14.6 C
Los Angeles
Saturday, November 23, 2024

ਫੈਸ਼ਨਾਂ ਤੋਂ ਕੀ ਲੈਣਾ

ਇਸ ਲੋਕ-ਗੀਤ ‘ਚ ਪੰਜਾਬੀ ਗਹਿਣਿਆਂ ਦੀ ਖ਼ਬਸੂਰਤ ਅੰਦਾਜ਼ ‘ਚ ਚਰਚਾ ਕੀਤੀ ਗਈ ਹੈ

ਤੇਰੀ ਗੁੱਤ ‘ਤੇ ਕਚਿਹਰੀ ਲਗਦੀ,
ਦੂਰੋਂ ਦੂਰੋਂ ਆਉਣ ਝਗੜੇ।
ਸੱਗੀ-ਫੁੱਲ ਨੀ ਸ਼ਿਸ਼ਨ ਜੱਜ ਤੇਰੇ,
ਕੈਂਠਾ ਤੇਰਾ ਮੁਹਤਮ ਹੈ।
ਵਾਲੇ, ਡੰਡੀਆਂ ਕਮਿਸ਼ਨਰ ਡਿਪਟੀ,
ਨੱਤੀਆਂ ਇਹ ਨੈਬ ਬਣੀਆਂ।
ਜ਼ੈਲਦਾਰ ਨੀ ਮੁਰਕੀਆਂ ਤੇਰੀਆਂ,
ਸਫੈਦ-ਪੋਸ਼ ਬਣੇ ਗੋਖੜੂ।
ਨੱਥ, ਮਛਲੀ, ਮੇਖ਼ ਤੇ ਕੋਕਾ,
ਇਹ ਨੇ ਸਾਰੇ ਛੋਟੇ ਮਹਿਕਮੇ।
ਤੇਰਾ ਲੌਂਗ ਕਰੇ ਸਰਦਾਰੀ,
ਥਾਣੇਦਾਰੀ ਨੁੱਕਰਾ ਕਰੇ।
ਚੌਕੀਦਾਰਨੀ ਬਣੀ ਬਘਿਆੜੀ,
ਤੀਲੀ ਬਣੀ ਟਹਿਲਦਾਰਨੀ।
ਕੰਢੀ, ਹਸ ਦਾ ਪੈ ਗਿਆ ਝਗੜਾ,
ਤਵੀਤ ਉਗਾਹੀ ਜਾਣਗੇ।
ਬੁੰਦੇ ਬਣ ਗਏ ਵਕੀਲ ਵਲੈਤੀ,
ਚੌਂਕ-ਚੰਦ ਨਿਆਂ ਕਰਦੇ।
ਦਫ਼ਾ ਤਿੰਨ ਸੌ ਆਖਦੇ ਤੇਤੀ,
ਕੰਠੀ ਨੂੰ ਸਜ਼ਾ ਬੋਲ ਗਈ।
ਹਾਰ ਦੇ ਗਿਆ ਜ਼ਮਾਨਤ ਪੂਰੀ,
ਕੰਠੀ ਨੂੰ ਛੁਡਾ ਕੇ ਲੈ ਗਿਆ।
ਨਾਮ ਬਣ ਕੇ ਬੜਾ ਪਟਵਾਰੀ,
ਹਿੱਕ ਨਾਲ ਮਿਣਤੀ ਕਰੇ।
ਤੇਰਾ ਚੂੜਾ ਰਸਾਲਾ ਪੂਰਾ,
ਬਾਜੂ-ਬੰਦ ਵਿਗੜ ਗਏ।
ਪਰੀ-ਬੰਦ ਅੰਗਰੇਜ਼ੀ ਗੋਰੇ,
ਫੌਜ ਦੇ ਵਿਚਾਲੇ ਸਜਦੇ।
ਤੇਰੀ ਜੁਗਨੀ ਘੜੀ ਦਾ ਪੁਰਜਾ,
ਜ਼ੰਜ਼ੀਰੀ ਤਾਰ ਬੰਗਲੇ ਦੀ।
ਇਹ ਝਾਂਜਰਾਂ ਤਾਰ ਅੰਗਰੇਜ਼ੀ,
ਮਿੰਟਾਂ ‘ਚ ਦੇਣ ਖ਼ਬਰਾਂ।
ਤੇਰੇ ਘੋੜੇ ਦੇਣ ਪਏ ਮਰੋੜੇ,
ਬਈ ਆਸ਼ਕ ਲੋਕਾਂ ਨੂੰ।
ਬਾਂਕਾਂ ਤੇਰੀਆਂ ਮਾਰਦੀਆਂ ਹਾਕਾਂ,
ਖ਼ਰਚਾਂ ਨੂੰ ਬੰਦ ਕਰਦੇ।
ਜੈਨਾਂ, ਜੈਨਾਂ ਨਿੱਤ ਦੇ ਨਸ਼ਈ ਰਹਿਣਾ,
ਨੀ ਝੂਠੇ ਫੈਸ਼ਨਾਂ ਤੋਂ ਕੀ ਲੈਣਾ?

