9.5 C
Los Angeles
Tuesday, March 18, 2025

ਪਾਣੀ ਪੰਜਾਂ-ਦਰਿਆਵਾਂ ਵਾਲਾ

ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ
ਯਾਦ ਰੱਖਦਾ ਵਿਸਾਖੀ,
ਉਨ੍ਹੇ ਦੇਖਿਆ ਹੁੰਦਾ ਜੇ..
ਰੰਗ ਕਣਕਾਂ ਦਾ ਹਰੇ ਤੋਂ ਸੁਨਿਹਰੀ ਹੋ ਗਿਆ
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ..
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ

ਤੋਤਾ ਉੱਡਣੋਂ ਵੀ ਗਿਆ,
ਨਾਲੇ ਬੋਲਣੋਂ ਵੀ ਗਿਆ
ਭੈੜਾ ਚੁੰਝਾਂ ਨਾਲ,
ਗੰਢੀਆਂ ਨੂੰ ਖੋਲਣੋਂ ਵੀ ਗਿਆ
ਹੁਣ ਮਾਰਦਾ ਏ ਸੱਪ,
ਡਾਢਾ ਸ਼ਾਮ ਤੇ ਸਵੇਰੇ..
ਕਿ ਵਟਾਕੇ ਜਾਤਾਂ ਮੋਰ ਓ ਕਲਿਹਰੀ ਹੋ ਗਿਆ
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ

ਤੇਰਾ ਖੂਨ ਠੰਡਾ ਹੋ ਗਿਆ,
ਖੌਲਦਾ ਨਹੀਂ ਏ..
ਏਹੇ ਵਿਰਸੇ ਦਾ ਮਸਲਾ,
ਮਖੌਲ ਦਾ ਨਹੀਂ ਏ..
ਤੈਨੂੰ ਹਜੇ ਨੀਂ ਖਿਆਲ,
ਪਤਾ ਉਦੋਂ ਹੀ ਲੱਗੂਗਾ..
ਜਦੋਂ ਆਪ ਹੱਥੀਂ ਚੋਇਆ ਸ਼ਹਿਦ ਜਹਿਰੀ ਹੋ ਗਿਆ
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ..
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ

ਦੇਖੋ ਕਿਹੋ-ਜਿਹੇ ਰੰਗ ਚੜ੍ਹੇ,
ਨੌਜਵਾਨਾਂ ਉੱਤੇ..
ਮਾਣ ਭੋਰਾ ਵੀ ਨਹੀਂ ਰਿਹਾ,
ਗੁਰੂ ਦੀਆਂ ਸ਼ਾਨਾਂ ਉੱਤੇ..
ਚਾਰ-ਅੱਖਰਾਂ ਨੂੰ ਬੋਲਣੇ ਦਾ,
ਉਹਦੇ ਕੋਲ ਹੈ ਨਹੀਂ ਸਮਾਂ..
ਨਾਮ ਗੁਰਮੀਤ ਸਿੰਘ ਸੀ ਓ ਗੈਰੀ ਹੋ ਗਿਆ
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ..
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ

ਬੁੱਢੇ ਰੁੱਖਾਂ ਕੋਲੋ ,
ਜਦੋਂ-ਜਦੋਂ ਲੰਘੀਆਂ ਹਵਾਵਾਂ
ਉਨਾ ਦਸੀਆਂ ਉਹਨੂੰ
ਇੱਕ-ਦੋ ਇਛਾਵਾਂ
ਉਹ ਤੁਸੀਂ ਬੈਠ ਕੇ ਵਿਚਾਰੋਂ
ਸਰਤਾਜ ਪਤਾ ਕਰੋ
ਕਾਹਤੋ ਪੱਤਾ-ਪੱਤਾ ,
ਟਾਹਣੀਆਂ ਦਾ ਵੈਰੀ ਹੋ ਗਿਆ
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ..
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ

ਲੋੜ ਹੈ ਤਾਂ ਦੱਸਿਓ

ਰਿਸ਼ਤਿਆਂ ਦੇ ਨਿੱਘ ਦਾ ਕੋਈ ਤੋੜ ਹੈ ਤਾਂ ਦੱਸਿਓਕਾਸ਼ ਕਹਿ ਜਾਂਦਾ ਕਿ ਕੋਈ ਲੋੜ ਹੈ ਤਾਂ ਦੱਸਿਓ ਜਿਸ ਦੀਆਂ ਛਾਵਾਂ ਦੇ ਥੱਲੇ, ਰੌਣਕਾਂ ਦਾ ਜੀ ਖਿੜੇਮਾਵਾਂ ਤੋਂ ਸੰਘਣੀ ਜੇ ਕੋਈ ਬੋਹੜ ਹੈ ਤਾਂ ਦੱਸਿਓ ਤੂੰ ਨਿਰਾ ਝੂਠਾ ਜਿਹਾ ਬੱਦਲੀ ਦੇ ਪਰਛਾਵੇਂ ਜਿਹਾਤੂੰ ਵੀ ਕਹਿਨਾ ਸਾਦਗੀ ਦਾ ਜੋੜ ਹੈ ਤਾਂ ਦੱਸਿਓ ਮੈਂ ਹਕੀਕਤ ਦਾ ਪਤਾ ਪੁੱਛਦਾ ਨਹੀਂ ਚੰਗਾ ਲੱਗਦਾਵੈਸੇ ਉਸਦੇ ਘਰ ਦਾ ਕੋਈ ਮੋੜ ਹੈ ਤਾਂ ਦੱਸਿਓ ਸਰਵਰਾਂ ਤੋਂ ਵੱਖ ਹੋ ਕੇ ਸਰਵਰਾਂ ਨੂੰ ਭਾਲਦਾਠੋਕਰਾਂ ਖਾਂਦਾ ਜੇ ਕੋਈ ਰੋੜ ਹੈ ਤਾਂ ਦੱਸਿਓ ਬਾਕੀ ਤਾਂ ਚਲੋ...

ਅਕਲ ਆਉਣ ਦੀ ਉਮਰ

ਸੋਚਣ ਸਮਝਣ ਦੇ ਪਿੱਛੋਂ ਹੀ ਕੁਝ ਕਹਿਣਾ ਚਾਹੀਦਾ, ਉਹਨਾਂ ਦਿਨਾਂ ਵਿਚ ਬਚ ਬਚ ਕੇ ਹੀ ਰਹਿਣਾ ਚਾਹੀਦਾ, ਜਿਨ੍ਹਾਂ ਦਿਨਾਂ ਵਿਚ ਅੱਖ ਫੜਕਦੀ ਖੱਬੀ ਹੁੰਦੀ ਐ, ਕਿਸੇ ਕਲਾ ਦੀ ਦਾਤ ਅਸਲ ਵਿੱਚ ਰੱਬੀ ਹੁੰਦੀ ਐ, ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਐ ! ਹਿੰਮਤ ਸਿਦਕ ਤਾਂ ਆਖ਼ਰ ਨੂੰ ਕਾਮ ਆ ਹੀ ਜਾਂਦੇ ਨੇ, ਜੋ ਮਿਹਨਤ ਕਰਦੇ ਨੇ ਮੁੱਲ ਪਾ ਹੀ ਜਾਂਦੇ ਨੇ, ਮਾਲਕ ਨੇ ਮਿੱਟੀ ਵਿਚ ਦੌਲਤ ਦੱਬੀ ਹੁੰਦੀ ਐ, ਕਿਸੇ ਕਲਾ ਦੀ ਦਾਤ ਅਸਲ ਚ ਰੱਬੀ ਹੁੰਦੀ ਐ, ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਐ ! ਖੂਬਸੂਰਤੀ...

ਸਾਈਂ

ਕੋਈ ਅਲੀ ਆਖੇ, ਕੋਈ ਵਲੀ ਆਖੇ ਕੋਈ ਕਹੇ ਦਾਤਾ, ਸਚੇ ਮਲਕਾ ਨੂੰ ਮੈਨੂੰ ਸਮਝ ਨਾ ਆਵੇ, ਕੀ ਨਾਮ ਦੇਵਾਂ ਏਸ ਗੋਲ ਚੱਕੀ ਦੇਆਂ ਚਾਲਕਾਂ ਨੂੰ ਰੂਹ ਦਾ ਅਸਲ ਮਾਲਕ ਓਹੀ ਮੰਨੀਏ ਜੀ ਜਿਹਦਾ ਨਾਮ ਲਈਏ ਤਾਂ ਸਰੂਰ ਹੋਵੇ ਅਖ ਖੁਲਿਆਂ ਨੂੰ ਮਹਿਬੂਬ ਦਿੱਸੇ ਅਖਾਂ ਬੰਦ ਹੋਵਣ ਤਾਂ ਹਜ਼ੂਰ ਹੋਵੇ ਕੋਈ ਸੋਣ ਵੇਲੇ ਕੋਈ ਨਹੌਣ ਵੇਲੇ ਕੋਈ ਗੌਣ ਵੇਲੇ ਤੈਨੂੰ ਯਾਦ ਕਰਦਾ ਇਕ ਨਜ਼ਰ ਤੂੰ ਮਿਹਰ ਦੀ ਮਾਰ ਸਾਈਂ "ਸਰਤਾਜ" ਵੀ ਬੈਠਾ ਫਰਿਆਦ ਕਰਦਾ ਸਾਈਂ, ਸਾਈਂ ਵੇ ਸਾਡੀ ਫਰਿਆਦ ਤੇਰੇ ਤਾਂਈ ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ ਸਾਈਂ ਵੇ ਮੇਰਿਆ ਗੁਨਾਹਾਂ ਨੂੰ ਲੁਕਾਈਂ ਸਾਈਂ...