ਕੋਈ ਅਲੀ ਆਖੇ, ਕੋਈ ਵਲੀ ਆਖੇ
ਕੋਈ ਕਹੇ ਦਾਤਾ, ਸਚੇ ਮਲਕਾ ਨੂੰ
ਮੈਨੂੰ ਸਮਝ ਨਾ ਆਵੇ, ਕੀ ਨਾਮ ਦੇਵਾਂ
ਏਸ ਗੋਲ ਚੱਕੀ ਦੇਆਂ ਚਾਲਕਾਂ ਨੂੰ
ਰੂਹ ਦਾ ਅਸਲ ਮਾਲਕ ਓਹੀ ਮੰਨੀਏ ਜੀ
ਜਿਹਦਾ ਨਾਮ ਲਈਏ ਤਾਂ ਸਰੂਰ ਹੋਵੇ
ਅਖ ਖੁਲਿਆਂ ਨੂੰ ਮਹਿਬੂਬ ਦਿੱਸੇ
ਅਖਾਂ ਬੰਦ ਹੋਵਣ ਤਾਂ ਹਜ਼ੂਰ ਹੋਵੇ
ਕੋਈ ਸੋਣ ਵੇਲੇ ਕੋਈ ਨਹੌਣ ਵੇਲੇ
ਕੋਈ ਗੌਣ ਵੇਲੇ ਤੈਨੂੰ ਯਾਦ ਕਰਦਾ
ਇਕ ਨਜ਼ਰ ਤੂੰ ਮਿਹਰ ਦੀ ਮਾਰ ਸਾਈਂ
“ਸਰਤਾਜ” ਵੀ ਬੈਠਾ ਫਰਿਆਦ ਕਰਦਾ
ਸਾਈਂ, ਸਾਈਂ ਵੇ ਸਾਡੀ ਫਰਿਆਦ ਤੇਰੇ ਤਾਂਈ
ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ
ਸਾਈਂ ਵੇ ਮੇਰਿਆ ਗੁਨਾਹਾਂ ਨੂੰ ਲੁਕਾਈਂ
ਸਾਈਂ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈਂ
ਸਾਈਂ, ਸਾਈਂ ਵੇ ਸਾਡੀ ਫਰਿਆਦ ਤੇਰੇ ਤਾਂਈ
ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ
ਸਾਈਂ ਵੇ ਮੇਰਿਆ ਗੁਨਾਹਾਂ ਨੂੰ ਲੁਕਾਈਂ
ਸਾਈਂ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈਂ
ਸਾਈਂ ਵੇ ਫੇਰਾ ਮਸਕੀਨਾ ਵੱਲ ਪਾਈਂ
ਸਾਈਂ ਵੇ ਬੋਲ ਖਾਕ ਸਾਰਾਂ ਦੇ ਪੁਗਾਈਂ
ਸਾਈਂ ਵੇ ਮੈਂ ਨੂੰ ਮੇਰੇ ਅੰਦਰੋਂ ਮੁਕਾਈਂ
ਸਾਈਂ ਵੇ ਡਿੱਗੀਏ ਤਾਂ ਫੜ ਕੇ ਉਠਾਈਂ
