ਚਮਕੌਰ ਜੰਗ ਦੀ ਵਾਰ
ਅਵਤਾਰ ਸਿੰਘ ਆਜ਼ਾਦਮਾਰੂ ਸੁਰਾਂ ਉਠਾਈਆਂ, ਵੱਜ ਪਏ ਨਗਾਰੇ ।ਸਾਮ੍ਹਣੇ ਹੋ ਕੇ ਮੌਤ ਦੇ ਯੋਧੇ ਬੁੱਕਾਰੇ ।ਖਿੱਦੋ ਵਾਂਗੂੰ ਧੜਾਂ ਤੋਂ ਸਿਰ ਤੇਗ਼ ਉਤਾਰੇ ।ਢੱਠੇ ਤੇ ਕਈ ਢਹਿ ਰਹੇ ਨੇ, ਬੁਰਜ ਮੁਨਾਰੇ ।ਲੋਥਾਂ ਲਹੂ ਵਿਚ ਤਰਦੀਆਂ, ਹੋਣੀ ਹੁੰਕਾਰੇ ।ਕੜਕ ਕਮਾਨਾਂ ਉਠੀਆਂ, ਫਨੀਅਰ ਸ਼ੁੰਕਾਰੇ ।ਅੰਬਰ ਪਏ ਕੰਬਾਂਵਦੇ, ਜੁਆਨਾਂ ਦੇ ਨਾਅਰੇ ।ਘਾਇਲ ਖਾਣ ਘੁਮਾਟੀਆਂ, ਐਉਂ ਡਿੱਗਣ ਵਿਚਾਰੇਜਿਵੇਂ ਸ਼ਰਾਬੀ ਮਸਤ ਹੋ ਡਿੱਗ ਹੋਸ਼ ਵਿਸਾਰੇ...
ਦੋਹੜੇ: ਹਾਸ਼ਿਮ ਸ਼ਾਹ
ਆਦਮ ਰੂਪ ਜਿਹਿਆ ਤਨ ਕੀਤਾ, ਕੌਣ ਬਣਦਾ ਆਪ ਦੀਵਾਨਾ ।ਬਿਰਹੋਂ ਭੂਤ ਸ਼ੌਦਾਈ ਕਰਕੇ, ਅਤੇ ਕਰਦਾ ਖ਼ਲਕ ਬੇਗ਼ਾਨਾ ।ਰਹਿਆ ਇਸ਼ਕ ਪਹਾੜ ਚਿਰੇਂਦਾ, ਅਤੇ ਸੀ ਫ਼ਰਹਾਦ ਨਿਸ਼ਾਨਾ ।ਸੋਈ ਸ਼ਖ਼ਸ ਬੋਲੇ ਵਿਚ ਮੇਰੇ, ਇਵੇਂ ਹਾਸ਼ਮ ਨਾਮ ਬਹਾਨਾ ।ਆਦਰ ਭਾਉ ਜਗਤ ਦਾ ਕਰੀਏ, ਅਤੇ ਕਸਬੀ ਕਹਿਣ ਰਸੀਲਾ ।ਜੇ ਕਰ ਦੂਰ ਹਟਾਏ ਲੋਕਾਂ, ਅਤੇ ਕਹਿਣ ਸਵਾਨ ਕੁਤੀਲਾ ।ਦੇਸ ਤਿਆਗ ਫ਼ਕੀਰੀ ਫੜੀਏ, ਨਹੀਂ ਛੁਟਦਾ ਖੇਸ਼...
