17.9 C
Los Angeles
Thursday, May 8, 2025

ਕੋਈ ਨਹੀਂ ਆਵੇਗਾ

ਉਹਦਾ ਜੀਅ ਕੀਤਾ, ਉਹ ਦੂਜੀ ਵਾਰ ਚਾਹ ਬਣਾ ਕੇ ਪੀਵੇ। ਪਰ ਸੋਚਿਆ, ਪਹਿਲਾਂ ਨਹਾ ਲਵਾਂ। ਐਤਵਾਰ ਦਾ ਦਿਨ ਹੈ। ਤੜਕੇ ਨਹਾ ਲਿਆ ਜਾਵੇ ਤਾਂ ਠੀਕ, ਨਹੀਂ ਤਾਂ ਫਿਰ ਸਾਰਾ ਦਿਨ ਨਿੱਕਲ ਜਾਂਦਾ ਹੈ, ਨਹਾਉਣ ਦਾ ਮੂਡ ਹੀ ਨਹੀਂ ਬਣਦਾ। ਉਹਨੇ ਤੌਲੀਆ ਚੁੱਕਿਆ ਤੇ ਗ਼ੁਸਲਖ਼ਾਨੇ ਵੱਲ ਤੁਰ ਪਿਆ ਸੀ। ਉਹਦਾ ਮੁੰਡਾ ਰਾਹੁਲ ਅਜੇ ਤੱਕ ਵੀ ਖੇਸ ਲਈ ਸੁੱਤਾ ਪਿਆ ਸੀ।...

ਛੀ ਪੱਤਿਆਂ ਵਾਲੀ ਪੋਥੀ

⁠ਜੇਠ-ਹਾੜ੍ਹ ਦੀ ਰੁੱਤ ਸੀ। ਮੀਂਹ ਉਸ ਦਿਨ ਖਾਸਾ ਪੈ ਰਿਹਾ ਸੀ। ਜਿਸ ਥਾਂ ਮੈਂ ਰਹਿੰਦਾ ਸੀ, ਉਸ ਦੇ ਬਿਲਕੁਲ ਨੇੜੇ ਹੀ ਬਾਜ਼ੀਗਰਾਂ ਦੀਆਂ ਪੰਦਰਾਂ ਵੀਹ ਸਿਰਕੀਆਂ ਲੱਗੀਆਂ ਹੋਈਆਂ ਸਨ। ਦੁਪਹਿਰ ਵੇਲੇ ਬਾਜ਼ੀਗਿਰਾਂ ਦੇ ਛੋਟੇ-ਛੋਟੇ ਮੁੰਡੇ ਮੇਰੇ ਕੋਲ ਹੀ ਦਰਖ਼ਤਾਂ ਹੇਠ ਖੇਡਦੇ ਰਹਿੰਦੇ। ਤੱਤੀ-ਤੱਤੀ ਲੋਅ ਵਗਦੀ। ਕਦੇ-ਕਦੇ ਅੰਨ੍ਹੀ ਬੋਲ਼ੀ ਹਨੇਰੀ ਵੀ ਆ ਜਾਂਦੀ। ਵਾਵਰੋਲੇ ਤਾਂ ਦੂਰ ਅਸਮਾਨ ਵਿੱਚ ਚੜ੍ਹਦੇ ਹੀ...

ਲੋੜ ਹੈ ਤਾਂ ਦੱਸਿਓ

ਰਿਸ਼ਤਿਆਂ ਦੇ ਨਿੱਘ ਦਾ ਕੋਈ ਤੋੜ ਹੈ ਤਾਂ ਦੱਸਿਓਕਾਸ਼ ਕਹਿ ਜਾਂਦਾ ਕਿ ਕੋਈ ਲੋੜ ਹੈ ਤਾਂ ਦੱਸਿਓ ਜਿਸ ਦੀਆਂ ਛਾਵਾਂ ਦੇ ਥੱਲੇ, ਰੌਣਕਾਂ ਦਾ ਜੀ ਖਿੜੇਮਾਵਾਂ ਤੋਂ ਸੰਘਣੀ ਜੇ ਕੋਈ ਬੋਹੜ ਹੈ ਤਾਂ ਦੱਸਿਓ ਤੂੰ ਨਿਰਾ ਝੂਠਾ ਜਿਹਾ ਬੱਦਲੀ ਦੇ ਪਰਛਾਵੇਂ ਜਿਹਾਤੂੰ ਵੀ ਕਹਿਨਾ ਸਾਦਗੀ ਦਾ ਜੋੜ ਹੈ ਤਾਂ ਦੱਸਿਓ ਮੈਂ ਹਕੀਕਤ ਦਾ ਪਤਾ ਪੁੱਛਦਾ ਨਹੀਂ ਚੰਗਾ ਲੱਗਦਾਵੈਸੇ ਉਸਦੇ ਘਰ ਦਾ ਕੋਈ...