ਸਾਈਂ ਵੇ ਔਖੇ ਸੌਖੇ ਰਾਹਾਂ ਚੋਂ ਘਢਾਈਂ
ਓ ਸਾਈਂ ਵੇ ਕਲਾ ਨੂੰ ਵੀ ਹੋਰ ਚਮਕਾਈਂ
ਸਾਈਂ ਵੇ ਸਾਜ਼ ਰੁੱਸ ਗਏ ਤਾਂ ਮਨਾਈਂ
ਸਾਈਂ ਵੇ ਇਹਨਾ ਨਾਲ ਅਵਾਜ਼ ਵੀ ਰਲਾਈਂ
ਸਾਈਂ ਵੇ ਕੰਨੀ ਕਿਸੇ ਗੀਤ ਦੀ ਫੜਾਈਂ
ਸਾਈਂ ਵੇ ਨਗ਼ਮੇਂ ਨੂੰ ਫੜ ਕੇ ਜਗਾਈਂ
ਸਾਈਂ ਵੇ ਸ਼ਾਅਰੀ ‘ਚ ਅਸਰ ਵਸਾਈਂ
ਸਾਈਂ ਵੇ ਤਾਲ ਵਿਚ ਤੁਰਨਾ ਸਿਖਾਈਂ
ਸਾਈਂ ਵੇ ਸ਼ਬਦਾਂ ਦਾ ਸਾਥ ਵੀ ਨਿਭਾਈਂ
ਸਾਈਂ ਵੇ ਅਖਰਾਂ ਦਾ ਮੇਲ ਤੂੰ ਕਰਾਈਂ
ਸਾਈਂ ਵੇ ਕੰਨੀ ਕਿਸੇ ਗੀਤ ਦੀ ਫੜਾਈਂ
ਸਾਈਂ ਵੇ ਨਗ਼ਮੇਂ ਨੂੰ ਫੜ ਕੇ ਜਗਾਈਂ
ਸਾਈਂ ਵੇ ਮੇਰੇ ਨਾਲ ਨਾਲ ਤੂੰ ਵੀ ਗਾਈਂ
ਸਾਈਂ ਵੇ ਰੂਹਾਂ ਨੂੰ ਨਾ ਐਵੇਂ ਤੜਫਾਈਂ
ਸਾਈਂ ਵੇ ਘੁੱਟ ਘੁੱਟ ਸੱਬ ਨੂੰ ਪਲਾਈਂ
ਸਾਈਂ ਵੇ ਇਸ਼ਕੇ ਦਾ ਨਸ਼ਾ ਵੀ ਚੜਾਈਂ
ਸਾਈ ਵੇ ਜਜਬੇ ਦੀ ਵੇਲ ਨੂੰ ਵਧਾਵੀ
ਸਾਈਂ ਵੇ ਸੈਰ ਤੂੰ ਖਿਆਲਾਂ ਨੂੰ ਕਰਾਈਂ
ਸਾਈਂ ਵੇ ਤਾਰਿਆਂ ਦੇ ਦੇਸ ਲੈ ਕੇ ਜਾਈਂ
ਓ ਸਾਈ ਵੇ ਹਾਜਰਾ ਹਜੂਰ ਵੇ ਤੂੰ ਆਈਂ
ਸਾਈਂ ਵੇ ਲਾਜ “ਸਰਤਾਜ” ਦੀ ਬਚਾਈਂ
ਸਾਈਂ ਵੇ ਅਸੀ ਸੱਜ ਬੈਠੇ ਚਾਈਂ – ਚਾਈਂ
ਸਾਈਂ ਵੇ ਥੋੜੀ ਬਹੁਤੀ ਅਦਾ ਵੀ ਸਿਖਾਈਂ
ਸਾਈਂ ਵੇ ਮੇਰੇ ਨਾਲ ਨਾਲ ਤੂੰ ਵੀ ਗਾਈਂ
ਸਾਈਂ ਵੇ ਹੱਕ ਵਿਚ ਫੈਸਲੇਂ ਸੁਣਾਈ
ਸਾਈ ਵੇ ਹਾਜਰਾ ਹਜੂਰ ਵੇ ਤੂੰ ਆਈਂ