ਦਸ਼ਮੇਸ਼-ਮਹਿਮਾ ਦੇ ਕਬਿੱਤ
ਰੱਬ ਤੋਂ ਡਰਨ ਵਾਲੇ, ਕੋਮਲ ਚਰਨ ਵਾਲੇ,ਗੱਲ ਤੇ ਮਰਨ ਵਾਲੇ, ਦੇਸ਼ ਦੇ ਨਰੇਸ਼ ਗੁਰ ।ਛਾਂਟਮੇਂ ਸ਼ਰੀਰ ਵਾਲੇ, ਤੇ ਧਣਸ਼ ਤੀਰ ਵਾਲੇ,ਸੋਹਣੀ ਤਸਵੀਰ ਵਾਲੇ, ਚੰਦ ਜੈਸੇ ਫ਼ੇਸ ਗੁਰ ।ਗੁਰੂ ਪੰਜਾਂ ਕੱਕਿਆਂ ਵਾਲੇ, ਤੇ ਕਰਾਰਾਂ ਪੱਕਿਆਂ ਵਾਲੇ,ਕੰਮ ਅਣ-ਥੱਕਿਆਂ ਵਾਲੇ ਕਰਨ ਹਮੇਸ਼ ਗੁਰ ।'ਬਾਬੂ ਜੀ, ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ,ਪਟਨੇ ਜਰਮ ਵਾਲੇ ਮੇਰੇ ਦਸ਼ਮੇਸ਼ ਗੁਰ ।ਰਾਜਧਾਨੀ ਰਾਜਾਂ ਵਾਲੇ, ਜੋੜੇ ਘੋੜੇ ਸਾਜ਼ਾਂ...
ਬੋਲੀਆਂ – 3
ਮੇਰੀ ਗੁੱਤ ਦੇ ਵਿਚਾਲੇ ਠਾਣਾਅਰਜ਼ੀ ਪਾ ਦੇਊਂਗੀਤੀਲੀ ਲੌਂਗ ਦਾ ਮੁਕਦਮਾ ਭਾਰੀਠਾਣੇਦਾਰਾ ਸੋਚ ਕੇ ਕਰੀਂਜੱਟ ਵੜ ਕੇ ਚਰ੍ਹੀ ਵਿੱਚ ਬੜ੍ਹਕੇਡਾਂਗ ਮੇਰੀ ਖੂਨ ਮੰਗਦੀਇੱਤੂ, ਮਿੱਤੂ ਤੇ ਨਰੈਣਾ ਲੜ੍ਹ ਪਏਛਵ੍ਹੀਆਂ ਦੇ ਘੁੰਡ ਮੁੜ ਗਏਮੁੰਡਾ ਇੱਤੂ ਚੰਨਣ ਦੀ ਗੇਲੀਡੌਲੇ ਕੋਲੋਂ ਬਾਂਹ ਵੱਢ 'ਤੀਪੱਕੇ ਪੁਲ 'ਤੇ ਗੰਡਾਸੀ ਮਾਂਜੀਵੱਢ ਕੇ ਡੋਗਰ ਨੂੰਕੇਹੀਆਂ ਬਦਲੇ ਖੋਰੀਆਂ ਰਾਤਾਂਵੀਰ ਨੇ ਵੀਰ ਵੱਢ ਸੁੱਟਿਆਜਿਊਣਾ ਸੌਂ ਗਿਆ ਕੰਨੀਂ ਤੇਲ ਪਾ ਕੇਮਾਰ...
ਖੂਹ ‘ਤੇ ਘੜਾ ਭਰੇਂਦੀਏ ਮੁਟਿਆਰੇ ਨੀ
"ਪੰਜਾਬ ਦੀ ਲੋਕ ਧਾਰਾ" (ਸੋਹਿੰਦਰ ਸਿੰਘ ਬੇਦੀ) 'ਚੋਂ ਧੰਨਵਾਦ ਸਹਿਤਖੂਹ 'ਤੇ ਇੱਕ ਮੁਟਿਆਰ ਘੜਾ ਭਰ ਰਹੀ ਹੈ। ਨਿਆਣੀ ਉਮਰੇ ਵਿਆਹੀ ਹੋਣ ਕਰਕੇ ਆਪਣੇ ਢੋਲ ਸਿਪਾਹੀ ਨੂੰ ਸਿਆਣਦੀ ਨਹੀਂ। ਲਾਮ ਤੋਂ ਪਰਤ ਕੇ ਆਇਆ ਉਸਦਾ ਸਿਪਾਹੀ ਪਤੀ ਉਸ ਤੋਂ ਪਾਣੀ ਦਾ ਘੁੱਟ ਮੰਗਦਾ ਹੈ। ਸਿਪਾਹੀ ਦੀ ਨੀਤ ਖੋਟੀ ਵੇਖ, ਮੁਟਿਆਰ ਉਸ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੀ। ਦੋਹਾਂ ਵਿੱਚ ਕੁੱਝ...
