12.2 C
Los Angeles
Wednesday, December 4, 2024

ਫੈਸ਼ਨਾਂ ਤੋਂ ਕੀ ਲੈਣਾ

ਇਸ ਲੋਕ-ਗੀਤ ‘ਚ ਪੰਜਾਬੀ ਗਹਿਣਿਆਂ ਦੀ ਖ਼ਬਸੂਰਤ ਅੰਦਾਜ਼ ‘ਚ ਚਰਚਾ ਕੀਤੀ ਗਈ ਹੈ

ਤੇਰੀ ਗੁੱਤ ‘ਤੇ ਕਚਿਹਰੀ ਲਗਦੀ,
ਦੂਰੋਂ ਦੂਰੋਂ ਆਉਣ ਝਗੜੇ।
ਸੱਗੀ-ਫੁੱਲ ਨੀ ਸ਼ਿਸ਼ਨ ਜੱਜ ਤੇਰੇ,
ਕੈਂਠਾ ਤੇਰਾ ਮੁਹਤਮ ਹੈ।
ਵਾਲੇ, ਡੰਡੀਆਂ ਕਮਿਸ਼ਨਰ ਡਿਪਟੀ,
ਨੱਤੀਆਂ ਇਹ ਨੈਬ ਬਣੀਆਂ।
ਜ਼ੈਲਦਾਰ ਨੀ ਮੁਰਕੀਆਂ ਤੇਰੀਆਂ,
ਸਫੈਦ-ਪੋਸ਼ ਬਣੇ ਗੋਖੜੂ।
ਨੱਥ, ਮਛਲੀ, ਮੇਖ਼ ਤੇ ਕੋਕਾ,
ਇਹ ਨੇ ਸਾਰੇ ਛੋਟੇ ਮਹਿਕਮੇ।
ਤੇਰਾ ਲੌਂਗ ਕਰੇ ਸਰਦਾਰੀ,
ਥਾਣੇਦਾਰੀ ਨੁੱਕਰਾ ਕਰੇ।
ਚੌਕੀਦਾਰਨੀ ਬਣੀ ਬਘਿਆੜੀ,
ਤੀਲੀ ਬਣੀ ਟਹਿਲਦਾਰਨੀ।
ਕੰਢੀ, ਹਸ ਦਾ ਪੈ ਗਿਆ ਝਗੜਾ,
ਤਵੀਤ ਉਗਾਹੀ ਜਾਣਗੇ।
ਬੁੰਦੇ ਬਣ ਗਏ ਵਕੀਲ ਵਲੈਤੀ,
ਚੌਂਕ-ਚੰਦ ਨਿਆਂ ਕਰਦੇ।
ਦਫ਼ਾ ਤਿੰਨ ਸੌ ਆਖਦੇ ਤੇਤੀ,
ਕੰਠੀ ਨੂੰ ਸਜ਼ਾ ਬੋਲ ਗਈ।
ਹਾਰ ਦੇ ਗਿਆ ਜ਼ਮਾਨਤ ਪੂਰੀ,
ਕੰਠੀ ਨੂੰ ਛੁਡਾ ਕੇ ਲੈ ਗਿਆ।
ਨਾਮ ਬਣ ਕੇ ਬੜਾ ਪਟਵਾਰੀ,
ਹਿੱਕ ਨਾਲ ਮਿਣਤੀ ਕਰੇ।
ਤੇਰਾ ਚੂੜਾ ਰਸਾਲਾ ਪੂਰਾ,
ਬਾਜੂ-ਬੰਦ ਵਿਗੜ ਗਏ।
ਪਰੀ-ਬੰਦ ਅੰਗਰੇਜ਼ੀ ਗੋਰੇ,
ਫੌਜ ਦੇ ਵਿਚਾਲੇ ਸਜਦੇ।
ਤੇਰੀ ਜੁਗਨੀ ਘੜੀ ਦਾ ਪੁਰਜਾ,
ਜ਼ੰਜ਼ੀਰੀ ਤਾਰ ਬੰਗਲੇ ਦੀ।
ਇਹ ਝਾਂਜਰਾਂ ਤਾਰ ਅੰਗਰੇਜ਼ੀ,
ਮਿੰਟਾਂ ‘ਚ ਦੇਣ ਖ਼ਬਰਾਂ।
ਤੇਰੇ ਘੋੜੇ ਦੇਣ ਪਏ ਮਰੋੜੇ,
ਬਈ ਆਸ਼ਕ ਲੋਕਾਂ ਨੂੰ।
ਬਾਂਕਾਂ ਤੇਰੀਆਂ ਮਾਰਦੀਆਂ ਹਾਕਾਂ,
ਖ਼ਰਚਾਂ ਨੂੰ ਬੰਦ ਕਰਦੇ।
ਜੈਨਾਂ, ਜੈਨਾਂ ਨਿੱਤ ਦੇ ਨਸ਼ਈ ਰਹਿਣਾ,
ਨੀ ਝੂਠੇ ਫੈਸ਼ਨਾਂ ਤੋਂ ਕੀ ਲੈਣਾ?

