ਭਗਤ ਸਿੰਘ ਦੀ ਵਾਰ
ਤੇਰਾ ਸਿੰਘ ਚੰਨਅਜੇ ਕੱਲ੍ਹ ਦੀ ਗਲ ਹੈ ਸਾਥੀਓ, ਕੋਈ ਨਹੀਂ ਪੁਰਾਣੀ।ਜਦ ਜਕੜੀ ਸੀ ਪਰਦੇਸੀਆਂ, ਇਹ ਹਿੰਦ ਨਿਮਾਣੀ।ਜਦ ਘਰ ਘਰ ਗੋਰੇ ਜ਼ੁਲਮ ਦੀ ਟੁਰ ਪਈ ਕਹਾਣੀ ।ਉਹਨੇ ਮੇਰੇ ਦੇਸ਼ ਪੰਜਾਬ ਦੀ, ਆ ਮਿੱਟੀ ਛਾਣੀ।ਪਿੰਡਾਂ ਵਿੱਚ ਹੁਟ ਕੇ ਬਹਿ ਗਈ, ਗਿਧਿਆਂ ਦੀ ਰਾਣੀ ।ਗਏ ਦਾਣੇ ਮੁਕ ਭੜੋਲਿਓਂ, ਘੜਿਆਂ ਚੋਂ ਪਾਣੀ,ਦੁਧ ਬਾਝੋਂ ਡੁਸਕਣ ਲਗ ਪਈ, ਕੰਧ ਨਾਲ ਮਧਾਣੀ ।ਹੋਈ ਨੰਗੀ ਸਿਰ ਤੋਂ...
ਨਾਦਰਸ਼ਾਹ ਦੀ ਵਾਰ : ਨਜਾਬਤ
1: ਉਸ ਵੇਲੇ ਦੇ ਹਾਲਾਤ (ਅਠਾਰਵੀਂ ਸਦੀ)ਸਹੀ ਸੱਚ ਖ਼ੁਦਾਵੰਦ ਬਾਦਸ਼ਾਹ, ਸੱਚੇ ਕੰਮ ਤੇਰੇ ਸੁਬਹਾਨਾਸਰਪਰ ਊਹਾ ਹੋਸੀਆ, ਜਿਹੜੀ ਲਿਖੀ ਏ ਵਿਚ ਕੁਰਾਨਾਸਦੀ ਨਬੀ ਦੀ ਬਾਰ੍ਹਵੀਂ, ਵਡੇ ਫ਼ਿਕਰ ਪਾਏ ਖ਼ਾਨਦਾਨਾਜ਼ੁਲਮ ਜ਼ਿਮੀਂ ਤੇ ਵਰਤਿਆ, ਕੂੜ ਮਕਰ ਬਹਾਨਾਭਾਜੀ ਦਗ਼ੇ ਫ਼ਰੇਬ ਦੀ, ਵਿਚ ਫਿਰੀ ਜਹਾਨਾਮੁਸਾਹਬ ਤੇ ਚੋਰ ਕਚਹਿਰੀਆਂ, ਲਾ ਬਹਿਣ ਦਿਵਾਨਾਰਲ ਸਿਫਲੇ ਕਰਨ ਮਜਾਲਸਾਂ, ਅਦਲ ਇਨਸਾਫ਼ ਗਿਆ ਸੁਲਤਾਨਾਚੜ੍ਹ ਘੋੜੇ ਦੌੜਨ ਆਜੜੀ, ਜਲੇਬ ਟੁਰਨ ਅਸੀਲ...