ਚੱਠਿਆਂ ਦੀ ਵਾਰ ਪੀਰ ਮੁਹੰਮਦ

1ਰੱਬ ਬਿਅੰਤ ਅਪਾਰ ਦਾ, ਕਿਸੇ ਅੰਤ ਨ ਪਾਇਆਤੇ ਕਹਿ ਕੇ ਲਫ਼ਜ਼ ਉਸ 'ਕੁਨ' ਦਾ, ਸਭ ਜਗਤ ਬਣਾਇਆਆਦਮ ਹੱਵਾ ਸਿਰਜ ਕੇ, ਉਸ ਆਪ ਲਖਾਇਆਕੱਢ ਉਨ੍ਹਾਂ ਨੂੰ ਜੰਨਤੋਂ ਵਿਛੋੜਾ ਪਾਇਆਘੱਤ ਤੂਫ਼ਾਨ ਉਸ ਨੂਹ ਨੂੰ, ਚਾ ਗ਼ਰਕ ਕਰਾਇਆਇਬਰਾਹੀਮ ਖ਼ਲੀਲ ਨੂੰ, ਚਾ ਚਿਖਾ ਚੜ੍ਹਾਇਆਇਸਮਾਈਲ ਉਸ ਬਾਪ ਥੀਂ, ਸੀ ਆਪ ਕੁਹਾਇਆਰੱਖ ਆਰਾ ਸਿਰ ਜ਼ਕਰੀਏ, ਉਸ ਚੀਰ ਵਢਾਇਆਸਿਰ ਯਹੀਏ ਦਾ ਕੱਟ ਕੇ, ਵਿਚ ਥਾਲ ਟਿਕਾਇਆਯੂਨਸ ਨੂੰ ਮੂੰਹ ਮੱਛ ਦੇ, ਉਸ ਨੂੰ ਨਿਗਲਾਇਆਕੀੜੇ ਪਾ ਅਯੂਬ ਨੂੰ, ਉਸ ਤਰਸ ਨ ਆਇਆਤਖ਼ਤੋਂ ਸੁੱਟ ਸੁਲੇਮਾਨ ਨੂੰ, ਉਸ ਭੱਠ ਝੁਕਾਇਆਚਾਲੀ...

ਲੋਰੀਆਂ

ਲੋਰੀ ਨੂੰ ਮਨੁੱਖ ਦਾ ਪਹਿਲਾ ਲੋਕ ਗੀਤ ਹੋਣ ਦਾ ਮਾਣ ਪ੍ਰਾਪਤ ਹੈ । ਬੱਚੇ ਨੂੰ ਦੁੱਧ ਪਿਆਉਣ ਵੇਲੇ, ਖਿਡਾਉਂਦਿਆਂ ਹੋਇਆਂ, ਨਹਾਉਂਦਿਆਂ ਹੋਇਆਂ, ਰੋਂਦੇ ਨੂੰ ਹਸਾਉਣ ਲਈ ਤੇ ਸੁਲਾਉਣ ਸਮੇਂ ਲੋਰੀਆਂ ਗਾਈਆਂ ਜਾਂਦੀਆਂ ਹਨ।ਇਹ ਛੋਟੀ ਉਮਰ ਦੇ ਬੱਚਿਆਂ ਨੂੰ ਸੰਗੀਤਮਈ ਤੇ ਲੈਅ ਬੱਧ ਢੰਗ ਨਾਲ ਸੁਣਾਈਆਂ ਜਾਂਦੀਆਂ ਹਨ।ਲੋਰੀ ਸ਼ਬਦ ਨੂੰ ਮਾਂ, ਦਾਦੀ, ਨਾਨੀ, ਭੈਣ, ਤਾਈ, ਚਾਚੀ, ਮਾਸੀ ਅਤੇ ਭੂਆ ਜਾਂ ਹੋਰ ਨੇੜਲੇ ਸਕੇ-ਸਬੰਧੀਆਂ ਅਤੇ ਪੇਸ਼ੇਵਰ ਔਰਤਾਂ ਨਾਲ ਜੋੜਿਆ ਜਾਂਦਾ ਹੈ । ਹਰ ਲੋਰੀ ਵਿੱਚੋਂ ਸ਼ਹਿਦ ਦੀ ਮਿਠਾਸ ਅਤੇ ਰਾਤ ਰਾਣੀ...

ਥਾਲ

ਥਾਲ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਹੈ। ਥਾਲ ਖੇਡ ਲੀਰਾਂ ਤੇ ਧਾਗਿਆਂ ਨਾਲ ਬਣੀ ਖਿਦੋ ਜਾ ਖੇਹਨੂੰ ਨਾਲ ਖੇਡੀ ਜਾਂਦੀ ਹੈ। ਇਹ ਖੇਡ ਕਈ ਕੁੜੀਆਂ ਰਲ ਕੇ ਖੇਡਦੀਆਂ ਹਨ। ਇਸ ਖੇਡ ਵਿੱਚ ਇੱਕ ਕੁੜੀ ਇੱਕ ਹੱਥ ਨਾਲ ਖਿਦੋ ਨੂੰ ਹਵਾ ਵਿੱਚ ਉਛਾਲਦੀ ਹੈ ਤੇ ਫਿਰ ਸੱਜੇ ਹੱਥ ਦੀ ਤਲੀ ਤੇ ਬੋਚ ਕੇ ਉਸਨੂੰ ਇਕਹਿਰੇ ਤਾਲ ਨਾਲ ਆਪਣੀ ਤਲੀ ਤੇ ਵਾਰ-ਵਾਰ ਬੜ੍ਹਕਾਉਂਦੀ ਹੋਈ ਨਾਲੋਂ ਨਾਲ ਇਸੇ ਤਾਲ ਨਾਲ ਥਾਲ ਦੇ ਬੋਲ ਬੋਲਦੀ ਹੈ। ਜਦੋਂ ਇਕ ਥਾਲ ਮੁੱਕ ਜਾਂਦਾ...