17.1 C
Los Angeles
Saturday, February 8, 2025

ਵਤਨ ਦਿਆਂ ਤਾਂਘਾਂ

ਇਹ ਕਵਿਤਾ 21 ਤੋਂ 24 ਮਾਰਚ, 1965 ਨੂੰ ਹੋਏ ਬਾਬੂ ਰਜਬ ਅਲੀ ਦੇ ਇੱਕੋ ਵਾਰ ਦੇਸ਼ ਦੀ ਵੰਡ ਉਪਰੰਤ ਹਿੰਦੁਸਤਾਨ ਪਧਾਰਨ ਉੱਤੇ ਕੀਤੇ ਗਏ ਵਿਸ਼ਾਲ ਇਤਿਹਾਸਕ ਸੁਆਗਤੀ ਸਮਾਗਮ ਸਮੇਂ ਲਈ ਬਾਬੂ ਜੀ ਨੇ ਅਗਾਊਂ ਲਿਖ ਕੇ ਭੇਜੀ ਸੀ


ਨੰਗ ਕੰਗਲਾ, ਹਰੀਜਨ ਹੋ, ਭਮੇਂ ਸਰਦਾਰ ਘਰੇ ਹੋ ਰੈਸ੍ਹੀ ।
ਪਤਾ ਲਗਦਾ ਉਜੜ ਕੇ ਤੇ, ਨਹੀਂ ਚੀਜ਼ ਪਿਆਰੀ ਦੇਸ਼ ਦੇ ਜੈਸੀ ।
ਬੰਨ੍ਹ ਟੁੱਟ ਗਿਆ ਸਬਰ ਦਾ ਜੀ, ਗ਼ਮਾਂ ਦੀ, ਨਹਿਰ ਚੜ੍ਹਦੀਆਂ ਕਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਢੈ ਗੇ ਕਿੰਗਰੇ ਦਿਲਾਂ ਦੇ ਜੀ, ਮੇਰੀਆਂ ਰਹਿਣ ਦਲੀਲਾਂ ਡਿੱਗੀਆਂ ।
ਮੈਂ ਵਾਂਗ ਸ਼ੁਦਾਈਆਂ ਜੀ, ਨੀਵੀਂ ਪਾ ਬਹਿ ਜਾਂ ਢਾਲ ਕੇ ਰਿੱਗੀਆਂ ।
ਰੱਤ ਸਿੰਮਦੀ ਅੱਖੀਆਂ ‘ਚੋਂ, ਜਿਗਰ ਪਰ ਮਾਰੇ ਵਿਛੋੜਾ ਸਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਹੇਠੋਂ ਧਰਤੀ ਨਿਕਲ ਜੂ ਗੀ, ਕਰਾਂ ਵਰਣਨ ਜੋ ਸਿਰਾਂ ਪਰ ਵਰਤੀ ।
ਕਿਸੇ ਵੇਲੇ ਭੁੱਲਦੇ ਨਾ, ਅੰਮਾਂ ਦੇ ਕੋਠੇ, ਬਾਪ ਦੀ ਧਰਤੀ ।
ਯਾਰਾਂ ਨਾਲ ਨੀਤਣੀ ਸੀ, ਕਿਤੋਂ ਨਾ ਸੁਨਣ ਸ਼ੌਕ ਦੀਆਂ ਬਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਵੇਖੇ ਕਿਲੇ ਰਿਆਸਤ ਦੇ, ਰਾਜੇ ਦੇ ਮੰਦਰ, ਵੜੇ ਨਾ ਅੰਦਰ ।
ਕਪਤਾਨ ਟੀਮ ਦਾ ਸਾਂ, ਖੇਲਣੇ ਗਏ ਕ੍ਰਿਕਟ ਜਲੰਧਰ ।
ਕਦੇ ਮੈਂ ਤੇ ਅਰਜਣ ਨੇ, ਮਾਰੀਆਂ ਸੇਖੇ ਝਿੜੀ ਛਲਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਪੌਂਦੇ ਘੁੰਮਰਾਂ ਲਹਿੰਗੇ ਸੀ, ਕੁੜਤੀਆਂ ਮੜ੍ਹੀਆਂ ਨਾਲ ਕਤੂਨਾਂ ।
ਬਹਿਕੇ ਸੱਥ ‘ਚ ਵੇਖਦੇ ਸੀ, ਪਾਣੀ ਜਾਣ ਭਰਨ ਭਾਬੀਆਂ ਮੂੰਨਾਂ ।
ਵੇਲਾ ਚੇਤੇ ਆ ਜੇ ਜੀ, ਸੁੱਤਾ ਪਿਆ ਉੱਠ ਪਾਂ ਮਾਰ ਕੇ ਚਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਵਿਛੇ ਪਲੰਘ ਨਿਵਾਰੀ ਜੀ, ਫੁੱਲਾਂ ਦੀ ਮਹਿਕ ਬਾਗ਼ ਵਿਚ ਟਹਿਲਾਂ ।
ਬੱਕੀ ਮਿਰਜ਼ੇ ਖ਼ਾਨ ਦੀ ਜੀ, ਪਾਂਮਦੀ ਜਾਂਦੀ ਨਹਿਰ ਪਰ ਪੈਲਾਂ ।
ਨਾਲ ਰਲ ਜੇ ਪੌਣ ਦੇ ਜੀ, ਸ਼ੀਸ਼ਮੋਂ ਤੋੜ ਛਮਕ ਨੂੰ ਛਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਜਲ ਚਾਂਦੀ ਵਰਗਾ ਜੀ, ਪਟੜੀਉਂ ਉੱਤਰ ਬਰਮ ਪਰ ਬਹਿਣਾ ।
ਰਾਮਪੁਰੇ, ਦੌਧਰੋਂ, ਜੀ, ਕੈਰੇ, ਜਗਰਾਵੀਂ, ਮੌੜ ਤੇ ਸਹਿਣਾ ।
ਗਏ ਮਹਾਂ-ਵੱਧਰੋਂ ਜੀ, ਸੂਏ ਦੀ ਬੰਨ੍ਹਣੀ ਟੋਟ ਅੜਾਂਘਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਠੇਕੇਦਾਰ ਅਨੇਕਾਂ ਨੇ, ਮੇਰੇ ਪਾਸ ਕਰਕੇ ਕਾਮ ਸੁਖ ਭੋਗੇ ।
ਜੱਟ ਦਿਲੋਂ ਭੁਲਾਉਂਦੇ ਨਾ, ਜਿਨ੍ਹਾਂ ਦੇ ਲਾ ਤੇ ਦਾਸ ਨੇ ਮੋਘੇ ।
ਪੈਦਾਵਾਰ ਵਧਾਤੀ ਸੀ, ਬੋਹਲ ਤੇ ਬੋਹਲ ਲਾਤੀਆਂ ਧਾਂਗਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਮੈਨੂੰ ਰੱਖਲੌ ਨਗਰ ਮੇਂ ਜੀ, ਨਗਰ ਦੇ ਲੋਕੋ ਹੱਥਾਂ ਦੀਆਂ ਵਾਹੋ ।
‘ਬਾਬੂ’ ਜਾਣ ਦੇਵਣਾ ਨਾ, ਦਾਸ ਦੀ ਕਬਰ ਬਣਾ ਲੋ ਸਾਹੋ ।
ਲਾਸ਼ ਦੱਬ ਦਿਉ ਗਾਮ ਮੇਂ ਜੀ, ਸੱਚੇ ਕੌਲ ਭੌਰ ਪਹੁੰਚ ਜੂ ‘ਗ੍ਹਾਂ-ਗ੍ਹਾਂ ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।

ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ

ਦੋਹਿਰਾ॥ਨਾਮ ਧਿਆ ਦੋ ਜੋੜ ਕੇ(ਕਰ), ਦਾਸ ਨਿਵਾਵੇ ਸੀਸ ।ਬਹੇ ਸੁਰੱਸਤੀ ਜੀਭ ਤੇ, ਮਾਲਕ ਦੀ ਬਖ਼ਸ਼ੀਸ਼ ।॥ਮਨੋਹਰ ਭਵਾਨੀ ਛੰਦ॥ਸੀ ਸੁਰੱਸਤੀ ਦਾ ਜ਼ੋਰ, ਆ ਗਈ ਨਸ਼ੇ 'ਜ੍ਹਿ ਦੀ ਲੋਰ,ਸੁਣ ਪਾਉਣਗੇ ਮਨੋਹਰ, ਦਾ ਸਰੋਤੇ ਮੁੱਲ ਜੀ ।ਖਿੜ ਗਈ ਅਕਲ ਜਿਉਂ ਖਿੜਨ ਫੁੱਲ ਜੀ ।ਬਰਫ਼ ਸਫ਼ੈਦ ਗਾਲੇ, ਆਬਸ਼ਾਰ, ਨਦੀ, ਨਾਲੇ,ਗਿਰੇ ਉੱਚੇ ਕੋਹ ਹਿਮਾਲੇ, ਪਰਬਤ ਬੁਲਿੰਦ ਤੋਂ ।ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।ਕਸ਼ਮੀਰ ਦੇ ਨਜ਼ਾਰੇ, ਆਉਂਦੇ ਸੁਰਗ ਹੁਲਾਰੇ,ਸੋਂਹਦੇ ਡੱਲ ਦੇ ਕਿਨਾਰੇ, ਤੇ ਚਨਾਰ ਰੰਗਲੇ ।ਪਾਣੀ ਵਿਚ ਤਰਦੇ ਫਿਰਨ ਬੰਗਲੇ ।ਉੱਚੇ ਇੰਡੀਆ ਦੇ...