ਪੰਜਾਬੀ ਹਾਇਕੂ
ਤਰੱਕੀ ਦੀ ਚਿੱਠੀ–ਸਾਰੇ ਬਾਗ ਚੋਂ ਖੁਰ ਗਈਰਹਿੰਦੀ ਖੂੰਹਦੀ ਬਰਫ਼
~ ਜਗਰਾਜ ਸਿੰਘ ਢੁਡੀਕੇ
ਕਰੋਨਾ ਵਾਰਡਖਿੜਕੀ ਤੇ ਜੰਮੀਮਾਂ ਦੀ ਮੁਸਕਰਾਹਟ
~ ਡਾ. ਗੁਰਮੀਤ ਕੌਰ
ਲੀਕ ਤੇ ਲੀਕਭਰ ਦਿੱਤੀ ਕੰਧ ਸਾਰੀਰੋਜ਼ ਦੀ ਉਡੀਕ
~ ਦਰਬਾਰਾ ਸਿੰਘ ਖਰੋੜ
ਭੇਡਾਂ ਦਾ ਏਕਾਬਹੁਗਿਣਤੀ ਚੁਣਿਆਂਕਸਾਈ ਨੇਤਾ
~ ਸੁਰਿੰਦਰ ਸਪੇਰਾ
ਕੀੜੇ ਢੋਣ ਦਾਣੇਚਿੜੀ ਖਾ ਗਈ ਕੀੜਾਸਮੇਤ ਦਾਣੇ
~ ਨਾਇਬ ਸਿੰਘ ਗਿੱਲ
ਅੰਮੀ ਦੀ ਚੁੰਨੀ –ਮੁਕੈਸ਼ ਨਾਲ ਚਮਕਣਹੰਝੂ ਤੇ ਤਾਰੇ
~ ਬਮਲਜੀਤ ‘ਮਾਨ’
ਚੁਫੇਰ ਹਰਿਆਲੀ–ਕੌਫੀ ਦੀ ਘੁੱਟ ਤੋਂ ਪਹਿਲਾਂਛਿੱਕਾਂ...
ਸ਼ਹੀਦ ਦਾ ਬੁੱਤ
ਸ਼ਹੀਦ ਦਾ ਬੁੱਤ (1971)
ਨੀਵੀਆਂ ਧੌਣਾਂ ਤੇ ਥਿੜਕਦੇ ਕਦਮਾਂ ਵਾਲੇ ਹਜ਼ੂਮ ਨੂੰ ਸਾਹਮਣੇ ਤੱਕ ਕੇ ਸ਼ਹੀਦ ਦੇ ਬੁੱਤ ਨੇ ਤਿੜਕਦੇ ਹੋਠਾਂ 'ਚੋਂ ਕਿਹਾ: ਮੇਰੇ ਬੁੱਤ ਨੂੰ ਤੁਸੀਂ,ਜੇ ਬੁੱਤ ਬਣ ਕੇ ਵੇਖਦੇ ਰਹਿਣਾ ਤਾਂ ਮੈਨੂੰ ਭੰਨ ਦੇਵੋ, ਤੋੜ ਦੇਵੋ, ਤੇ ਮਿੱਟੀ 'ਚ ਮਿਲਾ ਦੇਵੋ। ਜਿਸ ਮਿੱਟੀ 'ਚ ਮੈਂਤਲਵਾਰ ਬਣ ਕੇ ਉੱਗਣਾ ਸੀਤੇ ਦਹਿਕਦੇ ਅੰਗਿਆਰ ਵਾਂਗੂੰਕਾਲੀਆਂ ਰਾਤਾਂ 'ਚਅੱਗ ਦਾ ਫੁੱਲ ਬਣ ਕੇ...
ਲੋਹੜੀ
ਸੁੰਦਰ ਮੁੰਦਰੀਏ - ਹੋਸੁੰਦਰ ਮੁੰਦਰੀਏ - ਹੋ!ਤੇਰਾ ਕੌਣ ਵਿਚਾਰਾ - ਹੋ!ਦੁੱਲਾ ਭੱਟੀ ਵਾਲਾ - ਹੋ!ਦੁੱਲੇ ਧੀ ਵਿਆਹੀ - ਹੋ!ਸੇਰ ਸੱਕਰ ਆਈ - ਹੋ!ਕੁੜੀ ਦੇ ਬੋਝੇ ਪਾਈ - ਹੋ!ਕੁੜੀ ਦਾ ਲਾਲ ਪਟਾਕਾ - ਹੋ!ਕੁੜੀ ਦਾ ਸਾਲੂ ਪਾਟਾ - ਹੋ!ਸਾਲੂ ਕੌਣ ਸਮੇਟੇ - ਹੋ!ਚਾਚਾ ਗਾਲ੍ਹੀ ਦੇਸੇ - ਹੋ!ਚਾਚੇ ਚੂਰੀ ਕੁੱਟੀ - ਹੋ!ਜ਼ਿੰਮੀਦਾਰਾਂ ਲੁੱਟੀ - ਹੋ!ਜ਼ਿੰਮੀਦਾਰ ਸਦਾਓ - ਹੋ!ਗਿਣ ਗਿਣ ਪੌਲੇ ਲਾਓ...
