14.3 C
Los Angeles
Friday, December 6, 2024

ਖ਼ਾਲਿਸ

ਨਾ ਕੋਈ ਦੇਸ਼
ਨਾ ਸੂਬਾ
ਨਾ ਜ਼ਿਲ੍ਹਾ
ਨਾ ਪਿੰਡ
ਨਾ ਘਰ
ਨਾ ਕੋਈ ਇਨਸਾਨ!
ਹੈ, ਤਾਂ ਕੇਵਲ ਇੱਕ ਸੋਚ…
ਇੱਕ ਜ਼ਿੱਦ!
ਇੱਕ ਜ਼ਿੱਦ ਐਸੀ,
ਜੋ ਭੁੱਖ ਨੂੰ ਰੱਜ ਨਾਲ
ਲਾਲਸਾ ਨੂੰ ਵੰਡ ਨਾਲ
ਪਿਆਸ ਨੂੰ ਛਬੀਲ ਨਾਲ
ਬੇਆਸ ਨੂੰ ਉਮੀਦ ਨਾਲ
ਬਿਮਾਰ ਨੂੰ ਇਲਾਜ ਨਾਲ
ਜਬਰ ਨੂੰ ਸਬਰ ਨਾਲ
ਹਉਮੈ ਨੂੰ ਨਿਮਰ ਨਾਲ
ਜ਼ੁਲਮ ਨੂੰ ਉਦਾਰ ਨਾਲ
ਕੱਟੜਤਾ ਨੂੰ ਪਿਆਰ ਨਾਲ,
ਖ਼ਤਮ ਕਰਨ ਦੀ ਜ਼ਿੱਦ।
ਇਹ ਜ਼ਿੱਦ ਐਸੀ, ਜੋ
ਕਿਰਤ ਕਰਾਵੇ
ਵੰਡ ਛਕਾਵੇ
ਹੱਸਦੇ ਹੱਸਦੇ
ਤੱਤੀ ਤਵੀ ਬਹਿ ਜਾਵੇ
ਸੀ ਨਾ ਕਰੇ
ਹਿੰਦ ਦੀ ਚਾਦਰ ਬਣ ਜਾਵੇ
ਪੁੱਤ ਪੋਤੇ ਪਰਿਵਾਰ ਵਾਰੇ
ਆਪ ਵਾਰੇ
ਬੱਸ, ਇੱਕ ਜ਼ਿੱਦ
ਧੱਕਾ ਨਾ ਸਹਿਣ ਦੀ
ਨਾ ਡਰਨ ਦੀ
ਨਾ ਡਰਾਉਣ ਦੀ
ਜ਼ਿੱਦ ਸੱਚ ਦੀ
ਜ਼ਿੱਦ ਜੀਣ ਦੀ
ਜ਼ਿੱਦ ਜਿਉਣ ਦੀ
ਜ਼ਿੱਦ ਹੱਸਣ ਦੀ
ਜ਼ਿੱਦ ਹਸਾਉਣ ਦੀ
ਇੱਕ ਜ਼ਿੱਦ ਆਜ਼ਾਦ ਰਹਿਣ ਦੀ
ਕਦੇ ਊਧਮ
ਕਦੇ ਸਰਾਬਾ
ਕਦੇ ਭਗਤ ਸਿੰਘ
ਅਤੇ ਹਰ ਆਮ ਇਨਸਾਨ
ਜੋ ‘ਸਿੱਖ’ ਗਿਆ ‘ਖ਼ਾਲਿਸ’ ਹੋਣਾ
ਨਾ ਰੁਕਣਾ
ਨਾ ਝੁਕਣਾ
ਨਾ ਦਬਣਾ
ਨਾ ਟੁੱਟਣਾ
ਬੱਸ ਪਹਿਰਾ ਦੇਣਾ
ਇਸ ਖ਼ਾਲਿਸ ਸੋਚ ਤੇ
ਕਿ ਅੱਤ ਰੋਕਣਾ ਅੱਤਵਾਦ ਨਹੀਂ,
ਫਰਜ਼ ਹੈ ਹਰ ਵਾਸੀ ਦਾ।
‘ਗਿੱਲਾ’ ਖ਼ਾਲਿਸ ਇਨਸਾਨ
ਸਿਆਸਤ ਨਹੀਂ ਕਰਦੇ
ਆਸ ਨਹੀਂ ਧਰਦੇ
ਅੱਡ ਹੋਣ ਦੀ
ਵੰਡੀਆਂ ਪਾਉਣ ਦੀ
ਕਾਗਜ਼ ਤੇ ਲੀਕਾਂ ਮਾਰ
ਨਵੇਂ ਦੇਸ਼ ਬਣਾਉਣ ਦੀ!