ਦਰਦ ਪੰਜਾਬੀ ਬੋਲੀ ਦਾ

ਖੰਡ ਤੋਂ ਮਿੱਠੀ ਬੋਲੀ, ਪਿਆਰੇ ਵਤਨ ਪੰਜਾਬ ਦੀ ।ਮੁੱਖ 'ਚੋਂ ਲਪਟਾਂ ਮਾਰਨ, ਜੈਸੇ ਅਤਰ ਗੁਲਾਬ ਦੀ ।ਹੋਰ ਸਤਾਉਣ ਜ਼ਬਾਨਾਂ, ਅੱਖੋਂ ਜਲ ਭਰ ਡੋਹਲੀ ਦਾ ।ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।ਜਣਦਿਆਂ ਖਾਣੀਂ ਪਸ਼ਤੋ, ਵਸਦੀ ਦੇਸ ਪਠਾਣਾਂ ਦੇ ।ਇਹ ਆ ਕੇ ਪਿੜ ਨ੍ਹਾਤੀ, ਸ਼ਾਸਤਰ ਵੇਦ ਪੁਰਾਣਾਂ ਦੇ ।ਤੇ ਘਰ ਬਾਰਨ ਨਾਲੋਂ, ਕਦਰ ਵਧਾ 'ਤਾ ਗੋਲੀ ਦਾ ।ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।ਮੈਂ ਅੱਗੇ ਇਕ ਨੂੰ ਰੋਵਾਂ, ਉਠਦੀ ਦਿਲੋਂ ਕੁਹਾਰ ਸੀ ।ਫਿਰ ਪਸ਼ਤੋ ਦੀ ਆਗੀ, ਹੋਰ ਹਮੈਤਣ ਫ਼ਾਰਸੀ...

ਨੀਤੀ ਦੇ ਕਬਿੱਤ

1ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ,ਚੋਰ ਨੂੰ ਹਨੇਰਾ ਚੰਗਾ, ਜਿੱਥੇ ਕਿੱਥੇ ਲੁਕ ਜੇ ।ਜੁਆਈ ਭਾਈ ਸਾਊ ਚੰਗਾ, ਪੁੱਤਰ ਕਮਾਊ ਚੰਗਾ,ਟੱਬਰ ਸੰਗਾਊ ਚੰਗਾ, ਝਿੜਕੇ ਤੋਂ ਰੁੱਕ ਜੇ ।ਇੱਕ ਗੋਤ ਖੇੜਾ ਚੰਗਾ, ਖੇਤ ਲਾਉਣਾ ਗੇੜਾ ਚੰਗਾ,ਜੰਗ 'ਚ ਨਬੇੜਾ ਚੰਗਾ, ਜੇ ਕਲੇਸ਼ ਮੁੱਕ ਜੇ ।ਚੌਧਵੀਂ ਦਾ ਚੰਦ ਚੰਗਾ, 'ਬਾਊ' ਜੀ ਦਾ ਛੰਦ ਚੰਗਾ,ਆਂਵਦਾ ਅਨੰਦ ਚੰਗਾ, ਲਾਉਂਦਾ ਸੋਹਣੀ ਤੁੱਕ ਜੇ ।2ਨਹਿਰ ਨੂੰ ਵਰਮ ਚੰਗੀ, ਚਾਹ ਛਕੀ ਗਰਮ ਚੰਗੀ,ਬੇਟੀ ਨੂੰ ਸ਼ਰਮ ਚੰਗੀ, ਜੂਤ ਪੈਂਦੇ ਰਹਿਣ ਗੋਲੇ ਨੂੰ ।ਗੁੜ ਚੰਗਾ ਮਹਿਰੇ ਨੂੰ, ਸੁਜਾਗ...