16.2 C
Los Angeles
Friday, April 18, 2025

ਦਰਦ ਪੰਜਾਬੀ ਬੋਲੀ ਦਾ

ਖੰਡ ਤੋਂ ਮਿੱਠੀ ਬੋਲੀ, ਪਿਆਰੇ ਵਤਨ ਪੰਜਾਬ ਦੀ ।
ਮੁੱਖ ‘ਚੋਂ ਲਪਟਾਂ ਮਾਰਨ, ਜੈਸੇ ਅਤਰ ਗੁਲਾਬ ਦੀ ।
ਹੋਰ ਸਤਾਉਣ ਜ਼ਬਾਨਾਂ, ਅੱਖੋਂ ਜਲ ਭਰ ਡੋਹਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਜਣਦਿਆਂ ਖਾਣੀਂ ਪਸ਼ਤੋ, ਵਸਦੀ ਦੇਸ ਪਠਾਣਾਂ ਦੇ ।
ਇਹ ਆ ਕੇ ਪਿੜ ਨ੍ਹਾਤੀ, ਸ਼ਾਸਤਰ ਵੇਦ ਪੁਰਾਣਾਂ ਦੇ ।
ਤੇ ਘਰ ਬਾਰਨ ਨਾਲੋਂ, ਕਦਰ ਵਧਾ ‘ਤਾ ਗੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਮੈਂ ਅੱਗੇ ਇਕ ਨੂੰ ਰੋਵਾਂ, ਉਠਦੀ ਦਿਲੋਂ ਕੁਹਾਰ ਸੀ ।
ਫਿਰ ਪਸ਼ਤੋ ਦੀ ਆਗੀ, ਹੋਰ ਹਮੈਤਣ ਫ਼ਾਰਸੀ ।
ਮੈਂ ਭਲੀਮਾਣਸ ਭੋਲੀ, ਚਲਦਾ ਹੁਕਮ ਜਰੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਫਿਰ ਨੁਕਸਾਨ ਉਠਾਇਆ, ਉਰਦੂ ਘਰ-ਜੰਮ ਵੈਰੀ ਤੋਂ ।
ਟੁੱਟ ਪੈਣੇ ਨੇ ਕੱਢ ‘ਤੀ, ਬਾਹੋਂ ਪਕੜ ਕਚਹਿਰੀ ‘ਚੋਂ ।
ਅਣ-ਪੁੱਜ ਕੀ ਕਰ ਸਕਦੀ ? ਜ਼ਹਿਰ ਬਥੇਰਾ ਘੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਤੇ ਇੰਗਲੈਂਡ ਘੁੰਡ ਲਾਹ, ਆ ਅੰਗਰੇਜ਼ੀ ਨਚਲੀ ਜ੍ਹੀ ।
ਰੰਗ ਗੋਰਾ, ਅੱਖ ਕਹਿਰੀ, ਸਖ਼ਤ ਬੁਲਾਰਾ, ਘਚਲੀ ਜ੍ਹੀ ।
ਹੱਥ ਲਗਿਆਂ ਪਤਾ ਲੱਗਿਆ, ਕਰੜ ਲਫੇੜਾ ਪੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਅਬ ਹਿੰਦੀ ਦੀ ਪੁਗਦੀ, ਬਾਤ ਮਜਾਜਣ ਸੌਂਕਣ ਦੀ ।
ਮੈਂ ਚੁੱਪ ਕੀਤੀ ਫਿਰਦੀ, ਇਸਦੀ ਆਦਤ ਭੌਂਕਣ ਦੀ ।
ਬੁਰੜ੍ਹੀ, ਪਏ ਦੰਦ ਨਿਕਲੇ, ਇਹ ਨਾ ਵਕਤ ਘੜੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਤਕੜੇ ਰਹੋ ਪੰਜਾਬੀਉ, ਕਿਹੜਾ ਛਡਦਾ ਨਿਵਿਆਂ ਤੋਂ ।
ਚਿਰ ਦੀ ਫੂਕੀ ਹੋਈ ਮਰੀ, ਉਠਾ ਲੀ ਸਿਵਿਆਂ ਤੋਂ ।
ਅੱਠ ਨੌਂ ਸੂਬੇ ਨਿਗਲ੍ਹੇ, ਢਿੱਡ ਨਾ ਭਰੇ ਭੜੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਸੋਂਹਦੇ ਮਰਦ ਮੁਕਾਮੀ, ਕੀ ਗੱਲ ਸਮਝਣ ਲੋਕਲ ਜੀ ।
ਮੇਰੇ ਨਾਲ ਮੋਗੇ ਪੜ੍ਹਿਆ, ਸੂਦ ਸਲ੍ਹੀਣਿਉਂ ਗੋਕਲ ਜੀ ।
‘ਬਾਬੂ’ ਰਣੀਉਂ ਇੰਦਰ ਤੇ ਸੰਤੋਖ ਡਰੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਗੁਰੂ ਨਾਨਕ ਸਾਂਝੇ ਕੁੱਲ ਦੇ ਐ