ਸਿਹਰਫ਼ੀ-ਬਾਬਾ ਫ਼ਰੀਦ ਪੀਰ ਬਖ਼ਸ਼
ੴ ਸਤਿਗੁਰ ਪ੍ਰਸਾਦਿ॥
ਅਲਫ਼ ਅੱਲਾ ਨੂੰ ਬੈਠ ਕੇ ਯਾਦ ਕਰੀਏਅੱਲਾ ਬਾਦਸ਼ਾਹ ਨਬੀ ਵਜ਼ੀਰ ਹੈ ਜੀ ।ਨਬੀ ਸਭ ਸਿਰਤਾਜ ਹੈ ਅੰਬੀਆਂ ਦਾਵਲੀ ਇਕ ਥੀਂ ਇਕ ਅੰਮੀਰ ਹੈ ਜੀ।ਰੌਸ਼ਨ ਪਾਕ ਰਸੂਲ ਦਾ ਦੀਨ ਕੀਤਾਜਿਸਦਾ ਨਾਮ ਹਜ਼ਰਤ ਦਸਤਗੀਰ ਹੈ ਜੀ।ਸਯਦ ਚਿਸ਼ਤੀ ਚਰਾਗ ਹੈ ਪੀਰ ਬਖ਼ਸ਼ਾਜਿਸਦਾ ਨਾਮ ਫਰੀਦ ਫਕੀਰ ਹੈ ਜੀ ॥੧॥
ਬੇ ਬੰਦਗੀ ਰੱਬ ਦੀ ਕਰੋ ਬਾਵਾਤੁਸਾਂ ਰਾਹ ਫਕੀਰੀ ਦਾ ਮੱਲਣਾ ਹੈ।ਮਤੀਂ ਦੇਵੇ ਫਰੀਦ...
ਹੀਰ-ਰਾਂਝਾ : ਹਾਸ਼ਿਮ ਸ਼ਾਹ
ਹੀਰ ਰਾਂਝੇ ਕੀ ਬਿਰਤੀਤੀਹ ਬੈਂਤਾਂ ਵਿਚ ਸਰਬ ਲਿਖਯਤੇਅਲਫ਼ ਓਸ ਦਾ ਕੁਲ ਜ਼ਹੂਰ ਹੈ ਜੀ,ਖ਼ਲਕ ਆਪੋ ਆਪਣੇ ਰਾਹ ਪਾਈ ।ਕੋਈ ਹੱਸਦਾ ਹੈ ਕੋਈ ਰੋਂਵਦਾ ਹੈ,ਸਭ ਇਸ਼ਕ ਨੇ ਧੂਮਾਧਾਮ ਚਾਈ ।ਕਿੱਸਾ ਆਖਣਾ ਆਸ਼ਕਾਂ ਕਾਮਲਾਂ ਦਾ,ਇਹ ਵੀ ਬੰਦਗੀ ਹੈ ਧੁਰੋਂ ਨਾਲ ਆਈ ।ਹਾਸ਼ਮਸ਼ਾਹ ਨੂੰ ਆਖਿਆ ਦੋਸਤਾਂ ਨੇ,ਰਾਂਝੇ ਹੀਰ ਦੀ ਸ਼ਾਇਰੀ ਆਖ ਕਾਈ ।੧।ਬੇ ਬਹੁਤ ਹਿਕਾਇਤਾਂ ਛੋੜ ਕੇ ਮੈਂ,ਰੰਗ ਰਸ ਦੀ ਹੈ ਥੋੜੀ...
