12.8 C
Los Angeles
Monday, January 27, 2025

ਮਿਰਜ਼ਾ

ਹੋ…ਦੀਵੇ ਵੱਡੇ ਹੋ ਗਏ
ਤੇ ਕਰਦੇ ਚੋਰ ਸਲਾਹ
ਬੇੜੀਆਂ ਰਸਤੇ ਬੰਨ੍ਹ ਕੇ
ਚਿਲਮਾਂ ਪੀਣ ਮਲਾਹ
ਧੂਣੀ ਅੱਗੇ ਬੈਠ ਕੇ
ਤੇ ਫੱਕਰ ਕਹਿਣ ਭਲਾ
ਪੀਰ ਮਨਾ ਲੈ ਮਿਰਜ਼ਿਆ
ਪੀਰ ਮਨਾ ਲੈ ਮਿਰਜ਼ਿਆ
ਤੇਰੀ ਚੜ੍ਹਦੀ ਰਹੇ ਕਲਾ
ਤੇਰੀ ਚੜ੍ਹਦੀ ਰਹੇ ਕਲਾ

ਭਲੇ ਸਮੇਂ ਦੇ ਵਾਂਗਰਾਂ
ਤੇ ਜੱਟ ਗਿਆ ਏ ਤੇਜ਼
ਗਲ਼ ਚੋਂ ਕੈਂਠਾ ਲਹਿ ਗਿਆ
ਤੇ ਪੈਰੋਂ ਲਹੀ ਪੰਜੇਬ
ਹੌਲੀ ਕਰ ਲੈ ਮਿਰਜ਼ਿਆ
ਹੋ ਘੋੜੀ ਦੇਵੇ ਨਾ ਡੇਗ
ਹੋਣੀ ਮੌਕਾ ਤਾੜਦੀ
ਹੋਣੀ ਮੌਕਾ ਤਾੜਦੀ
ਵੇ ਨੀਂਦੋਂ ਕਰੀਂ ਪਰਹੇਜ਼ ਮਿਰਜ਼ਿਆ
ਨੀਂਦੋਂ ਕਰੀਂ ਪਰਹੇਜ਼

ਅੰਮ੍ਰਿਤ ਵੇਲਾ ਹੋ ਗਿਆ ਏ
ਜਾਗੇ ਆਂਢ ਗੁਆਂਢ
ਚੜ੍ਹੇ ਮਸੀਤੀਂ ਮੌਲਵੀ
ਤੇ ਸੁਰ ਵਿੱਚ ਦੇਂਦੇ ਬਾਂਗ
ਬਾਬੇ ਪੜ੍ਹਦੇ ਬਾਣੀਆਂ
ਤੇ ਮੂਰਖ ਲਾਹੁੰਦੇ ਸਾਂਗ
ਮਰਜ਼ੀ ਕਰਨ ਕਵਾਰੀਆਂ
ਮਰਜ਼ੀ ਕਰਨ ਕਵਾਰੀਆਂ
ਬਈ ਕਿਦਾਂ ਹੋਊ ਚਰਾਂਦ
ਦੱਸ ਬਈ ਕਿਦਾਂ ਹੋਊ ਚਰਾਂਦ

ਖ਼ਬਰ ਕਬੀਲੇ ਫੈਲ ਗਈ
ਹੋਏ ਮਰਗ ਹੋਈ ਦੇ ਵਾਂਗ
ਘੜ੍ਹੇ ਨਾ ਭਰਨ ਸਿਆਲਣਾਂ
ਘੜ੍ਹੇ ਨਾ ਭਰਨ ਸਿਆਲਣਾਂ
ਹੋ ਘਰੋਂ ਨਾ ਪੁੱਟਣ ਲਾਂਘ
ਬਈ ਹਾਂ ਘਰੋਂ ਨਾ ਪੁੱਟਣ ਲਾਂਘ

ਹੋਏ ਕਾਲੀ ਕੰਧ ਮਜ਼ਾਰ ਦੀ
ਬਈ ਜਿਥੇ ਬਲਣ ਚਿਰਾਗ
ਬਲ਼ੀ ਕੋਈ ਨਾ ਬਹੁੜਦਾ
ਜਦ ਪੁੱਠੇ ਪੈਂਦੇ ਭਾਗ
ਸੂਹਾਂ ਲੈਂਦੇ ਆ ਗਏ
ਜਿਓਂ ਇੱਛਾਧਾਰੀ ਨਾਗ
ਹੱਡੋਂ ਰੋੜੀ ਸ਼ੇਰ ਨੂੰ
ਹੱਡੋਂ ਰੋੜੀ ਸ਼ੇਰ ਨੂੰ
ਹੁਣ ਚੁੰਝਾਂ ਮਾਰਨ ਕਾਗ
ਵੇ ਚੁੰਝਾਂ ਮਾਰਨ ਕਾਗ