ਰਾਣੀ ਸਾਹਿਬ ਕੌਰ ਦੀ ਵਾਰ

ਪ੍ਰੋਫੈਸਰ ਮੋਹਨ ਸਿੰਘਸਤਾਰਾਂ ਸੌ ਤਰਿਆਨਵੇਂ ਦੇ ਸਮੇਂ ਨਿਰਾਲੇ,ਮੱਲੀ ਸਾਹਿਬ ਸਿੰਘ ਨੇ ਗੱਦੀ ਪਟਿਆਲੇ,ਨੱਢਾ ਸੀ ਉਹ ਕਚਕਰਾ ਮਸ ਫੁਟੀ ਨਾ ਹਾਲੇ,ਗੋਹਲਾ ਕਰ ਲਿਆ ਓਸ ਨੂੰ ਨਾਨੂੰ ਮਲ ਲਾਲੇ,ਟੇਟੇ ਚੜ੍ਹ ਦਰਬਾਰੀਆਂ, ਹੋ ਐਸ਼ ਹਵਾਲੇ,ਭੁੱਲ ਬੈਠਾ ਉਹ ਗੱਭਰੂ ਸਿੰਘਾਂ ਦੇ ਚਾਲੇ,ਥਾਂ ਸੰਜੋਆਂ ਫਸ ਗਿਆ ਸ਼ੀਂਹ ਜ਼ੁਲਫ-ਜੰਜਾਲੇ,ਜ਼ੰਗ ਲੱਗਾ ਤਲਵਾਰ ਨੂੰ, ਉਲਿਆਏ ਭਾਲੇ,ਚਲ ਪਏ ਦੌਰ ਸ਼ਰਾਬ ਦੇ ਮੱਤ ਮਾਰਨ ਵਾਲੇ,ਤਾਰੂ ਪੰਜ ਦਰਿਆ ਦਾ ਡੁੱਬ...

ਗੁਰਮੁਖੀ ਦਾ ਬੇਟਾ

ਆਹ ਜਿਹਨੂੰ ਖ਼ੁਦ ਬਣਾ ਕੇ ਸ਼ਾਇਰ ਕਰਤੇ ਨੇ ਬਖ਼ਸ਼ੀ ਕਵਿਤਾ ਜਿਹਨੂੰ ਖ਼ੁਦ ਬਣਾ ਕੇ ਸ਼ਾਇਰ ਕਰਤੇ ਨੇ ਬਖ਼ਸ਼ੀ ਕਵਿਤਾ ਸਰਤਾਜ ਨਾਮ ਦੇਕੇ ਉਹਨੂੰ ਖੋਰਦੇ ਨੇ ਅੱਖਰ ਉਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ ਫੁੱਲਾਂ ਨੂੰ ਕੌਣ ਦੱਸੇ ਕਿ ਥੋਨੂੰ ਦਾਨ 'ਚ ਮਿਲ਼ੇ ਨੇ? ਫੁੱਲਾਂ ਨੂੰ ਕੌਣ ਦੱਸੇ...

