14.1 C
Los Angeles
Saturday, November 23, 2024

ਅੱਛੇ ਦਿਨ

ਭੁੱਖਣ ਭਾਣੇ ਜਿੱਥੇ ਸੌਣ ਨਿਆਣੇ
ਅੰਨਦਾਤਾ ਦੇ ਜੋ ਚੁੱਗ ਗਏ ਦਾਣੇ
ਵਿਕਾਸ ਦੀ ਜਾਂ ਸਵੱਛ ਭਾਰਤ ਅਭਿਆਨ ਦੀ?
ਦੱਸੋ ਕੀ ਗੱਲ ਕਰਾਂ, ਇਸ ਸ਼ਾਹੀ ਹੁਕਮਰਾਨ ਦੀ!

ਮਾਸ ਦਾ ਮਸਲਾ, ਲਵ ਜਿਹਾਦ, ਕਦੇ ਨੋਟਬੰਦੀ
ਤੋੜ ਮਸੀਤਾਂ, ਮੰਦਰਾਂ ਨੂੰ ਜੋ ਦਿੱਤੀ ਹਰੀ ਝੰਡੀ
ਜਾਂ ਜਵਾਨੀ ਬੇਬੱਸ, ਬੇਰੁਜ਼ਗਾਰ, ਲਾਚਾਰ ਦੀ?
ਦੱਸੋ ਕੀ ਗੱਲ ਕਰਾਂ, ਐਸੀ ਪਈ ਮਾਰ ਦੀ!

ਮੈਲੇ ਮਨ, ਕਠੋਰ ਦਿਲ ਜਾਂ ਕਿਸੇ ਨਵੀਂ ਪੁਸ਼ਾਕ ਦੀ
ਕੀ ਸੁਣਾਵਾਂ ਕੀਤੀ, ਇੱਕ ਤਰਫ਼ਾ ਮਨ ਕੀ ਬਾਤ ਦੀ
ਲੰਬੀ ਦਾੜੀ ਦੇ ਆਕਾਰ ਜਾਂ ਕਸੂਤੇ ਯੋਗ ਝਾਕ ਦੀ?
ਦੱਸੋ ਕੀ ਗੱਲ ਕਰਾਂ, ਇਸ ਬਹਿਰੂਪੀਏ ਜਵਾਕ ਦੀ!
ਦੱਸੋ ਕੀ ਗੱਲ ਕਰਾਂ, ਇਸ ਲੋਕਤੰਤਰ ਮਜ਼ਾਕ ਦੀ!

ਝੂਠੀਆਂ ਨਿੱਘਰ ਗੱਲਾਂ ਜਾਂ ਮੰਦੀ ਤੇ ਨਿਘਾਰ ਦੀ
ਕਿਵੇਂ ਚੁੱਪ ਕਰਾਵਾਂ ਇਹ ਖ਼ਲਕਤ ਚੀਕਾਂ ਮਾਰਦੀ
ਕਸੂਤੀਆਂ ਜੱਫੀਆਂ, ਜਾਂ ਇਕਾਂਤਵਾਸ ਅਦਾਕਾਰ ਦੀ
ਚਾਹ ਵਾਲੇ ਯਾਰ ਜਾਂ ਫਿਰ ਘੂਕ ਸੁੱਤੇ ਚੌਂਕੀਦਾਰ ਦੀ?
ਦੱਸੋ ਕੀ ਗੱਲ ਕਰਾਂ, ਇਸ ਵਜਨੋ ਹਲਕੇ ਭਾਰ ਦੀ!

ਕਿਵੇਂ ਵੰਡੇ ਲੋਕ, ਸ਼ਾਇਦ ‘ਏਕਤਾ ਦੀ ਮੂਰਤ’ ਵਿਚਾਰ ਦੀ
ਬਣਾਏ ਕਿਵੇਂ ਖਾਲਿਸਤਾਨੀ, ਜੋ ਹੱਕ ਮੰਗਦੇ ਕਿਸਾਨ ਜੀ
ਨਾ ਹੀ ਪੁਛੋ, ਮੀਡੀਆ ਤੇ ਚਲਦੇ, ‘ਅੱਛੇ ਦਿਨ’ ਪਰਚਾਰ ਦੀ
ਦੱਸੋ ਕੀ ਗੱਲ ਕਰਾਂ, ਇੱਥੇ ਕਿੰਨੇ ਕੂੜ ਪੱਤਰਕਾਰ ਜੀ!

