20.3 C
Los Angeles
Wednesday, January 22, 2025

ਭੂਗੋਲ ਦੇ ਕਬਿੱਤ

1

ਬੀਕਾਨੇਰ ਬੋਤੇ, ਮੱਝਾਂ ਚੰਗੀਆਂ ਬਹੌਲਪੁਰ,
ਸਿੰਧ ਦੀ ਮਦੀਨ, ਲੈਣੇ ਬਲਦ ਹਿਸਾਰ ‘ਚੋਂ ।
ਨਾਸਕ ਦੇ ਪਾਨ, ਬਾਂਸ ਥਿਆਉਣੇ ਨਾ ਬਰੇਲੀ ਜੈਸੇ,
ਮਥਰਾ ਦੇ ਪੇੜੇ, ਰਿਉੜੀ ਰੁਹਤਕ ਬਜ਼ਾਰ ‘ਚੋਂ ।
ਕੋਟੇ ਖੁਰਮਾਨੀ, ਹੈਨਾ ਸਰਦੇ ਪਿਸ਼ੌਰ ਜੈਸੇ,
ਹਿੰਗ ਚੰਗੀ ਲੱਭੇ ਜਾ ਕੇ ਕਾਬਲ ਕੰਧਾਰ ‘ਚੋਂ ।
ਸੋਮਨਾਥ ਮੋਤੀ, ਹੀਰੇ ਹੈਦਰਾ ਅਬਾਦ ਚੰਗੇ,
‘ਬਾਬੂ’ ਮੀਲ ਮੀਲ ਤੋਂ ਦਮ੍ਹਕ ਮਾਰੇ ਹਾਰ ‘ਚੋਂ ।

2

ਕੌਲੀਆਂ ਭਦੌੜ, ਨਾ ਕੜਾਹਾ ਭਾਈ ਰੂਪੇ ਜੈਸਾ,
ਘਾਂਗੇ ਦਾ ਪਲੰਘ ਹੈ, ਮਸ਼ਹੂਰ ਜੁੱਤੀ ਡੱਲੇ ਦੀ ।
ਕੜਮੀਂ ਤੰਬਾਟੋ, ਮਿੱਠੀ ਗਾਜਰ ਚੁਹਾਨ ਕਿਆਂ ਦੀ,
ਆ ਜੇ ਕਰਨਾਲ ਖਾ ਲੱਜ਼ਤ ਦਹੀਂ-ਭੱਲੇ ਦੀ ।
ਟੇਸ਼ਨ ਬਠਿੰਡਾ, ਤੇ ਸਰਾਂ ਨਾ ਨੂਰ-ਮਹਿਲ ਜੈਸੀ,
ਤਾਲ ਤਲਵੰਡੀ ਦਾ, ਸੁਹਾਵੇ ਢਾਬ ਮੱਲੇ ਦੀ ।
ਮੇਰਠ ਜਿਹਾ ਗੁੜ, ‘ਬਾਬੂ’ ਅੰਬ ਨਾ ਅੰਬਾਲੇ ਜੈਸੇ,
ਲਹਿਰੀਏ ਪਟਿਆਲੇ ਤੇ ਜ਼ਨਾਨੀ ਜੋਗੇ-ਰੱਲੇ ਦੀ ।

3

ਗੱਡੇ ਹੰਢਿਆਏ, ਸੀਰ ਵਾਲੀ ਦੀ ਗੰਡਾਸੀ ਚੰਗੀ,
ਸਾਰੰਗੀ ਸੰਘੇੜਿਆਂ ਦੀ, ਬਣਨ ਕੂੰਡੇ ਰਾਂਮਤੇ ।
ਗੰਢੇ ਇੰਦਗੜ੍ਹ ਦੇ, ਨਕੋਦਰ ਚਿਲਮ ਚੰਗੀ,
ਬੱਸ ਹੋ ਗਈ ਨਾਸ ਦੀ ਗਿੱਦੜ-ਬਹੇ ਗਾਮ ਤੇ ।
ਆਧਨੀਏਂ ਕਹੀ ਮੂਲਿਆਂ ਵਾਲੇ ਦੀ ਦਰਾਤੀ ਚੰਗੀ,
ਵਿੱਚੇ ਉੱਚੀ ਰੱਖਦੇ ਬਣਾਕੇ ਖਾਨਾ ਲਾਮ੍ਹ ਤੇ ।
‘ਰਜਬ ਅਲੀ’ ਜਿਹੜੇ ਗੋਲੇ ਵਾਲੇ ਦੇ ਫਿਰਾਏ ਬੋਤੇ,
ਹਰ ਮੇਲੇ ਜਾ ਕੇ ਲੱਗ ਜਾਮਦੇ ਇਨਾਮ ਤੇ ।