ਕਾਇਮ ਦੀਨ

ਹਾਂ ਫੇਰ ਦੱਸ ਏਸ ਡੱਬ-ਖੜੱਬੀ ਦਾ ਕੀ ਲਏਂਗਾ? ਨਾਲ਼ੇ ਇਕ ਗੱਲ ਕਹਾਂ? ਚੋਰੀ ਦਾ ਮਾਲ ਐ, ਸੋਚ ਕੇ ਭਾਅ ਲਾਂਵੀ। ਕੱਲ ਕਲੋਤਰ ਨੂੰ ਪੁਲਸ ਆ ਖੜੋਤੀ ਤਾਂ ਉਨ੍ਹਾਂ ਨਾਲ਼ ਵੀ ਮੁੱਕ-ਮੁਕਾ ਕਰਨਾ ਪੈਣੇ," ਨੂਰ ਦੀਨ ਨੇ ਮੱਝ ਦੀ ਪਿੱਠ 'ਤੇ ਹੱਥ ਫੇਰਦੇ ਨੇ ਕਿਹਾ। "ਦੇਖ ਮੀਆਂ ਨੂਰੇ, ਪੰਜ ਹਜ਼ਾਰ ਤੋਂ ਇਕ ਟਕਾ ਘੱਟ ਨੀ ਲੈਣਾ। ਅਠਾਰਾਂ ਲੀਟਰ ਦੁੱਧ ਆਥਣ ਸਵੇਰ...

ਸਿੱਠਣੀਆਂ

ਸਿੱਠਣੀ ਵਿਆਹ ਨਾਲ ਸੰਬੰਧਤ ਲੋਕ-ਕਾਵਿ ਰੂਪ ਹੈ । ਇਹ ਔਰਤਾਂ ਦੇ ਲੋਕ-ਗੀਤ ਹਨ । ਕੁੜੀ ਦੇ ਵਿਆਹ ਵੇਲੇ ਮੇਲਣਾਂ ਸਿੱਠਣੀਆਂ ਰਾਹੀਂ ਲਾੜੇ ਨੂੰ, ਉਸ ਦੇ ਮਾਪਿਆਂ, ਸੰਬੰਧਿਆਂ ਅਤੇ ਜਾਂਞੀਆਂ ਨੂੰ ਨੋਕ-ਝੋਕ ਅਤੇ ਮਖੌਲ ਕਰਦੀਆਂ ਹਨ। ਸਿੱਠਣੀਆਂ ਕੁੜੀ ਵਾਲਿਆਂ ਦੀ ਧਿਰ ਵਲੋਂ ਗੁਭ-ਗਭਾਟ ਕੱਢਣ ਦਾ ਵਸੀਲਾ ਬਣਦੀਆਂ ਹਨ । ਵਿਆਹ ਦਾ ਮੌਕਾ, ਸਿੱਠਣੀਆਂ ਦਿੰਦੀਆਂ ਔਰਤਾਂ ਨੂੰ ਸਦਾਚਾਰਕ ਬੰਧੇਜਾਂ ਤੇ ਸੰਕੋਚਾਂ...

ਟੁੰਡਾ

ਮੇਰਾ ਨਵਾਂ ਕਹਾਣੀ-ਸੰਗ੍ਰਹਿ ਪ੍ਰੈੱਸ ਵਿੱਚ ਸੀ।ਉਹਨਾਂ ਦਿਨਾਂ ਵਿੱਚ ਕਈ ਵਾਰ ਮੈਨੂੰ ਜਲੰਧਰ ਜਾਣਾ ਪਿਆ ਸੀ। ਰਾਤ ਦੀ ਗੱਡੀ ਜਾ ਕੇ ਅਗਲੀ ਸਵੇਰ ਸਾਰਾ ਦਿਨ ਕੰਮ ਕਰਦਾ ਤੇ ਫਿਰ ਓਸੇ ਦਿਨ ਦੀ ਗੱਡੀ ਹੀ ਵਾਪਸ ਆ ਜਾਂਦਾ। ਸਾਡੇ ਵੱਲ ਧੂਰੀ ਨੂੰ ਆਉਣ ਵਾਲੀ ਗੱਡੀ ਜਲੰਧਰ ਸਾਢੇ ਬਾਰਾਂ, ਪੌਣੇ ਇੱਕ ਆਉਂਦੀ।ਰੋਟੀ ਖਾਣ ਤੇ ਫਿਰ ਪ੍ਰੈੱਸ ਵਿੱਚ ਹੀ ਕਿਸੇ ਨਾਲ ਯੱਕੜ ਮਾਰ-ਮਾਰ...

