16 C
Los Angeles
Friday, May 9, 2025

ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ

।।ਦੋਹਿਰਾ।।

ਮੈਂ ਉਸ ਸਿਰਜਨਹਾਰ ਦੀ, ਕੁਦਰਤ ਤੋਂ ਕੁਰਬਾਨ ।
ਹਵਾ ਵਿਚ ਘਲਿਆਰ ‘ਤਾ, ਬਿਨ ਥੰਮ੍ਹੀਉਂ ਅਸਮਾਨ ।

।।ਮਨੋਹਰ ਭਵਾਨੀ ਛੰਦ।।

ਜਿਹੜਾ ਦੁਨੀਆਂ ਦਾ ਵਾਲੀ, ਲਾ ਕੇ ਸੋਹਣਾ ਬਾਗ਼ ਮਾਲੀ,
ਕਿਤੇ ਦੇਵੇ ਨਾ ਦਿਖਾਲੀ, ਮੇਰੇ ਜ੍ਹੇ ਬੇਹੋਸ਼ ਨੂੰ ।
ਸੌ ਸੌ ਵਾਰੀ ਨਿਉਂਕੇ ਤੇ ਸਲਾਮ ਓਸ ਨੂੰ ।
ਹੇਠਾਂ ਥੰਮ੍ਹ ਨਾ ਘਲਿਆਰੇ, ਕੀ ਅਕਾਸ਼ ਨੂੰ ਸਹਾਰੇ,
ਵੇਖ ਕੇ ਹੈਰਾਨ ਸਾਰੇ, ਕੁਦਰਤ ਮਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

ਚੰਦ, ਸੂਰਜ, ਚਿਰਾਗ, ਲਾਇਆ ਤਾਰਿਆਂ ਨੇ ਬਾਗ਼,
ਖਾ ‘ਜੇ ਚੱਕਰ ਦਿਮਾਗ਼, ਕੀ ਅਕਲ ਵਰਤੀ ?
ਕਿਸ ਬਿਧ ਪਾਣੀ ‘ਤੇ ਟਿਕਾਈ ਧਰਤੀ ?
ਲੋਅ ਗਰਮ ਵਗੇ ਫੇਰ, ਕਿਤੋਂ ਚੜ੍ਹ ਆਉਂਦਾ ਨ੍ਹੇਰ,
ਜਿਸ ਵੇਲੇ ਹੋ ਜੇ ਮੇਹਰ, ਸੱਚੀ ਪਾਤਸ਼ਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

ਕਿਤੇ ਝਾੜ ਨਾਲ ਝਾੜ, ਕਿਤੇ ਜੰਗਲ ਪਹਾੜ,
ਕਿਤੇ ਧਰਤੀ ਨੂੰ ਪਾੜ, ਕੇ ਵਗਾਈਆਂ ਨਦੀਆਂ ।
ਵਗਦੀਆਂ ਨੂੰ ਚੱਲਆਿਂ ਗੁਜ਼ਰ ਸਦੀਆਂ ।
ਹਰੇ ਰੁੱਖ ਫੁੱਲ ਬੂਰ, ਮੇਵੇ ਨਾਲ ਭਰਪੂਰ,
ਛਾਵੇਂ ਬਹਿ ਕੇ ਹੋ ‘ਜੇ ਦੂਰ, ਤਕਲੀਫ਼ ਰਾਹੀ ਦੀ ।
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

ਪਰਵਾਹ ਕੀ ਤੇਰੇ ਘਰ, ਜ਼ਰੀ, ਪੱਟ ਦੀ ਨਾ ਸਰ,
ਸੋਨਾ ਚਾਂਦੀ ਦਿੱਤੇ ਕਰ, ਤੂੰ ਮਿੱਟੀ ‘ਚੋਂ ਪੈਦਾ ਹੈ,
ਹੀਰੇ ਮੋਤੀਆਂ ਦੀ ਭਟਕ ਅਲਹਿਦਾ ਹੈ ।
ਬਾਲੂ-ਸ਼ਾਹੀ ਤੇ ਬਦਾਨੇ, ਪੇੜੇ, ਰਿਉੜੀਆਂ, ਮਖਾਣੇ,
ਬੰਦਿਆ ਲੈ ਲਾ ਮਨ ਭਾਣੇ, ਜਿਹੜੀ ਚੀਜ਼ ਚਾਹੀਦੀ ?
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

