11.5 C
Los Angeles
Tuesday, January 21, 2025

ਤਿਤਲੀ

ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ
ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ
ਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ
ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ
ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ
ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ
ਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ
ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ
ਜਿਹੜਾ ਭੌਰਿਆਂ ਗੁਲਾਬਾਂ ਵਿੱਚੋਂ ਰਸ ਕੱਠਾ ਕੀਤਾ ਸੀ
ਉਹ ਕੰਵਲਾਂ ਦੇ ਪੱਤਿਆਂ ‘ਤੇ ਪਾ ਕੇ ਦੇ ਗਏ
ਜਿਹੜਾ ਭੌਰਿਆਂ ਗੁਲਾਬਾਂ ਵਿੱਚੋਂ ਰਸ ਕੱਠਾ ਕੀਤਾ ਸੀ
ਉਹ ਕੰਵਲਾਂ ਦੇ ਪੱਤਿਆਂ ‘ਤੇ ਪਾ ਕੇ ਦੇ ਗਏ
ਮਧੂ-ਮੱਖੀਆਂ ਦੇ ਟੋਲੇ ਸਾਡੇ ਜਜ਼ਬੇ ਨੂੰ ਦੇਖ
ਸ਼ਹਿਦ ਆਪਣਿਆਂ ਛੱਤਿਆਂ ‘ਚੋਂ ਲਾ ਕੇ ਦੇ ਗਏ
ਅਸੀਂ ਰਸ ਅਤੇ ਸ਼ਹਿਦ ਵਿੱਚ ਸ਼ਬਦ ਮਿਲ਼ਾ ਕੇ
ਸੁੱਚੇ ਇਸ਼ਕੇ ਦੀ ਚਾਸ਼ਣੀ ਬਣਾਈ ਜਾਣ ਕੇ
ਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ
ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ
ਹੋ, ਮੇਰਾ ਗੀਤ ਜਿਹਾ ਮਾਹੀ ਜਦੋਂ ਅੱਖੀਆਂ ਮਿਲ਼ਾਵੇ
ਓਦੋਂ ਸਾਨੂੰ ਆਪੇ ਆਪਣੇ ‘ਤੇ ਨਾਜ਼ ਹੋ ਜਾਏ
ਮੇਰਾ ਗੀਤ ਜਿਹਾ ਮਾਹੀ ਜਦੋਂ ਅੱਖੀਆਂ ਮਿਲ਼ਾਵੇ
ਓਦੋਂ ਸਾਨੂੰ ਆਪੇ ਆਪਣੇ ‘ਤੇ ਨਾਜ਼ ਹੋ ਜਾਏ
ਕਦੀ ਲਫ਼ਜਾਂ ਦੀ ਗੋਦੀ ਵਿੱਚ ਬੱਚਾ ਬਣ ਜਾਂਦਾ
ਕਦੀ ਨਜ਼ਮਾਂ ‘ਚ ਬੈਠਾ ਸਰਤਾਜ ਹੋ ਜਾਏ
ਇਸੇ ਆਸ ‘ਚ ਕਿ ਆ ਕੇ ਜ਼ਰਾ ਪੁੱਛੇਗਾ ਜ਼ਰੂਰ
ਤਾਂਹੀ ਉਹਨੂੰ ਉਹਦੀ ਨਜ਼ਮ ਸੁਣਾਈ ਜਾਣ ਕੇ
ਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ
ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ
ਹੋ, ਇੱਕ ਸੋਨੇ-ਰੰਗਾ ਸੱਧਰਾਂ ਦਾ ਆਲਣਾ ਬਣਾਇਆ
ਉਹਨੂੰ ਆਸਾਂ ਵਾਲ਼ੀ ਟਾਹਣੀ ਉੱਤੇ ਟੰਗ ਵੀ ਲਿਆ
ਇੱਕ ਸੋਨੇ-ਰੰਗਾ ਸੱਧਰਾਂ ਦਾ ਆਲਣਾ ਬਣਾਇਆ
ਉਹਨੂੰ ਆਸਾਂ ਵਾਲ਼ੀ ਟਾਹਣੀ ਉੱਤੇ ਟੰਗ ਵੀ ਲਿਆ
ਉਹਦੇ ਵਿੱਚ ਜੋ ਮਲੂਕੜੇ ਜਿਹੇ ਖ਼ਾਬ ਸੁੱਤੇ ਪਏ
ਅਸੀਂ ਉਹਨਾਂ ਨੂੰ ਗੁਲਾਬੀ ਜਿਹਾ ਰੰਗ ਵੀ ਲਿਆ
ਅੱਜ ਸੁਬਹ-ਸੁਬਹ ਸੰਦਲੀ ਹਵਾਵਾਂ ‘ਚ ਸੁਨੇਹਾ ਦੇਕੇ
ਉੱਡਣੇ ਦੀ ਖ਼ਬਰ ਉਡਾਈ ਜਾਣ ਕੇ
ਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ
ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ
ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ
ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ
ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ
ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ

ਸਾਈਂ

ਕੋਈ ਅਲੀ ਆਖੇ, ਕੋਈ ਵਲੀ ਆਖੇ ਕੋਈ ਕਹੇ ਦਾਤਾ, ਸਚੇ ਮਲਕਾ ਨੂੰ ਮੈਨੂੰ ਸਮਝ ਨਾ ਆਵੇ, ਕੀ ਨਾਮ ਦੇਵਾਂ ਏਸ ਗੋਲ ਚੱਕੀ ਦੇਆਂ ਚਾਲਕਾਂ ਨੂੰ ਰੂਹ ਦਾ ਅਸਲ ਮਾਲਕ ਓਹੀ ਮੰਨੀਏ ਜੀ ਜਿਹਦਾ ਨਾਮ ਲਈਏ ਤਾਂ ਸਰੂਰ ਹੋਵੇ ਅਖ ਖੁਲਿਆਂ ਨੂੰ ਮਹਿਬੂਬ ਦਿੱਸੇ ਅਖਾਂ ਬੰਦ ਹੋਵਣ ਤਾਂ ਹਜ਼ੂਰ ਹੋਵੇ ਕੋਈ ਸੋਣ ਵੇਲੇ ਕੋਈ ਨਹੌਣ ਵੇਲੇ ਕੋਈ ਗੌਣ ਵੇਲੇ ਤੈਨੂੰ ਯਾਦ ਕਰਦਾ ਇਕ ਨਜ਼ਰ ਤੂੰ ਮਿਹਰ ਦੀ ਮਾਰ ਸਾਈਂ "ਸਰਤਾਜ" ਵੀ ਬੈਠਾ ਫਰਿਆਦ ਕਰਦਾ ਸਾਈਂ, ਸਾਈਂ ਵੇ ਸਾਡੀ ਫਰਿਆਦ ਤੇਰੇ ਤਾਂਈ ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ ਸਾਈਂ ਵੇ ਮੇਰਿਆ ਗੁਨਾਹਾਂ ਨੂੰ ਲੁਕਾਈਂ ਸਾਈਂ...

