ਮਹਾਤਮਾ (ਇਕਾਂਗੀ ਨਾਟਕ)
ਪਾਤਰ
1. ਰਾਧਾਂ - ਇੱਕ ਪੇਂਡੂ ਤੀਵੀਂ।2. ਸ਼ਾਮੋ - ਰਾਧਾਂ ਦੀ ਮੁਟਿਆਰ ਧੀ ।3. ਦਿਆਲ - ਰਾਧਾਂ ਦਾ ਚਾਰ ਵਰ੍ਹੇ ਦਾ ਪੁਤਰ ।4. ਮਹਾਤਮਾ।5. ਮਹਾਤਮਾ ਦਾ ਚੇਲਾ।6, 7, 8, ਤਿੰਨ ਮੁਸਾਫ਼ਰ
ਪਹਿਲੀ ਝਾਕੀ
(ਇੱਕ ਪੇਂਡੂ ਕਾਰੀਗਰ ਦਾ ਵਿਹੜਾ।
ਪਿਛਲੇ ਪਾਸੇ ਕੱਚੀਆਂ ਇੱਟਾਂ ਦਾ ਮਕਾਨ, ਸੱਜੇ ਪਾਸੇ ਰਸੋਈ ਦਾ ਕਮਰਾ ਜਿਸ ਦੀ ਛੱਤ ਪਵਾਂਖੀ ਹੋਈ ਹੈ । ਰਾਧਾਂ ਤੇ ਸ਼ਾਮੋ ਇੱਕ ਦੂਸਰੀ ਦੇ ਸਾਹਮਣੇ...
ਅੱਖਾਂ ਵਿਚ ਮਰ ਗਈ ਖੁਸ਼ੀ
''ਸੁਣਾਓ ਮਾਸਟਰ ਸ਼ਾਮ ਸੁੰਦਰ ਜੀ! ਤੁਸੀਂ ਕਿਹੜੇ ਪਾਸੇ ਹੋ ਕੇ ਸਮਾਜਵਾਦ ਲਿਆਉਣ ਲਈ ਯਤਨ ਆਰੰਭ ਕਰੋਂਗੇ?''ਮਾਸਟਰ ਸ਼ਾਮ ਸੁੰਦਰ ਨੇ ਡਾਕਟਰ ਧਰਮ ਸਿੰਘ ਦੇ ਬੋਲਾਂ ਦਾ ਕੋਈ ਉੱਤਰ ਦੇਣਾ ਉਚਿਤ ਨਾ ਸਮਝਿਆ। ਉਸ ਦੇ ਝੁਰੜੀਆਂ ਵਾਲੇ ਮੱਥੇ ਉਤੇ ਇਕ ਤਿਊੜੀ, ਨਵੀਂ ਝੁਰੜੀ ਬਣ ਕੇ ਉਭਰ ਆਈ। ਉਸ ਟੁੱਟੇ ਹੋਏ ਸਾਈਕਲ ਦੇ ਪਿੱਛੇ ਲੱਦੀ ਪੱਠਿਆਂ ਦੀ ਭਾਰੀ ਪੰਡ ਸੰਭਾਲਦੇ ਹੋਏ ਜ਼ੋਰ...
