12.2 C
Los Angeles
Wednesday, December 4, 2024

ਦੁੱਲਾ ਤੇ ਹੋਣੀ

ਕਿੱਸਾ ਦੁੱਲਾ ਭੱਟੀ ਤੇ ਉਸ ਦੀ ਭਾਵ ਜੁਗਤ (ਸਵ: ਗਿਆਨ ਚੰਦ) ‘ਚੋਂ ਧੰਨਵਾਦ ਸਹਿਤ

ਮੁੱਢ ਕਦੀਮ ਤੋਂ ਬੰਦਾ ਹੋਣੀ ਨਾਲ ਟੱਕਰ ਲੈਂਦਾ ਆ ਰਿਹਾ ਹੈ । ਬਲਵਾਨ ਹੋਣੀ ਸਾਹਮਣੇ ਬੰਦੇ ਦੀ ਬਿਸਾਤ “ਪਾਣੀ ਵਿੱਚ ਪਤਾਸੇ” ਵਰਗੀ ਹੈ। ਪਰ ਇਸ ਪਲ-ਛਿਣ ਦੀ ਖੇਡ ਨੂੰ ਕੋਈ ਜਣਾ ਕਿਵੇਂ ਗੁਜਾਰਦਾ ਹੈ ਇਸੇ ‘ਚ ਜੀਵਨ ਦੀ ਸ਼ਾਨ ਹੈ :

ਜਿਸ ਧੱਜ ਸੇ ਕੋਈ ਮਕਤਲ ਮੇਂ ਗਿਆ
ਵੋ ਸ਼ਾਨ ਸਲਾਮਤ ਰਹਿਤੀ ਹੈ…

ਜਿਸ ਘੜੀ ਦੁੱਲਾ “ਪਿੰਡੀਓਂ ਤੁਰ ਪਿਆ”, ਉਸਦੀ ਹੋਣੀ ਨਿਸ਼ਚਤ ਹੈ। ਉਸਨੇ ਪਿਉ-ਦਾਦੇ ਵਾਲਾ ਰਾਹ ਚੁਣ ਲਿਆ ਹੈ ਤਾਂ ਫਿਰ ਉਸ ਨਾਲ ਪਿਉ-ਦਾਦੇ ਵਾਲੀ ਹੀ “ਹੋਣੀ” ਹੈ। “ਹੋਣੀ” ਦਾ ਸਾਥ “ਉੱਚਾ ਤਖ਼ਤ ਲਹੌਰ” ਤੇ “ਦਿੱਲੀ ਦੇ ਕਿੰਗਰਿਆਂ” ਨਾਲ ਹੈ। ਦੁੱਲਾ ਏਸ “ਹੋਣੀ” ਨੂੰ ਹਰਾ ਨਹੀਂ ਸਕਦਾ। ਦੁੱਲੇ ਨੂੰ ਵੀ ਪਤਾ ਹੈ। ਅਕਬਰ, ਏਸ ਹੋਣੀ ਦੇ ਭੈਅ ਨਾਲ ਦੁੱਲੇ ਨੂੰ ਲਫਾਉਣਾ ਚਾਹੁੰਦਾ ਹੈ।
ਦੁੱਲੇ ਪਾਸ ਜਿੱਤਣ-ਹਾਰਨ ਦੀ ਚੋਣ ਹੀ ਨਹੀਂ। ਉਸਨੇ ਮੌਤ ਤੇ ਈਨ ਮੰਨਣ ‘ਚੋਂ ਚੋਣ ਕਰਨੀ ਹੈ। ਇਹ ਚੋਣ ਹਮੇਸ਼ਾ ਬੰਦੇ ਪਾਸ ਹੁੰਦੀ ਹੈ। ਦੁੱਲਾ “ਹੋਣੀ” ਦਾ ਸਾਹਮਣਾ, “ਕੰਡਿਆਂ ਦਾ ਟੋਕਰਾ” ਚੱਕਣ ਦੀ ਸ਼ਰਤ “ਸਿਰ ਦੀ ਬਾਜੀ” ਨਾਲ ਲਾ ਕੇ ਕਰਦਾ ਹੈ। ਦੁੱਲੇ ਨੇ ਹੋਣੀ ਦੀ ਵੰਗਾਰ ਕਬੂਲੀ ਹੈ। ਇਸੇ ‘ਚ ਦੁੱਲੇ ਦੀ ਸ਼ਾਨ ਹੈ। ਇਸੇ ਲਈ ਦੁੱਲਾ ਪੰਜਾਬੀਆਂ ਦਾ ਨਾਇਕ ਹੈ।

ਕਿਸ਼ਨ ਸਿੰਘ ਰਚਿਤ (ਸੰਨ 1897) ਦੁੱਲੇ ਦੀ ਵੀਰਗਾਥਾ ‘ਚੋਂ ਨਜ਼ਰ ਹੈ “ਦੁੱਲੇ ਦਾ ਹੋਣੀ ਨਾਲ ਵਾਰਤਾਲਾਪ”:

