇ...
ਹੀਰ ਰਾਂਝੇ ਦੀ ਕਲੀ
ਕਲੀ ਹੀਰ-੧ਗੁੱਸੇ ਹੋਕੇ ਰਾਂਝਾ ਤੱਖ਼ਤ ਹਜ਼ਾਰਿਓਂ ਤੁਰ ਪਿਆ ਹੈ,ਸੁਬ੍ਹਾ ਸਾਦਕ ਹੋਈ, ਨਾ ਹੋਈਆਂ ਰੋਸ਼ਨਾਈਆਂ ।ਕਾਂਵਾਂ-ਰੌਲੀ ਪਾ ਤੀ ਸੀ, ਉੱਠਕੇ ਭਰਝਾਈਆਂ ਨੇ,ਮਗਰੇ ਭੱਜੀਆਂ ਆਈਆਂ, ਸੀ ਦਿੰਦੀਆਂ ਦੁਹਾਈਆਂ ।ਚੰਦ ਪ੍ਰਵਾਰ ਵਾਂਗੂੰ ਘੇਰਾ ਘੱਤ ਲਿਆ ਰੋਕ ਕੇ,ਹੱਥ ਬੰਨ੍ਹ ਪੈਰੀਂ ਗਿਰਕੇ ਤੇ ਕਹਿਣ ਭਰਝਾਈਆਂ ।ਕਾਹਤੋਂ ਰੁੱਸ ਗਿਆ ਦਿਉਰਾ, ਲੱਛਿਆ ਪੱਟ ਦੇ ਵਰਗਿਆ ਵੇ,ਕਿੱਧਰ ਹੁਸਨ ਕੱਟਕ ਨੇ, ਕਰੀਆਂ ਝੜਾਈਆਂ ।ਮੱਝੀਆਂ ਚੋਣ ਨੂੰ ਘੰਗਰਾਲਾਂ ਸੁਹਣ...
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇਗੀਤ ਦੀ ਮੌਤ ਇਸ ਰਾਤ ਜੇ ਹੋ ਗਈਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇਇਸ ਅਦਾਲਤ 'ਚ ਬੰਦੇ ਬਿਰਖ ਹੋ ਗਏਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇਯਾਰ ਮੇਰੇ ਜੁ ਇਸ ਆਸ 'ਤੇ ਮਰ ਗਏਕਿ ਮੈਂ ਉਨ੍ਹਾਂ ਦੇ ਦੁੱਖ ਦਾ ਬਣਾਵਾਂਗਾ ਗੀਤਜੇ ਮੈਂ...
ਹੇਰੇ
"ਆਮ ਬੋਲ-ਚਾਲ ਵਿੱਚ ‘ਹੇਰੇ’ ਨੂੰ ਦੋਹਾ ਵੀ ਕਿਹਾ ਜਾਂਦਾ ਹੈ। ਮਹਾਨ ਕੋਸ਼ ਅਨੁਸਾਰ ਹੇਰੇ ਤੋਂ ਭਾਵ ‘‘ਲੰਮੀ ਹੇਕ ਨਾਲ ਗਾਇਆ ਹੋਇਆ ਇੱਕ ਪੰਜਾਬੀ ਗੀਤ, ਇਹ ਖ਼ਾਸ ਕਰਕੇ ਵਿਆਹ ਸਮੇਂ ਗਾਈਦਾ ਹੈ।’’ ਹੇਰਾ ਦੋ ਤੁਕਾਂ ਦਾ ਇੱਕ ਗੀਤ ਹੁੰਦਾ ਹੈ, ਜੋ ਦੋਹਰਾ ਛੰਦ ਨਾਲ ਨੇੜਤਾ ਰੱਖਦਾ ਹੈ। ਇਸ ਦੀਆਂ ਦੋਵੇਂ ਤੁਕਾਂ ਨੂੰ ਉੱਚੀ ਹੇਕ ਤੇ ਲੰਮੀ ਸੁਰ ਵਿੱਚ ਗਾਇਆ ਜਾਂਦਾ...
