20.3 C
Los Angeles
Wednesday, January 22, 2025

ਹਾਜੀਆ

ਕਿਸੇ ਨਵਾਂ ਸਵਾਂਇਆਂ ਝੱਗਾ ਏ,
ਹੁਣ ਆਪੇ ਈ ਪਾੜਨ ਲੱਗਾ ਏ,
ਨਾ ਟੋਇਆ ਏ ਨਾ ਖੱਡਾ ਏ ,
ਏਥੇ ਫੇਰ ਵੀ ਫਸਿਆ ਗੱਡਾ ਏ

ਕੋਈ ਸੁੱਟੇ ਪਰਾਂ ਕੁਰਾਨਾਂ ਨੂੰ,
ਕੋਈ ਸਾਂਭ ਰਿਹਾ ਕਿਰਪਾਨਾਂ ਨੂੰ,
ਕੀ ਛਲ ਮੂਰਖ ਇਨਸਾਨਾਂ ਨੂੰ,
ਏਥੇ ਕਮਲ ਪਿਆ ਵਿਧਵਾਨਾਂ ਨੂੰ,
ਕੋਈ ਝੂਰੇ ਸਾਹਬ ਸਲਾਮਾਂ ਨੂੰ,
ਕਿਤੇ ਪੈਗੇ ਕੱਬ ਗੁਲਾਮਾਂ ਨੂੰ,
ਕਿਸੇ ਵਾਲ ਖਿਲਾਰੇ ਸਾਮਾਂ ਨੂੰ,
ਕੋਈ ਕਿਸਮਤ ਸਮਝੇ ਲਾਮਾਂ ਨੂੰ,
ਕੋਈ ਲਹੂ ਵਗਾਵੇ ਜਾਨਾਂ ਨੂੰ,
ਕੋਈ ਥੱਕ ਥੁੱਕ ਸੁੱਟੇ ਪਾਨਾਂ ਨੂੰ,
ਕੀ ਕਰੀਏ ਦਰਜ ਬਿਆਨਾਂ ਨੂੰ,
ਨਾ ਹੁੰਦਾ ਹੀ ਪ੍ਰਹੇਜ ਹੈ,
ਬਾਬਾ ਆਖੇ ਹਾਜੀਆ
ਉਏ ਰੱਬ ਸੋਹਣੇ ਦੀ ਖੇਡ ਹੈ,

ਕੋਈ ਅਨਪੜਿਆ ਏ,
ਅੱਜ ਦਾਤਾ ਮੰਗਣ ਚੜਿਆ ਏ,
ਕੋਈ ਚੋਰ ਮਸੀਤੇ ਵੜਿਆ ਏ,
ਕੋਈ ਸਾਧ ਪੰਗਤ ਚੋਂ ਫੜਿਆ ਏ,
ਉਹ ਮੰਨ ਗਿਆ ਏ ਲੜਿਆ ਏ,
ਕਿਤੇ ਰੱਬ ਵੀ ਰੱਬ ਤੋਂ ਸੜਿਆ ਏ,
ਕਿਤੇ ਮੱਥਿਉ ਟਿੱਕਾ ਝੜਿਆ ਏ,
ਕਿਤੇ ਜੁੱਤੀ ਹੀਰਾ ਜੜਿਆ ਏ,
ਉਹਨੇ ਬੁੱਤ ਨੂੰ ਹੱਥੀਂ ਘੜਿਆ ਏ,
ਫਿਰ ਰੂਹ ਨੂੰ ਅੰਦਰ ਖੜਿਆ ਏ,
ਉਹਨੇ ਅੱਖਾਂ ਵਿੱਚ ਕੀ ਮੜਿਆ ਏ,
ਜੇਹੜਾ ਸਭ ਨੂੰ ਦੇਂਦਾ ਸੇਹਦ ਹੈ,,
ਬਾਬਾ ਆਖੇ ਹਾਜੀਆ
ਉਏ ਰੱਬ ਸੋਹਣੇ ਦੀ ਖੇਡ ਹੈ,