ਅੱਖੀਆਂ ਦਾ ਸਾਵਣ
ਅੱਖੀਆਂ ਦਾ ਸਾਵਣਪਾਉਂਦਾ ਵੈਣ-ਰੋਂਦੇ ਨੈਣਤੂੰ ਪਰਦੇਸ ਵੇਕੱਲਿਆਂ ਨਾ ਆਵੇ ਦਿਲ ਨੂੰ ਚੈਨਤੂੰ ਪ੍ਰਦੇਸ ਵੇ ...ਜਦੋਂ ਮੇਰੀ ਅੱਖੀਆਂ ਤੋਂਉਹਲੇ ਗਿਉਂ ਹੋ ਵੇਰੱਬ ਵੀ ਜੇ ਵੇਖ ਲੈਂਦਾਉਹ ਵੀ ਪੈਂਦਾ ਰੋ ਵੇਖਬਰੇ ਜੁਦਾਈਆਂਕਦ ਤਕ ਰਹਿਣਰੋਂਦੇ ਨੈਣ, ਤੂੰ ਪ੍ਰਦੇਸ ਵੇ...ਭੁੱਲ ਜਾਣ ਵਾਲਿਆਵਿਸਾਰ ਜਾਣ ਵਾਲਿਆਜਿਉਂਦਾ ਰਹੇ ਜਿਉਂਦਿਆਂਨੂੰ ਮਾਰ ਜਾਣ ਵਾਲਿਆਂਦਿਲ 'ਚੋਂ ਦੁਆਵਾਂਇਹੀਓ ਕਹਿਣਰੋਂਦੇ ਨੈਣ, ਤੂੰ ਪ੍ਰਦੇਸ ਵੇ...ਚਾਰ ਦਿਨ ਆਈ ਏਜਵਾਨੀ ਚਲੀ ਜਾਏਗੀਏਵੇਂ ਜਿਵੇਂ ਮਾਨਾਜ਼ਿੰਦਗਾਨੀ...
ਵਲੈਤ ਦੇ ਭੱਠੇ
ਦੂਜੀ ਆਲਮੀ ਜੰਗ ਦੀ ਮਚਾਈ ਤਬਾਹੀ ਨਾਲ਼ ਵਲੈਤ ਵਿੱਚ ਕਾਮਿਆਂ ਦੀ ਭਾਰੀ ਤੋਟ ਆ ਗਈ ਸੀ। ਜੰਗ ਤੋਂ ਬਚ ਗਏ ਗੋਰੇ ਫ਼ੌਜੀ ਭੱਠਿਆਂ ਦਾ ਜਾਨ ਖ਼ੌਲਣ ਵਾਲਾ ਕੰਮ ਕਰਨ ਨੂੰ ਬਹੁਤੇ ਰਾਜ਼ੀ ਵੀ ਨਹੀਂ ਸੀ। ਕੁੱਲ ਵਲੈਤ ਵਿੱਚ ਹੀ ਮਜ਼ਦੂਰਾਂ ਦੀ ਘਾਟ ਹੋ ਗਈ ਸੀ। ਇਸੇ ਕਰਕੇ ਪਹਿਲੀਆਂ ਵਿੱਚ, ਸਿਰਫ਼ ਬੰਦਿਆਂ ਦੇ ਕਰਨ ਵਾਲੇ ਭਾਰੇ ਕੰਮਾਂ ‘ਤੇ ਅੰਗਰੇਜ਼ ਔਰਤਾਂ...
ਦਲਦਲ
ਉਹ ਡਰ ਕੇ ਉਭੜਵਾਹੇ ਉਠ ਕੇ ਇਕਦਮ ਮੰਜੇ 'ਤੇ ਬੈਠ ਗਿਆ। ਪੂਰੇ ਜ਼ੋਰ ਨਾਲ ਹੋ ਰਹੇ ਦਰਦ ਕਰਕੇ ਸਿਰ ਫਟਣ ਨੂੰ ਆ ਰਿਹਾ ਸੀ। ਅੱਖਾਂ ਵਿਚੋਂ ਸੇਕ ਇੰਜ ਨਿਕਲ ਰਿਹਾ ਸੀ ਜਿਵੇਂ ਪੁਤਲੀਆਂ ਵਿਚੋਂ ਲਾਟਾਂ ਨਿਕਲ ਰਹੀਆਂ ਹੋਣ। ਤੋਟ ਦੇ ਮਾਰੇ ਸ਼ਰਾਬੀ ਵਾਂਗ ਸਰੀਰ ਭੰਨਿਆ ਪਿਆ ਸੀ। ਹੁਣੇ ਆਇਆ ਭਿਆਨਕ ਸੁਪਨਾ ਅਤੇ ਕੱਲ੍ਹ ਸ਼ਾਮੀਂ ਵਾਪਰੀ ਦੁਰਘਟਨਾ ਜ਼ਿਹਨ ਵਿਚ ਰਲਗੱਡ...