ਚਿੱਟਾ ਲਹੂ – ਅਧੂਰਾ ਕਾਂਡ (12)

32 ਅੰਮ੍ਰਿਤਸਰ ਦੀ ਇਕ ਛੋਟੀ ਜਿਹੀ ਗਲੀ ਵਿਚ ਮਕਾਨ ਕਿਰਾਏ ਤੇ ਲੈ ਕੇ, ਗਿਆਨੀ ਜੀ ਤੇ ਸੁੰਦਰੀ ਨੇ ਰਹਿਣਾ ਸ਼ੁਰੂ ਕਰ ਦਿੱਤਾ। ਬਚਨ ਸਿੰਘ ਨੂੰ ਬਚਾਣ ਦੀਆਂ ਸਭ ਕੋਸ਼ਿਸ਼ਾਂ ਬੇਕਾਰ ਸਾਬਤ ਹੋਈਆਂ, ਫ਼ਾਂਸੀ ਦੇ ਹੁਕਮ ਦੇ ਵਿਰੁਧ ਹਾਈਕੋਰਟ ਵਿਚ ਭਾਵੇਂ ਅਪੀਲ ਕੀਤੀ ਜਾ ਚੁਕੀ ਸੀ, ਪਰ ਸੁੰਦਰੀ ਜਾਣਦੀ ਸੀ ਕਿ ਇਹ ਐਵੇਂ ਰਸਮ ਮਾਤਰ ਹੀ ਹੈ। ਇਸ ਦਾ ਕੁਝ ਵੀ ਲਾਭ...

ਪੇਮੀ ਦੇ ਨਿਆਣੇ

ਵੀਹ ਕੁ ਸਾਲ ਪਹਿਲਾਂ ਦੀ ਗੱਲ ਹੈ, ਮੈਂ ਸੱਤ ਵਰ੍ਹੇ ਦਾ ਸੀ ਤੇ ਮੇਰੀ ਵੱਡੀ ਭੈਣ ਗਿਆਰਾਂ ਵਰ੍ਹੇ ਦੀ। ਸਾਡਾ ਖੇਤ ਘਰੋਂ ਮੀਲ ਕੁ ਦੀ ਵਿਥ ‘ਤੇ ਸੀ। ਅੱਧ ਵਿਚਕਾਰ ਇਕ ਜਰਨੈਲੀ ਸੜਕ ਲੰਘਦੀ ਸੀ, ਜਿਸ ਵਿਚੋਂ ਜਾਂਗਲੀਆਂ, ਪਠਾਣਾਂ, ਰਾਸ਼ਿਆਂ ਤੇ ਹੋਰ ਪਰਦੇਸੀਆਂ ਦਾ ਕਾਫੀ ਲਾਂਘਾ ਸੀ। ਅਸੀਂ ਸਭ ਨਿਆਣੇ , ਜਿਨ੍ਹਾਂ ਨੂੰ ਰਾਸ਼ਿਆਂ ਤੋਂ ਘਰ ਬੈਠਿਆਂ ਵੀ ਡਰ...

ਹਿੰਦੂ-ਸਿੱਖ

ਦੋਹਿਰਾ॥ਹਿੰਦੂ-ਸਿੱਖ ਫੁੱਲ ਦੋ ਲੱਗੇ, ਵੱਧ ਭਾਰਤ ਦੀ ਵੇਲ ।ਇਕ ਜੜ੍ਹ ਤੇ ਦੋ ਟਹਿਣੀਆਂ, ਕਿਉਂ ਨ ਰਖਦੇ ਮੇਲ ?॥ਡੂਢਾ ਛੰਦ॥ਹਿੰਦੂ ਸਿੱਖਾਂ ਪਾ ਬਹਾਦਰੀ ਬਹਾਦਰਾਂ, ਜੀ ਅਜ਼ਾਦੀ ਲੈ ਲੀ ਐ ।ਨਾਮ ਜਪ ਰੰਗੀਆਂ ਸਫ਼ੈਦ ਚਾਦਰਾਂ, ਰਹਿਣ 'ਤੀ ਨਾ ਮੈਲੀ ਐ ।ਕਰਕੇ ਧਰਮ ਬਰਿਆਈਆਂ ਠੱਲ੍ਹਦੇ, ਹੈ ਖ਼ਿਆਲ ਦਾਨ ਮੇਂ ।ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।ਲਾਹਤੇ ਗਲੋਂ ਤਾਉਕ ਗੋਰਿਆਂ...