ਛੱਡ ਕੇ ਨਾ ਜਾਹ
ਉਹ ਉਹਨੂੰ ਸਾਰੇ ਦੇਖ ਕੇ ਆਇਆ ਸੀ, ਕਿਤੇ ਨਹੀਂ ਮਿਲੀ। ਨੌਂ ਵਜੇ ਘਰੋਂ ਨਿੱਕਲੀ ਸੀ। ਉਹਨੂੰ ਅੰਦਾਜ਼ਾ ਹੋਵੇਗਾ ਕਿ ਦਸ ਵਜੇ ਰਾਤ ਦੀ ਗੱਡੀ ਅੰਬਾਲੇ ਨੂੰ ਜਾਂਦੀ ਹੈ। ਉਹ ਗੱਡੀ ਚੜ੍ਹ ਕੇ ਅੰਬਾਲੇ ਪਹੁੰਚ ਜਾਵੇਗੀ ਤੇ ਓਥੋਂ ਫੇਰ ਦਿੱਲੀ ਨੂੰ ਕੋਈ ਗੱਡੀ ਮਿਲ ਹੀ ਜਾਵੇਗੀ।ਐਵੇਂ ਮੂੰਹ ਚੁੱਕ ਕੇ ਤੁਰ ਗਈ। ਸਭ ਨੂੰ ਪਤਾ ਹੈ ਕਿ ਹਾਲਾਤ ਖ਼ਰਾਬ ਹੋਣ ਕਰਕੇ...
ਪੂਰਨ ਭਗਤ
ਗੱਲ ਮੱਧਕਾਲੀਨ ਸਮੇਂ ਦੀ ਹੈ। ਉਦੋਂ ਨਾਥ ਜੋਗੀਆਂ ਦਾ ਜਨ ਸਾਧਾਰਨ ਦੇ ਜੀਵਨ ’ਤੇ ਬਹੁਤ ਵੱਡਾ ਪ੍ਰਭਾਵ ਸੀ। ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਰਾਜ ਕਰਦਾ ਸੀ – ਸਿਆਲਕੋਟ ਉਸ ਦੀ ਰਾਜਧਾਨੀ ਸੀ। ਸਲਵਾਨ ਇਕ ਆਸ਼ਿਕ-ਮਿਜ਼ਾਜ ਅਤੇ ਮੌਜ-ਮਸਤੀ ’ਚ ਰਹਿਣ ਵਾਲਾ ਰਾਜਾ ਸੀ। ਉਹਨੂੰ ਕਿਸੇ ਗੱਲ ਦੀ ਤੋਟ ਨਹੀਂ ਸੀ ਜੇ ਘਾਟ ਸੀ ਤਾਂ ਇਕ ਔਲਾਦ...
ਰੰਗ ਪੰਜਾਬ ਦੇ
ਉਡੀਕਾਂ ਉਹਨੂੰ ਜ਼ਹਿਰ ਮੋਹਰਾ ਮਲਮਲ ਦਾ ਸੂਟ ਪਾ ਕੇਵਿੱਚ ਕੱਢੀਆਂ ਨੇ ਗੁਲਾਨਾਰੀ ਬੂਟੀਆਂਜਿਹੜਾ ਮਹਿੰਦੀ ਰੰਗੀ ਵਰਦੀ ਨਾਲ ਮੂੰਗੀਆ ਜੀ ਪੱਗ ਬੰਨਕਰੇ ਬਾਡਰ ਤੇ ਸਖਤ ਡਿਊਟੀਆਂਹਰਿਆਂ ਕਚੂਰਾਂ ਕੋਲ ਭੂਸਲੇ ਜੇ ਬਾਰ ਵਾਲਾਘਸਮੈਲਾ ਘਰ ਮੇਰੇ ਬਾਪ ਦਾਸੂਹੇ ਸੂਹੇ ਜੋੜੇ ਵਿੱਚ ਲਿਪਟੀ ਸੰਧੂਰੀ ਰੰਗੀਫੜ੍ਹ ਲਿਆ ਲੜ ਫਿਰ ਆਪ ਦਾਛੱਡ ਜਾਣੇ ਹਰਿਆਲੇ ਵਣ ਤੇ ਪਿੱਪਲਜਿੱਥੇ ਸਖੀਆਂ ਦੇ ਨਾਲ ਪੀਂਘਾਂ ਝੂਟੀਆਂਸੂਟ ਪਾ ਕੇ ਗਾਜਰੀ,ਲੱਡੂ...
ਚੰਬੇ ਦਾ ਫੁੱਲ
ਅੱਜ ਇਕ ਚੰਬੇ ਦਾ ਫੁੱਲ ਮੋਇਆਅੱਜ ਇਕ ਚੰਬੇ ਦਾ ਫੁੱਲ ਮੋਇਆਗਲ ਪੌਣਾਂ ਦੇ ਪਾ ਕੇ ਬਾਹੀਂਗੋਰਾ ਚੇਤਰ ਛਮ ਛਮ ਰੋਇਆਅੱਜ ਇਕ ਚੰਬੇ ਦਾ ਫੁੱਲ ਮੋਇਆਚੇਤਰ ਦੇ ਬੁੱਲ੍ਹ ਨੀਲੇ ਨੀਲੇਮੁੱਖੜਾ ਵਾਂਗ ਵਸਾਰਾਂ ਹੋਇਆਨੈਣੀਂ ਲੱਖ ਮਾਤਮੀ ਛੱਲੇਗਲ੍ਹ ਵਿਚ ਪੈ ਪੈ ਜਾਵੇ ਟੋਇਆਅੱਜ ਇਕ ਚੰਬੇ ਦਾ ਫੁੱਲ ਮੋਇਆਅੱਧੀ ਰਾਤੀਂ ਰੋਵੇ ਚੇਤਰਪੌਣਾਂ ਦਾ ਦਿਲ ਜ਼ਖ਼ਮੀ ਹੋਇਆਡੂੰਘੇ ਵੈਣ ਬੜੇ ਦਰਦੀਲੇਸੁਣ ਕੇ ਸਾਰਾ ਆਲਮ ਰੋਇਆਅੱਜ...