ਛੰਦ: ਮਾਂ ਦੇ ਮਖਣੀ ਖਾਣਿਉਂ
॥ਦੋਹਿਰਾ॥ਅੱਠ ਘੰਟੇ ਕੁੱਲ ਕੰਮ ਕਰੋ, ਕਰਦੇ ਜਿਉਂ ਮਜ਼ਦੂਰ ।ਕੰਮ ਕਰ ਦੂਜੇ ਕੰਟਰੀ, ਹੋ ਗਏ ਮਸ਼ੂਰ ।(ਬਹੱਤਰ ਕਲਾ ਛੰਦ)ਸਉਂ ਗਏ ਤਾਣ ਚਾਦਰੇ ਵੇ,ਸੰਤ ਜਗਮੇਲ, ਮੱਖਣ ਗੁਰਮੇਲ,ਗਰਮ ਕੱਪ ਚਾਹ ਪੀ, ਉੱਠੋ ਮਾਰ ਥਾਪੀ,ਕਰੋ ਹਰਨਾੜੀ, ਪਰਾਣੀ ਫੜਕੇ ।ਟੈਮ ਚਾਰ ਵਜੇ ਦਾ ਵੇ,ਲਵੋ ਨਾਂ ਰੱਬ ਦਾ, ਭਲਾ ਹੋ ਸਭ ਦਾ,ਬੜਾ ਕੰਮ ਨਿੱਬੜੇ, ਪਹਿਰ ਦੇ ਤੜਕੇ ।ਅੱਖ ਪੱਟ ਕੇ ਵੇਖ ਲਉ ਵੇ, ਚੜ੍ਹ ਗਿਆ...
ਸੁਗੰਧਾਂ ਜਿਹੇ ਲੋਕ
ਉਹ ਮੈਨੂੰ ਸਿਰਫ਼ ਤਿੰਨ ਵਾਰ ਮਿਲਿਆ ਸੀ।ਪਹਿਲੀ ਵਾਰ ਮਿਲਿਆ ਤਾਂ ਇੱਕ ਭੈਅ ਵਾਂਗ ਲੰਘ ਗਿਆ। ਉਹਨਾਂ ਦਿਨਾਂ ਵਿੱਚ ਮੈਂ ਜੇਠੂਕੇ ਪਿੰਡ ਵਿੱਚ ਸਕੂਲ ਮਾਸਟਰ ਸੀ। ਸਿਆਲਾਂ ਦੇ ਦਿਨ ਸਨ। ਸਕੂਲ ਦਸ ਵਜੇ ਸਵੇਰੇ ਲੱਗਦਾ ਤੇ ਛੁੱਟੀ ਸ਼ਾਮ ਨੂੰ ਚਾਰ ਵਜੇ ਹੁੰਦੀ। ਜੇਠੂਕੇ ਪਿੰਡ ਸਾਡੇ ਧੌਲੇ ਤੋਂ ਦਸ ਮੀਲ ਸੀ। ਧੌਲੇ ਤੋਂ ਘੁੰਨਸਾਂ ਦੇ ਬੱਸ ਅੱਡੇ ਤੱਕ ਟਿੱਬਿਆਂ ਦਾ ਰਾਹ...
