17.1 C
Los Angeles
Saturday, February 8, 2025

ਗਣਨਾਂ ਦੇ ਬੈਂਤ

ਤਿੰਨ ਦਾ ਬੈਂਤ

ਇੱਕ ਤੋਪ, ਪਸਤੌਲ, ਬੰਦੂਕ ਤੀਜੀ,
ਦੱਬੋ ਲਿਬਲਿਬੀ ਕਰਨਗੇ ਫ਼ੈਰ ਤਿੰਨੇਂ ।
ਹੰਸ, ਫ਼ੀਲ, ਮੁਕਲਾਵੇ ਜੋ ਨਾਰ ਆਈ,
ਮੜਕ ਨਾਲ ਉਠਾਂਵਦੇ ਪੈਰ ਤਿੰਨੇਂ ।
ਅਗਨ-ਬੋਟ, ਤੇ ਸ਼ੇਰ, ਸੰਸਾਰ ਤੀਜਾ,
ਸਿੱਧੇ ਜਾਣ ਦਰਿਆ ‘ਚੋਂ ਤੈਰ ਤਿੰਨੇਂ ।
ਝੂਠ ਬੋਲਦੇ, ਬੋਲਦੇ ਸੱਚ ਥੋੜ੍ਹਾ,
ਠੇਕੇਦਾਰ, ਵਕੀਲ ਤੇ ਸ਼ਾਇਰ ਤਿੰਨੇਂ ।
ਇੱਕ ਸਰਪ ਤੇ ਹੋਰ ਬੰਡਿਆਲ, ਠੂੰਹਾਂ,
ਰਹਿਣ ਹਰ ਘੜੀ ਘੋਲਦੇ ਜ਼ਹਿਰ ਤਿੰਨੇਂ ।
ਛਾਲ ਮਾਰ ਦੀਵਾਰ ਨੂੰ ਟੱਪ ਜਾਂਦੇ,
ਨ੍ਹਾਰ, ਚੋਰਟਾ, ਲੱਲਕਰੀ ਟੈਰ ਤਿੰਨੇਂ ।
ਜੂਏਬਾਜ਼ ਤੇ ਟਮਟਮਾਂ ਵਾਹੁਣ ਵਾਲਾ,
ਅਤੇ ਵੇਸਵਾ ਸ਼ਰਮ ਬਗ਼ੈਰ ਤਿੰਨੇ ।
ਨਾਚਾ, ਨਕਲੀਆ ਔਰ ਗਾਮੰਤਰੀ ਵੀ,
ਜਿੱਥੇ ਖੜਨ ਲਗਾਂਵਦੇ ਲਹਿਰ ਤਿੰਨੇਂ ।
ਨਵਾਂ ਆਸ਼ਕੀ, ਤੇ ਗਧਾ, ਗਾਹ ਵਾਲਾ,
ਠੀਕ ਭਾਲਦੇ ਸਿਖਰ ਦੁਪਹਿਰ ਤਿੰਨੇਂ ।
ਸ਼ਾਹੂਕਾਰ, ਹਕੀਮ, ਕਲਰਕ ਤੀਜਾ,
ਵੇਲੇ ਸ਼ਾਮ ਦੇ ਕਰਨਗੇ ਸੈਰ ਤਿੰਨੇਂ ।
ਊਠ, ਸਾਹਨ ਤੇ ਅਉਰ ਪਠਾਨ ਤੀਜਾ,
ਦਿਲੋਂ ਨਹੀਂ ਗੰਵਾਂਵਦੇ ਵੈਰ ਤਿੰਨੇਂ ।
‘ਰਜਬ ਅਲੀ’ ਗ਼ੁਲਾਮ ਤੇ ਜੱਟ, ਚੂਹੜਾ,
ਰੱਜੇ ਨਹੀਂ ਗੁਜ਼ਾਰਦੇ ਖ਼ੈਰ ਤਿੰਨੇਂ ।

