ਸਾਗ ਚੱਲੂਗਾ
ਕੁਲਵਿੰਦਰ ਸਿੱਧੂ ਕਾਮੇ ਕਾ
ਮੱਘਰ ਤੋਂ ਚੱਲਕੇ
ਪੋਹ ਤੇ ਮਾਘ ਚੱਲੂਗਾ
ਸਿਆਲੋ ਸਿਆਲ
ਹੁਣ ਸਾਗ ਚੱਲੂਗਾ
ਪੰਜੀਰੀਆਂ ਪਿੰਨੀਆਂ
ਮੂੰਗਫਲੀਆਂ ਗੱਚਕਾਂ
ਤਿਲਾਂ ਦਾ ਲੋਹੜੀ ਤੱਕ
ਸਵਾਦ ਚੱਲੂਗਾ
ਕੱਲ੍ਹ ਨਹਾਇਆ ਸੀ
ਕੱਲ੍ਹ ਨੂੰ ਨਹਾਊਂਗਾ
ਬਹੁਤੇ ਜਵਾਕਾਂ ਦਾ
ਏਹੋ ਰਾਗ ਚੱਲੂਗਾ
ਵਿਆਹਾਂ ਸ਼ਾਦੀਆਂ ਦਾ
ਪੂਰਾ ਦੌਰ ਚੱਲੂ
ਸੂਟਾਂ ਤੇ ਕਢਾਈਆਂ
ਨਵਾਂ ਰਿਵਾਜ ਚੱਲੂਗਾ
ਨੱਕ ਸੁੜਕਣਾ
ਥਰ ਥਰ ਕੰਬਣਾ
ਬਹਿਣ ਖਲੋਣ ਦਾ
ਵੱਖਰਾ ਅੰਦਾਜ ਚੱਲੂਗਾ
ਗਰਮੀ ਚੇਤੇ
ਆਊ ਕੁਲਵਿੰਦਰਾ
ਜਿੰਨਾਂ ਚਿਰ
ਠੰਡ ਦਾ ਰਾਜ ਚੱਲੂਗਾ