11 C
Los Angeles
Saturday, December 21, 2024

ਸੁੱਚਾ ਸੂਰਮਾ

ਕਤਲਾਂ ਦਾ ਲੈ ਕੇ ਰੁੱਕਾ
ਛਾਉਣੀ ਤੋਂ ਚੜਿਆ ਸੁੱਚਾ
ਸ਼ਾਂਤ ਨਾ ਹੋਵੇ ਗੁੱਸਾ
ਲੜਿਆ ਰੁਕਿਆ ਨਾ ਓਏ

ਘੂਕਰ ਨੂੰ ਕਹਿ ਦੇ ਭਾਗੂ
ਸੱਦ ਲੈ ਥਾਣਾ ਓਏ
ਘੂਕਰ ਨੂੰ ਕਹਿ ਦੇ ਭਾਗੂ

ਚੜਿਆ ਏ ਵਾਅ ਵਰੋਲਾ
ਮੜੀਆਂ ਚੋਂ ਲਾਲ ਰੰਗ ਦਾ
ਸਾਰਾ ਪਿੰਡ ਪਿਆ ਸਹਿਮਿਆ
ਟਲਜੇ ਮਾਹੌਲ ਜੰਗ ਦਾ
ਤਪਿਆ ਅੱਜ ਫਿਰਦਾ ਸੁੱਚਾ
ਨੈਣੇ ਦੋ ਪੈਗ ਮੰਗਦਾ
ਰੌਂਦਾਂ ਦਾ ਲੈ ਕੇ ਝੋਲਾ
ਮਾੜੀ ਦੇ ਹੇਠ ਲੰਘਦਾ
ਪੱਤੀ ਵਿੱਚ ਲੁੱਕਗੀ ਬੀਰੋ
ਮਾਰ ਕੇ ਜਾਣਾ ਓਏ

ਘੂਕਰ ਨੂੰ ਕਹਿ ਦੇ ਭਾਗੂ
ਸੱਦ ਲੈ ਥਾਣਾ ਓਏ
ਘੂਕਰ ਨੂੰ ਕਹਿ ਦੇ ਭਾਗੂ

ਮੰਚ ਤੇ ਗਾਉਣ ਕਵੀਸ਼ਰ
ਮਿਰਜ਼ੇ ਦਿਆਂ ਸੱਦਾਂ ਨੂੰ
ਬੈਠੇ ਧਰ ਘੂਕਰ ਹੋਰੀਂ
ਹੁੱਕਿਆਂ ਤੇ ਅੱਗਾਂ ਨੂੰ
ਲਾ ਲਈ ਐ ਮਾਇਆ ਮੁੰਡਿਆਂ
ਸ਼ਮਲੇ ਦਰ ਪੱਗਾਂ ਨੂੰ
ਚਾਦਰ ਦੀ ਗੰਢ ਚ ਅਧੀਏ
ਟੋਬੇ ਨੇ ਡੱਬਾਂ ਨੂੰ
ਫੌਜੀ ਦਾ ਵੇਖ ਖੜਾਕਾ
ਵਿਸਰਿਆ ਗਾਣਾ ਓਏ

ਘੂਕਰ ਨੂੰ ਕਹਿ ਦੇ ਭਾਗੂ
ਸੱਦ ਲੈ ਥਾਣਾ ਓਏ
ਘੂਕਰ ਨੂੰ ਕਹਿ ਦੇ ਭਾਗੂ

ਵੇਖ ਕੇ ਮਸਤ ਸ਼ਰੀਕਾਂ
ਹੋਇਆ ਜੱਟ ਲੋਹਾ ਲਾਖਾ
ਭਾਗ ਦੀ ਸੰਘੀ ਉੱਤੇ
ਦਿੱਤਾ ਓਹਨੇ ਫੇਰ ਗੰਡਾਸਾ
ਕਿਹੜਾ ਹੁਣ ਚਰਨ ਲਿਖਾਰੀ
ਘੂਕਰ ਦੀ ਜਾਨ ਦਾ ਰਾਖਾ
ਛਾਤੀ ਚੋਂ ਵਗੇ ਤਤੀਰੀ
ਗੋਲੀ ਦਾ ਪਿਆ ਪਟਾਕਾ