ਤੁਰ੍ਹਲੇ ਵਾਲੀ ਪੱਗ
ਅੱਜ ਬਾਪੂ ਨੂੰ ਪੂਰੇ ਹੋਇਆਂ ਸੱਤ ਸਾਲ ਹੋ ਗਏ ਹਨ। ਆਪਣੇ ਬੈੱਡ-ਰੂਮ ਵਿਚ ਇਕੱਲਾ ਬੈਠਾ ਯਾਦਾਂ ਵਿਚ ਖੁੱਭ ਗਿਆ ਹਾਂ। ਮੇਰੀ ਉਮਰ 76 ਸਾਲਾਂ ਦੀ ਹੋ ਗਈ ਹੈ ਅਤੇ ਇਨ੍ਹਾਂ 76 ਸਾਲਾਂ ਦੀਆਂ ਅਨੇਕਾਂ ਯਾਦਾਂ ਦਿਲ ਅਤੇ ਦਿਮਾਗ਼ ਵਿਚ ਇਸ ਤਰ੍ਹਾਂ ਘਰ ਕਰੀ ਬੈਠੀਆਂ ਹਨ ਕਿ ਇਹ ਜ਼ਿੰਦਗੀ ਦਾ ਇਕ ਬਹੁਤ ਵੱਡਾ ਹਿੱਸਾ ਬਣ ਗਈਆਂ ਹਨ। ਕਦੇ ਕਦੇ ਇਕੱਲਿਆਂ...
ਗੁਰੂ ਨਾਨਕ ਬੁੱਢੇ ਨਹੀਂ ਸਨ
ਘਰਾਂ ਵਿਚ ਬੁੱਢਿਆਂ ਦੀ ਵੁੱਕਤ ਨਹੀਂ ਹੁੰਦੀ। ਆਮ ਤੌਰ ਤੇ ਇਹ ਘਰਾਂ ਦੀਆਂ ਨੁੱਕਰਾਂ ਵਿਚ ਪਏ ਹੁੰਦੇ ਹਨ। ਵਡੇਰੀ ਉਮਰ ਕਾਰਨ ਉਹਨਾਂ ਦਾ ਸਤਿਕਾਰ ਤਾਂ ਹੋ ਸਕਦਾ ਹੈ ਪਰ ਉਹਨਾਂ ਦੀਆਂ ਗੱਲਾਂ ਨੂੰ ਸਮੇਂ ਦੇ ਹਾਣ ਦੀਆਂ ਨਹੀਂ ਸਮਝਿਆ ਜਾਂਦਾ। ਉਹਨਾਂ ਦੇ ਵਿਚਾਰਾਂ ਜਾਂ ਸਿਧਾਤਾਂ ਦੀ ਕੋਈ ਅਹਿਮੀਅਤ ਨਹੀਂ ਮੰਨੀ ਜਾਂਦੀ। ਉਹਨਾਂ ਦੀ ਅਸੀਸ ਅਤੇ ਆਸ਼ੀਰਵਾਦ ਤਾਂ ਸੁਹਾਵਣੇ ਲੱਗਦੇ...
ਦੁੱਲਾ ਭੱਟੀ
ਕਿਹਾ ਜਾਂਦਾ ਹੈ ਕਿ ਇਕ ਪਿੰਡ ਵਿੱਚ ਇਕ ਗ਼ਰੀਬ ਬ੍ਰਾਹਮਣ ਰਹਿੰਦਾ ਸੀ। ਉਸ ਦੇ ਦੋ ਮੁਟਿਆਰ ਧੀਆਂ ਸਨ। ਉਹ ਦੋਨੋ ਮੰਗੀਆਂ ਹੋਈਆਂ ਸਨ, ਪ੍ਰੰਤੂ ਉਹ ਗ਼ਰੀਬੀ ਕਾਰਨ ਉਨ੍ਹਾਂ ਦਾ ਵਿਆਹ ਨਹੀਂ ਸੀ ਕਰ ਸਕਿਆ। ਉਸ ਇਲਾਕੇ ਦਾ ਮੁਗ਼ਲ ਹਾਕਮ ਬੜਾ ਨਿਰਦਈ ਸੀ। ਉਹ ਨੌਜਵਾਨ ਕੁਆਰੀਆਂ ਕੁੜੀਆਂ ਨੂੰ ਜ਼ੋਰੀਂ ਚੁੱਕ ਕੇ ਲੈ ਜਾਇਆ ਕਰਦਾ ਸੀ। ਉਸ ਹਾਕਮ ਦੇ ਕੰਨੀਂ ਸੁੰਦਰੀ-ਮੁੰਦਰੀ...