ਚਾਰ ਦਾ ਬੈਂਤ

ਸਾਇਆ ਸੰਘਣੀ ਸਰਦ ਜ਼ਰੂਰ ਦਿੰਦੇ,
ਪਿੱਪਲ, ਨਿਮ, ਸ਼ਰੀਂਹ ਤੇ ਬੋਹੜ ਚਾਰੇ ।
ਦੁੱਖ ਦੇਣ ਨ ਚੱਲੀਏ ਪੈਰ ਨੰਗੇ,
ਕੰਡਾ, ਕੰਚ, ਅਰ ਠੀਕਰੀ, ਰੋੜ ਚਾਰੇ ।
ਪਿੱਛੇ ਲੱਗੀਆਂ ਲਹਿਣ ਬੀਮਾਰੀਆਂ ਨਾ,
ਦੱਦ, ਖੰਘ, ਅਧਰੰਗ ਤੇ ਕੋਹੜ ਚਾਰੇ ।
ਵੱਸ ਭੂਤ, ਸਪੂਤ, ਸਰਵੈਂਟ, ਚੇਲਾ,
ਨਹੀਂ ਕਰਨ ਜ਼ਬਾਨ ਸੇ ਮੋੜ ਚਾਰੇ ।
ਦਾਤਾ, ਭੰਡ, ਗੰਢ-ਕੱਟ, ਜੁਆਰੀਆ ਵੀ,
ਧਨ ਦਿਨ ਮੇਂ ਦੇਣ ਨਖੋੜ ਚਾਰੇ ।
ਜਤੀ, ਸਖ਼ੀ, ਅਵਤਾਰ ਤੇ ਹੋਰ ਸੂਰਾ,
ਠੀਕ ਰੱਖਦੇ ਧਰਮ ਦੀ ਲੋੜ ਚਾਰੇ ।
ਦਿਲ, ਦੁੱਧ ਤੇ ਕੰਚ ਸਮੇਤ ਪੱਥਰ,
ਫਟੇ ਜੁੜਨ ਨ ਫੇਰ ਲਗ ਜੋੜ ਚਾਰੇ ।
ਸੱਸੂ, ਹਰਨ, ਜੈਕਾਲ ਸਮੇਤ ਲੂੰਬੜ,
ਕੁੱਤਾ ਦੇਖਕੇ ਜਾਣ ਸਿਰ ਤੋੜ ਚਾਰੇ ।
ਠਾਣੇਦਾਰ, ਮੁਟਿਆਰ, ਚਕੋਰ, ਹਾਥੀ,
ਜਦੋਂ ਤੁਰਨਗੇ ਕਰਨ ਮਰੋੜ ਚਾਰੇ ।
ਇੱਕ ਵੇਲਣਾ, ਜੋਕ ਤੇ ਭੌਰ, ਮੱਖੀ,
ਭਰੇ ਰਸਾਂ ਨੂੰ ਲੈਣ ਨਿਚੋੜ ਚਾਰੇ ।
ਦੂਤੀ, ਚੁਗ਼ਲ, ਅੰਗਰੇਜ਼, ਬਦਕਾਰ ਤੀਵੀਂ,
ਦੇਣ ਯਾਰ ਸੇ ਯਾਰ ਵਿਛੋੜ ਚਾਰੇ ।
‘ਰਜਬ ਅਲੀ’ ਕਬਿੱਤ ਤੇ ਬੈਂਤ ਦੋਹਰਾ,
ਲਵਾਂ ਛੰਦ ਮੁਕੰਦ ਮੈਂ ਜੋੜ ਚਾਰੇ ।

ਪੰਜ ਦਾ ਬੈਂਤ

ਗਊ, ਛੱਤਰੀ, ਕੰਨਿਆਂ, ਮੱਲ, ਸਾਧੂ,
ਕਲੂ ਕਾਲ ਮੇਂ ਛੋੜ ਗਏ ਸੱਤ ਪੰਜੇ ।
ਥਿੰਦਾ, ਦੁੱਧ, ਬਦਾਮ, ਤੇ ਮਾਸ ਆਂਡੇ,
ਆਹਾ ਥੋਕ ਵਧਾਂਵਦੇ ਰੱਤ ਪੰਜੇ ।
ਠੱਗੀ, ਚੋਰੀਆਂ, ਚੁਗ਼ਲੀਆਂ, ਝੂਠ, ਜੂਆ,
ਡੋਬ ਦੇਣ ਇਨਸਾਨ ਨੂੰ ਧੱਤ ਪੰਜੇ ।
ਪੁੰਨ ਜਾਪ ਤੇ, ਸ਼ਰਮ ਤੇ ਸੱਚ, ਸੇਵਾ,
ਚੰਗੇ ਭਾਗ ਤਾਂ ਮਾਰ ਲੈ ਬੱਤ ਪੰਜੇ ।
ਰੂਈ, ਰੇਸ਼ਮ, ਉੰਨ, ਤੇ ਸਣ, ਕਿਉੜਾ,
ਨਾਰਾਂ ਸਿਆਣੀਆਂ ਲੈਂਦੀਆਂ ਕੱਤ ਪੰਜੇ ।

