ਸੁੱਚਾ ਸੂਰਮਾ
ਕਤਲਾਂ ਦਾ ਲੈ ਕੇ ਰੁੱਕਾ
ਛਾਉਣੀ ਤੋਂ ਚੜਿਆ ਸੁੱਚਾ
ਸ਼ਾਂਤ ਨਾ ਹੋਵੇ ਗੁੱਸਾ
ਲੜਿਆ ਰੁਕਿਆ ਨਾ ਓਏ
ਘੂਕਰ ਨੂੰ ਕਹਿ ਦੇ ਭਾਗੂ
ਸੱਦ ਲੈ ਥਾਣਾ ਓਏ
ਘੂਕਰ ਨੂੰ ਕਹਿ ਦੇ ਭਾਗੂ
ਚੜਿਆ ਏ ਵਾਅ ਵਰੋਲਾ
ਮੜੀਆਂ ਚੋਂ ਲਾਲ ਰੰਗ ਦਾ
ਸਾਰਾ ਪਿੰਡ ਪਿਆ ਸਹਿਮਿਆ
ਟਲਜੇ ਮਾਹੌਲ ਜੰਗ ਦਾ
ਤਪਿਆ ਅੱਜ ਫਿਰਦਾ ਸੁੱਚਾ
ਨੈਣੇ ਦੋ ਪੈਗ ਮੰਗਦਾ
ਰੌਂਦਾਂ ਦਾ ਲੈ ਕੇ ਝੋਲਾ
ਮਾੜੀ ਦੇ ਹੇਠ ਲੰਘਦਾ
ਪੱਤੀ ਵਿੱਚ ਲੁੱਕਗੀ ਬੀਰੋ
ਮਾਰ ਕੇ ਜਾਣਾ ਓਏ
ਘੂਕਰ ਨੂੰ ਕਹਿ ਦੇ ਭਾਗੂ
ਸੱਦ ਲੈ ਥਾਣਾ ਓਏ
ਘੂਕਰ ਨੂੰ ਕਹਿ ਦੇ ਭਾਗੂ
ਮੰਚ ਤੇ ਗਾਉਣ ਕਵੀਸ਼ਰ
ਮਿਰਜ਼ੇ ਦਿਆਂ ਸੱਦਾਂ ਨੂੰ
ਬੈਠੇ ਧਰ ਘੂਕਰ ਹੋਰੀਂ
ਹੁੱਕਿਆਂ ਤੇ ਅੱਗਾਂ ਨੂੰ
ਲਾ ਲਈ ਐ ਮਾਇਆ ਮੁੰਡਿਆਂ
ਸ਼ਮਲੇ ਦਰ ਪੱਗਾਂ ਨੂੰ
ਚਾਦਰ ਦੀ ਗੰਢ ਚ ਅਧੀਏ
ਟੋਬੇ ਨੇ ਡੱਬਾਂ ਨੂੰ
ਫੌਜੀ ਦਾ ਵੇਖ ਖੜਾਕਾ
ਵਿਸਰਿਆ ਗਾਣਾ ਓਏ
ਘੂਕਰ ਨੂੰ ਕਹਿ ਦੇ ਭਾਗੂ
ਸੱਦ ਲੈ ਥਾਣਾ ਓਏ
ਘੂਕਰ ਨੂੰ ਕਹਿ ਦੇ ਭਾਗੂ
ਵੇਖ ਕੇ ਮਸਤ ਸ਼ਰੀਕਾਂ
ਹੋਇਆ ਜੱਟ ਲੋਹਾ ਲਾਖਾ
ਭਾਗ ਦੀ ਸੰਘੀ ਉੱਤੇ
ਦਿੱਤਾ ਓਹਨੇ ਫੇਰ ਗੰਡਾਸਾ
ਕਿਹੜਾ ਹੁਣ ਚਰਨ ਲਿਖਾਰੀ
ਘੂਕਰ ਦੀ ਜਾਨ ਦਾ ਰਾਖਾ
ਛਾਤੀ ਚੋਂ ਵਗੇ ਤਤੀਰੀ
ਗੋਲੀ ਦਾ ਪਿਆ ਪਟਾਕਾ
ਘੂਕਰ ਦੀ ਲੋਥ ਤੇ ਨੱਚੇ
ਮੰਨਣਾ ਦਾ ਲੈਣਾ ਓਏ
ਘੂਕਰ ਨੂੰ ਕਹਿ ਦੇ ਭਾਗੂ
ਸੱਦ ਲੈ ਥਾਣਾ ਓਏ
ਘੂਕਰ ਨੂੰ ਕਹਿ ਦੇ ਭਾਗੂ