13.3 C
Los Angeles
Wednesday, December 4, 2024

ਪੰਜਾਬੀ ਹਾਇਕੂ

ਤਰੱਕੀ ਦੀ ਚਿੱਠੀ–
ਸਾਰੇ ਬਾਗ ਚੋਂ ਖੁਰ ਗਈ
ਰਹਿੰਦੀ ਖੂੰਹਦੀ ਬਰਫ਼

~ ਜਗਰਾਜ ਸਿੰਘ ਢੁਡੀਕੇ

ਕਰੋਨਾ ਵਾਰਡ
ਖਿੜਕੀ ਤੇ ਜੰਮੀ
ਮਾਂ ਦੀ ਮੁਸਕਰਾਹਟ

~ ਡਾ. ਗੁਰਮੀਤ ਕੌਰ

ਲੀਕ ਤੇ ਲੀਕ
ਭਰ ਦਿੱਤੀ ਕੰਧ ਸਾਰੀ
ਰੋਜ਼ ਦੀ ਉਡੀਕ

~ ਦਰਬਾਰਾ ਸਿੰਘ ਖਰੋੜ

ਭੇਡਾਂ ਦਾ ਏਕਾ
ਬਹੁਗਿਣਤੀ ਚੁਣਿਆਂ
ਕਸਾਈ ਨੇਤਾ

~ ਸੁਰਿੰਦਰ ਸਪੇਰਾ

ਕੀੜੇ ਢੋਣ ਦਾਣੇ
ਚਿੜੀ ਖਾ ਗਈ ਕੀੜਾ
ਸਮੇਤ ਦਾਣੇ

~ ਨਾਇਬ ਸਿੰਘ ਗਿੱਲ

ਅੰਮੀ ਦੀ ਚੁੰਨੀ –
ਮੁਕੈਸ਼ ਨਾਲ ਚਮਕਣ
ਹੰਝੂ ਤੇ ਤਾਰੇ

~ ਬਮਲਜੀਤ ‘ਮਾਨ’

ਚੁਫੇਰ ਹਰਿਆਲੀ–
ਕੌਫੀ ਦੀ ਘੁੱਟ ਤੋਂ ਪਹਿਲਾਂ
ਛਿੱਕਾਂ ਦੀ ਤਿੱਕੜੀ
~ ਜਗਰਾਜ ਸਿੰਘ ਢੁਡੀਕੇ

ਜੇਠ ਦੁਪਹਿਰਾ
ਨਿੱਕੀ ‘ਕੱਠਾ ਕਰੇ
ਆਥਣ ਲਈ ਬਾਲਣ
~ ਬਲਜੀਤ ਕੌਰ

ਵੀਰਤਾ ਤਮਗ਼ਾ ਪਾਕੇ
ਭੀੜ ‘ਚ ‘ਕੱਲੀ ਬੈਠੀ ਮਾਂ
ਪੁੱਤ ਸੀਨੇ ਨਾਲ ਲਾਕੇ

~ ਦਰਬਾਰਾ ਸਿੰਘ ਖਰੌਡ

ਨੋ ਸਮੋਕਿੰਗ ਜ਼ੋਨ
ਧੂਫ਼ ਨੇ ਕਾਲ਼ੀ ਸਿਆਹ ਕੀਤੀ
ਨਾਨਕ ਦੀ ਤਸਵੀਰ

~ ਜਗਰਾਜ ਸਿੰਘ ਢੁਡੀਕੇ

ਸੋਹਣੀ ਮਹੀਵਾਲ

ਸੁਖਦੇਵ ਮਾਦਪੁਰੀਝਨਾਅ ਦੇ ਪਾਣੀਆਂ ਨੇ ਜਿਨ੍ਹਾਂ ਮੁਹੱਬਤੀ ਰੂਹਾਂ ਨੂੰ ਜਨਮ ਦਿੱਤਾ ਹੈ ਉਨ੍ਹਾਂ ਵਿਚ ‘ਸੋਹਣੀ’ ਇਕ ਅਜਿਹਾ ਅਮਰ ਨਾਂ ਹੈ ਜਿਸ ਨੇ ਪੰਜਾਬੀਆਂ ਦੇ ਮਨਾਂ ‘ਤੇ ਅਮਿੱਟ ਛਾਪ ਛੱਡੀ ਹੈ। ਸਦੀਆਂ ਬੀਤਣ ਬਾਅਦ ਵੀ ਲੋਕ ਉਸ ਦੀਆਂ ਬਾਤਾਂ ਬੜੇ ਚਾਵਾਂ ਨਾਲ ਪਾਉਂਦੇ ਹਨ।ਬਾਤ ਸਦੀਆਂ ਪੁਰਾਣੀ ਹੈ। ਬਲਖ਼ ਬੁਖਾਰੇ ਦੇ ਸੌਦਾਗਾਰ ਅਲੀ ਬੇਗ ਦਾ ਨੌਜਵਾਨ ਪੁੱਤਰ ਇੱਜ਼ਤ ਬੇਗ ਅਜੋਕੇ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿਚ ਭਾਂਡਿਆਂ ਦਾ ਵਪਾਰ ਕਰਨ ਲਈ ਆਇਆ। ਇਕ ਦਿਨ ਉਹ ਆਪਣੇ ਨੌਕਰ ਨਾਲ ਗੁਜਰਾਤ ਦੀਆਂ ਹੱਟੀਆਂ ਵੇਖਦਾ-ਵੇਖਦਾ...