ਹੋਏ ਉਭਨ ਵਾਇਆ ਉਠਿਆ
ਬਈ ਅੱਖਾਂ ਵਿੱਚ ਰਲ਼ਾ
ਜਿਹੜਾ ਪਊਗਾ ਹਿੱਕ ਨੂੰ
ਮੈਂ ਦਊਂਗਾ ਵੱਢ ਗਲਾ
ਸਭ ਕੁਛ ਮਲੀਆ ਮੇਟ ਦਊਂ
ਬਈ ਕਣਕਾਂ ਜਿਵੇਂ ਪਲਾਹ
ਚਰਨ ਲਿਖਾਰੀ ਦਰਦਸ਼ੋਂ
ਚਰਨ ਲਿਖਾਰੀ ਦਰਦਸ਼ੋਂ
ਮੈਂ ਦਊਂਗਾ ਮੰਡ ਜਲਾ
ਵੇਖੀਂ ਦਊਂਗਾ ਮੰਡ ਜਲਾ
ਬਈ ਮੈਂ ਦਊਂਗਾ ਮੰਡ ਜਲਾ

ਬਿਰਹਾ

ਸਾਡਾ ਮੱਥਾ ਪੜ੍ਹ ਕੇ ਬੁੱਝ ਵੇਗਿਆ ਰੂਪ ਕਿਧਰ ਨੂੰ ਉੱਡ ਵੇਹੁਣ ਕਮਲੀ ਹੋ ਗਈ ਬੁੱਧ ਵੇਸਾਨੂੰ ਕਿਸਮਤ ਮਾਰੇ ਠੁੱਡ ਵੇਕਰ ਕਮਲੀ ਗਈ ਬੇ'ਕੂਫੀਆਂਗਈਆਂ ਵੰਗਾਂ ਟੁੱਟ ਸਬੂਤੀਆਂਕੀ ਕਰਾਂ ਕਲੀਰੇ ਠੂਠੀਆਂਲਾਹ ਛੱਲੇ ਦਵਾਂ ਅੰਗੂਠੀਆਂਇਹ ਰਹੁ ਰੀਤਾਂ ਸਭ ਝੂਠੀਆਂਬਿਨ ਖਸਮੋਂ ਰੂਹਾਂ ਲੂਸੀਆਂਇਹ ਮੈਲੀਆਂ ਤੇ ਨਾਲੇ ਜੂਠੀਆਂਵਿੱਚ ਕਾਲਾ ਹੋਇਆ ਨੂਰਅੱਜ ਰੋਂਦੀਆਂ ਔਗਣ ਹਾਰੀਆਂਵੇ ਸਾਈਂ ਜਿੰਨ੍ਹਾਂ ਦੇ ਦੂਰਅੱਜ ਰੋਂਦੀਆਂ ਔਗਣ ਹਾਰੀਆਂਵੇ ਸਾਈਂ ਜਿੰਨ੍ਹਾਂ ਦੇ ਦੂਰਲੱਗ ਗਏ ਮਵਾਦੇ ਲੀਰਾਂ ਨੂੰਕਿੰਝ ਠਾਰਾਂ ਸੜੇ ਸਰੀਰਾਂ ਨੂੰਮੈਂ ਪੂਜਾਂ ਸਾਰਿਆਂ ਪੀਰਾਂ ਨੂੰਜਿਓਂ ਮੇਲੇ ਜੰਡ ਕਰੀਰਾਂ ਨੂੰਲੇਖਾਂ ਦੀ ਲੋੜ ਲਕੀਰਾਂ...

