17.1 C
Los Angeles
Saturday, February 8, 2025

ਦਿਲ ਪਹਿਲਾਂ ਜਿਹਾ ਨਹੀਂ ਰਿਹਾ

ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ
ਵੇਖੇ ਦੁਨਿਆਂ ਦੇ ਰੰਗ, ਥੋੜਾ ਹੋਰ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ
ਉਹ ਵੀ ਸਮੇ ਸੀ ਹਵਾ ਸੀ ਜਦੋਂ ਲੱਗਦੀ ਗੁਲਾਬੀ
ਅਰਮਾਨਾਂ ਦੇ ਸੰਦੂਕ ਦੀ ਸੀ ਸਾਡੇ ਕੋਲ ਚਾਬੀ
ਹੁਣ ਆਪਣੀਆਂ ਸੱਧਰਾਂ ਦਾ ਚੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ
ਵੇਖੇ ਦੁਨਿਆਂ ਦੇ ਰੰਗ, ਥੋੜਾ ਹੋਰ ਗਿਆ…
ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ
ਕਦੇ ਪਿੱਪਲਾਂ ਦੇ ਪੱਤਿਆਂ ਦੀ ਪੀਪਣੀ ਬਨਾਉਣੀ
ਕਦੇ ਖੜ੍ਹ ਦਰਵਾਜ਼ਿਆਂ ਦੀ ਢੋਲਕੀ ਵਜਾਉਣੀ
ਹੁਣ ਨਗ਼ਮਾਂ ਸਾਰੰਗੀਆਂ ਦਾ ਸ਼ੋਰ ਹੋ ਗਿਆ…
ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ
ਵੇਖੇ ਦੁਨਿਆਂ ਦੇ ਰੰਗ… ਥੋੜਾ ਹੋਰ ਗਿਆ…
ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ
ਹੁਣ ਅੱਧੀਆਂ ਰਾਤਾਂ ਨੂੰ ਕਦੇ ਗਿਣੇ ਨਹੀਉਂ ਤਾਰੇ
ਹੁਣ ਬੱਦਲ਼੍ਆਂ ਦੇ ਨਾਲ਼੍ਅ ਵੀ ਨਹੀਂ ਭਰੀਦੇ ਹੁੰਗਾਰੇ
ਚੰਦ ਨਕਲੀ ਜਿਹਾ ਬਣਾ ਕੇ ਮੈਂ ਚਕੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ
ਵੇਖੇ ਦੁਨਿਆਂ ਦੇ ਰੰਗ, ਥੋੜਾ ਹੋਰ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ
ਮੈਨੂੰ ਏਸਾ ਇੱਕ ਗੀਤ ਸਰਤਾਜ ਨੇ ਸੁਣਾਇਆ,
ਇੰਝ ਲੱਗਦਾ ਕਿਸੇ ਨੇ ਬਾਹੋਂ ਫ਼ੜ ਕੇ ਜਗਾਇਆ
ਉਹਦਾ ਗੀਤ ਸੁਣ ਨਵਾਂ ਤੇ ਨਕੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ
ਵੇਖੇ ਦੁਨਿਆਂ ਦੇ ਰੰਗ, ਥੋੜਾ ਹੋਰ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ

ਉਡਾਰੀਆਂ

ਹੋ, ਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ ਮੈਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ ਮੈਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ ਆ ਮੇਰੇ ਪੈਰ ਨਾ ਜ਼ਮੀਨ ਉਤੇ ਲਗਦੇ ਪੈਰ ਨਾ ਜ਼ਮੀਨ ਉਤੇ ਲਗਦੇ ਲੱਖਾਂ ਚਸ਼ਮੇ ਮੋਹੱਬਤਾਂ ਦੇ ਵੱਗਦੇ ਆ ਰਾਤੀ ਮਿੱਠੇ-ਮਿੱਠੇ ਸੁਫ਼ਨੇ ਵੀ ਠੱਗਦੇ ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸੱਕਿਆ ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਹੋ,...

ਤਿਤਲੀ

ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ ਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ ਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ ਜਿਹੜਾ ਭੌਰਿਆਂ ਗੁਲਾਬਾਂ ਵਿੱਚੋਂ ਰਸ ਕੱਠਾ ਕੀਤਾ ਸੀ ਉਹ ਕੰਵਲਾਂ ਦੇ ਪੱਤਿਆਂ 'ਤੇ ਪਾ ਕੇ ਦੇ ਗਏ ਜਿਹੜਾ ਭੌਰਿਆਂ ਗੁਲਾਬਾਂ ਵਿੱਚੋਂ ਰਸ ਕੱਠਾ ਕੀਤਾ ਸੀ ਉਹ ਕੰਵਲਾਂ ਦੇ ਪੱਤਿਆਂ 'ਤੇ ਪਾ ਕੇ...

ਜੋ ਹਾਰਾਂ ਕਬੂਲੇ ਨਾ

ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ, ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ। ਜੋ ਦਾਅ ‘ਤੇ ਲਗਾ ਕੇ ਦੁਚਿੱਤੀ ‘ਚ ਪੈ ਜਾਏ, ਵਪਾਰੀ ਹੋਏਗਾ ਜੁਆਰੀ ਨੀ ਹੋਣਾ। ਫ਼ਤਹਿ ਵਰਗੀ ਜੇ ਤਾਜਪੋਸ਼ੀ ਨਹੀ ਏ, ਤਾਂ ਹਾਰਨ ਦੇ ਵਾਲ਼ਾ ਵੀ ਦੋਸ਼ੀ ਨਹੀ ਏ, ਮਗਰ ਸ਼ਰਤ ਹੈ ਕਿ ਨਮੋਸ਼ੀ ਨਹੀ ਏ, ਕੋਈ ਬੋਝ ਇਸ ਕੋਲ਼ੋਂ ਭਾਰੀ ਨੀ ਹੋਣਾ। ਕਿ ਜਿੱਤਣ ਲਈ ਹਾਰਨਾ ਏ ਜ਼ਰੂਰੀ, ਕਿ ਭਖਦਾ ਲਹੂ ਠਾਰਨਾ ਏ ਜ਼ਰੂਰੀ, ਤੇ ਹੰਕਾਰ ਨੂੰ ਮਾਰਨਾ ਏ ਜ਼ਰੂਰੀ, ਜੀ ਫਿਰ ਹਾਰਨਾ ਵਾਰੀ ਵਾਰੀ ਨੀ ਹੋਣਾ। ਜੋ ਹਵਨਾਂ ਦੀ ਅਗਨੀ ਨੂੰ ਅੱਗ ਵਾਂਗ ਸੇਕੇ, ਜੋ ਮੱਥੇ ਟਿਕਾਵੇ ਮਗਰ...