ਘੂਕਰ ਦੀ ਲੋਥ ਤੇ ਨੱਚੇ
ਮੰਨਣਾ ਦਾ ਲੈਣਾ ਓਏ

ਘੂਕਰ ਨੂੰ ਕਹਿ ਦੇ ਭਾਗੂ
ਸੱਦ ਲੈ ਥਾਣਾ ਓਏ
ਘੂਕਰ ਨੂੰ ਕਹਿ ਦੇ ਭਾਗੂ

ਮਿਰਜ਼ਾ

ਹੋ...ਦੀਵੇ ਵੱਡੇ ਹੋ ਗਏਤੇ ਕਰਦੇ ਚੋਰ ਸਲਾਹਬੇੜੀਆਂ ਰਸਤੇ ਬੰਨ੍ਹ ਕੇਚਿਲਮਾਂ ਪੀਣ ਮਲਾਹਧੂਣੀ ਅੱਗੇ ਬੈਠ ਕੇਤੇ ਫੱਕਰ ਕਹਿਣ ਭਲਾਪੀਰ ਮਨਾ ਲੈ ਮਿਰਜ਼ਿਆਪੀਰ ਮਨਾ ਲੈ ਮਿਰਜ਼ਿਆਤੇਰੀ ਚੜ੍ਹਦੀ ਰਹੇ ਕਲਾਤੇਰੀ ਚੜ੍ਹਦੀ ਰਹੇ ਕਲਾਭਲੇ ਸਮੇਂ ਦੇ ਵਾਂਗਰਾਂਤੇ ਜੱਟ ਗਿਆ ਏ ਤੇਜ਼ਗਲ਼ ਚੋਂ ਕੈਂਠਾ ਲਹਿ ਗਿਆਤੇ ਪੈਰੋਂ ਲਹੀ ਪੰਜੇਬਹੌਲੀ ਕਰ ਲੈ ਮਿਰਜ਼ਿਆਹੋ ਘੋੜੀ ਦੇਵੇ ਨਾ ਡੇਗਹੋਣੀ ਮੌਕਾ ਤਾੜਦੀਹੋਣੀ ਮੌਕਾ ਤਾੜਦੀਵੇ ਨੀਂਦੋਂ ਕਰੀਂ ਪਰਹੇਜ਼ ਮਿਰਜ਼ਿਆਨੀਂਦੋਂ ਕਰੀਂ ਪਰਹੇਜ਼ਅੰਮ੍ਰਿਤ ਵੇਲਾ ਹੋ ਗਿਆ ਏਜਾਗੇ ਆਂਢ ਗੁਆਂਢਚੜ੍ਹੇ ਮਸੀਤੀਂ ਮੌਲਵੀਤੇ ਸੁਰ ਵਿੱਚ ਦੇਂਦੇ ਬਾਂਗਬਾਬੇ ਪੜ੍ਹਦੇ ਬਾਣੀਆਂਤੇ ਮੂਰਖ ਲਾਹੁੰਦੇ ਸਾਂਗਮਰਜ਼ੀ ਕਰਨ...