ਸਾਈਂ ਵੇ ਨੇਹਰਿਆਂ ਚ ਪੱਲੇ ਨਾ ਛੁਡਾਈ
ਸਾਈਂ ਵੇ ਅੱਗੇ ਹੋਕੇ ਰਾਹਾਂ ਰੌਸ਼ਨਾਈ
ਸਾਈਂ ਵੇ ਜ਼ਿੰਦਗੀ ਦੇ ਬੋਝ ਨੂੰ ਚੁਕਾਈਂ
ਸਾਈਂ ਵੇ ਫਿਕਰਾਂ ਨੂੰ ਹਵਾ ‘ਚ ਉਡਾਈਂ
ਸਾਈਂ ਵੇ ਸਾਰੇ ਲੱਗੇ ਦਾਗ ਵੀ ਧੁਆਈਂ
ਸਾਈ ਵੇ ਹੱਕ ਵਿਚ ਫੈਸਲੇ ਸੁਣਾਈ
ਸਾਈਂ ਵੇ ਦਿਲਾਂ ਦੇ ਗੁਲਾਬ ਮਹਿਕਾਈਂ
ਸਾਈਂ ਵੇ ਬਸ ਪੱਟੀ ਪਿਆਰ ਦੀ ਪੜਾਈਂ
ਸਾਈ ਵੇ ਮਹਿਰਾਂ ਵਾਲੇ ਮੀਹ ਵੀ ਵਰਸਾਈ
ਸਾਈ ਵੇ ਅਕਲਾਂ ਦੇ ਘੜੇ ਨੂੰ ਗੁਰਾਈ
ਸਾਈਂ ਵੇ ਮਹਿਨਤਾ ਦੇ ਮੁੱਲ ਵੀ ਪੁਵਾਈਂ
ਓ ਸਾਈਂ ਵੇ ਮਾੜਿਆਂ ਦੀ ਮੰਡੀ ਨਾ ਵਿਕਾਈਂ
ਓ ਸਾਈ ਵੇ ਹਾਜਰਾ ਹਜੂਰ ਵੇ ਤੂੰ ਆਈਂ
ਸਾਈਂ ਵੇ ਬੱਚਿਆਂ ਦੇ ਵਾਂਗੂ ਸਮਝਾਈਂ
ਸਾਈ ਵੇ ਮੇਰੇ ਨਾਲ ਨਾਲ ਤੂੰ ਵੀ ਗਾਈ
ਓ ਸਾਈਂ ਵੇ ਮਾੜਿਆਂ ਦੀ ਮੰਡੀ ਨਾ ਵਿਕਾਈਂ
ਸਾਈਂ ਵੇ ਖੋਟਿਆਂ ਨੂੰ ਖਰੇ ‘ਚ ਮਿਲਾਈਂ
ਸਾਈਂ ਵੇ ਲੋਹੇ ਨਾਲ ਪਾਰਸ ਘਸਾਈਂ
ਸਾਈ ਜਮੀਨ ਜਿਹੀਆਂ ਖੂਬੀਆਂ ਲਿਆਈ
ਸਾਈ ਕੇ ਹਵਾ ਜਿਹੀ ਹਸਤੀ ਬਣਾਈ
ਸਾਈ ਵੇ ਪਿਆਰਿਆਂ ਦੇ ਪੈਰਾਂ ਚ ਵਿਛਾਈ
ਸਾਈਂ ਵੇ ਪਾਕ ਸਾਫ ਰੂਹਾਂ ਨੂੰ ਮਿਲਾਈ
ਸਾਈਂ ਵੇ ਦਰਾਂ ਤੇ ਖੜੇ ਆਂ ਖੈਰ ਪਾਈਂ
ਸਾਈ ਵੇ ਦੇਖੀ ਨਾ ਭਰੋਸੇ ਅਜਮਾਈ
ਸਾਈਂ ਵੇ ਹੁਣ ਸਾਨੂੰ ਕੋਲ ਵੀ ਬਿਠਾਈਂ
ਸਾਈ ਫਾਸਲੇ ਦੀ ਲੀਕ ਨੂੰ ਮਿਟਾਈ
ਸਾਈਂ ਵੇ ਆਪਣੇ ਹੀ ਰੰਗ ‘ਚ ਰੰਗਾਈਂ