ਕਤਲ
ਸਾਉਣ-ਭਾਦੋਂ ਦੀ ਰੁੱਤ ਸੀ। ਉਸ ਦਿਨ ਆਥਣੇ ਜਿਹੇ ਮੀਂਹ ਪਿਆ ਸੀ ਤੇ ਹੁਣ ਹਵਾ ਵਗ ਰਹੀ ਸੀ। ਰਾਤ ਦੇ ਕੋਈ ਗਿਆਰਾਂ ਵੱਜੇ ਹੋਣਗੇ। ਮੈਂ ਪਊਆ ਸ਼ਰਾਬ ਦਾ ਸਟੀਲ ਦੇ ਗਿਲਾਸ ਵਿਚ ਪਾਇਆ ਤੇ ਬਾਕੀ ਦਾ ਠੰਡਾ ਪਾਣੀ ਪਾ ਕੇ ਗਿਲਾਸ ਭਰ ਲਿਆ। ਥੋੜ੍ਹਾ-ਥੋੜ੍ਹਾ ਕਰਕੇ ਪੀਣ ਲੱਗਿਆ। ਸੋਚਿਆ ਸੀ, ਹੁਣ ਕੋਈ ਨਹੀਂ ਆਵੇਗਾ। ਡੱਬੇ ਵਿਚ ਰੋਟੀ ਲਿਆਂਦੀ ਪਈ ਸੀ। ਖਾਵਾਂਗਾ...
ਭੂਆ
ਭੂਆ ਨੂੰ ਮਿਲਿਆਂ ਦਸਾਂ ਤੋਂ ਵਧੀਕ ਵਰ੍ਹੇ ਬੀਤ ਗਏ ਸਨ। ਮੇਰੇ ਵੱਡੇ ਵਡੇਰਿਆਂ ‘ਚੋਂ ਇਹੋ ਇਕ ਨਾਉਂ ਲੈਣ ਜੋਗੀ ਪੁਰਾਣੀ ਮੁੱਢੀ ਬਾਕੀ ਸੀ। ਅੱਜ ਵੀ ਉਨ੍ਹਾਂ ਦੀ ਸੁਪਨੇ ਵਾਂਗ ਮਾੜੀ ਜਿਹੀ ਯਾਦ ਬਾਕੀ ਹੈ, ਜਦ ਨਿੱਕੇ ਹੁੰਦਿਆਂ ਭੂਆ ਮੈਨੂੰ ਉਂਗਲੀ ਲਾ ਕੇ, ਪਿਆਰ ਪੁਚਕਾਰ ਕੇ ਸਕੂਲ ਛੱਡਣ ਜਾਂਦੀ ਹੁੰਦੀ ਸੀ, ਤੇ ਅੱਧੀ ਛੁੱਟੀ ਵੇਲੇ ਮੇਰੇ ਲਈ ਮਲਾਈ ਵਾਲੇ ਦੁੱਧ...
ਵੇ ਪੁੰਨਣਾ
ਵੇ ਪੁੰਨਣਾ, ਵੇ ਜ਼ਾਲਮਾਮੇਰੇ ਦਿਲਾਂ ਦਿਆ ਮਹਿਰਮਾਵੇ ਮਹਿਰਮਾਂ, ਵੇ ਬੱਦਲਾਕਿੰਨਾ ਚਿਰ ਹੋਰ ਤੇਰੀ ਛਾਂਕਹਿਰ ਦੀ ਦੁਪੈਹਰ ਭੈੜੀ ਮੌਤ ਨਾਲੋਂ ਚੁੱਪਹੋਇਆ ਟਿੱਬਿਆਂ ਦਾ ਭੂਰਾ ਭੂਰਾ ਰੰਗ ਵੇਦਾ ਸ਼ਾਲਾ ! ਡੁੱਬ ਜਾਣ ਤੇਰੀ ਬੇੜੀ ਦੇ ਮੁਹਾਣੇਗਿਉਂ ਅੱਗ ਦੇ ਸਮੁੰਦਰਾਂ ਨੂੰ ਲੰਘ ਵੇਕੱਚਾ ਘੜਾ ਜ਼ਿੰਦਗੀ ਦਾ ਲੋਕਾਂ ਦੇ ਤੂਫਾਨਠਾਠਾਂ ਮਾਰੇ ਬਾਲੂ ਰੇਤ ਦਾ ਝਨਾਂਅ...ਵੇ ਪੁੰਨਣਾਂ...ਮਲ੍ਹਿਆਂ ਕਰੀਰਾਂ ਗਲ ਲੱਗ ਲੱਗ ਰੁੰਨੀਤਿੱਖੇ ਕੰਡਿਆਂ ਨੇ...