ਬਿਰਹਾ

ਸਾਡਾ ਮੱਥਾ ਪੜ੍ਹ ਕੇ ਬੁੱਝ ਵੇਗਿਆ ਰੂਪ ਕਿਧਰ ਨੂੰ ਉੱਡ ਵੇਹੁਣ ਕਮਲੀ ਹੋ ਗਈ ਬੁੱਧ ਵੇਸਾਨੂੰ ਕਿਸਮਤ ਮਾਰੇ ਠੁੱਡ ਵੇਕਰ ਕਮਲੀ ਗਈ ਬੇ'ਕੂਫੀਆਂਗਈਆਂ ਵੰਗਾਂ ਟੁੱਟ ਸਬੂਤੀਆਂਕੀ ਕਰਾਂ ਕਲੀਰੇ ਠੂਠੀਆਂਲਾਹ ਛੱਲੇ ਦਵਾਂ ਅੰਗੂਠੀਆਂਇਹ ਰਹੁ ਰੀਤਾਂ ਸਭ ਝੂਠੀਆਂਬਿਨ ਖਸਮੋਂ ਰੂਹਾਂ ਲੂਸੀਆਂਇਹ ਮੈਲੀਆਂ ਤੇ ਨਾਲੇ ਜੂਠੀਆਂਵਿੱਚ ਕਾਲਾ ਹੋਇਆ ਨੂਰਅੱਜ ਰੋਂਦੀਆਂ ਔਗਣ ਹਾਰੀਆਂਵੇ ਸਾਈਂ ਜਿੰਨ੍ਹਾਂ ਦੇ ਦੂਰਅੱਜ ਰੋਂਦੀਆਂ ਔਗਣ ਹਾਰੀਆਂਵੇ ਸਾਈਂ ਜਿੰਨ੍ਹਾਂ ਦੇ ਦੂਰਲੱਗ ਗਏ ਮਵਾਦੇ ਲੀਰਾਂ ਨੂੰਕਿੰਝ ਠਾਰਾਂ ਸੜੇ ਸਰੀਰਾਂ ਨੂੰਮੈਂ ਪੂਜਾਂ ਸਾਰਿਆਂ ਪੀਰਾਂ ਨੂੰਜਿਓਂ ਮੇਲੇ ਜੰਡ ਕਰੀਰਾਂ ਨੂੰਲੇਖਾਂ ਦੀ ਲੋੜ ਲਕੀਰਾਂ...

ਹਾਜੀਆ

ਕਿਸੇ ਨਵਾਂ ਸਵਾਂਇਆਂ ਝੱਗਾ ਏ,ਹੁਣ ਆਪੇ ਈ ਪਾੜਨ ਲੱਗਾ ਏ,ਨਾ ਟੋਇਆ ਏ ਨਾ ਖੱਡਾ ਏ ,ਏਥੇ ਫੇਰ ਵੀ ਫਸਿਆ ਗੱਡਾ ਏਕੋਈ ਸੁੱਟੇ ਪਰਾਂ ਕੁਰਾਨਾਂ ਨੂੰ,ਕੋਈ ਸਾਂਭ ਰਿਹਾ ਕਿਰਪਾਨਾਂ ਨੂੰ,ਕੀ ਛਲ ਮੂਰਖ ਇਨਸਾਨਾਂ ਨੂੰ,ਏਥੇ ਕਮਲ ਪਿਆ ਵਿਧਵਾਨਾਂ ਨੂੰ,ਕੋਈ ਝੂਰੇ ਸਾਹਬ ਸਲਾਮਾਂ ਨੂੰ,ਕਿਤੇ ਪੈਗੇ ਕੱਬ ਗੁਲਾਮਾਂ ਨੂੰ,ਕਿਸੇ ਵਾਲ ਖਿਲਾਰੇ ਸਾਮਾਂ ਨੂੰ,ਕੋਈ ਕਿਸਮਤ ਸਮਝੇ ਲਾਮਾਂ ਨੂੰ,ਕੋਈ ਲਹੂ ਵਗਾਵੇ ਜਾਨਾਂ ਨੂੰ,ਕੋਈ ਥੱਕ ਥੁੱਕ ਸੁੱਟੇ ਪਾਨਾਂ ਨੂੰ,ਕੀ ਕਰੀਏ ਦਰਜ ਬਿਆਨਾਂ ਨੂੰ,ਨਾ ਹੁੰਦਾ ਹੀ ਪ੍ਰਹੇਜ ਹੈ,ਬਾਬਾ ਆਖੇ ਹਾਜੀਆਉਏ ਰੱਬ ਸੋਹਣੇ ਦੀ ਖੇਡ ਹੈ,ਕੋਈ ਅਨਪੜਿਆ ਏ,ਅੱਜ...