ਨੀਲਿਆ ਮੋਰਾ ਵੇ (2012)
ਜ਼ਹਿਰ ਪੀਤਾ ਨਹੀਓਂ ਜਾਣਾਜ਼ਹਿਰ ਪੀਤਾ ਨਹੀਓਂ ਜਾਣਾਸੂਲੀ ਚੜ੍ਹਿਆ ਨੀ ਜਾਣਾਔਖਾ ਇਸ਼ਕ ਦਾ ਸਕੂਲਤੈਥੋਂ ਪੜ੍ਹਿਆ ਨੀ ਜਾਣਾਇਹ ਤਾਂ ਜੱਗ ਨਾਲੋਂ ਵੱਖਰੀ ਪਛਾਣ ਭਾਲਦਾਸਦਾ ਮੱਥੇ ਉੱਤੇ ਮੌਤ ਦਾ ਨਿਸ਼ਾਨ ਭਾਲਦਾਖੰਭ ਆਸ਼ਕਾਂ ਦੇ ਨੋਚ ਕੇ ਉਡਾਣ ਭਾਲਦਾਇਹਦਾ ਇਕ ਵੀ ਤਸੀਹਾਤੈਥੋਂ ਜਰਿਆ ਨੀ ਜਾਣਾ...ਇਹਨਾਂ ਪਾਣੀਆਂ ਦਾ ਕੋਈ ਨਾ ਕਿਨਾਰਾ ਦਿਸਦਾਦਾਨਾਬਾਦ ਦਿਸਦਾ, ਨਾ ਹਜ਼ਾਰਾ ਦਿਸਦਾਲੰਮੀ ਹਿਜਰਾਂ ਦੀ ਰਾਤ ਨਾ ਸਿਤਾਰਾ ਦਿਸਦਾਏਸ ਬਿੱਫਰੇ ਝਨਾਂ ਨੂੰਤੈਥੋਂ...
ਦਰਦ ਪੰਜਾਬੀ ਬੋਲੀ ਦਾ
ਖੰਡ ਤੋਂ ਮਿੱਠੀ ਬੋਲੀ, ਪਿਆਰੇ ਵਤਨ ਪੰਜਾਬ ਦੀ ।ਮੁੱਖ 'ਚੋਂ ਲਪਟਾਂ ਮਾਰਨ, ਜੈਸੇ ਅਤਰ ਗੁਲਾਬ ਦੀ ।ਹੋਰ ਸਤਾਉਣ ਜ਼ਬਾਨਾਂ, ਅੱਖੋਂ ਜਲ ਭਰ ਡੋਹਲੀ ਦਾ ।ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।ਜਣਦਿਆਂ ਖਾਣੀਂ ਪਸ਼ਤੋ, ਵਸਦੀ ਦੇਸ ਪਠਾਣਾਂ ਦੇ ।ਇਹ ਆ ਕੇ ਪਿੜ ਨ੍ਹਾਤੀ, ਸ਼ਾਸਤਰ ਵੇਦ ਪੁਰਾਣਾਂ ਦੇ ।ਤੇ ਘਰ ਬਾਰਨ ਨਾਲੋਂ, ਕਦਰ ਵਧਾ 'ਤਾ ਗੋਲੀ ਦਾ ।ਕਰਦੇ ਨਾ ਹਮਦਰਦੋ,...
ਛੱਡ ਕੇ ਨਾ ਜਾਹ
ਉਹ ਉਹਨੂੰ ਸਾਰੇ ਦੇਖ ਕੇ ਆਇਆ ਸੀ, ਕਿਤੇ ਨਹੀਂ ਮਿਲੀ। ਨੌਂ ਵਜੇ ਘਰੋਂ ਨਿੱਕਲੀ ਸੀ। ਉਹਨੂੰ ਅੰਦਾਜ਼ਾ ਹੋਵੇਗਾ ਕਿ ਦਸ ਵਜੇ ਰਾਤ ਦੀ ਗੱਡੀ ਅੰਬਾਲੇ ਨੂੰ ਜਾਂਦੀ ਹੈ। ਉਹ ਗੱਡੀ ਚੜ੍ਹ ਕੇ ਅੰਬਾਲੇ ਪਹੁੰਚ ਜਾਵੇਗੀ ਤੇ ਓਥੋਂ ਫੇਰ ਦਿੱਲੀ ਨੂੰ ਕੋਈ ਗੱਡੀ ਮਿਲ ਹੀ ਜਾਵੇਗੀ।ਐਵੇਂ ਮੂੰਹ ਚੁੱਕ ਕੇ ਤੁਰ ਗਈ। ਸਭ ਨੂੰ ਪਤਾ ਹੈ ਕਿ ਹਾਲਾਤ ਖ਼ਰਾਬ ਹੋਣ ਕਰਕੇ...