ਸ਼ੇਰ ਮੁਹੰਮਦ ਚੌਕ

ਮੈਨੂੰ ਇਹ ਪਿੰਡ ਛੱਡਿਆਂ ਪੈਂਤੀ ਸਾਲ ਹੋ ਗਏ ਸੀ। ਅੱਜ ਮੁੱਦਤਾਂ ਬਾਅਦ ਆਣ ਹੋਇਆ ਤੇ ਇਕ-ਇਕ ਗਲੀ ਨੂੰ ਪਲਕਾਂ ਨਾਲ ਚੁੰਮਦਾ, ਅੱਥਰੂ ਸੁੱਟਦਾ ਸਾਰੇ ਪਿੰਡ ਵਿਚ ਚੱਕਰ ਲਾਵਣੇ ਸ਼ੁਰੂ ਕਰ ਦਿੱਤੇ। ਪਿੰਡ ਦੀ ਕੱਲੀ-ਕੱਲੀ ਸ਼ੈਅ ਮੇਰੀਆਂ ਅੱਖਾਂ ਅੱਗੇ ਤਸਵੀਰ ਵਾਂਗੂ ਫਿਰ ਰਹੀ ਸੀ। ਪੈਂਤੀ ਸਾਲ ਦਾ ਵੇਲਾ ਮੂੰਹ ਨਾਲ ਆਖਣਾ ਏ। ਨਾ ਉਹ ਪਿੰਡ ਵਿਚ ਪਛਾਣ ਆਲੀਆਂ ਸ਼ਕਲਾਂ ਰਹੀਆਂ ਤੇ ਨਾ ਉਹ ਕੰਧਾਂ-ਕੌਲੇ ਰਹੇ, ਫਿਰ ਵੀ ਪਿੰਡ ਤਾਂ ਉਹ ਈ ਸੀ। ਮੈਂ ਟੁਰਦਾ-ਟੁਰਦਾ ਸ਼ੇਰ ਮੁਹੰਮਦ ਚੌਕ ਵਿਚ ਆ ਵੜਿਆ।...

ਮੈਂ ਨਾਸਤਿਕ ਕਿਉਂ ਹਾਂ?

ਸ਼ਹੀਦ ਭਗਤ ਸਿੰਘਨਵੀਂ ਸਮੱਸਿਆ ਹੋਰ ਖੜ੍ਹੀ ਹੋ ਗਈ ਹੈ। ਕੀ ਸਰਵ ਸ਼ਕਤੀਮਾਨ, ਸਰਵ ਵਿਆਪਕ ਤੇ ਸਰਵ ਹਿੱਤਕਾਰੀ ਰੱਬ ਦੀ ਹੋਂਦ ਵਿੱਚ ਮੇਰਾ ਅਵਿਸ਼ਵਾਸ ਮੇਰੇ ਅਹੰਕਾਰ ਕਰਕੇ ਹੈ? ਮੈਨੂੰ ਕਦੇ ਚਿੱਤ ਚੇਤਾ ਵੀ ਨਹੀਂ ਸੀ ਕਿ ਮੈਨੂੰ ਕਿਸੇ ਵੇਲੇ ਇਹੋ ਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਆਪਣੇ ਕੁੱਝ ਦੋਸਤਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਹੈ ਕਿ ਮੇਰੇ ਕੁਝ ਦੋਸਤਾਂ (ਜੇ ਦੋਸਤੀ ਦਾ ਇਹ ਦਾਅਵਾ ਗ਼ਲਤ ਨਾ ਹੋਵੇ) ਨੇ ਮੇਰੇ ਨਾਲ ਥੋੜ੍ਹੇ ਜਿਹੇ ਮੇਲ ਜੋਲ ਮਗਰੋਂ (ਭਾਈ ਰਣਧੀਰ ਸਿੰਘ ਵੱਲ...

ਪੰਜਾਬੀ ਵਿਆਕਰਣ ਦੇ ਬੁਨਿਆਦੀ ਨਿਯਮ

(ਡਾਕਟਰ ਸੋਢੀ ਰਾਮ ਸਾਬਕਾ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ)ਆਮ ਤੌਰ ’ਤੇ ਹਰ ਭਾਸ਼ਾ ਦੇ ਦੋ ਰੂਪ ਹੁੰਦੇ ਹਨ; ਇਕ ਬੋਲਚਾਲ ਦੀ ਮੌਖਿਕ ਭਾਸ਼ਾ ਅਤੇ ਦੂਸਰੀ ਲਿਖਤੀ ਭਾਸ਼ਾ। ਬੋਲਚਾਲ ਦੀ ਭਾਸ਼ਾ ਮਨੁੱਖ ਆਪਣੇ ਸਮਾਜਿਕ ਵਰਤਾਰੇ ਦੌਰਾਨ ਬਾਕੀ ਲੋਕਾਂ ਦੇ ਸੰਪਰਕ ਵਿੱਚ ਆਉਣ ਨਾਲ ਸਿੱਖਦਾ ਹੈ ਜਿਵੇਂ ਪਰਿਵਾਰ, ਮਾਪੇ, ਸੰਗੀ ਸਾਥੀ, ਸਮਾਜਿਕ ਅਦਾਰੇ ਆਦਿ। ਹਾਲਾਂਕਿ ਬੋਲਚਾਲ ਦੀ ਭਾਸ਼ਾ ਵਿਚ ਵੀ ਵਿਆਕਰਣ ਨਿਯਮਾਂ ਦਾ ਆਪਣਾ ਮਹੱਤਵਪੂਰਨ ਸਥਾਨ ਹੁੰਦਾ ਹੈ ਪਰ ਬੋਲਦੇ ਸਮੇਂ ਉਨ੍ਹਾਂ ਦਾ ਬਹੁਤਾ ਜ਼ਿਆਦਾ ਧਿਆਨ ਨਹੀਂ ਰੱਖਿਆ ਜਾਂਦਾ। ਮਿਸਾਲ ਦੇ ਤੌਰ...