ਇਨਸਾਨ ਬੇ-ਯਕੀਨਾ, ਕਿਤੇ ਟਿਕੇ ਨਾ ਟਿਕੀਨਾ,
ਲਾਈਆਂ ਪੇਟ ‘ਚ ਮਸ਼ੀਨਾਂ, ਦੁੱਧ ਬਣੇ ਰੱਤ ਦਾ,
ਕੌਣ ਅੰਦਾਜ਼ਾ ਲਾਵੇ ਤੇਰੀ ਮੱਤ ਦਾ ।
ਕੇਹੋ-ਕੇਹੋ ਜੇ ਸਰੀਰ, ਕਿਤੇ ਸੋਹਣੀ ਕਿਤੇ ਹੀਰ,
ਤੇਰੇ ਜੈਸੀ ਤਸਵੀਰ, ਨਾ ਕਿਸੇ ਤੋਂ ਲਾਹੀਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

ਜੱਗ ਰੰਗਲਾ ਬਣਾ ‘ਤਾ, ਜੋ ਸ਼ੈ ਮੰਗੇ ਰੂਹ ਰਜਾ ‘ਤਾ,
ਤੂਂ ਹੈਂ ਦਾਤਿਆਂ ਦਾ ਦਾਤਾ, ਦੇ ਕੇ ਪਛਤਾਉਂਦਾ ਨ੍ਹੀਂ,
ਤੇਰੀ ਮਿਹਰ ਬਾਨੀ ਦਾ ਅੰਤ ਆਉਂਦਾ ਨ੍ਹੀਂ ?
ਮਾਂ ਤੇ ਬਾਪ, ਪੁੱਤ, ਧੀ ਦੀ, ਚੋਗ ਮੁੱਕ ਜਾਂਦੀ ਜੀਹਦੀ,
ਫੜੀ ਜਾਂਦੇ ਦੀ ਨਾ ਦੀਹਦੀ, ਸ਼ਕਲ ਸਿਪਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

ਲੈ ਕੇ ਆਵੇ ਜਾਂ ਮਨੋਸ਼, ਤੇ ਟਿਕਾਣੇ ਆਵੇ ਹੋਸ਼,
ਹੋ ਜੇ ਚਾਰੇ ਪਾਸੇ ਰੋਸ਼,ਨੀ, ਅੰਧੇਰਾ ਚੱਕ ਦੇ,
ਖੁਲ੍ਹ ਜਾਣ ਦੋਵੇਂ ਨੇਤਰ ਪਟੱਕ ਦੇ ?
ਕੋਈ ਲਗਦਾ ਨਾ ਪਤਾ, ਚੰਗੂੰ ਦੱਸ ਵਜ਼੍ਹਾ-ਕਤਾ,
‘ਰਜ਼ਬ ਅਲੀ ਖਾਂ’ ਦੀ ਖ਼ਤਾ, ਬਖ਼ਸ਼ ਗੁਨਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

ਪ੍ਰਸੰਗ ਸ਼ਹੀਦ ਬਾਬਾ ਦੀਪ ਸਿੰਘ ਜੀ

ਦੋਹਰੇਦੀਪ ਸਿੰਘ ਸਰਦਾਰ ਦਾ ਛੇੜ ਰਿਹਾ ਪਰਸੰਗ ।ਸੀਸ ਕਟਿਆ ਹੱਥ ਪਰ ਧਰੇ, ਕਰੇ ਸੂਰਮਾ ਜੰਗ ।ਚਾਹੜੇ ਕਟਕ ਦੁਰਾਨੀਆਂ, ਫਿਰੇ ਧਾੜ ਤੇ ਧਾੜ ।ਅੰਮ੍ਰਿਤਸਰ ਗੜ੍ਹ ਗੁਰਾਂ ਦਾ, ਦੇਣ ਪਠਾਣ ਉਜਾੜ ।ਹਰਮੰਦਰ ਨੂੰ ਗੇਰ ਕੇ, ਅੱਟਤਾ ਗੁਰ ਦਾ ਤਾਲ ।ਖ਼ਬਰ ਪੁਚਾਤੀ ਲਾਲਿਆਂ, ਬਿਰਧ ਦੀਪ ਸਿੰਘ ਭਾਲ ।ਡੂਢਾ ਛੰਦ-੧ਜਾ ਕੇ ਦੀਪ ਸਿੰਘ ਨੂੰ ਸੁਣੌਂਦਾ ਏਲਚੀ, ਹੈ ਅੰਧੇਰ ਪੈ ਗਿਆ ।ਨੱਠ ਚਲੇ ਬਾਜ਼ਾਂ ਵਾਲੇ ਦੇ ਗੁਲੇਲਚੀ, ਆ ਦੁਰਾਨੀ ਬਹਿ ਗਿਆ ।ਸ਼ਹਿਰ ਤੇ ਜ਼ੁਲਮ ਦੇ ਕਨਾਤ ਤਾਣ ਤੇ, ਲਿਆ ਫੜੌਂਦਾ ਰੁੱਕੇ ਪਿਆ ।ਬਾਬਾ ਜੀ...

