12.4 C
Los Angeles
Friday, December 6, 2024

ਢੱਠਣ ਕਿਲੇ ਕੰਧਾਰ ਦੇ

ਢੱਠਣ ਕਿਲੇ ਕੰਧਾਰ ਦੇ
ਰਹੀ ਗਈ ਸੁਰੰਗ ਬਣੀ
ਸੁਰੰਗੀ ਵੱਸੇ ਨਾਗਣੀ
ਉਹਦੇ ਸਿਰ ਤੇ ਲਾਲ ਮਣੀ

ਚੜ੍ਹਿਆ ਮੀਂਹ ਪਹਾੜ ਤੋਂ
ਜੱਟ ਦਾ ਖੌਫ ਕਣੀ
ਆਸ਼ਕ ਰੋਂਦੇ ਪੱਤਣੀ
ਪੰਛੀ ਰੋਣ ਵਣੀਂ

ਕਬਰਾਂ ਸੁਨ ਮਸੁੰਨੀਆਂ
ਕਿੱਧਰ ਗਈ ਪਰੇਤ
ਟਿੱਬੇ ਕਰ ਗਈ ਸੱਖਣੇ
ਰਾਜਸਥਾਨੀ ਰੇਤ

ਸੱਪ ਲੜਾ ਲਏ ਜੱਟੀਆਂ
ਚੜੇ ਮਹੀਨੇ ਚੇਤ
ਕਣਕਾਂ ਹੋਈਆਂ ਕੁੱਬੀਆਂ
ਚਿੱਬ ਖੜਿਬੇ ਖੇਤ

ਛੰਨ ‘ਚ ਸੁੱਤਾ ਆਜੜੀ
ਰਾਤ ਬਲਾਓਂ ਡਰੇ
ਓਹਦੇ ਬੈਠ ਸਰਾਹਣੇ ਸਾਧਣੀ
ਰੱਬ ਦਾ ਭਜਨ ਕਰੇ

ਲੜਕੀ ਏ ਘੁਮਿਆਰ ਦੀ
ਰੰਗਣ ਡਈ ਘੜੇ
ਕਾਜੀ ਮਾਨਣ ਨੀਂਦਰਾਂ
ਏ ਕਲਮੇ ਰਾਤ ਪੜ੍ਹੇ

ਜਮੁਨਾ ਵਿੱਚੋਂ ਨਿਕਲਿਆ
ਕਹਿਣ ਪੰਜਾਬੀ ਸਿੰਧ
ਜੀਹਦੇ ਕੰਢੀ ਵਸਦੇ
ਤਵਾਰੀਖੀ ਇਹ ਪਿੰਡ

ਮੁਗ਼ਲ ਫਰੰਗੀ ਨਿਕਲ ਗਏ
ਪਿੱਛੇ ਲਹਿ ਗਈ ਹਿੰਦ
ਤੇਗਾਂ ਛੱਡ ਗਏ ਧਾੜਵੀ
ਸੂਫ਼ੀ ਛੱਡ ਗਏ ਕਿੰਗ

ਕਿੱਥੇ ਉਹ ਜੱਟੀ

ਉਹ ਮਿੱਟੀ ਦੇ ਕੋਠੇ ਪਨਾਲੇ ਨੇ ਵਿੰਗੇ,ਕਿੱਥੇ ਉਹ ਜੱਟੀ ਜੋ ਕੰਧਾਂ ਨੂੰ ਲਿੰਬੇ,ਕਿੱਥੋਂ ਮੈ ਢੂੰਡਾਂ ਨੀ ਸਮਿਆਂ ਤੋਂ ਜਿੰਦੇਉਹ ਤੇਲੀ ਦਾ ਤਾੜਾ ਤੇ ਨਰਮੇ ਨੂੰ ਪਿੰਜੇਉਹ ਸਾਜਰ ਦਾ ਵੇਲੇ ਸੀ ਤੁਰਨਾਂ ਬਠਿੰਡੇਉਹ ਤੱਤੀਆਂ ਦੁਪੈਹਰਾਂ ਤੇ ਕਾਲੇ ਜਿਹੇ ਪਿੰਡੇਉਹ ਚੌਦਰ ਨਾ ਚਾਕਰ ਨਾ ਮੁਨਸੀ ਕਰਿੰਦੇਉਹ ਮੁੜਕੇ ਨਾ ਮੁੱਘਾਂ ਚ ਬੈਠੇ ਪਰਿੰਦੇਕੇਹੜੇ ਉਹ ਭੋਰੇ ਚ ਪੈ ਗਏ ਨੇ ਛਿੰਦੇਕਿੱਥੇ ਉਹ ਜੱਟੀ ਜੋ ਕੰਧਾਂ ਨੂੰ ਲਿੰਬੇਕਿੱਥੋਂ ਸਿੰਗਾਰਾਂ ਮੈ ਜੂਹਾਂ ਦੇ ਘੱਟੇਉਹ ਬਾਰਾਂ ਝੰਡੋਰੇ ਉਹ ਤੀਰਾਂ ਭੱਥੇਉਹ ਛਵੀਆਂ ਗੰਡਾਸੇ ਤੇ ਅਣਖਾਂ ਦੇ ਰੱਟੇਉਹ...

