9.5 C
Los Angeles
Tuesday, March 18, 2025

ਲੋੜ ਹੈ ਤਾਂ ਦੱਸਿਓ

ਰਿਸ਼ਤਿਆਂ ਦੇ ਨਿੱਘ ਦਾ ਕੋਈ ਤੋੜ ਹੈ ਤਾਂ ਦੱਸਿਓ
ਕਾਸ਼ ਕਹਿ ਜਾਂਦਾ ਕਿ ਕੋਈ ਲੋੜ ਹੈ ਤਾਂ ਦੱਸਿਓ

ਜਿਸ ਦੀਆਂ ਛਾਵਾਂ ਦੇ ਥੱਲੇ, ਰੌਣਕਾਂ ਦਾ ਜੀ ਖਿੜੇ
ਮਾਵਾਂ ਤੋਂ ਸੰਘਣੀ ਜੇ ਕੋਈ ਬੋਹੜ ਹੈ ਤਾਂ ਦੱਸਿਓ

ਤੂੰ ਨਿਰਾ ਝੂਠਾ ਜਿਹਾ ਬੱਦਲੀ ਦੇ ਪਰਛਾਵੇਂ ਜਿਹਾ
ਤੂੰ ਵੀ ਕਹਿਨਾ ਸਾਦਗੀ ਦਾ ਜੋੜ ਹੈ ਤਾਂ ਦੱਸਿਓ

ਮੈਂ ਹਕੀਕਤ ਦਾ ਪਤਾ ਪੁੱਛਦਾ ਨਹੀਂ ਚੰਗਾ ਲੱਗਦਾ
ਵੈਸੇ ਉਸਦੇ ਘਰ ਦਾ ਕੋਈ ਮੋੜ ਹੈ ਤਾਂ ਦੱਸਿਓ

ਸਰਵਰਾਂ ਤੋਂ ਵੱਖ ਹੋ ਕੇ ਸਰਵਰਾਂ ਨੂੰ ਭਾਲਦਾ
ਠੋਕਰਾਂ ਖਾਂਦਾ ਜੇ ਕੋਈ ਰੋੜ ਹੈ ਤਾਂ ਦੱਸਿਓ

ਬਾਕੀ ਤਾਂ ਚਲੋ ਇਹ ਗੁਸਤਾਖੀ ਹੀ ਮੰਨੀ ਜਾਏਗੀ
ਦਿਲ ਚ ਕੋਈ ਸਹਿਜਤਾ ਦੀ ਹੋੜ ਹੈ ਤਾਂ ਦੱਸਿਓ

ਸੁੰਨਿਆਂ ਹੱਥਾਂ ਭਰੇ ਨੈਣਾਂ ਦੇ ਕੁਛ ਰਾਹੀ ਮਿਲੇ
ਜੋ ਕਹਿ ਗਏ ਸਰਤਾਜ ਨੂੰ ਕੋਈ ਥੋੜ ਹੈ ਤਾਂ ਦੱਸਿਓ

ਕਾਸ਼ ਕਹਿ ਜਾਂਦਾ ਕੀ ਕੋਰ ਲੋੜ ਹੈ ਤਾਂ ਦੱਸਿਓ
ਰਿਸ਼ਤਿਆਂ ਦਾ ਨਿੱਘ ਦਾ ਕੋਈ ਤੋੜ ਹੈ ਤਾਂ ਦੱਸਿਓ

ਇਹਸਾਸ

ਇਹਸਾਸ ਦਾ ਰਿਸ਼ਤਾ ਹੈ, ਇਹਦਾ ਨਾਮ ਬੀ ਕੀ ਰੱਖਣਾ, ਇਹਦਾ ਨਾਮਕਰਨ ਕਰਕੇ ਇਹਨੂੰ ਆਮ ਨਾ ਕਰ ਬੈਠੀ! ਪੁੱਜਣਾ ਹੈ ਜੇ ਮੰਜਿਲ ਤੇ, ਰੁਕ ਜਾਵੀਂ ਨਾ ਰਸਤੇ ਤੇ, ਤੂੰ ਝੰਡ ਦੀ ਸ੍ਹਾਵੇਂ ਬੀ ਰਾਮ ਨਾ ਕਰ ਬੈਠੀ! ਇਹਨੂੰ ਕਵਿਤਾ ਕਹਿੰਦੇ ਨੇ, ਇਹ ਪਿਆਰ ਦੀ ਦੇਵੀ ਹੈ, ਇਹਨੂੰ ਨਾਮ ਤੇ ਧਨ ਖਾਤਿਰ ਨਿਲਾਮ ਨਾ ਕਰ ਬੈਠੀ! ਓ ਮੰਨਿਆ ਕੇ ਹਨੇਰਾ ਹੈ, ਪਾਰ ਸੀਸ ਝੁਕਾ ਉਸਨੂੰ, ਪਰਬਤ ਦੇ ਵੇਲੇ ਹੀ ਕਿਤੇ ਸ਼ਾਮ ਨਾ ਕਰ ਬੈਠੀ! ਤੂੰ ਪੀਲੀਆ ਪੱਤਿਆਂ ਤੇ, ਲਿਖ ਬੈਠੀ ਨਾ ਕਵਿਤਾਵਾਂ, ਇੰਜ ਪਿਆਰ ਦੇ ਨਗਮੇ ਦਾ ਅੰਜਾਮ ਨਾ ਕਰ ਬੈਠੀ! ਰੰਗ ਮਹਿਕ ਤੇ ਖੁਸ਼ਬੂਆਂ, ਸਬੱਬ ਉੱਡ...