ਹੱਸਦੇ ਹੀ ਰਹਿਨੇ ਆਂ
ਸੁਖ ਆਮਦਉਹ ਸੱਥਾਂ ਤੋਂ ਸ਼ੁਰੂ ਹੁੰਦੇ ਨੇ, ਪਿੰਡਾਂ ਦੀ ਰੂਹ ਵਿੱਚ ਵਸਦੇਜਿੰਨਾ ਕੱਦ ਉੱਚਾ ਹੁੰਦਾ, ਓਦੂੰ ਵੀ ਉੱਚਾ ਹੱਸਦੇਗੱਲਾਂ ਹੀ ਗੀਤ ਰਕਾਨੇ, ਮਹਿਫ਼ਿਲ ਸੱਦ ਲੈਨੇ ਆਂਜਦ ਮਰਜੀ ਦੇਖ ਲਈ ਆ ਕੇ, ਹੱਸਦੇ ਹੀ ਰਹਿਨੇ ਆਂਹਾਲੇ ਤੂੰ ਰੰਗ ਨਹੀਂ ਤੱਕਿਆ, ਚੇਤਰ ਦੀਆਂ ਧੁੱਪਾਂ ਦਾਤੈਨੂੰ ਵੀ ਮੋਹ ਆਊਗਾ, ਤੂੜੀ ਦਿਆਂ ਕੁੱਪਾਂ ਦਾਕਿੰਨਾ ਹੀ ਵੱਡਾ ਮੰਨਦੇ, ਕੇਸਾਂ ਵਿੱਚ ਕੰਗੀਆਂ ਨੂੰਸਾਫੇ ਵਿਚ ਬੰਨ੍ਹ...
ਹਿੰਦੂ-ਸਿੱਖ
ਦੋਹਿਰਾ॥ਹਿੰਦੂ-ਸਿੱਖ ਫੁੱਲ ਦੋ ਲੱਗੇ, ਵੱਧ ਭਾਰਤ ਦੀ ਵੇਲ ।ਇਕ ਜੜ੍ਹ ਤੇ ਦੋ ਟਹਿਣੀਆਂ, ਕਿਉਂ ਨ ਰਖਦੇ ਮੇਲ ?॥ਡੂਢਾ ਛੰਦ॥ਹਿੰਦੂ ਸਿੱਖਾਂ ਪਾ ਬਹਾਦਰੀ ਬਹਾਦਰਾਂ, ਜੀ ਅਜ਼ਾਦੀ ਲੈ ਲੀ ਐ ।ਨਾਮ ਜਪ ਰੰਗੀਆਂ ਸਫ਼ੈਦ ਚਾਦਰਾਂ, ਰਹਿਣ 'ਤੀ ਨਾ ਮੈਲੀ ਐ ।ਕਰਕੇ ਧਰਮ ਬਰਿਆਈਆਂ ਠੱਲ੍ਹਦੇ, ਹੈ ਖ਼ਿਆਲ ਦਾਨ ਮੇਂ ।ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।ਲਾਹਤੇ ਗਲੋਂ ਤਾਉਕ ਗੋਰਿਆਂ...
ਪੰਜਾਬੀ ਲੋਕ ਵਾਰਾਂ
1. ਵਾਰ, ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀਕਾਬਲ ਵਿਚ ਮੁਰੀਦ ਖਾਂ, ਫੜਿਆ ਬਡ ਜ਼ੋਰਚੰਦ੍ਰਹੜਾ ਲੈ ਫੌਜ ਕੋ, ਚੜ੍ਹਿਆ ਬਡ ਤੌਰਦੁਹਾਂ ਕੰਧਾਰਾਂ ਮੁੰਹ ਜੁੜੇ, ਦਮਾਮੇ ਦੌਰਸ਼ਸਤ੍ਰ ਪਜੂਤੇ ਸੂਰਿਆਂ, ਸਿਰ ਬੱਧੇ ਟੌਰਹੋਲੀ ਖੇਲੈ ਚੰਦ੍ਰਹੜਾ, ਰੰਗ ਲਗੇ ਸੌਰਦੋਵੇਂ ਤਰਫ਼ਾਂ ਜੁਟੀਆਂ, ਸਰ ਵੱਗਨ ਕੌਰਮੈਂ ਭੀ ਰਾਇ ਸਦਾਇਸਾਂ, ਵੜਿਆ ਲਾਹੌਰਦੋਨੋਂ ਸੂਰੇ ਸਾਮ੍ਹਣੇ, ਜੂਝੇ ਉਸ ਠੌਰ ।2. ਵਾਰ, ਰਾਇ ਕਮਾਲ ਦੀਂ ਮੌਜੁਦੀਂ ਕੀਰਾਣਾ ਰਾਇ ਕਮਾਲਦੀਂ,...