ਮਿੱਟੀ ਦਾ ਕਿਸਾਨ

ਅਸੀਂ ਮਿੱਟ ਜੰਮੇ, ਮਿੱਟ ਸਮਾਏ, ਕਿੱਥੇ ਡਰਦੇ ਧੂੜ ਤੂਫ਼ਾਨਾਂ ਤੋਂਮਿੱਟ ਖੇਡੇ, ਮਿੱਟ ਵਾਹੀ, ਉੱਗੇ ਸੋਨਾ ਮਿੱਟ ਦੀਆਂ ਖਾਨਾਂ ਚੋਂਸਾਡੇ ਹੱਡ ਮਿੱਟੀ, ਇਹ ਮਾਸ ਮਿੱਟੀ, ਮਿੱਟੀ ਦਾ ਹੀ ਬਾਣਾ ਜੋਏਹੀ ਮੇਲੇ, ਏਹੀ ਸੋਹਿਲੇ, ਏਸੇ ਮਿੱਟੀ ਲਈ ਮਿਟ ਜਾਣਾ ਹੋਜੋ ਬੀਜੀਆ ਓਹੀ ਵੱਢਣਾ, ਇਸੇ ਆਸ ਨਾਲ ਦੇਈਏ ਦਾਣੇ ਬੋਨਾਲ਼ ਕਰੋਪੀਆਂ ਲੱਗੀ ਯਾਰੀ, ਕਹਿੰਦੇ ਸੂਰਜ ਵੀ ਮਘ ਜਾਣਾ ਹੋਰਇਹ ਜੋਖਮ, ਇਹ ਤਕਲੀਫ਼ਾਂ, ਬੱਸ ਮੰਨ ਕੁਦਰਤ ਦਾ ਭਾਣਾ ਸੋਜਦੋਂ ਸਮਾਂ ਕਿਸੇ ਦੇ ਹੱਥ ਨਹੀਂ, ਦੱਸ ਫਿਰ ਕਿਓਂ ਐਵੇਂ ਰੋਣੇ ਰੋ?ਇਹ ਕੁਦਰਤ ਵੀ ਸਾਡੇ...

ਬਾਗ਼ੀ ਹੋਣੋਂ ਡਰ ਨਾ ਬੁੱਲ੍ਹਿਆ

ਰੌਲਾ ਪਿੰਡ ਦਾ ਏ ਨਾ ਸ਼ਹਿਰ ਦਾ ਏਕਿਸੇ ਰੋਟੀ ਪਾਣੀ ਨਹਿਰ ਦਾ ਏਖੱਲ੍ਹ ਖੂਨ ਨੂੰ ਦੋਸ਼ ਨਾ ਦੇਈਂਦੋਸ਼ ਮਨਾਂ ਦੇ ਜ਼ਹਿਰ ਦਾ ਏਬਾਗ਼ੀ ਹੋਣੋਂ ਡਰ ਨਾ ਬੁੱਲ੍ਹਿਆਸੁਰ ਇਹ ਵੀ ਓਸੇ ਬਹਿਰ ਦਾ ਏਭਾਣਾ ਮੰਨ ਜੋ ਤਵੀ ਤੇ ਬਹਿੰਦੇਉਹਨਾਂ ਕੀ ਫਿਕਰ ਦੁਪਹਿਰ ਦਾ ਏਨਾਂਹ ਨਾ ਕੀਤੀ ਨਿੱਕੀਆਂ ਜਿੰਦਾਂਭਾਵੇਂ ਫ਼ਤਵਾ ਕਹਿਰ ਦਾ ਏਹਾਅ ਦਾ ਨਾਅਰਾ ਮਾਰ ਮੁੱਹਮਦਕੰਮ ਇਹੋ ਪਹਿਲੇ ਪਹਿਰ ਦਾ ਏਜ਼ਾਲਿਮ ਜੰਮਦੇ ਮਰਦੇ ਰਹਿਣੇਕਦ ਸਮਾਂ ਕਿਸੇ ਲਈ ਠਹਿਰਦਾ ਏਨਾ ਖ਼ਾਲਿਸ ਲੋਕ ਸਿਆਸਤ ਕਰਦੇਡਰ ਪੁੱਠੀ ਚੱਲੀ ਲਹਿਰ ਦਾ ਏਗਿਆਨ ਵਿਹੂਣੇ ਊਣੇ...

ਘੜੀ

ਇਹ ਜੋ ਗੁੱਟ ਤੇ ਰਿਹੈਂ ਸਜਾ ਮੈਨੂੰ ਕਿਸੇ ਦਾ ਚੰਗਾ ਮੰਦਾ ਦੱਸਣ ਦੀ ਨਾ ਦੇ ਸਜ਼ਾ ਮੈਨੂੰ ਕਈ ਪਲ ਵੀ ਸਦੀਓਂ ਲੰਮੇਂ ਨੇ ਕਦੇ ਸਦੀਆਂ, ਪਲਾਂ ਵਿੱਚ ਦੇਣ ਹੰਢਾ ਤੈਨੂੰ ਸਫ਼ਰਾਂ ਤੇ ਜਾਂ ਸੈਰਾਂ ਤੇ ਮੰਨੇ ਤਾਂ ਦੇਵਾਂ ਸਲਾਹ ਤੈਨੂੰ ਰੋਕਾਂ ਚਾਹੇ ਤੋਰ ਦਿਆਂ ਤੂੰ ਸਮਝੇਂ ਜੇ ਮਲਾਹ ਮੈਨੂੰ ਨਦੀਆਂ ਵਗਦੇ ਪਾਣੀ ਅਸਲ ‘ਚ ਥੰਮੇ ਨੇ ਤੁਰੇ ਜਾਂਦੇ ਕੰਢਿਆਂ ਨੇ ਇਹ ਦੇਣੀ ਗੱਲ ਸਮਝਾ ਤੈਨੂੰ ਕਿਓਂ ਸੋਚੇਂ ਹੋਰ ਜੂਨ ਪਊਂ ਹੋਰਾਂ ਦਾ ਕਿਓਂ ਪਾਹ ਤੈਨੂੰ ਦੂਜੀ ਤਾਂ ਮੁੱਲ ਮਿਲਣੀ ਨੀ ਪਹਿਲੀ ਦਾ ਹੀ ਪੁੱਛ ਲੈ ਰਾਹ ਮੈਨੂੰ ਇਹ ਰੂਹਾਂ ਦੇ ਮੇਲੇ ਜੋ ਲੱਗਣ ਕਦੇ ਨਾ ਗਾਹ...