14.6 C
Los Angeles
Saturday, November 23, 2024

ਖ਼ਾਲਿਸ

ਨਾ ਕੋਈ ਦੇਸ਼
ਨਾ ਸੂਬਾ
ਨਾ ਜ਼ਿਲ੍ਹਾ
ਨਾ ਪਿੰਡ
ਨਾ ਘਰ
ਨਾ ਕੋਈ ਇਨਸਾਨ!
ਹੈ, ਤਾਂ ਕੇਵਲ ਇੱਕ ਸੋਚ…
ਇੱਕ ਜ਼ਿੱਦ!
ਇੱਕ ਜ਼ਿੱਦ ਐਸੀ,
ਜੋ ਭੁੱਖ ਨੂੰ ਰੱਜ ਨਾਲ
ਲਾਲਸਾ ਨੂੰ ਵੰਡ ਨਾਲ
ਪਿਆਸ ਨੂੰ ਛਬੀਲ ਨਾਲ
ਬੇਆਸ ਨੂੰ ਉਮੀਦ ਨਾਲ
ਬਿਮਾਰ ਨੂੰ ਇਲਾਜ ਨਾਲ
ਜਬਰ ਨੂੰ ਸਬਰ ਨਾਲ
ਹਉਮੈ ਨੂੰ ਨਿਮਰ ਨਾਲ
ਜ਼ੁਲਮ ਨੂੰ ਉਦਾਰ ਨਾਲ
ਕੱਟੜਤਾ ਨੂੰ ਪਿਆਰ ਨਾਲ,
ਖ਼ਤਮ ਕਰਨ ਦੀ ਜ਼ਿੱਦ।
ਇਹ ਜ਼ਿੱਦ ਐਸੀ, ਜੋ
ਕਿਰਤ ਕਰਾਵੇ
ਵੰਡ ਛਕਾਵੇ
ਹੱਸਦੇ ਹੱਸਦੇ
ਤੱਤੀ ਤਵੀ ਬਹਿ ਜਾਵੇ
ਸੀ ਨਾ ਕਰੇ
ਹਿੰਦ ਦੀ ਚਾਦਰ ਬਣ ਜਾਵੇ
ਪੁੱਤ ਪੋਤੇ ਪਰਿਵਾਰ ਵਾਰੇ
ਆਪ ਵਾਰੇ
ਬੱਸ, ਇੱਕ ਜ਼ਿੱਦ
ਧੱਕਾ ਨਾ ਸਹਿਣ ਦੀ
ਨਾ ਡਰਨ ਦੀ
ਨਾ ਡਰਾਉਣ ਦੀ
ਜ਼ਿੱਦ ਸੱਚ ਦੀ
ਜ਼ਿੱਦ ਜੀਣ ਦੀ
ਜ਼ਿੱਦ ਜਿਉਣ ਦੀ
ਜ਼ਿੱਦ ਹੱਸਣ ਦੀ
ਜ਼ਿੱਦ ਹਸਾਉਣ ਦੀ
ਇੱਕ ਜ਼ਿੱਦ ਆਜ਼ਾਦ ਰਹਿਣ ਦੀ
ਕਦੇ ਊਧਮ
ਕਦੇ ਸਰਾਬਾ
ਕਦੇ ਭਗਤ ਸਿੰਘ
ਅਤੇ ਹਰ ਆਮ ਇਨਸਾਨ
ਜੋ ‘ਸਿੱਖ’ ਗਿਆ ‘ਖ਼ਾਲਿਸ’ ਹੋਣਾ
ਨਾ ਰੁਕਣਾ
ਨਾ ਝੁਕਣਾ
ਨਾ ਦਬਣਾ
ਨਾ ਟੁੱਟਣਾ
ਬੱਸ ਪਹਿਰਾ ਦੇਣਾ
ਇਸ ਖ਼ਾਲਿਸ ਸੋਚ ਤੇ
ਕਿ ਅੱਤ ਰੋਕਣਾ ਅੱਤਵਾਦ ਨਹੀਂ,
ਫਰਜ਼ ਹੈ ਹਰ ਵਾਸੀ ਦਾ।
‘ਗਿੱਲਾ’ ਖ਼ਾਲਿਸ ਇਨਸਾਨ
ਸਿਆਸਤ ਨਹੀਂ ਕਰਦੇ
ਆਸ ਨਹੀਂ ਧਰਦੇ
ਅੱਡ ਹੋਣ ਦੀ
ਵੰਡੀਆਂ ਪਾਉਣ ਦੀ
ਕਾਗਜ਼ ਤੇ ਲੀਕਾਂ ਮਾਰ
ਨਵੇਂ ਦੇਸ਼ ਬਣਾਉਣ ਦੀ!