ਵੇਖ ਰਿਹਾਂ

ਰੁੱਖਾਂ ਉੱਤੋਂ ਪੱਤੇ ਝੜਦੇ ਵੇਖ ਰਿਹਾਂਮੈਂ ਜ਼ਿੰਦਗੀ ਲਈ ਸਭ ਨੂੰ ਲੜਦੇ ਵੇਖ ਰਿਹਾਂ ਉਹ ਕਿ ਜਿਹੜਾ ਭਾਣਾ ਮੰਨਣ ਵਾਲਾ ਸੀਉਸਨੂੰ ਰੱਬ ਤੇ ਤੋਹਮਤ ਮੜ੍ਹਦੇ ਵੇਖ ਰਿਹਾਂ ਐਵੇਂ ਨੀ ਕਹਿੰਦੇ ਕਿ ਵਖ਼ਤ ਸਿਖਾਵੇਗਾਮੈਂ ਲੋਕਾਂ ਨੂੰ ਘੜੀਆਂ ਪੜ੍ਹਦੇ ਵੇਖ ਰਿਹਾਂ ਜਿਹੜੇ ਫਾਰਿਗ ਹੋ ਕੇ ਸੋਹਿਲੇ ਗਾਉਂਦੇ ਸੀਓਹਨਾਂ ਨੂੰ ਵੀ ਸਾਈਆਂ ਫੜਦੇ ਵੇਖ ਰਿਹਾਂ ਆਹ ਕਿਹੜਾ ਪਰਛਾਵਾਂ ਪੈ ਗਿਆ ਇਹਨਾਂ ਤੇਸਾਊ ਜਿਹਾਂ ਨੂੰ ਜੁਗਤਾਂ ਘੜ੍ਹਦੇ ਵੇਖ...

ਕੈਦਣ

ਹੁਣ ਤਾਂ ਇਸ ਇਲਾਕੇ ਵਿਚ ਟੈਕਸੀਆਂ ਆਮ ਹੋ ਗਈਆਂ ਹਨ। ਸੜਕਾਂ ਦਾ ਵੀ ਕੋਈ ਅੰਤ ਨਹੀਂ। ਪੈਸਿਆਂ ਦੀ ਖੇਡ ਹੈ। ਜਿਥੇ ਮਰਜ਼ੀ ਜਦੋਂ ਲੋੜ ਹੋਵੋ ਟੈਕਸੀ ਲੈ ਜਾਓ।ਪਰ ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਸ਼ਿੱਬੂ ਤਖਾਣ ਪਿੱਤਲ ਦੀਆਂ ਫੁੱਲੀਆਂ ਵਾਲੇ ਆਪਣੇ ਰੱਥ ਉਤੇ ਬੈਠੇ ਹੈਲੀਕਾਪਟਰ ਦੇ ਕਿਸੇ ਪਾਈਲਟ ਨਾਲੋਂ ਘੱਟ ਨਹੀਂ ਸੀ ਹੁੰਦਾ।ਚਿੱਟੀਆਂ ਝਾਲਰਾਂ ਵਾਲਾ ਟੂਲੀ ਰੰਗਾ ਉਛਾੜ...

ਚਿੱਟਾ ਲਹੂ – ਅਧੂਰਾ ਕਾਂਡ (7)