ਜੋ ਹਾਰਾਂ ਕਬੂਲੇ ਨਾ

ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ, ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ। ਜੋ ਦਾਅ ‘ਤੇ ਲਗਾ ਕੇ ਦੁਚਿੱਤੀ ‘ਚ ਪੈ ਜਾਏ, ਵਪਾਰੀ ਹੋਏਗਾ ਜੁਆਰੀ ਨੀ ਹੋਣਾ। ਫ਼ਤਹਿ ਵਰਗੀ ਜੇ ਤਾਜਪੋਸ਼ੀ ਨਹੀ ਏ, ਤਾਂ ਹਾਰਨ ਦੇ ਵਾਲ਼ਾ ਵੀ ਦੋਸ਼ੀ ਨਹੀ ਏ, ਮਗਰ ਸ਼ਰਤ ਹੈ ਕਿ ਨਮੋਸ਼ੀ ਨਹੀ ਏ, ਕੋਈ ਬੋਝ ਇਸ ਕੋਲ਼ੋਂ ਭਾਰੀ ਨੀ ਹੋਣਾ। ਕਿ ਜਿੱਤਣ ਲਈ ਹਾਰਨਾ ਏ ਜ਼ਰੂਰੀ, ਕਿ ਭਖਦਾ ਲਹੂ ਠਾਰਨਾ ਏ ਜ਼ਰੂਰੀ, ਤੇ ਹੰਕਾਰ ਨੂੰ ਮਾਰਨਾ ਏ ਜ਼ਰੂਰੀ, ਜੀ ਫਿਰ ਹਾਰਨਾ ਵਾਰੀ ਵਾਰੀ ਨੀ ਹੋਣਾ। ਜੋ ਹਵਨਾਂ ਦੀ ਅਗਨੀ ਨੂੰ ਅੱਗ ਵਾਂਗ ਸੇਕੇ, ਜੋ ਮੱਥੇ ਟਿਕਾਵੇ ਮਗਰ...

ਰੁਤਬਾ (ਕਲੀ ਜੋਟਾ)

ਕਿਤੇ ਨੀ ਤੇਰਾ ਰੁਤਬਾ ਘੱਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ ਕਿਤੇ ਨੀ ਤੇਰਾ ਰੁਤਬਾ ਘੱਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ ਮੁਹੱਬਤਾਂ ਜਤਾ ਲਵੇਂ ਕਿਧਰੇ ਕਿਤੇ ਨੀ ਤੇਰਾ ਰੁਤਬਾ ਘੱਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ ਚਿਰਾਂ ਪਿੱਛੋਂ ਜਦੋਂ ਅਹਿਸਾਸ ਹੋਣਗੇ ਓਦੋਂ ਦਿਲਦਾਰ ਨਹੀਓਂ ਪਾਸ ਹੋਣਗੇ ਰੰਗਲੇ ਜਹਾਨ ਦੀਆਂ ਰੌਣਕਾਂ ‘ਚ ਵੀ ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ ਹਲੇ ਵੀ ਕੁੱਝ ਸੋਚ ਲੈ ਵੇ ਮਹਿਰਮਾ ਜੇ ਮਨ ਸਮਝਾ ਲਵੇਂ ਕਿਧਰੇ ਹਲੇ ਵੀ ਕੁੱਝ ਸੋਚ ਲੈ ਵੇ ਮਹਿਰਮਾ ਜੇ ਮਨ ਸਮਝਾ ਲਵੇਂ ਕਿਧਰੇ ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ ਮੁਹੱਬਤਾਂ ਜਤਾ ਲਵੇਂ...