ਨ੍ਹਾਤਾ ਘੋੜਾ
ਡੰਗਰਾਂ ਨੂੰ ਕਿੱਲਿਆਂ ਉੱਤੇ ਬੰਨ੍ਹ ਕੇ ਤੇ ਰੋਟੀ ਖਾ ਕੇ ਜੈਲਾ ਹਾਣੀ ਮੁੰਡਿਆਂ ਨਾਲ ਖੇਡਣ ਲਈ ਬਾਹਰ ਨੂੰ ਭੱਜ ਗਿਆ।ਵੱਡੇ ਮੁੰਡੇ, ਕੈਲੇ ਦੇ ਅਜੇ ਕਈ ਕੰਮ ਕਰਨ ਵਾਲੇ ਰਹਿੰਦੇ ਸਨ। ਸਾਰੇ ਕੰਮ ਨਿਬੇੜ ਕੇ ਓਸ ਨੇ ਰੋਟੀ ਖਾ ਲਈ ਤੇ ਫਿਰ ਉਸ ਦੀ ਮਾਂ ਭਾਨੋ ਨੇ ਵੀ ਰੋਟੀ ਖਾ ਲਈ। ਹਨੇਰਾ ਗੂਹੜਾ ਹੁੰਦਾ ਜਾ ਰਿਹਾ ਸੀ। ਚੰਦ, ਮੁੰਡਿਆਂ ਦਾ...
ਮਿਹਣੇ ਦੇਣ ਸਹੇਲੀਆਂ
ਉੱਚੜਾ ਬੁਰਜ਼ ਲਾਹੋਰ ਦਾ, ਵੇ ਚੀਰੇ ਵਾਲਿਆ !ਹੇਠ ਵਗੇ ਦਰਿਆ, ਵੇ ਸੱਜਣ ਮੇਰਿਆ !ਮਲ ਮਲ ਨ੍ਹਾਵਣ ਗੋਰੀਆਂ, ਵੇ ਚੀਰੇ ਵਾਲਿਆ !ਲੈਣ ਰੱਬ ਦਾ ਨਾਂ, ਵੇ ਸੱਜਣ ਮੇਰਿਆ !ਕੋਠੇ ਉੱਤੇ ਕੋਠੜੀ, ਵੇ ਚੀਰੇ ਵਾਲਿਆ !ਕੋਠੇ 'ਤੇ ਤਸਵੀਰ, ਵੇ ਸੱਜਣ ਮੇਰਿਆ !ਮੈਂ ਦਰਿਆ ਦੀ ਮਛਲੀ, ਵੇ ਚੀਰੇ ਵਾਲਿਆ !ਤੂੰ ਦਰਿਆ ਦਾ ਨੀਰ, ਵੇ ਸੱਜਣ ਮੇਰਿਆ !ਕੋਠੇ ਉੱਤੇ ਕੋਠੜੀ, ਵੇ ਚੀਰੇ ਵਾਲਿਆ...
ਤਿਰੰਗਾ
ਪਹਿਲੀ ਵਾਰੀ ਲਾਲ ਕਿਲੇ ਤੇ ਝੁੱਲਿਆ ਜਦੋਂ ਤਿਰੰਗਾਰੁਮਕੀ ਪੌਣ, ਉਛਲੀਆਂ ਨਦੀਆਂ, ਕੀ ਜਮਨਾ ਕੀ ਗੰਗਾਏਨੇ ਚਿਰ ਨੂੰ ਉਡਦੇ ਆਏ ਪੌਣਾਂ ਵਿਚ ਜੈਕਾਰੇਅੱਲਾ ਹੂ ਅਕਬਰ ਤੇ ਹਰ ਹਰ ਮਹਾਂਦੇਵ ਦੇ ਨਾਅਰੇਬੋਲੇ ਸੋ ਨਿਹਾਲ ਦਾ ਬੋਲਾ ਵੀ ਸਭਨਾਂ ਵਿਚ ਰਲਿਆਧਰਮ ਦਇਆ ਨੂੰ ਭੁਲ ਕੇ ਹਰ ਕੋਈ ਕਾਮ ਕ੍ਰੋਧ ਵਿਚ ਜਲਿਆਰੁਦਨ ਹਜ਼ਾਰਾਂ ਨਾਰਾਂ ਦੇ, ਤੇ ਮਰਦਾਂ ਦੇ ਲਲਕਾਰੇਕੁੱਖਾਂ ਵਿਚ ਡੁਬੋ ਕੇ ਜਿਹਨਾਂ...