ਉਹਦੇ ਕੈਸੀ ਖੇਤ ਪਨੀਰੀ ਏ,
ਕੋਈ ਮਾਲਕ ਤੇ ਕੋਈ ਸੀਰੀ ਏ,
ਕਿਤੇ ਸੱਪ ਦੀ ਖੁੱਡ ਚ ਕੀੜੀ ਏ,
ਦਰ ਵੱਡਾ ਤੇ ਗਲੀ ਭੀੜੀ ਏ,
ਕਿਤੇ ਨੰਗਾ ਘਰੇ ਅਮੀਰੀ ਏ,
ਕਿਤੇ ਸ਼ਾਹਾਂ ਕੋਲ ਫਕੀਰੀ ਏ,
ਕੋਈ ਸੱਚੀ ਕਰਦਾ ਪੀਰੀ ਏ,
ਕਿਤੇ ਉੱਝੜੀ ਪਈ ਵਜੀਰੀ ਏ,
ਕਿਸੇ ਤੋਪ ਲੁਕਾਕੇ ਬੀੜੀ ਏ,
ਕਿਸੇ ਹਿੱਕ ਸਾਹਮਣੇ ਚੀਰੀ ਏ,
ਕਿਸੇ ਸੁਰਗ ਨੂੰ ਲਾਈ ਸੀੜੀ ਏ,
ਕੀ ਚਰਨ ਲਿਖਾਰੀ ਚੇਹਡ ਹੈ,
ਬਾਬਾ ਆਖੇ ਹਾਜੀਆ
ਉਏ ਰੱਬ ਸੋਹਣੇ ਦੀ ਖੇਡ ਹੈ…

ਮਿਰਜ਼ਾ

ਹੋ...ਦੀਵੇ ਵੱਡੇ ਹੋ ਗਏਤੇ ਕਰਦੇ ਚੋਰ ਸਲਾਹਬੇੜੀਆਂ ਰਸਤੇ ਬੰਨ੍ਹ ਕੇਚਿਲਮਾਂ ਪੀਣ ਮਲਾਹਧੂਣੀ ਅੱਗੇ ਬੈਠ ਕੇਤੇ ਫੱਕਰ ਕਹਿਣ ਭਲਾਪੀਰ ਮਨਾ ਲੈ ਮਿਰਜ਼ਿਆਪੀਰ ਮਨਾ ਲੈ ਮਿਰਜ਼ਿਆਤੇਰੀ ਚੜ੍ਹਦੀ ਰਹੇ ਕਲਾਤੇਰੀ ਚੜ੍ਹਦੀ ਰਹੇ ਕਲਾਭਲੇ ਸਮੇਂ ਦੇ ਵਾਂਗਰਾਂਤੇ ਜੱਟ ਗਿਆ ਏ ਤੇਜ਼ਗਲ਼ ਚੋਂ ਕੈਂਠਾ ਲਹਿ ਗਿਆਤੇ ਪੈਰੋਂ ਲਹੀ ਪੰਜੇਬਹੌਲੀ ਕਰ ਲੈ ਮਿਰਜ਼ਿਆਹੋ ਘੋੜੀ ਦੇਵੇ ਨਾ ਡੇਗਹੋਣੀ ਮੌਕਾ ਤਾੜਦੀਹੋਣੀ ਮੌਕਾ ਤਾੜਦੀਵੇ ਨੀਂਦੋਂ ਕਰੀਂ ਪਰਹੇਜ਼ ਮਿਰਜ਼ਿਆਨੀਂਦੋਂ ਕਰੀਂ ਪਰਹੇਜ਼ਅੰਮ੍ਰਿਤ ਵੇਲਾ ਹੋ ਗਿਆ ਏਜਾਗੇ ਆਂਢ ਗੁਆਂਢਚੜ੍ਹੇ ਮਸੀਤੀਂ ਮੌਲਵੀਤੇ ਸੁਰ ਵਿੱਚ ਦੇਂਦੇ ਬਾਂਗਬਾਬੇ ਪੜ੍ਹਦੇ ਬਾਣੀਆਂਤੇ ਮੂਰਖ ਲਾਹੁੰਦੇ ਸਾਂਗਮਰਜ਼ੀ ਕਰਨ...