ਛੇ ਦਾ ਬੈਂਤ

ਪਹਿਰੇਦਾਰ, ਰਾਖਾ, ਬਿੰਡਾ, ਬਾਲ, ਕੁੱਤਾ,
ਅਤੇ ਕਾਗਲਾ ਪਾਉਣਗੇ ਡੰਡ ਛੀਏ ।
ਵਾਲਦੈਨ, ਹਕੀਮ ਤੇ ਨਾਰ, ਨੌਕਰ,
ਮਿੱਤਰ, ਪੀਰ ਦੁੱਖ ਲੈਣਗੇ ਵੰਡ ਛੀਏ ।
ਸ਼ੇਰ, ਸੂਰਮਾ, ਨਾਗ, ਸੰਸਾਰ, ਬਿੱਛੂ,
ਬਾਜ਼ ਹਰਖ ਕੇ ਕਰਨ ਨਾ ਕੰਡ ਛੀਏ ।
ਉਹ ਤਾਂ ਮੌਤ ਦਾ ਖ਼ੌਫ਼ ਨਾ ਕਰਨ ਕੋਈ,
ਸਗੋਂ ਵੱਧ ਫੈਲਾਂਵਦੇ ਝੰਡ ਛੀਏ ।
ਕੀੜੇ, ਆਹਣ, ਕੁਆਰੀ, ਕੂੰਜ, ਮ੍ਰਿਗ, ਬੇੜਾ,
ਧੋਖਾ ਖਾਣ ਜੇ ਛੋਡਗੇ ਮੰਡ ਛੀਏ ।
ਬਾਹਮਣ, ਬਾਣੀਏਂ, ਜੈਨ, ਰਜਪੂਤ, ਸੱਯਦ,
ਜ਼ਿਆਦਾ ਭਾਵੜੇ ਭੋਗਦੇ ਰੰਡ ਛੀਏ ।
ਛੇੜੂ, ਛੜਾ, ਪਾਹੜਾ, ਨਾਈ ਡੂੰਮ, ਪਾਠੀ,
ਜ਼ਿਆਦਾ ਖਾਣ ਜਹਾਨ ਤੇ ਖੰਡ ਛੀਏ ।
ਠਾਣਾ ਸਿੰਘ, ਫਤਿਹ, ਭਗਤ ਰਾਮ, ਸਾਈਂ,
ਜਾਨਾਂ, ਮੱਘਰ ਨ ਕਰਨ ਘੁਮੰਡ ਛੀਏ ।

ਆਵੇ ਵਤਨ ਪਿਆਰਾ ਚੇਤੇ

ਬਾਬੂ ਰਜਬ ਅਲੀ ਦੀ ਸਵੈ-ਜੀਵਨੀ ਦੀ ਕਵਿਤਾ//ਤਰਜ਼ ਅਮੋਲਕ//ਮੰਨ ਲਈ ਜੋ ਕਰਦਾ ਰੱਬ ਪਾਕਿ ਐ ।ਆਉਂਦੀ ਯਾਦ ਵਤਨ ਦੀ ਖ਼ਾਕ ਐ ।ਟੁੱਟ ਫੁੱਟ ਟੁਕੜੇ ਬਣ ਗਏ ਦਿਲ ਦੇ ।ਹਾਏ ! ਮੈਂ ਭੁੱਜ ਗਿਆ ਵਾਂਗੂੰ ਖਿੱਲ ਦੇ ।ਭੜਥਾ ਬਣ ਗਈ ਦੇਹੀ ਐ ।ਵਿਛੜੇ ਯਾਰ ਪਿਆਰੇ, ਬਣੀ ਮੁਸੀਬਤ ਕੇਹੀ ਐ ?ਜਾਂਦੇ ਲੋਕ ਨਗਰ ਦੇ ਰਸ ਬੂ ।ਪਿੰਡ ਦੀ ਪਾਉਣ ਫੁੱਲਾਂ ਦੀ ਖ਼ਸ਼ਬੂ ।ਹੋ ਗਿਆ ਜਿਗਰ ਫਾੜੀਉਂ-ਫਾੜੀ ।ਵੱਢਦੀ ਚੱਕ ਚਿੰਤਾ ਬਘਿਆੜੀ,ਹੱਡੀਆਂ ਸਿੱਟੀਆਂ ਚੱਬ ਤਾਂ ਜੀ ।ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ...