4

ਲੋਟ ਘੁਮਿਆਰੇ, ਨਿਉਲ ਰਾਮੇ ਕੇ ਬਣਨ ਚੰਗੇ,
ਲਾਪਰਾਂ ਦੀ ਮੱਕੀ, ਤੇ ਖਿਡੌਣੇ ਚੰਗੇ ਰੋਪੜ ਦੇ ।
ਪਉਏ ਭੈਣੀ ਸਾਹਿਬ, ਜੋੜੀ ਬਣੇਂ ਨਾ ਘੜੂੰਏਂ ਜੈਸੀ,
ਮੱਟ ਜੰਘੀਰਾਣੇ ਦੇ ਬਣਾ ਕੇ ਉਤੋਂ ਚੋਪੜ ਦੇ ।
ਕੋਟਲੇ ਦੀ ਮੇਥੀ, ਨਾ ਮਤੀਰਾ ਰਾਸੂਵਾਲ ਜੈਸਾ,
ਮਿੱਠਾ ਲੱਗੇ ਜਾਣੀਂ ਚੱਬ ਜਾਂ ਸਣ੍ਹੇ ਖਰੋਪੜ ਦੇ ।
‘ਰਜਬ ਅਲੀ’ ਸੇਲਾ ਭਾਈ ਕੋਟ ਦਾ ਮਸ਼ਹੂਰ ਬਾਹਲਾ,
ਸਾਰ ਪਾਰ ਲੰਘ ਜੇ ਵਿਚਾਲੇ ਠੋਕਿਆਂ ਖੋਪੜ ਦੇ ।

5

ਭੰਗ ਰਿਖੀਕੇਸ਼, ਚਾਹ ਨਾ ਮਿਲੇ ਡੇਹਰਾਦੂਨ ਜੈਸੀ,
ਭੂਰੀ ਖੇਮਕਰਨ ਦੀ, ਕਸੂਰ ਚੂੜਾ ਦੰਦ ਦਾ ।
ਸੰਗਤ ਪਿੱਪਲ, ਲੰਮੀ ਜੈਸੇ ਦਰਵਾਜ਼ੇ ਹੈ ਨਹੀਂ,
ਰੱਖਿਆ ਅਲਹਿਦਾ ਜਿਹਾ ਤਰੀਕਾ ਉੱਚੀ ਕੰਧ ਦਾ ।
ਸਫ਼ਾ ਜੰਗ ਭਾਈ ਬਖ਼ਤੌਰ ‘ਚ ਬਣਾਉਂਦੇ ਸੋਹਣੇ,
ਛਜਲੀ ਤੇ ਛੱਜ ਚੰਗਾ ਹੁੰਦਾ ਜੋਗਾ ਨੰਦ ਦਾ ।
ਤਿਉਂ ਜਣਿਆਂ ਦੇ ਛੰਦ ਹਾਸ-ਰਸ ਦਾ ਨਮੂਨਾ ਇੱਕੋ,
‘ਬਾਊ ਜੀ’, ਤੇ ‘ਮਾਘੀ ਸਿਉਂ’, ਮਰਾਝ ਵਾਲੇ ‘ਚੰਦ’ ਦਾ ।

6

ਦੱਖਣ ਦਾ ਹੀਰਾ ਚੰਗਾ, ਕਾਬਲੀ ਮਮੀਰਾ ਚੰਗਾ,
ਥਲੀ ਦਾ ਮਤੀਰਾ ਚੰਗਾ, ਕਮਾਦ ਚੰਗੇ ਪੁਆਧ ਦੇ ।
ਬਲ੍ਹਦ ਨਗੌਰੀ ਤੇ ਅੰਬਰਸਰ ਜੌਹਰੀ ਚੰਗੇ,
ਲੁੰਗੀਆਂ ਪਿਸ਼ੌਰੀ, ਚੌਲ ਚੰਗੇ ਫ਼ਤਿਆਬਾਦ ਦੇ ।
ਆਗਰੇ ਦੇ ਰੋਜ਼ੇ ਚੰਗੇ, ਸ਼ਿਮਲੇ ਦੇ ਨਿਉਜ਼ੇ ਚੰਗੇ,
ਗੰਗਾ ਦੇ ਨਗੋਜੇ ਚੰਗੇ, ਵਧ ਕੇ ਖ਼ਰਾਦ ਦੇ ।
ਸਾਦਕੀ ਦੇ ਦਾਨੇ ਚੰਗੇ, ਰੋਹਤਕ ਮਖਾਣੇ ਚੰਗੇ,
ਸਰਸੇ ਪਲਾਣੇ ਚੰਗੇ, ‘ਰਜਬ ਅਲੀ’ ਆਦਿ ਦੇ ।