17 “ਬਾਬਾ ! ਬਾਬਾ ! ਵੇਖ ਮੈਂ ਕੀ ਲਿਆਈ” ਕਹਿ ਕੇ ਖ਼ੁਸ਼ੀ ਨਾਲ ਡੁਲ੍ਹਦੀ ਡੁਲ੍ਹਦੀ ਸੁੰਦਰੀਂ ਨੇ ਰੋਡ ਨੂੰ ਵਾਰੇ ਵਾਰੀ ਸਭ ਚੀਜ਼ਾਂ ਵਿਖਾਈਆਂ ਤੇ ਫਿਰ ਬੋਲੀ – “ਤੂੰ ਤੇ ਕਹਿੰਦਾ ਸੈਂ ਉਹ ਮਾਰਨਗੇ-ਨਾ ਪੜ੍ਹਿਆ ਕਰ। ਉਹ ਸਗੋਂ ਕਹਿੰਦੇ ਸਨ ਤੂੰ ਪੜ੍ਹਿਆ ਕਰ – ਅਸੀਂ ਆਪ ਤੈਨੂੰ ਪੜ੍ਹਾਇਆ। ਕਰਾਂਗੇ ! ਐਹ ਵੇਖ ਕੇਹੀ ਸੁਹਣੀ ਪੱਟੀ ਨਾਲੇ ਕੈਦਾ, ਨਾਲੇ ਦੋ ਕਾਨੀਆਂ...

ਪੰਜਾਬੀ ਵਿਆਕਰਣ ਦੇ ਬੁਨਿਆਦੀ ਨਿਯਮ

(ਡਾਕਟਰ ਸੋਢੀ ਰਾਮ ਸਾਬਕਾ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ)ਆਮ ਤੌਰ ’ਤੇ ਹਰ ਭਾਸ਼ਾ ਦੇ ਦੋ ਰੂਪ ਹੁੰਦੇ ਹਨ; ਇਕ ਬੋਲਚਾਲ ਦੀ ਮੌਖਿਕ ਭਾਸ਼ਾ ਅਤੇ ਦੂਸਰੀ ਲਿਖਤੀ ਭਾਸ਼ਾ। ਬੋਲਚਾਲ ਦੀ ਭਾਸ਼ਾ ਮਨੁੱਖ ਆਪਣੇ ਸਮਾਜਿਕ ਵਰਤਾਰੇ ਦੌਰਾਨ ਬਾਕੀ ਲੋਕਾਂ ਦੇ ਸੰਪਰਕ ਵਿੱਚ ਆਉਣ ਨਾਲ ਸਿੱਖਦਾ ਹੈ ਜਿਵੇਂ ਪਰਿਵਾਰ, ਮਾਪੇ, ਸੰਗੀ ਸਾਥੀ, ਸਮਾਜਿਕ ਅਦਾਰੇ ਆਦਿ। ਹਾਲਾਂਕਿ ਬੋਲਚਾਲ ਦੀ ਭਾਸ਼ਾ ਵਿਚ ਵੀ ਵਿਆਕਰਣ ਨਿਯਮਾਂ...

ਕੈਲੇ ਦੀ ਬਹੂ

ਗੱਜਣ, ਚੰਨਣ ਤੇ ਕੈਲਾ ਤਿੰਨ ਭਰਾ ਸਨ। ਮਾਂ ਦੀ ਉਮਰ ਅੱਸੀਆਂ ਦੇ ਨੇੜੇ ਹੋਣੀ ਹੈ। ਗੱਜਣ ਹੋਰੀਂ ਭੈਣ-ਭਾਈ ਤਾਂ ਅੱਠ ਨੌਂ ਸਨ, ਪਰ ਕੋਈ ਕਿਵੇਂ ਤੇ ਕੋਈ ਕਿਵੇਂ, ਬਾਕੀ ਹੁਣ ਉਹੀ ਸਨ ਤਿੰਨੇ। ਗੱਜਣ ਬੁਢਾਪੇ ਵਿੱਚ ਪੈਰ ਧਰ ਰਿਹਾ ਸੀ। ਚੰਨਣ ਚਾਲੀ ਤੋਂ ਉੱਤੇ ਤੇ ਕੈਲਾ ਪੈਂਤੀਆਂ ਤੋਂ ਉੱਤੇ ਸੀ। ਮਾਂ ਉਹਨਾਂ ਦੀ ਕਹਿੰਦੀ ਹੁੰਦੀ ਕਿ ਕੈਲਾ ਤਾਂ ਉਹਦੀ...