ਪੜ੍ਹ ਸਤਿਗੁਰ ਦੀ ਬਾਣੀ
(ਮੁਹੰਮਦ ਸਦੀਕ ਅਤੇ ਰਣਜੀਤ ਕੌਰ - ਪਹਿਲਾ ਅਖਾੜਾ - 1980)ਜੇ ਭਵਜਲ ਲੰਘਣਾ ਨੀਜਿੰਦੜੀਏ ਪੜ੍ਹ ਸਤਿਗੁਰ ਦੀ ਬਾਣੀਇਹ ਚਾਰ ਦਿਨਾਂ ਦਾ ਮੇਲਾ ਨੀਤੇਰੇ ਹੱਥ ਨੲ੍ਹੀਂ ਔਣਾ ਵੇਲਾ ਨੀਫਿਰ ਹੋ ਜਾਊ ਤਰਨ ਦਹੇਲਾ ਨੀਜਦ ਗਲ ਗਲਚੜ੍ਹ ਗਿਆ ਪਾਣੀਜੇ ਭਵਜਲ...ਇਹ ਹੁਸਨ ਜਵਾਨੀ ਨੲ੍ਹੀਂ ਰਹਿਣੀਸੋਹਣੀ ਜ਼ਿੰਦਗਾਨੀ ਨੲ੍ਹੀਂ ਰਹਿਣੀਇਹ ਚੀਜ਼ ਬੇਗਾਨੀ ਨੲ੍ਹੀਂ ਰਹਿਣੀਇਕ ਰੋਜ਼ ਹਵਾ ਹੋ ਜਾਣੀਜੇ ਭਵਜਲ...ਤੈਥੋਂ ਮੌਤ ਨੇ ਸਭ ਕੁਝ ਖੋਹਣਾ ਨੀਬਸ...
ਚੰਬੇ ਦਾ ਫੁੱਲ
ਅੱਜ ਇਕ ਚੰਬੇ ਦਾ ਫੁੱਲ ਮੋਇਆਅੱਜ ਇਕ ਚੰਬੇ ਦਾ ਫੁੱਲ ਮੋਇਆਗਲ ਪੌਣਾਂ ਦੇ ਪਾ ਕੇ ਬਾਹੀਂਗੋਰਾ ਚੇਤਰ ਛਮ ਛਮ ਰੋਇਆਅੱਜ ਇਕ ਚੰਬੇ ਦਾ ਫੁੱਲ ਮੋਇਆਚੇਤਰ ਦੇ ਬੁੱਲ੍ਹ ਨੀਲੇ ਨੀਲੇਮੁੱਖੜਾ ਵਾਂਗ ਵਸਾਰਾਂ ਹੋਇਆਨੈਣੀਂ ਲੱਖ ਮਾਤਮੀ ਛੱਲੇਗਲ੍ਹ ਵਿਚ ਪੈ ਪੈ ਜਾਵੇ ਟੋਇਆਅੱਜ ਇਕ ਚੰਬੇ ਦਾ ਫੁੱਲ ਮੋਇਆਅੱਧੀ ਰਾਤੀਂ ਰੋਵੇ ਚੇਤਰਪੌਣਾਂ ਦਾ ਦਿਲ ਜ਼ਖ਼ਮੀ ਹੋਇਆਡੂੰਘੇ ਵੈਣ ਬੜੇ ਦਰਦੀਲੇਸੁਣ ਕੇ ਸਾਰਾ ਆਲਮ ਰੋਇਆਅੱਜ...
ਸੁਨਹਿਰੀ ਜਿਲਦ
''ਕਿਉਂ ਜੀ ਤੁਸੀਂ ਸੁਨਿਹਰੀ ਜਿਲਦਾਂ ਵੀ ਬੰਨ੍ਹਦੇ ਹੁੰਦੇ ਓ?''ਖ਼ੈਰ ਦੀਨ ਦਫਤਰੀ ਜੋ ਜਿਲਦਾਂ ਨੂੰ ਪੁਸ਼ਤੇ ਲਾ ਰਿਹਾ ਸੀ, ਗਾਹਕ ਦੀ ਗਲ ਸੁਣ ਕੇ ਬੋਲਿਆ-''ਆਹੋ ਜੀ ਜਿਹੋ ਜਿਹੀ ਕਹੋ।''ਗਾਹਕ ਇਕ ਅਧਖੜ ਉਮਰ ਦਾ ਸਿੱਖ ਸੀ। ਹੱਟੀ ਦੇ ਫੱਟੇ ਤੇ ਬੈਠ ਕੇ ਉਹ ਕਿਤਾਬ ਉਤਲੇ ਰੁਮਾਲਾਂ ਨੂੰ ਬੜੇ ਅਦਬ ਅਤੇ ਕੋਮਲਤਾ ਨਾਲ ਖੋਲਣ ਲੱਗ ਪਿਆ। ਪੰਜ ਛੇ ਰੁਮਾਲ ਉਤਾਰਨ ਤੋਂ ਬਾਅਦ...