ਸੁੱਚਾ ਸੂਰਮਾ

ਕਤਲਾਂ ਦਾ ਲੈ ਕੇ ਰੁੱਕਾਛਾਉਣੀ ਤੋਂ ਚੜਿਆ ਸੁੱਚਾਸ਼ਾਂਤ ਨਾ ਹੋਵੇ ਗੁੱਸਾਲੜਿਆ ਰੁਕਿਆ ਨਾ ਓਏਘੂਕਰ ਨੂੰ ਕਹਿ ਦੇ ਭਾਗੂਸੱਦ ਲੈ ਥਾਣਾ ਓਏਘੂਕਰ ਨੂੰ ਕਹਿ ਦੇ ਭਾਗੂਚੜਿਆ ਏ ਵਾਅ ਵਰੋਲਾਮੜੀਆਂ ਚੋਂ ਲਾਲ ਰੰਗ ਦਾਸਾਰਾ ਪਿੰਡ ਪਿਆ ਸਹਿਮਿਆਟਲਜੇ ਮਾਹੌਲ ਜੰਗ ਦਾਤਪਿਆ ਅੱਜ ਫਿਰਦਾ ਸੁੱਚਾਨੈਣੇ ਦੋ ਪੈਗ ਮੰਗਦਾਰੌਂਦਾਂ ਦਾ ਲੈ ਕੇ ਝੋਲਾਮਾੜੀ ਦੇ ਹੇਠ ਲੰਘਦਾਪੱਤੀ ਵਿੱਚ ਲੁੱਕਗੀ ਬੀਰੋਮਾਰ ਕੇ ਜਾਣਾ ਓਏਘੂਕਰ ਨੂੰ ਕਹਿ ਦੇ ਭਾਗੂਸੱਦ ਲੈ ਥਾਣਾ ਓਏਘੂਕਰ ਨੂੰ ਕਹਿ ਦੇ ਭਾਗੂਮੰਚ ਤੇ ਗਾਉਣ ਕਵੀਸ਼ਰਮਿਰਜ਼ੇ ਦਿਆਂ ਸੱਦਾਂ ਨੂੰਬੈਠੇ ਧਰ ਘੂਕਰ ਹੋਰੀਂਹੁੱਕਿਆਂ ਤੇ ਅੱਗਾਂ...

ਬਿਰਹਾ

ਸਾਡਾ ਮੱਥਾ ਪੜ੍ਹ ਕੇ ਬੁੱਝ ਵੇਗਿਆ ਰੂਪ ਕਿਧਰ ਨੂੰ ਉੱਡ ਵੇਹੁਣ ਕਮਲੀ ਹੋ ਗਈ ਬੁੱਧ ਵੇਸਾਨੂੰ ਕਿਸਮਤ ਮਾਰੇ ਠੁੱਡ ਵੇਕਰ ਕਮਲੀ ਗਈ ਬੇ'ਕੂਫੀਆਂਗਈਆਂ ਵੰਗਾਂ ਟੁੱਟ ਸਬੂਤੀਆਂਕੀ ਕਰਾਂ ਕਲੀਰੇ ਠੂਠੀਆਂਲਾਹ ਛੱਲੇ ਦਵਾਂ ਅੰਗੂਠੀਆਂਇਹ ਰਹੁ ਰੀਤਾਂ ਸਭ ਝੂਠੀਆਂਬਿਨ ਖਸਮੋਂ ਰੂਹਾਂ ਲੂਸੀਆਂਇਹ ਮੈਲੀਆਂ ਤੇ ਨਾਲੇ ਜੂਠੀਆਂਵਿੱਚ ਕਾਲਾ ਹੋਇਆ ਨੂਰਅੱਜ ਰੋਂਦੀਆਂ ਔਗਣ ਹਾਰੀਆਂਵੇ ਸਾਈਂ ਜਿੰਨ੍ਹਾਂ ਦੇ ਦੂਰਅੱਜ ਰੋਂਦੀਆਂ ਔਗਣ ਹਾਰੀਆਂਵੇ ਸਾਈਂ ਜਿੰਨ੍ਹਾਂ ਦੇ ਦੂਰਲੱਗ ਗਏ ਮਵਾਦੇ ਲੀਰਾਂ ਨੂੰਕਿੰਝ ਠਾਰਾਂ ਸੜੇ ਸਰੀਰਾਂ ਨੂੰਮੈਂ ਪੂਜਾਂ ਸਾਰਿਆਂ ਪੀਰਾਂ ਨੂੰਜਿਓਂ ਮੇਲੇ ਜੰਡ ਕਰੀਰਾਂ ਨੂੰਲੇਖਾਂ ਦੀ ਲੋੜ ਲਕੀਰਾਂ...