ਛੰਦ: ਮਾਂ ਦੇ ਮਖਣੀ ਖਾਣਿਉਂ
॥ਦੋਹਿਰਾ॥ਅੱਠ ਘੰਟੇ ਕੁੱਲ ਕੰਮ ਕਰੋ, ਕਰਦੇ ਜਿਉਂ ਮਜ਼ਦੂਰ ।ਕੰਮ ਕਰ ਦੂਜੇ ਕੰਟਰੀ, ਹੋ ਗਏ ਮਸ਼ੂਰ ।(ਬਹੱਤਰ ਕਲਾ ਛੰਦ)ਸਉਂ ਗਏ ਤਾਣ ਚਾਦਰੇ ਵੇ,ਸੰਤ ਜਗਮੇਲ, ਮੱਖਣ ਗੁਰਮੇਲ,ਗਰਮ ਕੱਪ ਚਾਹ ਪੀ, ਉੱਠੋ ਮਾਰ ਥਾਪੀ,ਕਰੋ ਹਰਨਾੜੀ, ਪਰਾਣੀ ਫੜਕੇ ।ਟੈਮ ਚਾਰ ਵਜੇ ਦਾ ਵੇ,ਲਵੋ ਨਾਂ ਰੱਬ ਦਾ, ਭਲਾ ਹੋ ਸਭ ਦਾ,ਬੜਾ ਕੰਮ ਨਿੱਬੜੇ, ਪਹਿਰ ਦੇ ਤੜਕੇ ।ਅੱਖ ਪੱਟ ਕੇ ਵੇਖ ਲਉ ਵੇ, ਚੜ੍ਹ ਗਿਆ...
ਕਾਹਲ
ਉਸ ਕੁੜੀ ਨੇ ਕਿਹਾ, "ਜੇ ਆਪਾਂ ਵਿਛੜ ਗਏ ਤਾਂ ਮੈਂ ਇਕ ਪਲ ਵੀ ਨਹੀਂ ਜੀ ਸਕਾਂਗੀ । ਮੈਂ ਤਾਂ ਉਸੇ ਪਲ ਹੀ ਖ਼ੁਦਕੁਸ਼ੀ ਕਰ ਲਵਾਂਗੀ ।"ਉਸ ਮੁੰਡੇ ਨੇ ਵੀ ਕਿਹਾ, "ਜੇ ਆਪਾਂ ਵਿਛੜ ਗਏ ਤਾਂ ਮੈਂ ਇਕ ਪਲ ਵੀ ਜੀ ਨਹੀਂ ਸਕਾਂਗਾ । ਮੈਂ ਤਾਂ ਉਸੇ ਪਲ ਹੀ ਖੁਦਕੁਸ਼ੀ ਕਰ ਲਵਾਂਗਾ ।"ਤੇ ਫਿਰ ਸੱਚ ਮੁੱਚ ਕੁੜੀ ਤੇ ਮੁੰਡਾ ਵਿਛੜ...