ਹਿੰਦੂ-ਸਿੱਖ

ਦੋਹਿਰਾ॥ਹਿੰਦੂ-ਸਿੱਖ ਫੁੱਲ ਦੋ ਲੱਗੇ, ਵੱਧ ਭਾਰਤ ਦੀ ਵੇਲ ।ਇਕ ਜੜ੍ਹ ਤੇ ਦੋ ਟਹਿਣੀਆਂ, ਕਿਉਂ ਨ ਰਖਦੇ ਮੇਲ ?॥ਡੂਢਾ ਛੰਦ॥ਹਿੰਦੂ ਸਿੱਖਾਂ ਪਾ ਬਹਾਦਰੀ ਬਹਾਦਰਾਂ, ਜੀ ਅਜ਼ਾਦੀ ਲੈ ਲੀ ਐ ।ਨਾਮ ਜਪ ਰੰਗੀਆਂ ਸਫ਼ੈਦ ਚਾਦਰਾਂ, ਰਹਿਣ 'ਤੀ ਨਾ ਮੈਲੀ ਐ ।ਕਰਕੇ ਧਰਮ ਬਰਿਆਈਆਂ ਠੱਲ੍ਹਦੇ, ਹੈ ਖ਼ਿਆਲ ਦਾਨ ਮੇਂ ।ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।ਲਾਹਤੇ ਗਲੋਂ ਤਾਉਕ ਗੋਰਿਆਂ ਦੀ ਗ਼ੁਲਾਮੀ ਦੇ, ਭੇਟ ਦੇ ਕੇ ਪੁੱਤ ਕੀ ।ਆਬਰੂ ਰੱਖਣ ਰਜਵਾੜੇ ਲਾਹਮੀ ਦੇ, ਤੇ ਕਰਨ ਹੁੱਤ ਕੀ ?ਕਿਹਰ ਦੋ ਸੱਜਣ...

ਛੰਦ: ਮਾਂ ਦੇ ਮਖਣੀ ਖਾਣਿਉਂ

॥ਦੋਹਿਰਾ॥ਅੱਠ ਘੰਟੇ ਕੁੱਲ ਕੰਮ ਕਰੋ, ਕਰਦੇ ਜਿਉਂ ਮਜ਼ਦੂਰ ।ਕੰਮ ਕਰ ਦੂਜੇ ਕੰਟਰੀ, ਹੋ ਗਏ ਮਸ਼ੂਰ ।(ਬਹੱਤਰ ਕਲਾ ਛੰਦ)ਸਉਂ ਗਏ ਤਾਣ ਚਾਦਰੇ ਵੇ,ਸੰਤ ਜਗਮੇਲ, ਮੱਖਣ ਗੁਰਮੇਲ,ਗਰਮ ਕੱਪ ਚਾਹ ਪੀ, ਉੱਠੋ ਮਾਰ ਥਾਪੀ,ਕਰੋ ਹਰਨਾੜੀ, ਪਰਾਣੀ ਫੜਕੇ ।ਟੈਮ ਚਾਰ ਵਜੇ ਦਾ ਵੇ,ਲਵੋ ਨਾਂ ਰੱਬ ਦਾ, ਭਲਾ ਹੋ ਸਭ ਦਾ,ਬੜਾ ਕੰਮ ਨਿੱਬੜੇ, ਪਹਿਰ ਦੇ ਤੜਕੇ ।ਅੱਖ ਪੱਟ ਕੇ ਵੇਖ ਲਉ ਵੇ, ਚੜ੍ਹ ਗਿਆ ਤਾਰਾ,ਕੱਤੇ ਕੰਮ ਭਾਰਾ, ਉੱਠੋ ਹਲ ਜੋੜੋ, ਖੇਤ ਵੱਲ ਮੋੜੋ,ਮਹਿਲ 'ਚੋਂ ਨਿਕਲ, ਅੰਗਣ ਵਿੱਚ ਖੜ੍ਹ ਗਈ ।ਮਾਂ ਦੇ ਮਖਣੀ ਖਾਣਿਉਂ ਵੇ,ਸੂਰਮਿਉਂ...