ਅੱਛੇ ਦਿਨ

ਭੁੱਖਣ ਭਾਣੇ ਜਿੱਥੇ ਸੌਣ ਨਿਆਣੇਅੰਨਦਾਤਾ ਦੇ ਜੋ ਚੁੱਗ ਗਏ ਦਾਣੇਵਿਕਾਸ ਦੀ ਜਾਂ ਸਵੱਛ ਭਾਰਤ ਅਭਿਆਨ ਦੀ?ਦੱਸੋ ਕੀ ਗੱਲ ਕਰਾਂ, ਇਸ ਸ਼ਾਹੀ ਹੁਕਮਰਾਨ ਦੀ!ਮਾਸ ਦਾ ਮਸਲਾ, ਲਵ ਜਿਹਾਦ, ਕਦੇ ਨੋਟਬੰਦੀਤੋੜ ਮਸੀਤਾਂ, ਮੰਦਰਾਂ ਨੂੰ ਜੋ ਦਿੱਤੀ ਹਰੀ ਝੰਡੀਜਾਂ ਜਵਾਨੀ ਬੇਬੱਸ, ਬੇਰੁਜ਼ਗਾਰ, ਲਾਚਾਰ ਦੀ?ਦੱਸੋ ਕੀ ਗੱਲ ਕਰਾਂ, ਐਸੀ ਪਈ ਮਾਰ ਦੀ!ਮੈਲੇ ਮਨ, ਕਠੋਰ ਦਿਲ ਜਾਂ ਕਿਸੇ ਨਵੀਂ ਪੁਸ਼ਾਕ ਦੀਕੀ ਸੁਣਾਵਾਂ ਕੀਤੀ, ਇੱਕ ਤਰਫ਼ਾ ਮਨ ਕੀ ਬਾਤ ਦੀਲੰਬੀ ਦਾੜੀ ਦੇ ਆਕਾਰ ਜਾਂ ਕਸੂਤੇ ਯੋਗ ਝਾਕ ਦੀ?ਦੱਸੋ ਕੀ ਗੱਲ ਕਰਾਂ, ਇਸ ਬਹਿਰੂਪੀਏ ਜਵਾਕ ਦੀ!ਦੱਸੋ...

ਬਾਗ਼ੀ ਹੋਣੋਂ ਡਰ ਨਾ ਬੁੱਲ੍ਹਿਆ

ਰੌਲਾ ਪਿੰਡ ਦਾ ਏ ਨਾ ਸ਼ਹਿਰ ਦਾ ਏਕਿਸੇ ਰੋਟੀ ਪਾਣੀ ਨਹਿਰ ਦਾ ਏਖੱਲ੍ਹ ਖੂਨ ਨੂੰ ਦੋਸ਼ ਨਾ ਦੇਈਂਦੋਸ਼ ਮਨਾਂ ਦੇ ਜ਼ਹਿਰ ਦਾ ਏਬਾਗ਼ੀ ਹੋਣੋਂ ਡਰ ਨਾ ਬੁੱਲ੍ਹਿਆਸੁਰ ਇਹ ਵੀ ਓਸੇ ਬਹਿਰ ਦਾ ਏਭਾਣਾ ਮੰਨ ਜੋ ਤਵੀ ਤੇ ਬਹਿੰਦੇਉਹਨਾਂ ਕੀ ਫਿਕਰ ਦੁਪਹਿਰ ਦਾ ਏਨਾਂਹ ਨਾ ਕੀਤੀ ਨਿੱਕੀਆਂ ਜਿੰਦਾਂਭਾਵੇਂ ਫ਼ਤਵਾ ਕਹਿਰ ਦਾ ਏਹਾਅ ਦਾ ਨਾਅਰਾ ਮਾਰ ਮੁੱਹਮਦਕੰਮ ਇਹੋ ਪਹਿਲੇ ਪਹਿਰ ਦਾ ਏਜ਼ਾਲਿਮ ਜੰਮਦੇ ਮਰਦੇ ਰਹਿਣੇਕਦ ਸਮਾਂ ਕਿਸੇ ਲਈ ਠਹਿਰਦਾ ਏਨਾ ਖ਼ਾਲਿਸ ਲੋਕ ਸਿਆਸਤ ਕਰਦੇਡਰ ਪੁੱਠੀ ਚੱਲੀ ਲਹਿਰ ਦਾ ਏਗਿਆਨ ਵਿਹੂਣੇ ਊਣੇ...

ਤਕਨਾਲੋਜੀ

ਅਸੀਂ ਚੱਲੇ ਸੀ ਮੰਗਲ ਤੇਅੱਜ ਮਸੀਤਾਂ ਰਾਜਧਾਨੀਆਂ ਤੇ ਹੀ ਚੜ ਗਏਕਦੇ ਸੋਚਿਆ... ?ਬਈ ਇਹ ਮਾਰੂ ਖਿਆਲਸਾਡੇ ਦਿਮਾਗ਼ ਕਿਵੇਂ ਚੜ੍ਹ ਗਏ?ਜਹਾਨ ਬਦਲਾਂਗੇ, ਤਰੱਕੀ ਹੋਊਪਰ ਲਗਦੈ ਸਭ ਵਿਚਾਰ ਕਿਤੇ ਹੜ ਗਏਹੈਰਾਨ ਹਾਂ!ਐਨੇ ਭੁੱਖੇ ਬੇਰੁਜ਼ਗਾਰ ਬੇਘਰ ਬਿਮਾਰਸਾਡੇ ਦੇਸ਼ ਕਿੱਥੋਂ ਵੜ੍ਹ ਗਏ?ਧੜਾ ਧੜ ਜੁੜੇ ਨੰਬਰਾਂ 'ਚ ਯਾਰਪਰ ਸਭ ਯਾਰੀਆਂ ਮਨਫ਼ੀ ਕਰ ਗਏਕਿਵੇਂ ਹੱਟੇ ਕੱਟੇ, ਰਿਸ਼ਟ ਪੁਸ਼ਟ ਸ਼ਰੀਰਕਠਪੁਤਲੀਆਂ ਜਹੇ ਬਣ ਗਏ...ਮਹਿੰਗੀ ਪੜਾਈ, ਕਿਸੇ ਕੰਮ ਨਾ ਆਈਬੱਸ ਜੀ ਲਾਲਚ 'ਚ ਵੜ੍ਹ ਗਏਕਦੇ ਸੋਚਿਆ, ਕਿ ਨਵੀਆਂ ਤਕਨੀਕਾਂਸਾਡੇ ਮਨ ਕਾਬੂ ਕਿਵੇਂ ਕਰ ਲਏ?ਕਦੋਂ ਸੁੱਤੇ, ਕਦੋਂ ਉੱਠੇ, ਕੀ...