ਹੱਸਦੇ ਹੀ ਰਹਿਨੇ ਆਂ
ਸੁਖ ਆਮਦਉਹ ਸੱਥਾਂ ਤੋਂ ਸ਼ੁਰੂ ਹੁੰਦੇ ਨੇ, ਪਿੰਡਾਂ ਦੀ ਰੂਹ ਵਿੱਚ ਵਸਦੇਜਿੰਨਾ ਕੱਦ ਉੱਚਾ ਹੁੰਦਾ, ਓਦੂੰ ਵੀ ਉੱਚਾ ਹੱਸਦੇਗੱਲਾਂ ਹੀ ਗੀਤ ਰਕਾਨੇ, ਮਹਿਫ਼ਿਲ ਸੱਦ ਲੈਨੇ ਆਂਜਦ ਮਰਜੀ ਦੇਖ ਲਈ ਆ ਕੇ, ਹੱਸਦੇ ਹੀ ਰਹਿਨੇ ਆਂਹਾਲੇ ਤੂੰ ਰੰਗ ਨਹੀਂ ਤੱਕਿਆ, ਚੇਤਰ ਦੀਆਂ ਧੁੱਪਾਂ ਦਾਤੈਨੂੰ ਵੀ ਮੋਹ ਆਊਗਾ, ਤੂੜੀ ਦਿਆਂ ਕੁੱਪਾਂ ਦਾਕਿੰਨਾ ਹੀ ਵੱਡਾ ਮੰਨਦੇ, ਕੇਸਾਂ ਵਿੱਚ ਕੰਗੀਆਂ ਨੂੰਸਾਫੇ ਵਿਚ ਬੰਨ੍ਹ...
ਹਾਦਸਾ
ਗੀਤ ਦਾ ਤੁਰਦਾ ਕਾਫ਼ਲਾਮੁੜ ਹੋ ਗਿਆ ਬੇਆਸਰਾਮੱਥੇ 'ਤੇ ਹੋਣੀ ਲਿਖ ਗਈਇਕ ਖ਼ੂਬਸੂਰਤ ਹਾਦਸਾ ।ਇਕ ਨਾਗ ਚਿੱਟੇ ਦਿਵਸ ਦਾਇਕ ਨਾਗ ਕਾਲੀ ਰਾਤ ਦਾਇਕ ਵਰਕ ਨੀਲਾ ਕਰ ਗਏਕਿਸੇ ਗੀਤ ਦੇ ਇਤਿਹਾਸ ਦਾ ।ਸ਼ਬਦਾਂ ਦੇ ਕਾਲੇ ਥਲਾਂ ਵਿਚਮੇਰਾ ਗੀਤ ਸੀ ਜਦ ਮਰ ਰਿਹਾਉਹ ਗੀਤ ਤੇਰੀ ਪੈੜ ਨੂੰਮੁੜ ਮੁੜ ਪਿਆ ਸੀ ਝਾਕਦਾ ।ਅੰਬਰ ਦੀ ਥਾਲੀ ਤਿੜਕ ਗਈਸੁਣ ਜ਼ਿਕਰ ਮੋਏ ਗੀਤ ਦਾਧਰਤੀ ਦਾ ਛੰਨਾ...
ਪੁੱਠੀ ਸਦੀ
ਮਲਵਈ ਜੱਟਾਂ ਬਾਰੇ ਮਸ਼ਹੂਰ ਹੈ ਕਿ ਉਹ ਆਪਣੇ ਖੇਤ ਦੀ ਚੱਪਾ ਮਿੱਟੀ ਖ਼ਾਤਰ ਵੀ ਗੁਆਂਢੀ ਦਾ ਕਤਲ ਕਰ ਦਿੰਦੇ ਹਨ। ਏਦਾਂ ਹੀ ਮਿਹਰ ਦੇ ਪਿਓ ਦਾ ਕਤਲ ਹੋ ਗਿਆ ਸੀ। ਉਹਨਾਂ ਦੇ ਖੇਤ ਦੀ ਵੱਟ ਉੱਤੇ ਕਿੱਕਰ ਦਾ ਵੱਡਾ ਦਰਖ਼ਤ ਸੀ। ਵੱਟ ਸਾਂਝੀ ਤੇ ਕਿੱਕਰ ਵੀ। ਗੁਆਂਢੀ ਜੱਟ ਆਪਣੇ ਵੱਲ ਵੱਟ ਦੀ ਉਂਗਲ-ਉਂਗਲ ਖੁਰਚਦਾ ਰਹਿੰਦਾ ਤੇ ਅਖ਼ੀਰ ਇੱਕ ਦਿਨ...