ਨੀਤੀ ਦੇ ਕਬਿੱਤ
1ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ,ਚੋਰ ਨੂੰ ਹਨੇਰਾ ਚੰਗਾ, ਜਿੱਥੇ ਕਿੱਥੇ ਲੁਕ ਜੇ ।ਜੁਆਈ ਭਾਈ ਸਾਊ ਚੰਗਾ, ਪੁੱਤਰ ਕਮਾਊ ਚੰਗਾ,ਟੱਬਰ ਸੰਗਾਊ ਚੰਗਾ, ਝਿੜਕੇ ਤੋਂ ਰੁੱਕ ਜੇ ।ਇੱਕ ਗੋਤ ਖੇੜਾ ਚੰਗਾ, ਖੇਤ ਲਾਉਣਾ ਗੇੜਾ ਚੰਗਾ,ਜੰਗ 'ਚ ਨਬੇੜਾ ਚੰਗਾ, ਜੇ ਕਲੇਸ਼ ਮੁੱਕ ਜੇ ।ਚੌਧਵੀਂ ਦਾ ਚੰਦ ਚੰਗਾ, 'ਬਾਊ' ਜੀ ਦਾ ਛੰਦ ਚੰਗਾ,ਆਂਵਦਾ ਅਨੰਦ ਚੰਗਾ, ਲਾਉਂਦਾ ਸੋਹਣੀ ਤੁੱਕ ਜੇ ।2ਨਹਿਰ...
ਬਾਗ਼ੀ ਹੋਣੋਂ ਡਰ ਨਾ ਬੁੱਲ੍ਹਿਆ
ਰੌਲਾ ਪਿੰਡ ਦਾ ਏ ਨਾ ਸ਼ਹਿਰ ਦਾ ਏਕਿਸੇ ਰੋਟੀ ਪਾਣੀ ਨਹਿਰ ਦਾ ਏਖੱਲ੍ਹ ਖੂਨ ਨੂੰ ਦੋਸ਼ ਨਾ ਦੇਈਂਦੋਸ਼ ਮਨਾਂ ਦੇ ਜ਼ਹਿਰ ਦਾ ਏਬਾਗ਼ੀ ਹੋਣੋਂ ਡਰ ਨਾ ਬੁੱਲ੍ਹਿਆਸੁਰ ਇਹ ਵੀ ਓਸੇ ਬਹਿਰ ਦਾ ਏਭਾਣਾ ਮੰਨ ਜੋ ਤਵੀ ਤੇ ਬਹਿੰਦੇਉਹਨਾਂ ਕੀ ਫਿਕਰ ਦੁਪਹਿਰ ਦਾ ਏਨਾਂਹ ਨਾ ਕੀਤੀ ਨਿੱਕੀਆਂ ਜਿੰਦਾਂਭਾਵੇਂ ਫ਼ਤਵਾ ਕਹਿਰ ਦਾ ਏਹਾਅ ਦਾ ਨਾਅਰਾ ਮਾਰ ਮੁੱਹਮਦਕੰਮ ਇਹੋ ਪਹਿਲੇ ਪਹਿਰ ਦਾ...
