ਬਿਰਹਾ
ਸਾਡਾ ਮੱਥਾ ਪੜ੍ਹ ਕੇ ਬੁੱਝ ਵੇ
ਗਿਆ ਰੂਪ ਕਿਧਰ ਨੂੰ ਉੱਡ ਵੇ
ਹੁਣ ਕਮਲੀ ਹੋ ਗਈ ਬੁੱਧ ਵੇ
ਸਾਨੂੰ ਕਿਸਮਤ ਮਾਰੇ ਠੁੱਡ ਵੇ
ਕਰ ਕਮਲੀ ਗਈ ਬੇ'ਕੂਫੀਆਂ
ਗਈਆਂ ਵੰਗਾਂ ਟੁੱਟ ਸਬੂਤੀਆਂ
ਕੀ ਕਰਾਂ ਕਲੀਰੇ ਠੂਠੀਆਂ
ਲਾਹ ਛੱਲੇ ਦਵਾਂ ਅੰਗੂਠੀਆਂ
ਇਹ ਰਹੁ ਰੀਤਾਂ ਸਭ ਝੂਠੀਆਂ
ਬਿਨ ਖਸਮੋਂ ਰੂਹਾਂ ਲੂਸੀਆਂ
ਇਹ ਮੈਲੀਆਂ ਤੇ ਨਾਲੇ ਜੂਠੀਆਂ
ਵਿੱਚ ਕਾਲਾ ਹੋਇਆ ਨੂਰ
ਅੱਜ ਰੋਂਦੀਆਂ ਔਗਣ ਹਾਰੀਆਂ
ਵੇ ਸਾਈਂ ਜਿੰਨ੍ਹਾਂ ਦੇ ਦੂਰ
ਅੱਜ ਰੋਂਦੀਆਂ ਔਗਣ ਹਾਰੀਆਂ
ਵੇ ਸਾਈਂ ਜਿੰਨ੍ਹਾਂ ਦੇ ਦੂਰ
ਲੱਗ ਗਏ ਮਵਾਦੇ ਲੀਰਾਂ ਨੂੰ
ਕਿੰਝ ਠਾਰਾਂ ਸੜੇ ਸਰੀਰਾਂ ਨੂੰ
ਮੈਂ ਪੂਜਾਂ ਸਾਰਿਆਂ ਪੀਰਾਂ ਨੂੰ
ਜਿਓਂ ਮੇਲੇ ਜੰਡ ਕਰੀਰਾਂ ਨੂੰ
ਲੇਖਾਂ ਦੀ ਲੋੜ ਲਕੀਰਾਂ ਨੂੰ
ਜੋ ਰਾਂਝੇ ਦੀ ਮਾਈ ਹੀਰਾਂ ਨੂੰ
ਬੰਸੀ ਵਾਲੇ ਦੀ ਮੀਰਾ ਨੂੰ
ਜਿੱਧ ਸਹੁਰੇ ਪੇਕੇ ਪੂੜ
ਅੱਜ ਰੋਂਦੀਆਂ ਔਗਣ ਹਾਰੀਆਂ
ਵੇ ਸਾਈਂ ਜਿੰਨ੍ਹਾਂ ਦੇ ਦੂਰ
ਅੱਜ ਰੋਂਦੀਆਂ ਔਗਣ ਹਾਰੀਆਂ
ਵੇ ਸਾਈਂ ਜਿੰਨ੍ਹਾਂ ਦੇ ਦੂਰ
ਨਾ ਸ਼ਰਮ ਦਿੱਸੇ ਨਾ ਸੰਗ ਵੇ
ਤੇਰੇ ਨੈਣਾ ਦੇ ਵਿੱਚ ਡੰਗ ਵੇ
ਜਾ ਪੀਤੀ ਲੱਗਦੀ ਭੰਗ ਵੇ
ਜਾ ਵੰਨ ਸਵੰਨੇ ਰੰਗ ਵੇ
ਲਾ ਝਿਮਣੀਆਂ ਕਰ ਬੰਦ ਵੇ
ਸਾਨੂੰ ਵੇਖ ਕੇ ਪਾ ਦੇ ਠੰਡ ਵੇ
ਆ ਚਰਨ ਲਿਖਾਰੀ ਝੰਗ ਵੇ
ਸਾਡਾ ਸੱਜਦਾ ਕਰ ਮਨਜ਼ੂਰ
ਅੱਜ ਰੋਂਦੀਆਂ ਔਗਣ ਹਾਰੀਆਂ
ਵੇ ਸਾਈਂ ਜਿੰਨ੍ਹਾਂ ਦੇ ਦੂਰ
ਅੱਜ ਰੋਂਦੀਆਂ ਔਗਣ ਹਾਰੀਆਂ
ਵੇ ਸਾਈਂ ਜਿੰਨ੍ਹਾਂ ਦੇ ਦੂਰ