।।ਦੋਹਿਰਾ।।ਗੁਰੂ ਨਾਨਕ ਦੇ ਵਾਂਗ ਜੋ, ਭਜਨ ਕਰਨ ਭਜਨੀਕ ।ਸਿੱਖ ਸੇਵਕ ਉਸ ਮੰਜ਼ਿਲ ਤੇ, ਪਹੁੰਚ ਜਾਂਮਦੇ ਠੀਕ ।।।ਤਰਜ਼।।ਦੇਵਾਂ ਕਾਵਿ ਸੁਣਾ ਹੱਸ-ਹੱਸ ਮੈਂ, ਬੜਾ ਭਰ 'ਤਾ ਤਰਜ਼ ਵਿੱਚ ਰਸ ਮੈਂ,ਕਰਾਂ ਪਹਿਲੇ ਗੁਰਾਂ ਦਾ ਜੱਸ ਮੈਂ, ਮੇਰੀ ਜੀਭ ਕੀ ਸਿਫ਼ਤ ਕਰ ਸਕਦੀ ਐ ।ਕਲਮ ਲਿਖਦੀ ਰਹੀ, ਲਿਖ ਥਕਦੀ ਐ ।ਲਿਆ ਉੱਤਮ ਬੰਸ ਵਿਚ ਜਰਮ ਐਂ, ਹੁੰਦਾ ਪਿਤਾ ਦੇ ਦੁਆਰੇ ਧਰਮ ਐਂ,ਪਿੰਡਾ ਨਰਮ ਮਖ਼ਮਲੋਂ ਨਰਮ ਐਂ, ਚਿਹਰਾ ਵਾਂਗ ਗੁਲਾਬੀ ਫੁੱਲ ਦੇ ਐ ।ਗੁਰੂ ਨਾਨਕ ਸਾਂਝੇ ਕੁੱਲ ਦੇ ਐ ।ਗੱਲ ਰੱਬ ਦੇ ਬੰਦੇ ਦੀ...

ਮਿੱਠੇ ਬੋਲ

॥ਮੁਕੰਦ ਛੰਦ॥ਖੜ੍ਹੇ ਹੋ ਗਏ ਰੱਖ ਕੇ ਭਰੋਸਾ ਰੱਬ ਤੇ ।ਰੀਝ ਲਾ ਕੇ ਕਵਿਤਾ ਸੁਣਾਉਂਦੇ ਕਬਤੇ ।ਸ਼ੈਰੀ ਦੇ ਕਚਹਿਰੀ 'ਚ ਭੰਡਾਰ ਖੋਲ੍ਹੀ ਦੇ ।ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।ਨੱਥ ਘੜੇ ਸਿਉਨੇ ਤੇ, ਸੁਨਿਆਰਾ ਮੁੱਲ ਲੈ ।ਹਾਰ ਗੁੰਦੇ ਮਾਲਣ, ਬਗ਼ੀਚਿਉਂ ਫੁੱਲ ਲੈ ।ਬੁੱਲ੍ਹ, ਦੰਦ, ਜੀਭੋਂ, ਲਫ਼ਜ਼ ਪਰੋਲੀ ਦੇ ।ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।ਨਵੇਂ ਗੀਤ ਨਵੀਆਂ ਵਿਖਾਉਂਦੇ ਰੰਗਤਾਂ ।ਸੁਣ-ਸੁਣ ਹੁੰਦੀਆਂ ਨਿਹਾਲ ਸੰਗਤਾਂ ।ਦਿਲ ਖ਼ੁਸ਼ ਕਰਾਂਗੇ ਹਰੇਕ ਟੋਲੀ ਦੇ ।ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।ਏਸ਼ੀਆ 'ਚ ਏਹੋ ਜ੍ਹੀ ਜ਼ਬਾਨ...

ਵਤਨ ਦਿਆਂ ਤਾਂਘਾਂ

ਇਹ ਕਵਿਤਾ 21 ਤੋਂ 24 ਮਾਰਚ, 1965 ਨੂੰ ਹੋਏ ਬਾਬੂ ਰਜਬ ਅਲੀ ਦੇ ਇੱਕੋ ਵਾਰ ਦੇਸ਼ ਦੀ ਵੰਡ ਉਪਰੰਤ ਹਿੰਦੁਸਤਾਨ ਪਧਾਰਨ ਉੱਤੇ ਕੀਤੇ ਗਏ ਵਿਸ਼ਾਲ ਇਤਿਹਾਸਕ ਸੁਆਗਤੀ ਸਮਾਗਮ ਸਮੇਂ ਲਈ ਬਾਬੂ ਜੀ ਨੇ ਅਗਾਊਂ ਲਿਖ ਕੇ ਭੇਜੀ ਸੀਨੰਗ ਕੰਗਲਾ, ਹਰੀਜਨ ਹੋ, ਭਮੇਂ ਸਰਦਾਰ ਘਰੇ ਹੋ ਰੈਸ੍ਹੀ ।ਪਤਾ ਲਗਦਾ ਉਜੜ ਕੇ ਤੇ, ਨਹੀਂ ਚੀਜ਼ ਪਿਆਰੀ ਦੇਸ਼ ਦੇ ਜੈਸੀ ।ਬੰਨ੍ਹ ਟੁੱਟ ਗਿਆ ਸਬਰ ਦਾ ਜੀ, ਗ਼ਮਾਂ ਦੀ, ਨਹਿਰ ਚੜ੍ਹਦੀਆਂ ਕਾਂਗਾਂ ।ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।ਢੈ...