ਹੋ…ਦੀਵੇ ਵੱਡੇ ਹੋ ਗਏ
ਤੇ ਕਰਦੇ ਚੋਰ ਸਲਾਹ
ਬੇੜੀਆਂ ਰਸਤੇ ਬੰਨ੍ਹ ਕੇ
ਚਿਲਮਾਂ ਪੀਣ ਮਲਾਹ
ਧੂਣੀ ਅੱਗੇ ਬੈਠ ਕੇ
ਤੇ ਫੱਕਰ ਕਹਿਣ ਭਲਾ
ਪੀਰ ਮਨਾ ਲੈ ਮਿਰਜ਼ਿਆ
ਪੀਰ ਮਨਾ ਲੈ ਮਿਰਜ਼ਿਆ
ਤੇਰੀ ਚੜ੍ਹਦੀ ਰਹੇ ਕਲਾ
ਤੇਰੀ ਚੜ੍ਹਦੀ ਰਹੇ ਕਲਾ
ਭਲੇ ਸਮੇਂ ਦੇ ਵਾਂਗਰਾਂ
ਤੇ ਜੱਟ ਗਿਆ ਏ ਤੇਜ਼
ਗਲ਼ ਚੋਂ ਕੈਂਠਾ ਲਹਿ ਗਿਆ
ਤੇ ਪੈਰੋਂ ਲਹੀ ਪੰਜੇਬ
ਹੌਲੀ ਕਰ ਲੈ ਮਿਰਜ਼ਿਆ
ਹੋ ਘੋੜੀ ਦੇਵੇ ਨਾ ਡੇਗ
ਹੋਣੀ ਮੌਕਾ ਤਾੜਦੀ
ਹੋਣੀ ਮੌਕਾ ਤਾੜਦੀ
ਵੇ ਨੀਂਦੋਂ ਕਰੀਂ ਪਰਹੇਜ਼ ਮਿਰਜ਼ਿਆ
ਨੀਂਦੋਂ ਕਰੀਂ ਪਰਹੇਜ਼
ਅੰਮ੍ਰਿਤ ਵੇਲਾ ਹੋ ਗਿਆ ਏ
ਜਾਗੇ ਆਂਢ ਗੁਆਂਢ
ਚੜ੍ਹੇ ਮਸੀਤੀਂ ਮੌਲਵੀ
ਤੇ ਸੁਰ ਵਿੱਚ ਦੇਂਦੇ ਬਾਂਗ
ਬਾਬੇ ਪੜ੍ਹਦੇ ਬਾਣੀਆਂ
ਤੇ ਮੂਰਖ ਲਾਹੁੰਦੇ ਸਾਂਗ
ਮਰਜ਼ੀ ਕਰਨ ਕਵਾਰੀਆਂ
ਮਰਜ਼ੀ ਕਰਨ ਕਵਾਰੀਆਂ
ਬਈ ਕਿਦਾਂ ਹੋਊ ਚਰਾਂਦ
ਦੱਸ ਬਈ ਕਿਦਾਂ ਹੋਊ ਚਰਾਂਦ
ਖ਼ਬਰ ਕਬੀਲੇ ਫੈਲ ਗਈ
ਹੋਏ ਮਰਗ ਹੋਈ ਦੇ ਵਾਂਗ
ਘੜ੍ਹੇ ਨਾ ਭਰਨ ਸਿਆਲਣਾਂ
ਘੜ੍ਹੇ ਨਾ ਭਰਨ ਸਿਆਲਣਾਂ
ਹੋ ਘਰੋਂ ਨਾ ਪੁੱਟਣ ਲਾਂਘ
ਬਈ ਹਾਂ ਘਰੋਂ ਨਾ ਪੁੱਟਣ ਲਾਂਘ
ਹੋਏ ਕਾਲੀ ਕੰਧ ਮਜ਼ਾਰ ਦੀ
ਬਈ ਜਿਥੇ ਬਲਣ ਚਿਰਾਗ
ਬਲ਼ੀ ਕੋਈ ਨਾ ਬਹੁੜਦਾ
ਜਦ ਪੁੱਠੇ ਪੈਂਦੇ ਭਾਗ
ਸੂਹਾਂ ਲੈਂਦੇ ਆ ਗਏ
ਜਿਓਂ ਇੱਛਾਧਾਰੀ ਨਾਗ
ਹੱਡੋਂ ਰੋੜੀ ਸ਼ੇਰ ਨੂੰ
ਹੱਡੋਂ ਰੋੜੀ ਸ਼ੇਰ ਨੂੰ
ਹੁਣ ਚੁੰਝਾਂ ਮਾਰਨ ਕਾਗ
ਵੇ ਚੁੰਝਾਂ ਮਾਰਨ ਕਾਗ
ਹੋਏ ਉਭਨ ਵਾਇਆ ਉਠਿਆ
ਬਈ ਅੱਖਾਂ ਵਿੱਚ ਰਲ਼ਾ
ਜਿਹੜਾ ਪਊਗਾ ਹਿੱਕ ਨੂੰ
ਮੈਂ ਦਊਂਗਾ ਵੱਢ ਗਲਾ
ਸਭ ਕੁਛ ਮਲੀਆ ਮੇਟ ਦਊਂ
ਬਈ ਕਣਕਾਂ ਜਿਵੇਂ ਪਲਾਹ
ਚਰਨ ਲਿਖਾਰੀ ਦਰਦਸ਼ੋਂ
ਚਰਨ ਲਿਖਾਰੀ ਦਰਦਸ਼ੋਂ
ਮੈਂ ਦਊਂਗਾ ਮੰਡ ਜਲਾ
ਵੇਖੀਂ ਦਊਂਗਾ ਮੰਡ ਜਲਾ
ਬਈ ਮੈਂ ਦਊਂਗਾ ਮੰਡ ਜਲਾ