ਢੱਠਣ ਕਿਲੇ ਕੰਧਾਰ ਦੇ

ਢੱਠਣ ਕਿਲੇ ਕੰਧਾਰ ਦੇਰਹੀ ਗਈ ਸੁਰੰਗ ਬਣੀਸੁਰੰਗੀ ਵੱਸੇ ਨਾਗਣੀਉਹਦੇ ਸਿਰ ਤੇ ਲਾਲ ਮਣੀਚੜ੍ਹਿਆ ਮੀਂਹ ਪਹਾੜ ਤੋਂਜੱਟ ਦਾ ਖੌਫ ਕਣੀਆਸ਼ਕ ਰੋਂਦੇ ਪੱਤਣੀਪੰਛੀ ਰੋਣ ਵਣੀਂਕਬਰਾਂ ਸੁਨ ਮਸੁੰਨੀਆਂਕਿੱਧਰ ਗਈ ਪਰੇਤਟਿੱਬੇ ਕਰ ਗਈ ਸੱਖਣੇਰਾਜਸਥਾਨੀ ਰੇਤਸੱਪ ਲੜਾ ਲਏ ਜੱਟੀਆਂਚੜੇ ਮਹੀਨੇ ਚੇਤਕਣਕਾਂ ਹੋਈਆਂ ਕੁੱਬੀਆਂਚਿੱਬ ਖੜਿਬੇ ਖੇਤਛੰਨ 'ਚ ਸੁੱਤਾ ਆਜੜੀਰਾਤ ਬਲਾਓਂ ਡਰੇਓਹਦੇ ਬੈਠ ਸਰਾਹਣੇ ਸਾਧਣੀਰੱਬ ਦਾ ਭਜਨ ਕਰੇਲੜਕੀ ਏ ਘੁਮਿਆਰ ਦੀਰੰਗਣ ਡਈ ਘੜੇਕਾਜੀ ਮਾਨਣ ਨੀਂਦਰਾਂਏ ਕਲਮੇ ਰਾਤ ਪੜ੍ਹੇਜਮੁਨਾ ਵਿੱਚੋਂ ਨਿਕਲਿਆਕਹਿਣ ਪੰਜਾਬੀ ਸਿੰਧਜੀਹਦੇ ਕੰਢੀ ਵਸਦੇਤਵਾਰੀਖੀ ਇਹ ਪਿੰਡਮੁਗ਼ਲ ਫਰੰਗੀ ਨਿਕਲ ਗਏਪਿੱਛੇ ਲਹਿ ਗਈ ਹਿੰਦਤੇਗਾਂ ਛੱਡ ਗਏ ਧਾੜਵੀਸੂਫ਼ੀ ਛੱਡ...

ਸੁੱਚਾ ਸੂਰਮਾ

ਕਤਲਾਂ ਦਾ ਲੈ ਕੇ ਰੁੱਕਾਛਾਉਣੀ ਤੋਂ ਚੜਿਆ ਸੁੱਚਾਸ਼ਾਂਤ ਨਾ ਹੋਵੇ ਗੁੱਸਾਲੜਿਆ ਰੁਕਿਆ ਨਾ ਓਏਘੂਕਰ ਨੂੰ ਕਹਿ ਦੇ ਭਾਗੂਸੱਦ ਲੈ ਥਾਣਾ ਓਏਘੂਕਰ ਨੂੰ ਕਹਿ ਦੇ ਭਾਗੂਚੜਿਆ ਏ ਵਾਅ ਵਰੋਲਾਮੜੀਆਂ ਚੋਂ ਲਾਲ ਰੰਗ ਦਾਸਾਰਾ ਪਿੰਡ ਪਿਆ ਸਹਿਮਿਆਟਲਜੇ ਮਾਹੌਲ ਜੰਗ ਦਾਤਪਿਆ ਅੱਜ ਫਿਰਦਾ ਸੁੱਚਾਨੈਣੇ ਦੋ ਪੈਗ ਮੰਗਦਾਰੌਂਦਾਂ ਦਾ ਲੈ ਕੇ ਝੋਲਾਮਾੜੀ ਦੇ ਹੇਠ ਲੰਘਦਾਪੱਤੀ ਵਿੱਚ ਲੁੱਕਗੀ ਬੀਰੋਮਾਰ ਕੇ ਜਾਣਾ ਓਏਘੂਕਰ ਨੂੰ ਕਹਿ ਦੇ ਭਾਗੂਸੱਦ ਲੈ ਥਾਣਾ ਓਏਘੂਕਰ ਨੂੰ ਕਹਿ ਦੇ ਭਾਗੂਮੰਚ ਤੇ ਗਾਉਣ ਕਵੀਸ਼ਰਮਿਰਜ਼ੇ ਦਿਆਂ ਸੱਦਾਂ ਨੂੰਬੈਠੇ ਧਰ ਘੂਕਰ ਹੋਰੀਂਹੁੱਕਿਆਂ ਤੇ ਅੱਗਾਂ...