11.3 C
Los Angeles
Thursday, April 3, 2025

ਉਡਾਰੀਆਂ

ਹੋ, ਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ
ਮੈਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ
ਮੈਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ
ਆ ਮੇਰੇ ਪੈਰ ਨਾ ਜ਼ਮੀਨ ਉਤੇ ਲਗਦੇ
ਪੈਰ ਨਾ ਜ਼ਮੀਨ ਉਤੇ ਲਗਦੇ
ਲੱਖਾਂ ਚਸ਼ਮੇ ਮੋਹੱਬਤਾਂ ਦੇ ਵੱਗਦੇ
ਆ ਰਾਤੀ ਮਿੱਠੇ-ਮਿੱਠੇ ਸੁਫ਼ਨੇ ਵੀ ਠੱਗਦੇ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸੱਕਿਆ
ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਹੋ, ਲਵਾਂ ਬਾਂਹਾਂ ‘ਚ ਸਮੇਟ ਕਾਇਨਾਤ ਮੈਂ
ਦੱਸਾਂ ਕਿਹਨੂੰ-ਕਿਹਨੂੰ ਇਸ਼ਕੇ ਦੀ ਬਾਤ ਮੈਂ?
ਹੋ, ਲਵਾਂ ਬਾਂਹਾਂ ‘ਚ ਸਮੇਟ ਕਾਇਨਾਤ ਮੈਂ
ਦੱਸਾਂ ਕਿਹਨੂੰ-ਕਿਹਨੂੰ ਇਸ਼ਕੇ ਦੀ ਬਾਤ ਮੈਂ?
ਦੱਸਾਂ ਕਿਹਨੂੰ-ਕਿਹਨੂੰ ਇਸ਼ਕੇ ਦੀ ਬਾਤ ਮੈਂ?
ਆ ਰੰਗ ਫ਼ੁੱਲਾਂ ਦਾ ਵੀ ਹੋਰ ਗੂੜ੍ਹਾ ਹੋ ਗਿਆ
ਫ਼ੁੱਲਾਂ ਦਾ ਵੀ ਹੋਰ ਗੂੜ੍ਹਾ ਹੋ ਗਿਆ
ਪਾਣੀ ਪਿਆਰ ਵਾਲ਼ਾ ਪੱਤੀਆਂ ਨੂੰ ਧੋ ਗਿਆ
ਅੱਜ ਉਸ ਦਾ ਦੀਦਾਰ ਮੈਨੂੰ ਹੋ ਗਿਆ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਆ ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸੱਕਿਆ
ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਬੜੀ ਲੰਬੀ ਐ ਕਹਾਣੀ ਮੇਰੇ ਪਿਆਰ ਦੀ
ਹੋ, ਬੜੀ ਲੰਬੀ ਐ ਕਹਾਣੀ ਮੇਰੇ ਪਿਆਰ ਦੀ
ਆਵੇ ਸੰਗ ਜਦੋਂ ਸ਼ੀਸ਼ਾ ਮੈਂ ਨਿਹਾਰਦੀ
ਆਵੇ ਸੰਗ ਜਦੋਂ ਸ਼ੀਸ਼ਾ ਮੈਂ ਨਿਹਾਰਦੀ
ਅੱਖ ਲਾਈ ਨਾ ਓਦੋਂ ਦੀ ਕੰਘੀ ਵਾਈ ਨਾ
ਲਾਈ ਨਾ ਓਦੋਂ ਦੀ ਕੰਘੀ ਵਾਈ ਨਾ
ਨਾ ਹੀ ਦੱਸ ਹੁੰਦੀ, ਜਾਂਦੀ ਵੀ ਛੁਪਾਈ ਨਾ
ਕਹੀ ਨੈਣਾਂ ਨੇ, ਸਮਝ ਉਹਨੂੰ ਆਈ ਨਾ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਆ ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸੱਕਿਆ
ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਨਿਗ੍ਹਾ ਜਿਸ ‘ਤੇ ਸਵੱਲੀ ਹੋਵੇ ਰੱਬ ਦੀ
ਹੋ, ਨਿਗ੍ਹਾ ਜਿਸ ‘ਤੇ ਸਵੱਲੀ ਹੋਵੇ ਰੱਬ ਦੀ
ਸੱਚੇ ਇਸ਼ਕੇ ਦੀ ਲਾਗ ਉਹਨੂੰ ਲਗਦੀ
ਹੋ, ਨਿਗ੍ਹਾ ਜਿਸ ‘ਤੇ ਸਵੱਲੀ ਹੋਵੇ ਰੱਬ ਦੀ
ਸੱਚੇ ਇਸ਼ਕੇ ਦੀ ਲਾਗ ਉਹਨੂੰ ਲਗਦੀ
ਸੱਚੇ ਇਸ਼ਕੇ ਦੀ ਲਾਗ ਉਹਨੂੰ ਲਗਦੀ
ਆ ਰੋਮ-ਰੋਮ ‘ਚ ਸਤਿੰਦਰ ਹੈ ਵੱਸਿਆ
ਰੋਮ ‘ਚ ਸਤਿੰਦਰ ਹੈ ਵੱਸਿਆ
ਮੇਰੀ ਆਪਣੀ ਪਰਾਂਦੀ ਮੈਨੂੰ ਡੱਸਿਆ
ਜਦੋਂ ਤਕ ਮੈਨੂੰ ਮਿਨ੍ਹਾ ਜਿਹਾ ਹੱਸਿਆ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਆ ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸੱਕਿਆ
ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ

