ਹਾਜੀਆ
ਕਿਸੇ ਨਵਾਂ ਸਵਾਂਇਆਂ ਝੱਗਾ ਏ,
ਹੁਣ ਆਪੇ ਈ ਪਾੜਨ ਲੱਗਾ ਏ,
ਨਾ ਟੋਇਆ ਏ ਨਾ ਖੱਡਾ ਏ ,
ਏਥੇ ਫੇਰ ਵੀ ਫਸਿਆ ਗੱਡਾ ਏ
ਕੋਈ ਸੁੱਟੇ ਪਰਾਂ ਕੁਰਾਨਾਂ ਨੂੰ,
ਕੋਈ ਸਾਂਭ ਰਿਹਾ ਕਿਰਪਾਨਾਂ ਨੂੰ,
ਕੀ ਛਲ ਮੂਰਖ ਇਨਸਾਨਾਂ ਨੂੰ,
ਏਥੇ ਕਮਲ ਪਿਆ ਵਿਧਵਾਨਾਂ ਨੂੰ,
ਕੋਈ ਝੂਰੇ ਸਾਹਬ ਸਲਾਮਾਂ ਨੂੰ,
ਕਿਤੇ ਪੈਗੇ ਕੱਬ ਗੁਲਾਮਾਂ ਨੂੰ,
ਕਿਸੇ ਵਾਲ ਖਿਲਾਰੇ ਸਾਮਾਂ ਨੂੰ,
ਕੋਈ ਕਿਸਮਤ ਸਮਝੇ ਲਾਮਾਂ ਨੂੰ,
ਕੋਈ ਲਹੂ ਵਗਾਵੇ ਜਾਨਾਂ ਨੂੰ,
ਕੋਈ ਥੱਕ ਥੁੱਕ ਸੁੱਟੇ ਪਾਨਾਂ ਨੂੰ,
ਕੀ ਕਰੀਏ ਦਰਜ ਬਿਆਨਾਂ ਨੂੰ,
ਨਾ ਹੁੰਦਾ ਹੀ ਪ੍ਰਹੇਜ ਹੈ,
ਬਾਬਾ ਆਖੇ ਹਾਜੀਆ
ਉਏ ਰੱਬ ਸੋਹਣੇ ਦੀ ਖੇਡ ਹੈ,
ਕੋਈ ਅਨਪੜਿਆ ਏ,
ਅੱਜ ਦਾਤਾ ਮੰਗਣ ਚੜਿਆ ਏ,
ਕੋਈ ਚੋਰ ਮਸੀਤੇ ਵੜਿਆ ਏ,
ਕੋਈ ਸਾਧ ਪੰਗਤ ਚੋਂ ਫੜਿਆ ਏ,
ਉਹ ਮੰਨ ਗਿਆ ਏ ਲੜਿਆ ਏ,
ਕਿਤੇ ਰੱਬ ਵੀ ਰੱਬ ਤੋਂ ਸੜਿਆ ਏ,
ਕਿਤੇ ਮੱਥਿਉ ਟਿੱਕਾ ਝੜਿਆ ਏ,
ਕਿਤੇ ਜੁੱਤੀ ਹੀਰਾ ਜੜਿਆ ਏ,
ਉਹਨੇ ਬੁੱਤ ਨੂੰ ਹੱਥੀਂ ਘੜਿਆ ਏ,
ਫਿਰ ਰੂਹ ਨੂੰ ਅੰਦਰ ਖੜਿਆ ਏ,
ਉਹਨੇ ਅੱਖਾਂ ਵਿੱਚ ਕੀ ਮੜਿਆ ਏ,
ਜੇਹੜਾ ਸਭ ਨੂੰ ਦੇਂਦਾ ਸੇਹਦ ਹੈ,,
ਬਾਬਾ ਆਖੇ ਹਾਜੀਆ
ਉਏ ਰੱਬ ਸੋਹਣੇ ਦੀ ਖੇਡ ਹੈ,
ਉਹਦੇ ਕੈਸੀ ਖੇਤ ਪਨੀਰੀ ਏ,
ਕੋਈ ਮਾਲਕ ਤੇ ਕੋਈ ਸੀਰੀ ਏ,
ਕਿਤੇ ਸੱਪ ਦੀ ਖੁੱਡ ਚ ਕੀੜੀ ਏ,
ਦਰ ਵੱਡਾ ਤੇ ਗਲੀ ਭੀੜੀ ਏ,
ਕਿਤੇ ਨੰਗਾ ਘਰੇ ਅਮੀਰੀ ਏ,
ਕਿਤੇ ਸ਼ਾਹਾਂ ਕੋਲ ਫਕੀਰੀ ਏ,
ਕੋਈ ਸੱਚੀ ਕਰਦਾ ਪੀਰੀ ਏ,
ਕਿਤੇ ਉੱਝੜੀ ਪਈ ਵਜੀਰੀ ਏ,
ਕਿਸੇ ਤੋਪ ਲੁਕਾਕੇ ਬੀੜੀ ਏ,
ਕਿਸੇ ਹਿੱਕ ਸਾਹਮਣੇ ਚੀਰੀ ਏ,
ਕਿਸੇ ਸੁਰਗ ਨੂੰ ਲਾਈ ਸੀੜੀ ਏ,
ਕੀ ਚਰਨ ਲਿਖਾਰੀ ਚੇਹਡ ਹੈ,
ਬਾਬਾ ਆਖੇ ਹਾਜੀਆ
ਉਏ ਰੱਬ ਸੋਹਣੇ ਦੀ ਖੇਡ ਹੈ...