ਹਾਦਸਾ
ਗੀਤ ਦਾ ਤੁਰਦਾ ਕਾਫ਼ਲਾਮੁੜ ਹੋ ਗਿਆ ਬੇਆਸਰਾਮੱਥੇ 'ਤੇ ਹੋਣੀ ਲਿਖ ਗਈਇਕ ਖ਼ੂਬਸੂਰਤ ਹਾਦਸਾ ।ਇਕ ਨਾਗ ਚਿੱਟੇ ਦਿਵਸ ਦਾਇਕ ਨਾਗ ਕਾਲੀ ਰਾਤ ਦਾਇਕ ਵਰਕ ਨੀਲਾ ਕਰ ਗਏਕਿਸੇ ਗੀਤ ਦੇ ਇਤਿਹਾਸ ਦਾ ।ਸ਼ਬਦਾਂ ਦੇ ਕਾਲੇ ਥਲਾਂ ਵਿਚਮੇਰਾ ਗੀਤ ਸੀ ਜਦ ਮਰ ਰਿਹਾਉਹ ਗੀਤ ਤੇਰੀ ਪੈੜ ਨੂੰਮੁੜ ਮੁੜ ਪਿਆ ਸੀ ਝਾਕਦਾ ।ਅੰਬਰ ਦੀ ਥਾਲੀ ਤਿੜਕ ਗਈਸੁਣ ਜ਼ਿਕਰ ਮੋਏ ਗੀਤ ਦਾਧਰਤੀ ਦਾ ਛੰਨਾ...
ਡਿਉਢਾਂ : ਹਾਸ਼ਿਮ ਸ਼ਾਹ
ਕਾਮਲ ਸ਼ੌਕ ਮਾਹੀ ਦਾ ਮੈਨੂੰਕਾਮਲ ਸ਼ੌਕ ਮਾਹੀ ਦਾ ਮੈਨੂੰ, ਨਿੱਤ ਰਹੇ ਜਿਗਰ ਵਿਚ ਵਸਦਾ,ਲੂੰ ਲੂੰ ਰਸਦਾ।ਰਾਂਝਣ ਬੇਪਰਵਾਹੀ ਕਰਦਾ, ਕੋਈ ਗੁਨਾਹ ਨਾ ਦਸਦਾ,ਉਠ ਉਠ ਨਸਦਾ।ਜਿਉਂ ਜਿਉਂ ਹਾਲ ਸੁਣਾਵਾਂ ਰੋਵਾਂ, ਦੇਖ ਤੱਤੀ ਵਲ ਹਸਦਾ,ਜ਼ਰਾ ਨਾ ਖਸਦਾ।ਹਾਸ਼ਮ ਕੰਮ ਨਹੀਂ ਹਰ ਕਸ ਦਾ, ਆਸ਼ਕ ਹੋਣ ਦਰਸ ਦਾ,ਬਿਰਹੋਂ ਰਸ ਦਾ।ਗਰਦਣ ਮਾਰ ਜਹਾਨੀਂ ਗਰਜ਼ਾਂਗਰਦਣ ਮਾਰ ਜਹਾਨੀਂ ਗਰਜ਼ਾਂ, ਤੂੰ ਜੋ ਹੈਂ ਦਰਸ ਪਿਆਸਾ ;ਤਾਲਬ ਖਾਸਾ।ਸਿਰ ਸਿਰ...
ਨੀਲਿਆ ਮੋਰਾ ਵੇ (2012)
ਜ਼ਹਿਰ ਪੀਤਾ ਨਹੀਓਂ ਜਾਣਾਜ਼ਹਿਰ ਪੀਤਾ ਨਹੀਓਂ ਜਾਣਾਸੂਲੀ ਚੜ੍ਹਿਆ ਨੀ ਜਾਣਾਔਖਾ ਇਸ਼ਕ ਦਾ ਸਕੂਲਤੈਥੋਂ ਪੜ੍ਹਿਆ ਨੀ ਜਾਣਾਇਹ ਤਾਂ ਜੱਗ ਨਾਲੋਂ ਵੱਖਰੀ ਪਛਾਣ ਭਾਲਦਾਸਦਾ ਮੱਥੇ ਉੱਤੇ ਮੌਤ ਦਾ ਨਿਸ਼ਾਨ ਭਾਲਦਾਖੰਭ ਆਸ਼ਕਾਂ ਦੇ ਨੋਚ ਕੇ ਉਡਾਣ ਭਾਲਦਾਇਹਦਾ ਇਕ ਵੀ ਤਸੀਹਾਤੈਥੋਂ ਜਰਿਆ ਨੀ ਜਾਣਾ...ਇਹਨਾਂ ਪਾਣੀਆਂ ਦਾ ਕੋਈ ਨਾ ਕਿਨਾਰਾ ਦਿਸਦਾਦਾਨਾਬਾਦ ਦਿਸਦਾ, ਨਾ ਹਜ਼ਾਰਾ ਦਿਸਦਾਲੰਮੀ ਹਿਜਰਾਂ ਦੀ ਰਾਤ ਨਾ ਸਿਤਾਰਾ ਦਿਸਦਾਏਸ ਬਿੱਫਰੇ ਝਨਾਂ ਨੂੰਤੈਥੋਂ...
