ਅਪਾਹਿਜ
ਕੁਲਵਿੰਦਰ ਸਿੱਧੂ ਕਾਮੇ ਕਾ
ਅੰਗੋਂ ਅਪਾਹਿਜ ਹੀ
ਅਪਾਹਿਜ ਨਹੀਂ ਹੁੰਦਾ
ਸੋਚੋਂ ਅਪਾਹਿਜ ਵੀ
ਅਪਾਹਿਜ ਹੀ ਹੁੰਦੈ
ਅੱਖੋਂ ਅੰਨ੍ਹਾਂ ਹੀ
ਅੰਨ੍ਹਾਂ ਨਹੀਂ ਹੁੰਦਾ
ਅਕਲੋਂ ਅੰਨ੍ਹਾਂ ਵੀ
ਅੰਨ੍ਹਾਂ ਹੀ ਹੁੰਦੈ
ਸਰੀਰੋਂ ਮਰਿਆ ਹੀ
ਮਰਿਆ ਨਹੀਂ ਹੁੰਦਾ
ਜਮੀਰੋਂ ਮਰਿਆ ਵੀ
ਮਰਿਆ ਹੀ ਹੁੰਦੈ
ਉੱਪਰੋਂ ਡਿੱਗਿਆ ਹੀ
ਡਿੱਗਿਆ ਨਹੀਂ ਹੁੰਦਾ
ਨਜਰੋਂ ਡਿੱਗਿਆ ਵੀ
ਡਿੱਗਿਆ ਹੀ ਹੁੰਦੈ
ਢਿੱਡੋਂ ਭੁੱਖਾ ਹੀ
ਭੁੱਖਾ ਨਹੀ ਹੁੰਦਾ
ਨੀਤੋਂ ਭੁੱਖਾ ਵੀ
ਭੁੱਖਾ ਹੀ ਹੁੰਦੈ
ਮੈਦਾਨੋਂ ਹਾਰਿਆ ਹੀ
ਹਾਰਿਆ ਨਹੀਂ ਹੁੰਦਾ
ਜੁਬਾਨੋਂ ਹਾਰਿਆ ਵੀ
ਹਾਰਿਆ ਹੀ ਹੁੰਦੈ
ਮੁਲਖ ਦਾ ਰਾਜਾ ਹੀ
ਰਾਜਾ ਨਹੀਂ ਹੁੰਦਾ
ਦਿਲ ਦਾ ਰਾਜਾ ਵੀ
ਰਾਜਾ ਹੀ ਹੁੰਦੈ
ਕੁਲਵਿੰਦਰਾ ….!
ਸੂਰਤੋਂ ਸੋਹਣਾ ਹੀ
ਸੋਹਣਾ ਨਹੀਂ ਹੁੰਦਾ
ਸੀਰਤੋਂ ਸੋਹਣਾ ਵੀ
ਸੋਹਣਾ ਹੀ ਹੁੰਦੈ