ਕਲਮੀ ਡੰਡੇ, ਹਰੇ ਝੰਡੇ ਤੇ ਕਿਸਾਨਵਾਦੀ ਖ਼ੁਮਾਰ ਦੀ
ਜੋ ਜਾਗੀ ਇਹ ਉਮੀਦ, ਇਨਸਾਨਵਾਦੀ ਪਿਆਰ ਦੀ
ਨਾ ਧਰਮ ਦੀ, ਨਾ ਜਾਤ ਦੀ, ਨਾ ਕਿਸੇ ਮਾਰੂ ਹਥਿਆਰ ਦੀ
ਗਿੱਲਾ ਦੱਸ ਕਿਵੇਂ ਤਰੀਫ ਕਰੇਂ, ਇਸ ਸ਼ਾਂਤ ਹਾਹਾਕਾਰ ਦੀ!

ਖ਼ਾਲਿਸ

ਨਾ ਕੋਈ ਦੇਸ਼ ਨਾ ਸੂਬਾ ਨਾ ਜ਼ਿਲ੍ਹਾ ਨਾ ਪਿੰਡ ਨਾ ਘਰ ਨਾ ਕੋਈ ਇਨਸਾਨ! ਹੈ, ਤਾਂ ਕੇਵਲ ਇੱਕ ਸੋਚ... ਇੱਕ ਜ਼ਿੱਦ! ਇੱਕ ਜ਼ਿੱਦ ਐਸੀ, ਜੋ ਭੁੱਖ ਨੂੰ ਰੱਜ ਨਾਲ ਲਾਲਸਾ ਨੂੰ ਵੰਡ ਨਾਲ ਪਿਆਸ ਨੂੰ ਛਬੀਲ ਨਾਲ ਬੇਆਸ ਨੂੰ ਉਮੀਦ ਨਾਲ ਬਿਮਾਰ ਨੂੰ ਇਲਾਜ ਨਾਲ ਜਬਰ ਨੂੰ ਸਬਰ ਨਾਲ ਹਉਮੈ ਨੂੰ ਨਿਮਰ ਨਾਲ ਜ਼ੁਲਮ ਨੂੰ ਉਦਾਰ ਨਾਲ ਕੱਟੜਤਾ ਨੂੰ ਪਿਆਰ ਨਾਲ, ਖ਼ਤਮ ਕਰਨ ਦੀ ਜ਼ਿੱਦ। ਇਹ ਜ਼ਿੱਦ ਐਸੀ, ਜੋ ਕਿਰਤ ਕਰਾਵੇ ਵੰਡ ਛਕਾਵੇ ਹੱਸਦੇ ਹੱਸਦੇ ਤੱਤੀ ਤਵੀ ਬਹਿ ਜਾਵੇ ਸੀ ਨਾ ਕਰੇ ਹਿੰਦ ਦੀ ਚਾਦਰ ਬਣ ਜਾਵੇ ਪੁੱਤ ਪੋਤੇ ਪਰਿਵਾਰ ਵਾਰੇ ਆਪ ਵਾਰੇ ਬੱਸ, ਇੱਕ ਜ਼ਿੱਦ ਧੱਕਾ ਨਾ ਸਹਿਣ ਦੀ ਨਾ ਡਰਨ ਦੀ ਨਾ ਡਰਾਉਣ ਦੀ ਜ਼ਿੱਦ ਸੱਚ ਦੀ ਜ਼ਿੱਦ ਜੀਣ ਦੀ ਜ਼ਿੱਦ...