ਕੱਟੇ ਖੰਭਾਂ ਵਾਲਾ ਉਕਾਬ
ਸੁਖਪਾਲ ਨੇ ਦੇਖਿਆ, ਹੁਣ ਜਦ ਪਰਮਿੰਦਰ ਬਾਹਰੋਂ ਆਉਂਦੀ ਤਾਂ ਉਹ ਉਸ ਦੀ ਪਤਨੀ ਕੋਲ ਬਿੰਦ-ਝੱਟ ਖੜ੍ਹ ਕੇ ਤੇ ਕੋਈ ਗੱਲ ਕਰਕੇ ਫਿਰ ਹੀ ਚੁਬਾਰੇ ਦੀਆਂ ਪੌੜੀਆ ਚੜ੍ਹਦੀ। ਉਸ ਦੀ ਪਤਨੀ ਕੋਲ ਖੜ੍ਹੀ ਗੱਲ ਕਰਦੀ ਉਹ ਬਿੰਦੇ-ਬਿੰਦੇ ਬੈਠਕ ਵੱਲ ਵੀ ਝਾਕਦੀ। ਬੈਠਕ ਵਿੱਚ ਮੰਜੇ ਉੱਤੇ ਜਾਂ ਆਰਾਮ-ਕੁਰਸੀ ਉੱਤੇ ਬੈਠਾ ਉਹ ਉਸ ਦੀ ਗੱਲ ਨੂੰ ਗਹੁ ਨਾਲ ਸੁਣਦਾ ਤੇ ਉਸ ਦੇ...
ਚੜ੍ਹਦੀ ਜਵਾਨੀ
ਚੜਦੀ ਜਵਾਨੀ ਕਿੱਧਰ ਜਾ ਰਹੀ ਹੈਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈਰੋਕੋ ਵੇ ਰੋ ਮੇਰੇ ਰਹਿਨੁਮਾਓਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈਚੜਦੀ ਜਵਾਨੀ ਕਿੱਧਰ ਜਾ ਰਹੀ ਹੈਹੁਣ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂਹੋਟਲ ਦੇ ਬੇਲੇ ‘ਚ ਚੂਰੀ ਖਵਾ ਕੇਮੱਝੀਆਂ ਚਰਾਣੀ ਕਿੱਧਰ ਜਾ ਰਹੀ ਹੈਛਮ ਛਮ ਪੰਜ਼ੇਬਾਂ ਤੇ ਨਚਦੀ ਜਵਾਨੀਤੀਆਂ ਤਿੰਝ੍ਰਣਾ ‘ਚ ਹਸਦੀ...
ਅੱਖਾਂ ਵਿਚ ਮਰ ਗਈ ਖੁਸ਼ੀ
''ਸੁਣਾਓ ਮਾਸਟਰ ਸ਼ਾਮ ਸੁੰਦਰ ਜੀ! ਤੁਸੀਂ ਕਿਹੜੇ ਪਾਸੇ ਹੋ ਕੇ ਸਮਾਜਵਾਦ ਲਿਆਉਣ ਲਈ ਯਤਨ ਆਰੰਭ ਕਰੋਂਗੇ?''ਮਾਸਟਰ ਸ਼ਾਮ ਸੁੰਦਰ ਨੇ ਡਾਕਟਰ ਧਰਮ ਸਿੰਘ ਦੇ ਬੋਲਾਂ ਦਾ ਕੋਈ ਉੱਤਰ ਦੇਣਾ ਉਚਿਤ ਨਾ ਸਮਝਿਆ। ਉਸ ਦੇ ਝੁਰੜੀਆਂ ਵਾਲੇ ਮੱਥੇ ਉਤੇ ਇਕ ਤਿਊੜੀ, ਨਵੀਂ ਝੁਰੜੀ ਬਣ ਕੇ ਉਭਰ ਆਈ। ਉਸ ਟੁੱਟੇ ਹੋਏ ਸਾਈਕਲ ਦੇ ਪਿੱਛੇ ਲੱਦੀ ਪੱਠਿਆਂ ਦੀ ਭਾਰੀ ਪੰਡ ਸੰਭਾਲਦੇ ਹੋਏ ਜ਼ੋਰ...
