ਢੱਠਣ ਕਿਲੇ ਕੰਧਾਰ ਦੇ
ਢੱਠਣ ਕਿਲੇ ਕੰਧਾਰ ਦੇ
ਰਹੀ ਗਈ ਸੁਰੰਗ ਬਣੀ
ਸੁਰੰਗੀ ਵੱਸੇ ਨਾਗਣੀ
ਉਹਦੇ ਸਿਰ ਤੇ ਲਾਲ ਮਣੀ
ਚੜ੍ਹਿਆ ਮੀਂਹ ਪਹਾੜ ਤੋਂ
ਜੱਟ ਦਾ ਖੌਫ ਕਣੀ
ਆਸ਼ਕ ਰੋਂਦੇ ਪੱਤਣੀ
ਪੰਛੀ ਰੋਣ ਵਣੀਂ
ਕਬਰਾਂ ਸੁਨ ਮਸੁੰਨੀਆਂ
ਕਿੱਧਰ ਗਈ ਪਰੇਤ
ਟਿੱਬੇ ਕਰ ਗਈ ਸੱਖਣੇ
ਰਾਜਸਥਾਨੀ ਰੇਤ
ਸੱਪ ਲੜਾ ਲਏ ਜੱਟੀਆਂ
ਚੜੇ ਮਹੀਨੇ ਚੇਤ
ਕਣਕਾਂ ਹੋਈਆਂ ਕੁੱਬੀਆਂ
ਚਿੱਬ ਖੜਿਬੇ ਖੇਤ
ਛੰਨ 'ਚ ਸੁੱਤਾ ਆਜੜੀ
ਰਾਤ ਬਲਾਓਂ ਡਰੇ
ਓਹਦੇ ਬੈਠ ਸਰਾਹਣੇ ਸਾਧਣੀ
ਰੱਬ ਦਾ ਭਜਨ ਕਰੇ
ਲੜਕੀ ਏ ਘੁਮਿਆਰ ਦੀ
ਰੰਗਣ ਡਈ ਘੜੇ
ਕਾਜੀ ਮਾਨਣ ਨੀਂਦਰਾਂ
ਏ ਕਲਮੇ ਰਾਤ ਪੜ੍ਹੇ
ਜਮੁਨਾ ਵਿੱਚੋਂ ਨਿਕਲਿਆ
ਕਹਿਣ ਪੰਜਾਬੀ ਸਿੰਧ
ਜੀਹਦੇ ਕੰਢੀ ਵਸਦੇ
ਤਵਾਰੀਖੀ ਇਹ ਪਿੰਡ
ਮੁਗ਼ਲ ਫਰੰਗੀ ਨਿਕਲ ਗਏ
ਪਿੱਛੇ ਲਹਿ ਗਈ ਹਿੰਦ
ਤੇਗਾਂ ਛੱਡ ਗਏ ਧਾੜਵੀ
ਸੂਫ਼ੀ ਛੱਡ ਗਏ ਕਿੰਗ