ਚਿੱਟਾ ਲਹੂ – ਅਧੂਰਾ ਕਾਂਡ (4)

5 ਥੋੜ੍ਹੇ ਚਿਰ ਪਿਛੋਂ ਲਾਲਾ ਕਰਮ ਚੰਦ ਦੀ ਡਿਉਢੀ ਵਿਚ ਪੰਚਾਇਤ ਦੇ ਮੁਖੀਆਂ ਦੀ ਇਕ ਸਭਾ ਹੋ ਰਹੀ ਸੀ, ਜਿਸ ਦੇ ਕਰਤਾ ਧਰਤਾ ਸਾਡੇ ਪੰਡਤ ਜੀ ਮਹਾਰਾਜ ਸਨ। ਚੌਧਰੀ ਸਾਹਿਬ ਦਿੱਤਾ ਮਲ ਨੇ ਹੁੱਕੇ ਦਾ ਮੂੰਹ ਫੇਰ ਕੇ ਤੇ ਇਕ ਸੂਟਾ ਲਾ ਕੇ ਖੰਘਦਿਆਂ ਹੋਇਆਂ ਕਿਹਾ-”ਹਾਂ ਭਈ ਕਰਮ ਚੰਦਾ, ਕੀ ਬਣਿਆ ਫੇਰ ਉਸ ਮਾਮਲੇ ਦਾ?” ਕਰਮ ਚੰਦ ਪੱਗ ਨੂੰ ਖੁਰਕਦਾ ਹੋਇਆ ਬੋਲਿਆ-”ਚੌਧਰੀ...

ਸਥਾਨ ਵਿਸ਼ੇਸ਼ਤਾ ਦੇ ਕਬਿੱਤ

1ਧਿਆੜੇ ਵਿੱਚ ਰੂਪ ਬਾਹਲੇ, ਪੁਆਧ ਵਿੱਚ ਕੂਪ ਬਾਹਲੇ,ਦੁਆਬੇ ਅੰਬ-ਚੂਪ ਬਾਹਲੇ, ਕੀਮਤਾਂ ਨੇ ਰੈਲੀਆਂ ।ਰਾਵੀ ਵਿੱਚ ਚੋਰ ਬਾਹਲੇ, ਮਾਝੇ ਮੱਲ ਜ਼ੋਰ ਬਾਹਲੇ,ਬਾਹੀਏ ਵਿੱਚ ਖੋਰ ਬਾਹਲੇ, ਅੱਖਾਂ ਰਹਿਣ ਮੈਲੀਆਂ ।ਬਾਰ 'ਚ ਬਨੋਟੇ ਬਾਹਲੇ, ਦੰਦੀ ਲੋਕ ਖੋਟੇ ਬਾਹਲੇ,ਨੈਂ 'ਚ ਵਾਹੁਣ ਝੋਟੇ ਬਾਹਲੇ, ਹੈ ਕਰੜ ਪੈਲੀਆਂ ।ਥਲੀ 'ਚ ਟੱਪ ਬਾਹਲੇ, ਲਈਏ ਰਹਿਣ ਸੱਪ ਬਾਹਲੇ,ਸ਼ਾਇਰ ਲਾਉਣ ਗੱਪ ਬਾਹਲੇ ਅਸੀਂ, ਸੱਚ ਗੱਲਾਂ ਕਹਿਲੀਆਂ ।2ਜੰਘੀਰਾਣੇ ਸ਼ਾਇਰ,...