ਮੇਲਿਆਂ ਦੇ ਕਬਿੱਤ
1ਬੁੜ੍ਹੀਆਂ ਦਾ ਮੇਲਾ ਘਰ ਹੋਂਵਦਾ ਮਰਗ ਵਾਲੇ,ਜੂਏ 'ਚ ਜੁਆਰੀਏ, ਮੰਡੀ 'ਚ ਮੇਲਾ ਲਾਲਿਆਂ ਦਾ ।ਫੁੱਲ ਦੇ ਉਦਾਲੇ ਮੇਲਾ ਹੋ ਜੇ ਭੌਰਾਂ ਗੂੰਜਦਿਆਂ ਦਾ,'ਫ਼ੀਮ ਦੇ ਠੇਕੇ ਤੇ ਮੇਲਾ ਹੋ ਜੇ 'ਫ਼ੀਮ ਵਾਲਿਆਂ ਦਾ ।ਭਾਰੀ ਜ਼ਿਆਫ਼ਤਾਂ 'ਚ ਮੇਲਾ ਹੋ ਜੇ ਭਾਰੀ ਹਾਕਮਾਂ ਦਾ,ਜੇਲ੍ਹ ਖ਼ਾਨੇ ਵਿੱਚ ਹੋ ਜੇ ਮੇਲਾ ਚੋਰਾਂ ਕਾਲਿਆਂ ਦਾ ।ਮੇਲੇ ਉੱਤੇ ਜਾ ਕੇ ਮੇਲਾ ਹੋ ਜੇ ਬਹੁਤ ਮੇਲੀਆਂ ਦਾ,'ਰਜਬ...
ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ
ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ -ਪ੍ਰੋ. ਅੱਛਰੂ ਸਿੰਘ(ਸਾਬਕਾ ਮੁਖੀ, ਅੰਗ੍ਰੇਜ਼ੀ ਵਿਭਾਗ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ)ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ ਪੰਜਾਬੀ ਦੇ ਭਾਸ਼ਾ-ਵਿਗਿਆਨੀਆਂ, ਵਿਦਵਾਨਾਂ, ਲੇਖਕਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਕਾਫ਼ੀ ਦੇਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਸ ਬਾਰੇ ਵੱਖੋ-ਵੱਖਰੇ ਮਤ ਦਿੱਤੇ ਜਾ ਰਹੇ ਹਨ ਜਿਨ੍ਹਾਂ ਕਾਰਣ ਇਹ ਭੰਬਲਭੂਸਾ ਘਟਣ ਦੀ ਥਾਂ ਸਗੋਂ ਹੋਰ...