ਚੜ੍ਹਿਆ ਜਾਂ ਦੁੱਲਾ ਆਗੇ ਹੋਣੀ ਆਂਵਦੀ।
ਦੁੱਲਾ ਦੁੱਲਾ ਨਾਮ ਲੈ ਕੇ ਸੀ ਬੁਲਾਂਵਦੀ।
ਕੰਡਿਆਂ ਦਾ ਰਖਿਆ ਮੈਂ ਹੈ ਭਰਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਸੁਣ ਕੇ ਸੀ ਭਾਣਜਾ ਦੁੱਲੇ ਨੇ ਘੱਲਿਆ।
ਜੋਰ ਸੀ ਲਾਗਾਯਾ ਟੋਕਰਾ ਨਾ ਹੱਲਿਆ।
ਮੋੜਦੀ ਹੈ ਹੋਣੀ ਉਸ ਨੂੰ ਹਟਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਹੋਣੀ ਕਹੇ ਟੋਕਰਾ ਨਾ ਮੂਲ ਹੱਲਦਾ।
ਦੁੱਲਾ ਤਦੋਂ ਲੰਮੀਂ ਲੰਮੀਂ ਚਾਲ ਚੱਲਦਾ।
ਆਖਦੀ ਹੈ ਹੋਣੀ ਉਸਨੂੰ ਸੁਣਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਦੁੱਲਾ ਕਹੇ ਜੇ ਮੈਂ ਟੋਕਰਾ ਚੁਕਾਵਸਾਂ।
ਹੋਣੀ ਕਹੇ ਸਿਰ ਦੀ ਸ਼ਰਤ ਲਾਵਸਾਂ।
ਚੁਕੱਦਾ ਹੈ ਸਿਰ ਦੀ ਸ਼ਰਤ ਲਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਟੋਕਰਾ ਨਾ ਦੁੱਲੇ ਪਾਸੋਂ ਜਾਵੇ ਚੱਕਿਆ।
ਸਾਰਾ ਜੋਰ ਅਪਨਾ ਲਗਾਇ ਥੱਕਿਆ।
ਸਿਰ ਤੇਰਾ ਦੁੱਲਿਆ ਵੇ ਵੱਢਾਂ ਚਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਹੋਣੀ ਮੇਰਾ ਨਾਮ ਤੇਰਾ ਸਿਰ ਕੱਟਦੀ।
ਕੌਲ ਤੇ ਕਰਾਰ ਤੋਂ ਨਾ ਮੂਲ ਹੱਟਦੀ।
ਸਭ ਨੂੰ ਕਿਸ਼ਨ ਸਿੰਘਾ ਛੱਡਾਂ ਖਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਗੁਰੂ ਨਾਨਕ ਬੁੱਢੇ ਨਹੀਂ ਸਨ

ਘਰਾਂ ਵਿਚ ਬੁੱਢਿਆਂ ਦੀ ਵੁੱਕਤ ਨਹੀਂ ਹੁੰਦੀ। ਆਮ ਤੌਰ ਤੇ ਇਹ ਘਰਾਂ ਦੀਆਂ ਨੁੱਕਰਾਂ ਵਿਚ ਪਏ ਹੁੰਦੇ ਹਨ। ਵਡੇਰੀ ਉਮਰ ਕਾਰਨ ਉਹਨਾਂ ਦਾ ਸਤਿਕਾਰ ਤਾਂ ਹੋ ਸਕਦਾ ਹੈ ਪਰ ਉਹਨਾਂ ਦੀਆਂ ਗੱਲਾਂ ਨੂੰ ਸਮੇਂ ਦੇ ਹਾਣ ਦੀਆਂ ਨਹੀਂ ਸਮਝਿਆ ਜਾਂਦਾ। ਉਹਨਾਂ ਦੇ ਵਿਚਾਰਾਂ ਜਾਂ ਸਿਧਾਤਾਂ ਦੀ ਕੋਈ ਅਹਿਮੀਅਤ ਨਹੀਂ ਮੰਨੀ ਜਾਂਦੀ। ਉਹਨਾਂ ਦੀ ਅਸੀਸ ਅਤੇ ਆਸ਼ੀਰਵਾਦ ਤਾਂ ਸੁਹਾਵਣੇ ਲੱਗਦੇ ਹਨ, ਪਰ ਕਾਰ-ਵਿਹਾਰ ਵਿਚ ਉਹਨਾਂ ਦਾ ਦਖ਼ਲ ਚੁੱਭਦਾ ਹੈ। ਉਹਨਾਂ ਦਾ ਨਾਮ ਪਰਿਵਾਰ ਦੀ ਪਛਾਣ ਲਈ ਵਰਤਿਆ ਜਾਂਦਾ ਹੈ ਪਰ...

