ਰਿਸ਼ਤਿਆਂ ਦੇ ਨਿੱਘ ਦਾ ਕੋਈ ਤੋੜ ਹੈ ਤਾਂ ਦੱਸਿਓ
ਕਾਸ਼ ਕਹਿ ਜਾਂਦਾ ਕਿ ਕੋਈ ਲੋੜ ਹੈ ਤਾਂ ਦੱਸਿਓ
ਜਿਸ ਦੀਆਂ ਛਾਵਾਂ ਦੇ ਥੱਲੇ, ਰੌਣਕਾਂ ਦਾ ਜੀ ਖਿੜੇ
ਮਾਵਾਂ ਤੋਂ ਸੰਘਣੀ ਜੇ ਕੋਈ ਬੋਹੜ ਹੈ ਤਾਂ ਦੱਸਿਓ
ਤੂੰ ਨਿਰਾ ਝੂਠਾ ਜਿਹਾ ਬੱਦਲੀ ਦੇ ਪਰਛਾਵੇਂ ਜਿਹਾ
ਤੂੰ ਵੀ ਕਹਿਨਾ ਸਾਦਗੀ ਦਾ ਜੋੜ ਹੈ ਤਾਂ ਦੱਸਿਓ
ਮੈਂ ਹਕੀਕਤ ਦਾ ਪਤਾ ਪੁੱਛਦਾ ਨਹੀਂ ਚੰਗਾ ਲੱਗਦਾ
ਵੈਸੇ ਉਸਦੇ ਘਰ ਦਾ ਕੋਈ ਮੋੜ ਹੈ ਤਾਂ ਦੱਸਿਓ
ਸਰਵਰਾਂ ਤੋਂ ਵੱਖ ਹੋ ਕੇ ਸਰਵਰਾਂ ਨੂੰ ਭਾਲਦਾ
ਠੋਕਰਾਂ ਖਾਂਦਾ ਜੇ ਕੋਈ ਰੋੜ ਹੈ ਤਾਂ ਦੱਸਿਓ
ਬਾਕੀ ਤਾਂ ਚਲੋ ਇਹ ਗੁਸਤਾਖੀ ਹੀ ਮੰਨੀ ਜਾਏਗੀ
ਦਿਲ ਚ ਕੋਈ ਸਹਿਜਤਾ ਦੀ ਹੋੜ ਹੈ ਤਾਂ ਦੱਸਿਓ
ਸੁੰਨਿਆਂ ਹੱਥਾਂ ਭਰੇ ਨੈਣਾਂ ਦੇ ਕੁਛ ਰਾਹੀ ਮਿਲੇ
ਜੋ ਕਹਿ ਗਏ ਸਰਤਾਜ ਨੂੰ ਕੋਈ ਥੋੜ ਹੈ ਤਾਂ ਦੱਸਿਓ
ਕਾਸ਼ ਕਹਿ ਜਾਂਦਾ ਕੀ ਕੋਰ ਲੋੜ ਹੈ ਤਾਂ ਦੱਸਿਓ
ਰਿਸ਼ਤਿਆਂ ਦਾ ਨਿੱਘ ਦਾ ਕੋਈ ਤੋੜ ਹੈ ਤਾਂ ਦੱਸਿਓ