ਸ਼ਾਮ ਲਾਲ ਵੇਦਾਂਤੀ
ਸ਼ਾਮਾਂ ਪੈ ਰਹੀਆਂ ਸਨ । ਗਰਮੀ ਲੋਹੜੇ ਦੀ ਸੀ ਤੇ ਹੁਸੜ ਹੋ ਗਿਆ ਸੀ । ਹਵਾ ਬਿਲਕੁਲ ਮਰੀ ਹੋਈ ਸੀ । ਸੂਰਜ ਵਕਤ ਤੋਂ ਪਹਿਲਾਂ ਛਿਪ ਚੁਕਾ ਸੀ । ਉਸ ਬੱਦਲ ਵਿਚ ਜੋ ਦਿਨ ਭਰ ਦੀ ਆਸ ਰਹਿ ਕੇ ਹੁਣ ਆ ਰਹੀ ਰਾਤ ਦਾ ਭੈ ਬਣ ਰਿਹਾ ਸੀ। ਸ਼ਾਮ ਲਾਲ ਦਿਹਾੜ ਦੁਕਾਨ ਦੇ ਨਰਕ ਵਿਚ ਕਟ ਕੇ ਗੁਆਂਢੀਆਂ ਤੋਂ...
ਮੁਨਾਜਾਤ : ਹਾਸ਼ਿਮ ਸ਼ਾਹ
1ਤੁਮ ਬਖਸ਼ੋ ਫ਼ਕਰ ਫ਼ਕੀਰਾਂ ਨੂੰ, ਤੁਮ ਦਿਓ ਕਰਾਮਤ ਪੀਰਾਂ ਨੂੰ।ਤੁਮ ਸ਼ਾਦ ਕਰੋ ਦਿਲਗ਼ੀਰਾਂ ਨੂੰ, ਤੁਮ ਦਿਓ ਖਲਾਸ ਅਸੀਰਾਂ ਨੂੰ।ਤੁਮ ਫ਼ਰਸ਼ ਜ਼ਿਮੀਂ ਪਰ ਆਏ ਹੋ, ਦੁਖ ਦੂਰ ਕਰਨ ਦੁਖਿਆਰਾਂ ਦੇ।ਤੁਮ ਬੰਦੀਵਾਨ ਛੁਡਾਵੋ ਜੀ, ਨਿਤ ਤੋੜ ਜੰਜ਼ੀਰ ਹਜ਼ਾਰਾਂ ਦੇ।ਤੁਮ ਤਾਰਨਹਾਰ ਪਲੀਦਾਂ ਨੂੰ, ਹੁਣ ਭਾਗ ਭਲੇ ਬਦਕਾਰਾਂ ਦੇ।ਫ਼ਰਯਾਦ ਸੁਣੋ ਇਸ ਹਾਸ਼ਮ ਦੀ, ਹਰ ਸਿਰ ਲਾਚਾਰ ਲਚਾਰਾਂ ਦੇ।ਯਾ ਹਜ਼ਰਤ ਗ਼ੌਸੁਲ ਆਜ਼ਮ ਜੀ।(ਸ਼ਾਦ=ਖੁਸ਼, ਖਲਾਸ=ਆਜ਼ਾਦ,...
ਰੁਤਬਾ (ਕਲੀ ਜੋਟਾ)
ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇਂ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ
ਚਿਰਾਂ ਪਿੱਛੋਂ ਜਦੋਂ ਅਹਿਸਾਸ ਹੋਣਗੇ
ਓਦੋਂ ਦਿਲਦਾਰ ਨਹੀਓਂ ਪਾਸ ਹੋਣਗੇ
ਰੰਗਲੇ ਜਹਾਨ ਦੀਆਂ ਰੌਣਕਾਂ ‘ਚ ਵੀ
ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ
ਹਲੇ ਵੀ ਕੁੱਝ ਸੋਚ ਲੈ ਵੇ ਮਹਿਰਮਾ
ਜੇ...