ਖ਼ੁਸਰੇ ਦਾ ਆਸ਼ਕ
ਉਸ ਪਿੰਡ, ਜਿੱਥੇ ਹੁਣ ਸਕੂਲ ਬਣਿਆ ਹੋਇਆ ਹੈ, ਕਦੇ ਉੱਥੇ ਮੁਸਲਮਾਨਾਂ ਦੇ ਘਰ ਹੁੰਦੇ ਸਨ। ਕੱਚੇ ਘਰ, ਪੱਕੇ ਘਰ। ਦੇਸ਼ ਆਜ਼ਾਦ ਹੋਣ ਤੋਂ ਪਿੱਛੋਂ ਜਦ ਪੰਜਾਬ ਦੇ ਲੋਕਾਂ ਨੂੰ ਮਜ਼੍ਹਬੀ ਕੁੜੱਤਣ ਚੜ੍ਹ ਗਈ ਤਾਂ ਉਹ ਸਾਰੇ ਘਰ ਢਹਿ ਗਏ। ਹੁਣ ਪਤਾ ਵੀ ਨਹੀਂ ਲੱਗਦਾ ਕਿ ਉੱਥੇ ਕਦੇ ਕੋਈ ਘਰ ਵੀ ਕਿਸੇ ਦਾ ਹੁੰਦਾ ਹੋਵੇਗਾ। ਸਕੂਲ ਦੇ ਨਾਲ ਲਹਿੰਦੇ ਪਾਸੇ ਹੁਣ...
ਚਿੱਟਾ ਲਹੂ – ਅਧੂਰਾ ਕਾਂਡ (3)
3
ਪੰਡਤ ਰਾਧੇ ਕ੍ਰਿਸ਼ਨ ਜੀ ਨੂੰ ਇਸ ਪਿੰਡ ਦਾ ਬੱਚਾ ਬੱਚਾ ਜਾਣਦਾ। ਹੈ। ਖ਼ਾਸ ਕਰ ਕੇ ਇਥੋਂ ਦੇ ਅਲਬੇਲੇ ਤੇ ਮੌਜੀ ਗਭਰੂ ਤਾਂ ਆਪ ਨੂੰ ਦੇਵਤਿਆ ਵਾਂਗ ਪੂਜਦੇ ਹਨ। ਉਹਨਾਂ ਵਿਚੋਂ ਕੋਈ ਆਪ ਨੂੰ ‘ਹਾਤਮਤਾਈ’ ਤੇ ਕੋਈ ਰਾਜਾ ‘ਬਿਕ੍ਰਮਾਦਿਤ’ ਦਾ ਅਵਤਾਰ ਕਹਿੰਦਾ ਹੈ। ਉਪਕਾਰ ਦੀ ਤਾਂ ਆਪ ਨੂੰ ਇੱਲਤ ਜਿਹੀ ਲਗੀ ਹੋਈ ਹੈ। ਜਦ ਵੀ ਕਿਸੇ ਉਤੇ ਕੋਈ ਮਾਮਲਾ ਮੁਕੱਦਮਾ...
ਸ੍ਹਾਬੋ
ਇਹ ਜੋ ਮੁੰਨੇ ਸਿਰ ਵਾਲੀ ਬੁਢੀ ਔਰਤ ਧਰਮਸ਼ਾਲਾ ਦੀ ਚੌਕੜੀ ਉੱਤੇ ਬੈਠੀ ਸੁੱਕੇ ਕਾਨੇ ਨੂੰ ਦੋਹਾਂ ਹੱਥਾਂ ਵਿੱਚ ਪੂਣੀ ਵਾਂਗ ਵੱਟ ਰਹੀ ਹੈ, ਸ੍ਹਾਬੋ ਹੈ-ਸਾਹਿਬ ਕੌਰ। ਬੈਠੀ ਦੇਖੋ, ਜਿਵੇਂ ਕੋਈ ਦੇਵੀ ਹੋਵੇ। ਜੁਆਨੀ ਦੀ ਉਮਰ ਵਿੱਚ ਕਿੰਨੀ ਚੜ੍ਹਤ ਸੀ ਸ੍ਹਾਬੋ ਦੀ। ਰੰਗ ਸਾਂਵਲਾ, ਤਿੱਖਾ ਨੱਕ, ਅੱਖਾਂ ਆਂਡੇ ਵਰਗੀਆਂ, ਕੱਦ ਲੰਮਾ ਤੇ ਭਰਵਾਂ। ਜਿੱਥੋਂ ਦੀ ਲੰਘਦੀ, ਕੰਧਾਂ ਕੰਬਦੀਆਂ ਤੇ ਧਰਤੀ...