ਹਾਜੀਆ

ਕਿਸੇ ਨਵਾਂ ਸਵਾਂਇਆਂ ਝੱਗਾ ਏ,ਹੁਣ ਆਪੇ ਈ ਪਾੜਨ ਲੱਗਾ ਏ,ਨਾ ਟੋਇਆ ਏ ਨਾ ਖੱਡਾ ਏ ,ਏਥੇ ਫੇਰ ਵੀ ਫਸਿਆ ਗੱਡਾ ਏਕੋਈ ਸੁੱਟੇ ਪਰਾਂ ਕੁਰਾਨਾਂ ਨੂੰ,ਕੋਈ ਸਾਂਭ ਰਿਹਾ ਕਿਰਪਾਨਾਂ ਨੂੰ,ਕੀ ਛਲ ਮੂਰਖ ਇਨਸਾਨਾਂ ਨੂੰ,ਏਥੇ ਕਮਲ ਪਿਆ ਵਿਧਵਾਨਾਂ ਨੂੰ,ਕੋਈ ਝੂਰੇ ਸਾਹਬ ਸਲਾਮਾਂ ਨੂੰ,ਕਿਤੇ ਪੈਗੇ ਕੱਬ ਗੁਲਾਮਾਂ ਨੂੰ,ਕਿਸੇ ਵਾਲ ਖਿਲਾਰੇ ਸਾਮਾਂ ਨੂੰ,ਕੋਈ ਕਿਸਮਤ ਸਮਝੇ ਲਾਮਾਂ ਨੂੰ,ਕੋਈ ਲਹੂ ਵਗਾਵੇ ਜਾਨਾਂ ਨੂੰ,ਕੋਈ ਥੱਕ ਥੁੱਕ ਸੁੱਟੇ ਪਾਨਾਂ ਨੂੰ,ਕੀ ਕਰੀਏ ਦਰਜ ਬਿਆਨਾਂ ਨੂੰ,ਨਾ ਹੁੰਦਾ ਹੀ ਪ੍ਰਹੇਜ ਹੈ,ਬਾਬਾ ਆਖੇ ਹਾਜੀਆਉਏ ਰੱਬ ਸੋਹਣੇ ਦੀ ਖੇਡ ਹੈ,ਕੋਈ ਅਨਪੜਿਆ ਏ,ਅੱਜ...

ਮਿਰਜ਼ਾ

ਹੋ...ਦੀਵੇ ਵੱਡੇ ਹੋ ਗਏਤੇ ਕਰਦੇ ਚੋਰ ਸਲਾਹਬੇੜੀਆਂ ਰਸਤੇ ਬੰਨ੍ਹ ਕੇਚਿਲਮਾਂ ਪੀਣ ਮਲਾਹਧੂਣੀ ਅੱਗੇ ਬੈਠ ਕੇਤੇ ਫੱਕਰ ਕਹਿਣ ਭਲਾਪੀਰ ਮਨਾ ਲੈ ਮਿਰਜ਼ਿਆਪੀਰ ਮਨਾ ਲੈ ਮਿਰਜ਼ਿਆਤੇਰੀ ਚੜ੍ਹਦੀ ਰਹੇ ਕਲਾਤੇਰੀ ਚੜ੍ਹਦੀ ਰਹੇ ਕਲਾਭਲੇ ਸਮੇਂ ਦੇ ਵਾਂਗਰਾਂਤੇ ਜੱਟ ਗਿਆ ਏ ਤੇਜ਼ਗਲ਼ ਚੋਂ ਕੈਂਠਾ ਲਹਿ ਗਿਆਤੇ ਪੈਰੋਂ ਲਹੀ ਪੰਜੇਬਹੌਲੀ ਕਰ ਲੈ ਮਿਰਜ਼ਿਆਹੋ ਘੋੜੀ ਦੇਵੇ ਨਾ ਡੇਗਹੋਣੀ ਮੌਕਾ ਤਾੜਦੀਹੋਣੀ ਮੌਕਾ ਤਾੜਦੀਵੇ ਨੀਂਦੋਂ ਕਰੀਂ ਪਰਹੇਜ਼ ਮਿਰਜ਼ਿਆਨੀਂਦੋਂ ਕਰੀਂ ਪਰਹੇਜ਼ਅੰਮ੍ਰਿਤ ਵੇਲਾ ਹੋ ਗਿਆ ਏਜਾਗੇ ਆਂਢ ਗੁਆਂਢਚੜ੍ਹੇ ਮਸੀਤੀਂ ਮੌਲਵੀਤੇ ਸੁਰ ਵਿੱਚ ਦੇਂਦੇ ਬਾਂਗਬਾਬੇ ਪੜ੍ਹਦੇ ਬਾਣੀਆਂਤੇ ਮੂਰਖ ਲਾਹੁੰਦੇ ਸਾਂਗਮਰਜ਼ੀ ਕਰਨ...