ਜੱਗਾ ਮਾਰਿਆ ਬੋਹੜ ਦੀ ਛਾਂਵੇਂ …

ਸਰਦੀਆਂ ਦੇ ਦਿਨ ਦੁਪਹਿਰ ਵੇਲੇ, ਅਸੀਂ ਸ਼ੇਖ਼ੂਪੁਰੇ ਤੋਂ ਲਾਹੌਰ ਜਾ ਰਹੇ ਸੀ। ਸਾਹਮਣੇ ਸ਼ੀਸ਼ੇ ਵਿਚੋਂ ਪੈਂਦੀ ਧੁੱਪ ਮੇਰੇ ਸਰੀਰ ਨੂੰ ਗਰਮਾ ਰਹੀ ਸੀ। ਧੁੱਪ ਦਾ ਨਿੱਘ ਕਦੇ ਕਦੇ ਮੈਨੂੰ ਅੱਖ ਝਮਕਣ ਲਈ ਮਜਬੂਰ ਕਰ ਦਿੰਦਾ। ਅਰਸ਼ਦ ਵਿਰਕ ਨੇ ਸਟੀਰੀਓ ਦਾ ਬਟਨ ਦਬਾਇਆ, ਮਨ-ਮੋਹਣੇ ਸੰਗੀਤ ਨੇ ਮੈਨੂੰ ਇਕ-ਦਮ ਚੁਕੰਨਾ ਕਰ ਦਿੱਤਾ, 'ਲਓ ਸਰਦਾਰ ਸਾਹਿਬ ਇਹ ਕੈਸਟ ਤੁਹਾਡੇ ਲਈ ਲਾਈ ਏ' ਅਰਸ਼ਦ ਵਿਰਕ ਨੇ ਕਿਹਾ। ਇਕ ਬੁਲੰਦ ਤੇ ਸੁਰੀਲੀ ਆਵਾਜ਼ ਵਿਚ ਪਹਿਲਾ ਟੱਪਾ ਸੁਣਿਆ:'ਜੱਗਾ ਜੰਮਿਆ, ਫਜ਼ਰ ਦੀ ਬਾਂਗੇ, ਲੋਂਢੇ ਵੇਲੇ ਖੇਡਦਾ...

ਵਾਰ ਜੈਮਲ ਫੱਤੇ ਦੀ

1ਮਤੇ ਹੋਏ ਦਰਬਾਰ ਵਿਚ, ਰਾਜਾ ਜੈਮਲ ਆਇਆਅਕਬਰ ਬਾਦਸ਼ਾਹ ਜਲਾਲੁਦੀਨ, ਹਜ਼ੂਰਿ ਬੁਲਾਇਆ'ਬੇਟੀ ਦੇ ਦੇ ਜੈਮਲਾ, ਤੈਨੂੰ ਬਾਦਸ਼ਾਹ ਫੁਰਮਾਇਆ'ਦਿਲ ਵਿਚ ਝੂਰੇ ਜੈਮਲਾ, ਪਾਪੀ ਨੇ ਪਾਪ ਕਮਾਇਆਸ਼ਾਇਰ ਬਾਤਾਂ ਜੋੜੀਆਂ, ਹੋਣੀ ਨੇ ਮੇਲ ਕਰਾਇਆ ।੧।2ਬੋਲੇ ਰਾਜਾ ਜੈਮਲਾ, 'ਸੁਣ ਅਕਬਰ ਗਾਜ਼ੀਚੀਣੇ ਦਾ ਧੱਗੜ ਨ ਪਕੇ, ਜੀਹਦਾ ਮੁੱਢ ਪਰਾਲੀਦਾਦਾ ਤੇਰਾ ਤਿਮਰਲੰਗ, ਜਿਨ ਬੱਕਰੀ ਚਾਰੀਦਾਦੀ ਤੇਰੀ ਨੂੰ ਜਾਣੀਏ, ਚੱਕੀ ਪੀਸਣਹਾਰੀਮਾਂ ਤੇਰੀ ਨੂੰ ਜਾਣੀਏ, ਹੂੰਝੇ ਭੇਡਾਂ ਦੀ ਵਾੜੀਚਾਚੇ ਤੇਰੀ ਨੂੰ ਜਾਣੀਏ, ਸਾਡੇ ਹਲਾਂ ਦਾ ਹਾਲੀਭੈਣ ਤੇਰੀ ਨੂੰ ਜਾਣੀਏ, ਟੁਕੜੇ ਮੰਗਣਣਹਾਰੀਕੱਲ ਤੇਰਾ ਬਣ ਗਿਆ ਆਗਰਾ, ਕੋਟ ਲਹੌਰ ਅਟਾਰੀਸਾਡਾ...