ਪੰਜਾਬੀ ਅਖਾਣ ਸੰਗ੍ਰਹਿ
ਅਖਾਣ: ਕਿਸੇ ਅਜਿਹੀ ਆਖੀ ਹੋਈ ਗੱਲ ਨੂੰ ਅਖਾਣ ਕਹਿੰਦੇ ਹਨ ਜਿਸ ਦੇ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਜੀਵਨ ਦਾ ਤੱਤ ਨਿਚੋੜ ਸਮੋਇਆ ਹੋਵੇ । ਅਖਾਣਾਂ ਦੇ ਸ਼ਬਦਾਂ ਵਿੱਚ ਸਦੀਵੀ ਸੱਚ ਹੁੰਦਾ ਹੈ ਜਿਸ ਨੂੰ ਥੋੜ੍ਹੀ ਕੀਤੇ ਝੁਠਲਾਇਆ ਨਹੀਂ ਜਾ ਸਕਦਾ।ੳਉਸ ਪੇਕੇ ਕੀ ਜਾਣਾ ਜਿਥੇ ਸਿਰ ਪਾਣੀ ਨਾ ਪਾਣਾ : ਪਿੰਡ ਭਾਵੇਂ ਪੇਕਿਆਂ ਦਾ ਹੀ ਹੋਵੇ ਪਰ ਸੁਖ-ਅਰਾਮ ਤੋਂ ਬਗੈਰ ਉਥੇ...
ਕੈਲੇ ਦੀ ਬਹੂ
ਗੱਜਣ, ਚੰਨਣ ਤੇ ਕੈਲਾ ਤਿੰਨ ਭਰਾ ਸਨ। ਮਾਂ ਦੀ ਉਮਰ ਅੱਸੀਆਂ ਦੇ ਨੇੜੇ ਹੋਣੀ ਹੈ। ਗੱਜਣ ਹੋਰੀਂ ਭੈਣ-ਭਾਈ ਤਾਂ ਅੱਠ ਨੌਂ ਸਨ, ਪਰ ਕੋਈ ਕਿਵੇਂ ਤੇ ਕੋਈ ਕਿਵੇਂ, ਬਾਕੀ ਹੁਣ ਉਹੀ ਸਨ ਤਿੰਨੇ। ਗੱਜਣ ਬੁਢਾਪੇ ਵਿੱਚ ਪੈਰ ਧਰ ਰਿਹਾ ਸੀ। ਚੰਨਣ ਚਾਲੀ ਤੋਂ ਉੱਤੇ ਤੇ ਕੈਲਾ ਪੈਂਤੀਆਂ ਤੋਂ ਉੱਤੇ ਸੀ। ਮਾਂ ਉਹਨਾਂ ਦੀ ਕਹਿੰਦੀ ਹੁੰਦੀ ਕਿ ਕੈਲਾ ਤਾਂ ਉਹਦੀ...
ਸੁਗੰਧਾਂ ਜਿਹੇ ਲੋਕ
ਉਹ ਮੈਨੂੰ ਸਿਰਫ਼ ਤਿੰਨ ਵਾਰ ਮਿਲਿਆ ਸੀ।ਪਹਿਲੀ ਵਾਰ ਮਿਲਿਆ ਤਾਂ ਇੱਕ ਭੈਅ ਵਾਂਗ ਲੰਘ ਗਿਆ। ਉਹਨਾਂ ਦਿਨਾਂ ਵਿੱਚ ਮੈਂ ਜੇਠੂਕੇ ਪਿੰਡ ਵਿੱਚ ਸਕੂਲ ਮਾਸਟਰ ਸੀ। ਸਿਆਲਾਂ ਦੇ ਦਿਨ ਸਨ। ਸਕੂਲ ਦਸ ਵਜੇ ਸਵੇਰੇ ਲੱਗਦਾ ਤੇ ਛੁੱਟੀ ਸ਼ਾਮ ਨੂੰ ਚਾਰ ਵਜੇ ਹੁੰਦੀ। ਜੇਠੂਕੇ ਪਿੰਡ ਸਾਡੇ ਧੌਲੇ ਤੋਂ ਦਸ ਮੀਲ ਸੀ। ਧੌਲੇ ਤੋਂ ਘੁੰਨਸਾਂ ਦੇ ਬੱਸ ਅੱਡੇ ਤੱਕ ਟਿੱਬਿਆਂ ਦਾ ਰਾਹ...