ਪਾਣੀ ਪੰਜਾਂ-ਦਰਿਆਵਾਂ ਵਾਲਾ

ਪਾਣੀ ਪੰਜਾਂ-ਦਰਿਆਵਾਂ ਵਾਲਾ, ਨਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ, ਸ਼ਹਿਰ ਜਾਕੇ ਸ਼ਹਿਰੀ ਹੋ ਗਿਆ ਯਾਦ ਰੱਖਦਾ ਵਿਸਾਖੀ, ਉਨ੍ਹੇ ਦੇਖਿਆ ਹੁੰਦਾ ਜੇ.. ਰੰਗ ਕਣਕਾਂ ਦਾ ਹਰੇ ਤੋਂ ਸੁਨਿਹਰੀ ਹੋ ਗਿਆ ਪਾਣੀ ਪੰਜਾਂ-ਦਰਿਆਵਾਂ ਵਾਲਾ, ਨਹਿਰੀ ਹੋ ਗਿਆ.. ਮੁੰਡਾ ਪਿੰਡ ਦਾ ਸੀ, ਸ਼ਹਿਰ ਜਾਕੇ ਸ਼ਹਿਰੀ ਹੋ ਗਿਆ ਤੋਤਾ ਉੱਡਣੋਂ ਵੀ ਗਿਆ, ਨਾਲੇ ਬੋਲਣੋਂ ਵੀ ਗਿਆ ਭੈੜਾ ਚੁੰਝਾਂ ਨਾਲ, ਗੰਢੀਆਂ ਨੂੰ ਖੋਲਣੋਂ ਵੀ ਗਿਆ ਹੁਣ ਮਾਰਦਾ ਏ ਸੱਪ, ਡਾਢਾ ਸ਼ਾਮ ਤੇ ਸਵੇਰੇ.. ਕਿ ਵਟਾਕੇ ਜਾਤਾਂ ਮੋਰ ਓ ਕਲਿਹਰੀ ਹੋ ਗਿਆ ਪਾਣੀ ਪੰਜਾਂ-ਦਰਿਆਵਾਂ ਵਾਲਾ, ਨਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ, ਸ਼ਹਿਰ ਜਾਕੇ ਸ਼ਹਿਰੀ ਹੋ ਗਿਆ ਤੇਰਾ ਖੂਨ ਠੰਡਾ ਹੋ ਗਿਆ, ਖੌਲਦਾ ਨਹੀਂ ਏ.. ਏਹੇ ਵਿਰਸੇ ਦਾ...

ਮੋਤੀਆ ਚਮੇਲੀ

ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾਮੀਰਾ ਸਰ੍ਹੋਂ ਤੇ ਫਲ੍ਹਾਈ ਦੇ ਕੇਸੂ ਕਚਨਾਰ ਨੀ ਸ਼ਰ੍ਹੀਹ ਤੇ ਅਮਲਤਾਸ ਤੇਰੇ ਲਈ ਹੀ ਖੇਤਾਂ 'ਚ ਉਗਾਈਦੇ ਕੇਤਕੀ ਦਾ ਫੁੱਲ ਤੇਰੇ ਕੇਸਾਂ ਵਿੱਚ ਲਾਵਾਂ ਦੇਖੀਂ ਡਿੱਗੇ ਨਾ ਖ਼ਿਆਲ ਜਰਾ ਰੱਖ ਨੀ ਕਾਸ਼ਣੀ ਜਿਹੇ ਰੰਗੇ ਨੀ ਧਰੇਕ ਵਾਲੇ ਫੁੱਲ ਤੇਰੀ ਚੁੰਨੀ ਤੇ ਲਗਾਵਾਂ ਸਵਾ ਲੱਖ ਨੀ ਚਰ੍ਹੀ ਦਿਆਂ ਸਿੱਟਿਆਂ ਦਾ ਬਣੂੰਗਾ ਪਰਾਂਦਾ ,ਫੁੱਲ ਸਣ ਵਾਲੇ ਗੋਟਿਆਂ ਨੂੰ ਲਾਈਦੇ ਅਲਸੀ ਦੇ ਫੁੱਲਾਂ ਦੇ ਬਣਾ ਲਵਾਂਗੇ ਗਜਰੇ ਨੀ ਹਾਰ ਟਿੱਕਾ ਝਾਂਜਰਾਂ ਤੇ ਬੁੰਦੇ ਨੀ ਕਣਕਾਂ ਦੇ ਸਿੱਟਿਆਂ ਦੇ ਬਣੂੰਗੇ ਕਲਿੱਪ ਮੈਂ ਉਡੀਕਦਾ...