7

ਰੋਪੜ ਦੇ ਤਾਲੇ ਚੰਗੇ, ਪਟਿਆਲੇ ਨਾਲੇ ਚੰਗੇ,
ਦਰੀਆਂ ਅੰਬਾਲੇ ਤੇ ਪਿਆਲੇ ਗੁਜਰਾਤ ਦੇ ।
ਮੇਰਠ ਦਾ ਗੁੜ, ਗੰਨੇ ਚੰਗੇ ਉੜ ਮੁੜ,
ਜੀ ਜਗਾਧਰੀ ਦੇ ਪੁੜ, ਚੰਗੇ ਲਗਦੇ ਪਰਾਤ ਦੇ ।
ਦਿੱਲੀ ਦੇ ਹਕੀਮ, ਕਲਕੱਤੇ ਦੇ ਮੁਨੀਮ ਚੰਗੇ,
ਬੀਕਾਨੇਰੀ ਅਫ਼ੀਮ ਵਿਸਕੀ ਨੂੰ ਕਰ ਮਾਤ ਦੇ ।
ਪੈਰਸ ਮੱਹਲ ਤੇ ਲਾਹੌਰ ਵਿੱਚ ਮੱਲ ਚੰਗੇ,
‘ਰਜਬ ਅਲੀ’ ਫਲ, ਕਸ਼ਮੀਰ ਭਾਂਤ-ਭਾਂਤ ਦੇ ।

8

ਲੁਧਿਆਣੇ ਜ਼ੀਨ ਚੰਗੀ, ਦੁਆਬੇ ਦੀ ਜ਼ਮੀਨ ਚੰਗੀ,
ਸਿੰਧ ਦੀ ਮਦੀਨ ਜੀ ਰੁਹਾਲ ਚਾਲ ਤੁਰਦੀ ।
ਹਾਕਮ ਅੰਗਰੇਜ਼, ਤਬਰੇਜ਼ ਦੇ ਦੁਸ਼ਾਲੇ ਚੰਗੇ,
ਦਿੰਦੇ ਦੂਰ ਭੇਜ ਮੇਜ਼ ਕਰਤਾਰਪੁਰ ਦੀ ।
ਕੋਇਟੇ ਦੇ ਬਦਾਮ ਤੇ ਕਸੂਰ ਦੇ ਲਗਾਮ ਚੰਗੇ,
ਕਾਨ੍ਹਪੁਰ ਆਮ, ਬਿਲਟੀ ਮੰਗਾ ਲਉ ਧੁਰ ਦੀ ।
‘ਬਾਊ’ ਵਾਰਤਾ ਕਤੇਬੀ, ਚੀਨ ਦੇਸ਼ ਦੀ ਰਕੇਬੀ,
ਤੇ ਬਠਿੰਡੇ ਦੀ ਜਲੇਬੀ, ਜਾਵੇ ਸ਼ਹਿਤ ਵਾਂਗੂੰ ਖੁਰਦੀ ।

ਮੇਲਿਆਂ ਦੇ ਕਬਿੱਤ

1ਬੁੜ੍ਹੀਆਂ ਦਾ ਮੇਲਾ ਘਰ ਹੋਂਵਦਾ ਮਰਗ ਵਾਲੇ,ਜੂਏ 'ਚ ਜੁਆਰੀਏ, ਮੰਡੀ 'ਚ ਮੇਲਾ ਲਾਲਿਆਂ ਦਾ ।ਫੁੱਲ ਦੇ ਉਦਾਲੇ ਮੇਲਾ ਹੋ ਜੇ ਭੌਰਾਂ ਗੂੰਜਦਿਆਂ ਦਾ,'ਫ਼ੀਮ ਦੇ ਠੇਕੇ ਤੇ ਮੇਲਾ ਹੋ ਜੇ 'ਫ਼ੀਮ ਵਾਲਿਆਂ ਦਾ ।ਭਾਰੀ ਜ਼ਿਆਫ਼ਤਾਂ 'ਚ ਮੇਲਾ ਹੋ ਜੇ ਭਾਰੀ ਹਾਕਮਾਂ ਦਾ,ਜੇਲ੍ਹ ਖ਼ਾਨੇ ਵਿੱਚ ਹੋ ਜੇ ਮੇਲਾ ਚੋਰਾਂ ਕਾਲਿਆਂ ਦਾ ।ਮੇਲੇ ਉੱਤੇ ਜਾ ਕੇ ਮੇਲਾ ਹੋ ਜੇ ਬਹੁਤ ਮੇਲੀਆਂ ਦਾ,'ਰਜਬ ਅਲੀ' ਸਹੁਰੇ ਜਾ ਕੇ ਮੇਲਾ ਹੋ ਜੇ ਸਾਲਿਆਂ ਦਾ ।2ਸੰਤਾਂ ਦਾ ਮੇਲਾ ਹੋ ਜੇ ਕੁੰਭ ਦੇ ਨਹਾਉਣ ਜਾ ਕੇ,ਕੁੜੀਆਂ ਦਾ...