ਵਤਨ ਦਿਆਂ ਤਾਂਘਾਂ

ਇਹ ਕਵਿਤਾ 21 ਤੋਂ 24 ਮਾਰਚ, 1965 ਨੂੰ ਹੋਏ ਬਾਬੂ ਰਜਬ ਅਲੀ ਦੇ ਇੱਕੋ ਵਾਰ ਦੇਸ਼ ਦੀ ਵੰਡ ਉਪਰੰਤ ਹਿੰਦੁਸਤਾਨ ਪਧਾਰਨ ਉੱਤੇ ਕੀਤੇ ਗਏ ਵਿਸ਼ਾਲ ਇਤਿਹਾਸਕ ਸੁਆਗਤੀ ਸਮਾਗਮ ਸਮੇਂ ਲਈ ਬਾਬੂ ਜੀ ਨੇ ਅਗਾਊਂ ਲਿਖ ਕੇ ਭੇਜੀ ਸੀਨੰਗ ਕੰਗਲਾ, ਹਰੀਜਨ ਹੋ, ਭਮੇਂ ਸਰਦਾਰ ਘਰੇ ਹੋ ਰੈਸ੍ਹੀ ।ਪਤਾ ਲਗਦਾ ਉਜੜ ਕੇ ਤੇ, ਨਹੀਂ ਚੀਜ਼ ਪਿਆਰੀ ਦੇਸ਼ ਦੇ ਜੈਸੀ ।ਬੰਨ੍ਹ ਟੁੱਟ ਗਿਆ ਸਬਰ ਦਾ ਜੀ, ਗ਼ਮਾਂ ਦੀ, ਨਹਿਰ ਚੜ੍ਹਦੀਆਂ ਕਾਂਗਾਂ ।ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।ਢੈ...

ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ

ਦੋਹਿਰਾ॥ਨਾਮ ਧਿਆ ਦੋ ਜੋੜ ਕੇ(ਕਰ), ਦਾਸ ਨਿਵਾਵੇ ਸੀਸ ।ਬਹੇ ਸੁਰੱਸਤੀ ਜੀਭ ਤੇ, ਮਾਲਕ ਦੀ ਬਖ਼ਸ਼ੀਸ਼ ।॥ਮਨੋਹਰ ਭਵਾਨੀ ਛੰਦ॥ਸੀ ਸੁਰੱਸਤੀ ਦਾ ਜ਼ੋਰ, ਆ ਗਈ ਨਸ਼ੇ 'ਜ੍ਹਿ ਦੀ ਲੋਰ,ਸੁਣ ਪਾਉਣਗੇ ਮਨੋਹਰ, ਦਾ ਸਰੋਤੇ ਮੁੱਲ ਜੀ ।ਖਿੜ ਗਈ ਅਕਲ ਜਿਉਂ ਖਿੜਨ ਫੁੱਲ ਜੀ ।ਬਰਫ਼ ਸਫ਼ੈਦ ਗਾਲੇ, ਆਬਸ਼ਾਰ, ਨਦੀ, ਨਾਲੇ,ਗਿਰੇ ਉੱਚੇ ਕੋਹ ਹਿਮਾਲੇ, ਪਰਬਤ ਬੁਲਿੰਦ ਤੋਂ ।ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।ਕਸ਼ਮੀਰ ਦੇ ਨਜ਼ਾਰੇ, ਆਉਂਦੇ ਸੁਰਗ ਹੁਲਾਰੇ,ਸੋਂਹਦੇ ਡੱਲ ਦੇ ਕਿਨਾਰੇ, ਤੇ ਚਨਾਰ ਰੰਗਲੇ ।ਪਾਣੀ ਵਿਚ ਤਰਦੇ ਫਿਰਨ ਬੰਗਲੇ ।ਉੱਚੇ ਇੰਡੀਆ ਦੇ...