ਘੜੀ

ਇਹ ਜੋ ਗੁੱਟ ਤੇ ਰਿਹੈਂ ਸਜਾ ਮੈਨੂੰ ਕਿਸੇ ਦਾ ਚੰਗਾ ਮੰਦਾ ਦੱਸਣ ਦੀ ਨਾ ਦੇ ਸਜ਼ਾ ਮੈਨੂੰ ਕਈ ਪਲ ਵੀ ਸਦੀਓਂ ਲੰਮੇਂ ਨੇ ਕਦੇ ਸਦੀਆਂ, ਪਲਾਂ ਵਿੱਚ ਦੇਣ ਹੰਢਾ ਤੈਨੂੰ ਸਫ਼ਰਾਂ ਤੇ ਜਾਂ ਸੈਰਾਂ ਤੇ ਮੰਨੇ ਤਾਂ ਦੇਵਾਂ ਸਲਾਹ ਤੈਨੂੰ ਰੋਕਾਂ ਚਾਹੇ ਤੋਰ ਦਿਆਂ ਤੂੰ ਸਮਝੇਂ ਜੇ ਮਲਾਹ ਮੈਨੂੰ ਨਦੀਆਂ ਵਗਦੇ ਪਾਣੀ ਅਸਲ ‘ਚ ਥੰਮੇ ਨੇ ਤੁਰੇ ਜਾਂਦੇ ਕੰਢਿਆਂ ਨੇ ਇਹ ਦੇਣੀ ਗੱਲ ਸਮਝਾ ਤੈਨੂੰ ਕਿਓਂ ਸੋਚੇਂ ਹੋਰ ਜੂਨ ਪਊਂ ਹੋਰਾਂ ਦਾ ਕਿਓਂ ਪਾਹ ਤੈਨੂੰ ਦੂਜੀ ਤਾਂ ਮੁੱਲ ਮਿਲਣੀ ਨੀ ਪਹਿਲੀ ਦਾ ਹੀ ਪੁੱਛ ਲੈ ਰਾਹ ਮੈਨੂੰ ਇਹ ਰੂਹਾਂ ਦੇ ਮੇਲੇ ਜੋ ਲੱਗਣ ਕਦੇ ਨਾ ਗਾਹ...

ਬਾਗ਼ੀ ਹੋਣੋਂ ਡਰ ਨਾ ਬੁੱਲ੍ਹਿਆ

ਰੌਲਾ ਪਿੰਡ ਦਾ ਏ ਨਾ ਸ਼ਹਿਰ ਦਾ ਏਕਿਸੇ ਰੋਟੀ ਪਾਣੀ ਨਹਿਰ ਦਾ ਏਖੱਲ੍ਹ ਖੂਨ ਨੂੰ ਦੋਸ਼ ਨਾ ਦੇਈਂਦੋਸ਼ ਮਨਾਂ ਦੇ ਜ਼ਹਿਰ ਦਾ ਏਬਾਗ਼ੀ ਹੋਣੋਂ ਡਰ ਨਾ ਬੁੱਲ੍ਹਿਆਸੁਰ ਇਹ ਵੀ ਓਸੇ ਬਹਿਰ ਦਾ ਏਭਾਣਾ ਮੰਨ ਜੋ ਤਵੀ ਤੇ ਬਹਿੰਦੇਉਹਨਾਂ ਕੀ ਫਿਕਰ ਦੁਪਹਿਰ ਦਾ ਏਨਾਂਹ ਨਾ ਕੀਤੀ ਨਿੱਕੀਆਂ ਜਿੰਦਾਂਭਾਵੇਂ ਫ਼ਤਵਾ ਕਹਿਰ ਦਾ ਏਹਾਅ ਦਾ ਨਾਅਰਾ ਮਾਰ ਮੁੱਹਮਦਕੰਮ ਇਹੋ ਪਹਿਲੇ ਪਹਿਰ ਦਾ ਏਜ਼ਾਲਿਮ ਜੰਮਦੇ ਮਰਦੇ ਰਹਿਣੇਕਦ ਸਮਾਂ ਕਿਸੇ ਲਈ ਠਹਿਰਦਾ ਏਨਾ ਖ਼ਾਲਿਸ ਲੋਕ ਸਿਆਸਤ ਕਰਦੇਡਰ ਪੁੱਠੀ ਚੱਲੀ ਲਹਿਰ ਦਾ ਏਗਿਆਨ ਵਿਹੂਣੇ ਊਣੇ...