ਮਿੱਠੇ ਬੋਲ

॥ਮੁਕੰਦ ਛੰਦ॥ਖੜ੍ਹੇ ਹੋ ਗਏ ਰੱਖ ਕੇ ਭਰੋਸਾ ਰੱਬ ਤੇ ।ਰੀਝ ਲਾ ਕੇ ਕਵਿਤਾ ਸੁਣਾਉਂਦੇ ਕਬਤੇ ।ਸ਼ੈਰੀ ਦੇ ਕਚਹਿਰੀ 'ਚ ਭੰਡਾਰ ਖੋਲ੍ਹੀ ਦੇ ।ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।ਨੱਥ ਘੜੇ ਸਿਉਨੇ ਤੇ, ਸੁਨਿਆਰਾ ਮੁੱਲ ਲੈ ।ਹਾਰ ਗੁੰਦੇ ਮਾਲਣ, ਬਗ਼ੀਚਿਉਂ ਫੁੱਲ ਲੈ ।ਬੁੱਲ੍ਹ, ਦੰਦ, ਜੀਭੋਂ, ਲਫ਼ਜ਼ ਪਰੋਲੀ ਦੇ ।ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।ਨਵੇਂ ਗੀਤ ਨਵੀਆਂ ਵਿਖਾਉਂਦੇ ਰੰਗਤਾਂ ।ਸੁਣ-ਸੁਣ ਹੁੰਦੀਆਂ ਨਿਹਾਲ ਸੰਗਤਾਂ ।ਦਿਲ ਖ਼ੁਸ਼ ਕਰਾਂਗੇ ਹਰੇਕ ਟੋਲੀ ਦੇ ।ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।ਏਸ਼ੀਆ 'ਚ ਏਹੋ ਜ੍ਹੀ ਜ਼ਬਾਨ...

ਗੁਰੂ ਨਾਨਕ ਸਾਂਝੇ ਕੁੱਲ ਦੇ ਐ

।।ਦੋਹਿਰਾ।।ਗੁਰੂ ਨਾਨਕ ਦੇ ਵਾਂਗ ਜੋ, ਭਜਨ ਕਰਨ ਭਜਨੀਕ ।ਸਿੱਖ ਸੇਵਕ ਉਸ ਮੰਜ਼ਿਲ ਤੇ, ਪਹੁੰਚ ਜਾਂਮਦੇ ਠੀਕ ।।।ਤਰਜ਼।।ਦੇਵਾਂ ਕਾਵਿ ਸੁਣਾ ਹੱਸ-ਹੱਸ ਮੈਂ, ਬੜਾ ਭਰ 'ਤਾ ਤਰਜ਼ ਵਿੱਚ ਰਸ ਮੈਂ,ਕਰਾਂ ਪਹਿਲੇ ਗੁਰਾਂ ਦਾ ਜੱਸ ਮੈਂ, ਮੇਰੀ ਜੀਭ ਕੀ ਸਿਫ਼ਤ ਕਰ ਸਕਦੀ ਐ ।ਕਲਮ ਲਿਖਦੀ ਰਹੀ, ਲਿਖ ਥਕਦੀ ਐ ।ਲਿਆ ਉੱਤਮ ਬੰਸ ਵਿਚ ਜਰਮ ਐਂ, ਹੁੰਦਾ ਪਿਤਾ ਦੇ ਦੁਆਰੇ ਧਰਮ ਐਂ,ਪਿੰਡਾ ਨਰਮ ਮਖ਼ਮਲੋਂ ਨਰਮ ਐਂ, ਚਿਹਰਾ ਵਾਂਗ ਗੁਲਾਬੀ ਫੁੱਲ ਦੇ ਐ ।ਗੁਰੂ ਨਾਨਕ ਸਾਂਝੇ ਕੁੱਲ ਦੇ ਐ ।ਗੱਲ ਰੱਬ ਦੇ ਬੰਦੇ ਦੀ...