ਦੋਹੜੇ : ਬਾਬਾ ਬੁੱਲ੍ਹੇ ਸ਼ਾਹ
ਆਪਣੇ ਤਨ ਦੀ ਖ਼ਬਰ ਨਾ ਕਾਈ, ਸਾਜਨ ਦੀ ਖ਼ਬਰ ਲਿਆਵੇ ਕੌਣ।ਨਾ ਹੂੰ ਖ਼ਾਕੀ ਨਾ ਹੂੰ ਆਤਸ਼ , ਨਾ ਹੂੰ ਪਾਣੀ ਪਉਣ ।ਕੁੱਪੇ ਵਿਚ ਰੋੜ ਖੜਕਦੇ , ਮੂਰਖ ਆਖਣ ਬੋਲੇ ਕੌਣ ।ਬੁੱਲ੍ਹਾ ਸਾਈਂ ਘਟ ਘਟ ਰਵਿਆ,ਜਿਉਂ ਆਟੇ ਵਿਚ ਲੌਣ ।ਅੱਲ੍ਹਾ ਤੋਂ ਮੈਂ ਤੇ ਕਰਜ਼ ਬਣਾਇਆ, ਹੱਥੋਂ ਤੂੰ ਮੇਰਾ ਕਰਜ਼ਾਈ ।ਓਥੇ ਤਾਂ ਮੇਰੀ ਪ੍ਰਵਰਿਸ਼ ਕੀਤੀ, ਜਿੱਥੇ ਕਿਸੇ ਨੂੰ ਖ਼ਬਰ ਨਾ ਕਾਈ...
ਕਿੱਸਾ ਸੋਹਣੀ ਮਹੀਂਵਾਲ
ਅਵਲ ਆਖ਼ਰ ਰਬ ਨੂੰ ਲਾਇਕ ਸਿਫ਼ਤ ਕਰੀਮ ॥ਨੂਰੋਂ ਪਾਕੀ ਇਸ਼ਕ ਦੀ ਪਾਲੀ ਰੋਜ਼ ਰਹੀਮ ॥ਸਰਵਰ ਕੀਤਾ ਇਸ਼ਕ ਤੋਂ ਹੱਦ ਪਈ ਵਿਚ ਮੀਮ ॥ਕੁਲ ਖਜ਼ਾਨੇ ਓਸਨੂੰ ਬਕਸ਼ੇ ਰੱਬ ਰਹੀਮ ॥ਇਸ਼ਕ ਅਜਿਹਾ ਪਾਲਨਾ ਲਾਇਕ ਓੁਸਨੂੰ ਜੋ ॥ਰੱਬ ਚਲਾਈ ਹੱਕਦੀ ਇਸ਼ਕ ਕਹਾਣੀ ਸੋ ॥ਲੱਜ਼ਤ ਏਹੋ ਇਸ਼ਕਦੀ ਜਾਣੇ ਨਾਲ ਦਿਲੇ ॥ਇਸ਼ਕ ਬੈਹ੍ਰ ਦੇ ਰਾਹ ਥੀਂ ਝਬਦੇ ਰੱਬ ਮਿਲੇ ॥ਜਿਸਨੂੰ ਲਾਗ ਨ ਇਸ਼ਕ ਦੀ...
ਇਹਸਾਸ
ਇਹਸਾਸ ਦਾ ਰਿਸ਼ਤਾ ਹੈ,
ਇਹਦਾ ਨਾਮ ਬੀ ਕੀ ਰੱਖਣਾ,
ਇਹਦਾ ਨਾਮਕਰਨ ਕਰਕੇ ਇਹਨੂੰ ਆਮ ਨਾ ਕਰ ਬੈਠੀ!
ਪੁੱਜਣਾ ਹੈ ਜੇ ਮੰਜਿਲ ਤੇ,
ਰੁਕ ਜਾਵੀਂ ਨਾ ਰਸਤੇ ਤੇ,
ਤੂੰ ਝੰਡ ਦੀ ਸ੍ਹਾਵੇਂ ਬੀ ਰਾਮ ਨਾ ਕਰ ਬੈਠੀ!
ਇਹਨੂੰ ਕਵਿਤਾ ਕਹਿੰਦੇ ਨੇ,
ਇਹ ਪਿਆਰ ਦੀ ਦੇਵੀ ਹੈ,
ਇਹਨੂੰ ਨਾਮ ਤੇ ਧਨ ਖਾਤਿਰ ਨਿਲਾਮ ਨਾ ਕਰ ਬੈਠੀ!
ਓ ਮੰਨਿਆ ਕੇ ਹਨੇਰਾ ਹੈ,
ਪਾਰ ਸੀਸ ਝੁਕਾ ਉਸਨੂੰ,
ਪਰਬਤ ਦੇ ਵੇਲੇ ਹੀ ਕਿਤੇ ਸ਼ਾਮ ਨਾ...