ਤਿਤਲੀ

ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ ਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ ਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ ਜਿਹੜਾ ਭੌਰਿਆਂ ਗੁਲਾਬਾਂ ਵਿੱਚੋਂ ਰਸ ਕੱਠਾ ਕੀਤਾ ਸੀ ਉਹ ਕੰਵਲਾਂ ਦੇ ਪੱਤਿਆਂ 'ਤੇ ਪਾ ਕੇ ਦੇ ਗਏ ਜਿਹੜਾ ਭੌਰਿਆਂ ਗੁਲਾਬਾਂ ਵਿੱਚੋਂ ਰਸ ਕੱਠਾ ਕੀਤਾ ਸੀ ਉਹ ਕੰਵਲਾਂ ਦੇ ਪੱਤਿਆਂ 'ਤੇ ਪਾ ਕੇ...

ਜੋ ਹਾਰਾਂ ਕਬੂਲੇ ਨਾ

ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ, ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ। ਜੋ ਦਾਅ ‘ਤੇ ਲਗਾ ਕੇ ਦੁਚਿੱਤੀ ‘ਚ ਪੈ ਜਾਏ, ਵਪਾਰੀ ਹੋਏਗਾ ਜੁਆਰੀ ਨੀ ਹੋਣਾ। ਫ਼ਤਹਿ ਵਰਗੀ ਜੇ ਤਾਜਪੋਸ਼ੀ ਨਹੀ ਏ, ਤਾਂ ਹਾਰਨ ਦੇ ਵਾਲ਼ਾ ਵੀ ਦੋਸ਼ੀ ਨਹੀ ਏ, ਮਗਰ ਸ਼ਰਤ ਹੈ ਕਿ ਨਮੋਸ਼ੀ ਨਹੀ ਏ, ਕੋਈ ਬੋਝ ਇਸ ਕੋਲ਼ੋਂ ਭਾਰੀ ਨੀ ਹੋਣਾ। ਕਿ ਜਿੱਤਣ ਲਈ ਹਾਰਨਾ ਏ ਜ਼ਰੂਰੀ, ਕਿ ਭਖਦਾ ਲਹੂ ਠਾਰਨਾ ਏ ਜ਼ਰੂਰੀ, ਤੇ ਹੰਕਾਰ ਨੂੰ ਮਾਰਨਾ ਏ ਜ਼ਰੂਰੀ, ਜੀ ਫਿਰ ਹਾਰਨਾ ਵਾਰੀ ਵਾਰੀ ਨੀ ਹੋਣਾ। ਜੋ ਹਵਨਾਂ ਦੀ ਅਗਨੀ ਨੂੰ ਅੱਗ ਵਾਂਗ ਸੇਕੇ, ਜੋ ਮੱਥੇ ਟਿਕਾਵੇ ਮਗਰ...

ਵੇਖ ਰਿਹਾਂ

ਰੁੱਖਾਂ ਉੱਤੋਂ ਪੱਤੇ ਝੜਦੇ ਵੇਖ ਰਿਹਾਂਮੈਂ ਜ਼ਿੰਦਗੀ ਲਈ ਸਭ ਨੂੰ ਲੜਦੇ ਵੇਖ ਰਿਹਾਂ ਉਹ ਕਿ ਜਿਹੜਾ ਭਾਣਾ ਮੰਨਣ ਵਾਲਾ ਸੀਉਸਨੂੰ ਰੱਬ ਤੇ ਤੋਹਮਤ ਮੜ੍ਹਦੇ ਵੇਖ ਰਿਹਾਂ ਐਵੇਂ ਨੀ ਕਹਿੰਦੇ ਕਿ ਵਖ਼ਤ ਸਿਖਾਵੇਗਾਮੈਂ ਲੋਕਾਂ ਨੂੰ ਘੜੀਆਂ ਪੜ੍ਹਦੇ ਵੇਖ ਰਿਹਾਂ ਜਿਹੜੇ ਫਾਰਿਗ ਹੋ ਕੇ ਸੋਹਿਲੇ ਗਾਉਂਦੇ ਸੀਓਹਨਾਂ ਨੂੰ ਵੀ ਸਾਈਆਂ ਫੜਦੇ ਵੇਖ ਰਿਹਾਂ ਆਹ ਕਿਹੜਾ ਪਰਛਾਵਾਂ ਪੈ ਗਿਆ ਇਹਨਾਂ ਤੇਸਾਊ ਜਿਹਾਂ ਨੂੰ ਜੁਗਤਾਂ ਘੜ੍ਹਦੇ ਵੇਖ ਰਿਹਾਂ ਆ ਗਈ ਸਮਝ ਠਰ੍ਹੰਮੇ ਵਾਲੀ ਕੀਮਤ ਵੀਮੈਂ ਮੁੰਡਿਆਂ ਦੇ ਪਾਰੇ ਚੜ੍ਹਦੇ ਵੇਖ ਰਿਹਾਂ ਆ ਗਈ ਏ ਨਜ਼ਦੀਕ ਕਲਮ ਕੁੱਛ ਸ਼ਾਇਰ ਦੇਮੈਂ...