ਬਾਗ਼ੀ ਹੋਣੋਂ ਡਰ ਨਾ ਬੁੱਲ੍ਹਿਆ
ਰੌਲਾ ਪਿੰਡ ਦਾ ਏ ਨਾ ਸ਼ਹਿਰ ਦਾ ਏ
ਕਿਸੇ ਰੋਟੀ ਪਾਣੀ ਨਹਿਰ ਦਾ ਏ
ਖੱਲ੍ਹ ਖੂਨ ਨੂੰ ਦੋਸ਼ ਨਾ ਦੇਈਂ
ਦੋਸ਼ ਮਨਾਂ ਦੇ ਜ਼ਹਿਰ ਦਾ ਏ
ਬਾਗ਼ੀ ਹੋਣੋਂ ਡਰ ਨਾ ਬੁੱਲ੍ਹਿਆ
ਸੁਰ ਇਹ ਵੀ ਓਸੇ ਬਹਿਰ ਦਾ ਏ
ਭਾਣਾ ਮੰਨ ਜੋ ਤਵੀ ਤੇ ਬਹਿੰਦੇ
ਉਹਨਾਂ ਕੀ ਫਿਕਰ ਦੁਪਹਿਰ ਦਾ ਏ
ਨਾਂਹ ਨਾ ਕੀਤੀ ਨਿੱਕੀਆਂ ਜਿੰਦਾਂ
ਭਾਵੇਂ ਫ਼ਤਵਾ ਕਹਿਰ ਦਾ ਏ
ਹਾਅ ਦਾ ਨਾਅਰਾ ਮਾਰ ਮੁੱਹਮਦ
ਕੰਮ ਇਹੋ ਪਹਿਲੇ ਪਹਿਰ ਦਾ ਏ
ਜ਼ਾਲਿਮ ਜੰਮਦੇ ਮਰਦੇ ਰਹਿਣੇ
ਕਦ ਸਮਾਂ ਕਿਸੇ ਲਈ ਠਹਿਰਦਾ ਏ
ਨਾ ਖ਼ਾਲਿਸ ਲੋਕ ਸਿਆਸਤ ਕਰਦੇ
ਡਰ ਪੁੱਠੀ ਚੱਲੀ ਲਹਿਰ ਦਾ ਏ
ਗਿਆਨ ਵਿਹੂਣੇ ਊਣੇ ਫਿਰਦੇ
ਧਰਮ ਤਾਂ 'ਗਿੱਲਾ' ਗਹਿਰ ਦਾ ਏ