ਸੁਹਾਗ
ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਂਦੇ ਲੋਕ-ਗੀਤਾਂ ਨੂੰ ਸੁਹਾਗ ਕਹਿੰਦੇ ਹਨ। ਇਹ ਲੋਕ-ਗੀਤ ਵਿਆਹੀ ਜਾਣ ਵਾਲੀ ਕੁੜੀ ਦੇ ਮਨੋਭਾਵਾਂ, ਵਿਆਹ ਦੀ ਕਾਮਨਾ, ਸੋਹਣੇ ਵਰ ਅਤੇ ਚੰਗੇ ਘਰ ਦੀ ਲੋਚਾ, ਪੇਕੇ ਅਤੇ ਸਹੁਰੇ ਘਰ ਨਾਲ ਇੱਕ-ਰਸ ਵਿਆਹੁਤਾ ਜ਼ਿੰਦਗੀ ਦੀ ਕਲਪਨਾ, ਮਾਪਿਆਂ ਦਾ ਘਰ ਛੱਡੇ ਜਾਣ ਦਾ ਉਦਰੇਵਾਂ ਅਤੇ ਸੱਭਿਆਚਾਰਿਕ ਪ੍ਰਭਾਵਾਂ ਹੇਠ ਬੁਣੇ ਸੁਪਨਿਆਂ ਆਦਿ ਦੇ...
ਬੋਲੀਆਂ – ਸੋਹਣੀ ਮਹੀਂਵਾਲ
ਦੇਵਿੰਦਰ ਸਤਿਆਰਥੀ ਦੀ ਕਿਤਾਬ "ਗਿੱਧਾ"(1936) 'ਚੋਂ ਧੰਨਵਾਦ ਸਹਿਤਊਠਾਂ ਵਾਲਿਆਂ ਨੇ ਰਾਹ ਰੋਕ ਲਏਕੁੜੀਆਂ ਨੇ ਜੂਹਾਂ ਮੱਲੀਆਂਮੇਲੇ ਜੈਤੋ ਦੇਸੋਹਣੀਆਂ ਤੇ ਸੱਸੀਆਂ ਚੱਲੀਆਂਨ੍ਹਾਵੇ ਧੋਵੇ ਪਹਿਨੇ ਪੁਸ਼ਾਕਾਂਅਤਰ ਫੁਲੇਲ ਲਗਾਵੇਗਿੱਧੇ ਵਿੱਚ ਉਹ ਹੱਸ ਹੱਸ ਆਵੇਮਹੀਂਵਾਲ ਮਹੀਂਵਾਲ ਗਾਵੇਸੋਹਣੀ ਦੀ ਠੋਡੀ 'ਤੇਮਛਲੀ ਹੁਲਾਰੇ ਖਾਵੇਸੋਹਣੀ ਆ ਗਈ ਵਿੱਚ ਗਿੱਧੇ ਦੇਗਾਉਣ ਲੱਗੀਆਂ ਕੁੜੀਆਂਜਿਨ੍ਹਾਂ ਨੂੰ ਲੌੜ ਮਿੱਤਰਾਂ ਦੀਲੱਕ ਬੰਨ੍ਹ ਪੱਤਣਾ 'ਤੇ ਜੁੜੀਆਂਮੱਥਾ ਤੇਰਾ ਚੌਰਸ ਖੂੰਜਾਜਿਉਂ ਮੱਕੀ ਦੇ ਕਿਆਰੇਉੱਠ ਖੜ੍ਹ...