ਸੁੱਚਾ ਸੂਰਮਾ

(ਬਲਰਾਜ ਸਿੰਘ ਸਿੱਧੂ S.P.)ਸੁੱਚਾ ਸਿੰਘ ਜਵੰਧਾ ਉਰਫ ਸੁੱਚਾ ਸੂਰਮਾ ਦੀਆਂ ਵਾਰਾਂ ਸਵਰਗੀ ਕੁਲਦੀਪ ਮਾਣਕ ਅਤੇ ਮੁਹੰਮਦ ਸਦੀਕ ਸਮੇਤ ਅਨੇਕਾਂ ਗਾਇਕਾਂ ਨੇ ਗਾਈਆਂ ਹਨ। ਸੁੱਚਾ ਸੂਰਮਾ ਪੰਜਾਬ ਦੇ ਉਹਨਾਂ ਲੋਕ ਨਾਇਕਾਂ ਵਿੱਚ ਆਉਂਦਾ ਹੈ ਜਿਹਨਾਂ ਨੇ ਅਣਖ ਖਾਤਰ ਹਥਿਆਰ ਚੁੱਕੇ ਪਰ ਦੀਨ ਦੁਖੀਆਂ ਦਾ ਭਲਾ ਕੀਤਾ। ਇਸ ਯੋਧੇ ਦਾ ਸਭ ਤੋਂ ਵੱਡਾ ਗੁਣ ਇਹ ਸੀ ਕਿ ਇਸ ਨਾ ਤਾਂ ਡਾਕੇ ਮਾਰੇ ਤੇ ਨਾ ਹੀ ਲੁੱਟਾਂ ਖੋਹਾਂ ਕੀਤੀਆਂ। ਸੁੱਚੇ ਸੂਰਮੇ ਦਾ ਜਨਮ 1875 ਈ. ਦੇ ਲਾਗੇ ਪਿੰਡ ਸਮਾਉਂ ਦੀ ਮੁਪਾਲ ਪੱਤੀ...

ਦੁੱਲਾ ਭੱਟੀ

ਕਿਹਾ ਜਾਂਦਾ ਹੈ ਕਿ ਇਕ ਪਿੰਡ ਵਿੱਚ ਇਕ ਗ਼ਰੀਬ ਬ੍ਰਾਹਮਣ ਰਹਿੰਦਾ ਸੀ। ਉਸ ਦੇ ਦੋ ਮੁਟਿਆਰ ਧੀਆਂ ਸਨ। ਉਹ ਦੋਨੋ ਮੰਗੀਆਂ ਹੋਈਆਂ ਸਨ, ਪ੍ਰੰਤੂ ਉਹ ਗ਼ਰੀਬੀ ਕਾਰਨ ਉਨ੍ਹਾਂ ਦਾ ਵਿਆਹ ਨਹੀਂ ਸੀ ਕਰ ਸਕਿਆ। ਉਸ ਇਲਾਕੇ ਦਾ ਮੁਗ਼ਲ ਹਾਕਮ ਬੜਾ ਨਿਰਦਈ ਸੀ। ਉਹ ਨੌਜਵਾਨ ਕੁਆਰੀਆਂ ਕੁੜੀਆਂ ਨੂੰ ਜ਼ੋਰੀਂ ਚੁੱਕ ਕੇ ਲੈ ਜਾਇਆ ਕਰਦਾ ਸੀ। ਉਸ ਹਾਕਮ ਦੇ ਕੰਨੀਂ ਸੁੰਦਰੀ-ਮੁੰਦਰੀ ਦੇ ਹੁਸਨ ਦੀ ਕਨਸੋਅ ਪਈ। ਉਸ ਨੇ ਇਨ੍ਹਾਂ ਨੂੰ ਜ਼ੋਰੀਂ ਚੁੱਕਣ ਦੀ ਵਿਉਂਤ ਬਣਾ ਲਈ। ਇਸ ਗੱਲ ਦੀ ਭਿਣਕ ਗ਼ਰੀਬ...