ਲੂਣਾ (1965): ਦੂਜਾ ਅੰਕ

ਰਾਜੇ ਵਰਮਨ ਦੇ ਜਨਮ-ਦਿਵਸ ਦਾ ਉੱਤਸਵ ਸਮਾਪਤ ਹੋਣ ਉਪਰੰਤ ਉਸ ਤੋਂ ਅਗਲੇ ਦਿਨ ਰਾਜਾ ਸਲਵਾਨ ਤੇ ਰਾਜਾ ਵਰਮਨ ਆਪੋ ਵਿਚ ਬੈਠੇ ਗੱਲਾਂ ਕਰ ਰਹੇ ਹਨ ।ਸਲਵਾਨਕੱਲ ਦਾ ਦਿਹੁੰ ਵੀਕੈਸਾ ਦਿਹੁੰ ਸੀਕੈਸੀ ਸੀ ਉਸ ਦੀ ਖੁਸ਼ਬੋਈਆਪਣੀਆਂ ਆਪ ਗੋਲਾਈਆਂ ਚੁੰਮਦੀਭਰ ਜੋਬਨ ਵਿਚਨਾਰ ਜਿਉਂ ਕੋਈ !ਪਰ ਅਜ ਦਾ ਦਿਹੁੰਕੈਸਾ ਦਿਹੁੰ ਹੈਕੈਸੀ ਹੈ ਇਸ ਦੀ ਖ਼ੁਸ਼ਬੋਈਰਾਤ ਉਂਨੀਦਾ ਭੋਗਣ ਪਿੱਛੋਂਜਿਵੇਂ ਵੇਸਵਾਸੁੱਤੀ ਕੋਈ !ਵਰਮਨਹਾਂ ਮਿੱਤ੍ਰ!...

ਪੜ੍ਹ ਸਤਿਗੁਰ ਦੀ ਬਾਣੀ

(ਮੁਹੰਮਦ ਸਦੀਕ ਅਤੇ ਰਣਜੀਤ ਕੌਰ - ਪਹਿਲਾ ਅਖਾੜਾ - 1980)ਜੇ ਭਵਜਲ ਲੰਘਣਾ ਨੀਜਿੰਦੜੀਏ ਪੜ੍ਹ ਸਤਿਗੁਰ ਦੀ ਬਾਣੀਇਹ ਚਾਰ ਦਿਨਾਂ ਦਾ ਮੇਲਾ ਨੀਤੇਰੇ ਹੱਥ ਨੲ੍ਹੀਂ ਔਣਾ ਵੇਲਾ ਨੀਫਿਰ ਹੋ ਜਾਊ ਤਰਨ ਦਹੇਲਾ ਨੀਜਦ ਗਲ ਗਲਚੜ੍ਹ ਗਿਆ ਪਾਣੀਜੇ ਭਵਜਲ...ਇਹ ਹੁਸਨ ਜਵਾਨੀ ਨੲ੍ਹੀਂ ਰਹਿਣੀਸੋਹਣੀ ਜ਼ਿੰਦਗਾਨੀ ਨੲ੍ਹੀਂ ਰਹਿਣੀਇਹ ਚੀਜ਼ ਬੇਗਾਨੀ ਨੲ੍ਹੀਂ ਰਹਿਣੀਇਕ ਰੋਜ਼ ਹਵਾ ਹੋ ਜਾਣੀਜੇ ਭਵਜਲ...ਤੈਥੋਂ ਮੌਤ ਨੇ ਸਭ ਕੁਝ ਖੋਹਣਾ ਨੀਬਸ...

ਖੱਟੀ ਲੱਸੀ ਪੀਣ ਵਾਲੇ

ਗਿੰਦਰ ਤੇ ਚੰਦ ਦੋ ਭਰਾ ਸਨ। ਗਿੰਦਰ ਵੱਡਾ ਸੀ ਤੇ ਚੰਦ ਛੋਟਾ। ਜ਼ਮੀਨ ਉਨ੍ਹਾਂ ਕੋਲ ਸਾਰੀ ਹੀ ਦਸ ਘੁਮਾਂ ਸੀ। ਉਨ੍ਹਾਂ ਦਾ ਪਿਓ ਇਕੱਲਾ ਸੀ ਤੇ ਜਵਾਨੀ-ਪਹਿਰੇ ਵੀ ਉਸ ਤੋਂ ਵਾਹੀ ਦਾ ਕੰਮ ਚੰਗਾ ਨਹੀਂ ਸੀ ਤੁਰਿਆ। ਆਪਣੀਆਂ ਦੋ ਭੈਣਾਂ ਦੇ ਵਿਆਹ, ਜਿਹੜੇ ਉਸ ਨੇ ਆਪ ਹੀ ਕੀਤੇ ਸਨ, ਕਿਸੇ ਬਾਣੀਏ ਤੋਂ ਕਰਜ਼ਾ ਲੈ ਕੇ ਕੀਤੇ ਸਨ। ਕਰਜ਼ਾ ਦਿਨੋ-ਦਿਨ...