ਸਾਈਂ ਵੇ ਹੁਣ ਸਾਨੂੰ ਕੋਲ ਵੀ ਬਿਠਾਈਂ
ਸਾਈ ਵੇ ਦੇਖੀ ਨਾ ਭਰੋਸੇ ਅਜਮਾਈ
ਸਾਈਂ ਮੈਂ ਹਰ ਵੇਲੇ ਕਰਾਂ ਸਾਈਂ-ਸਾਈਂ
ਸਾਈ ਵੇ ਤੋਤੇ ਵਾਂਗੂ ਬੋਲ ਵੀ ਰਟਾਈ
ਸਾਈਂ ਵੇ ਦਰਾਂ ਤੇ ਖੜੇ ਆਂ ਖੈਰ ਪਾਈਂ
ਸਾਈਂ ਵੇ ਆਤਮਾ ਦਾ ਦਿਵਾ ਵੀ ਜਗਾਈਂ
ਸਾਈਂ ਵੇ ਅਨਹਦ ਨਾਦ ਤੂੰ ਵਜਾਈਂ
ਸਾਈਂ ਰੂਹਾਨੀ ਕੋਈ ਤਾਰ ਛੇੜ ਜਾਈਂ
ਸਾਈ ਵੇ ਮੇਰੇ ਨਾਲ ਨਾਲ ਤੂੰ ਵੀ ਗਾਈ
ਸਾਈ ਵੇ ਹਾਜਰਾ ਹਜੂਰ ਵੇ ਤੂੰ ਆਈਂ
ਸਾਈ ਵੇ ਔਖੇ ਸੌਖੇ ਰਾਹਾਂ ਚੋ ਲੰਘਾਈ
ਸਾਈ ਡਿੱਗੀਏ ਤਾ ਫੜਕੇ ਉਠਾਈਂ
ਸਾਈ ਸੁਰਾਂ ਨੂੰ ਬਿਠੰ ਦੇ ਥਾਓਂ ਥਾਈਂ
ਸਾਈਂ ਸ਼ਾਇਰੀ ਚ ਅਸਰ ਵਿਖਾਈਂ
ਸਾਈ ਵੇ ਦੇਖੀ ਨਾ ਭਰੋਸੇ ਅਜਮਾਈ
ਸਾਈ ਵੇ ਮੇਰੇ ਨਾਲ ਨਾਲ ਤੂੰ ਵੀ ਗਾਈ
ਸਾਈਂ ਵੇ ਥੋੜੀ ਬਹੁਤੀ ਅਦਾ ਵੀ ਸਿਖਾਈਂ
ਓ ਸਾਈ ਵੇ ਹਾਜਰਾ ਹਜੂਰ ਵੇ ਤੂੰ ਆਈਂ
ਸਾਈਂ ਵੇ ਸਾਡੀ ਫਰਿਆਦ ਤੇਰੇ ਤਾਂਈ
ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ
ਸਾਈਂ ਵੇ ਦਰਾਂ ਤੇ ਖੜੇ ਆਂ ਖੈਰ ਪਾਈਂ
ਸਾਈਂ ਵੇ ਮੇਹਰਾਂ ਵਾਲੇ ਮੀਂਹ ਵੀ ਵਰਸਾਈਂ
ਸਾਈਂ ਵੇ ਸਾਰੇ ਲੱਗੇ ਦਾਗ ਵੀ ਧੁਵਾਈਂ
ਸਾਈ ਵੇ ਨੇਹਰਿਆਂ ਚ ਪੱਲੇ ਨਾ ਛੁਡਾਈ
ਸਾਈਂ ਵੇ ਅੱਗੇ ਹੋਕੇ ਰਾਹਾਂ ਰੌਸ਼ਨਾਈ
ਸਾਈਂ ਵੇ ਦਰਾਂ ਤੇ ਖੜੇ ਆਂ ਖੈਰ ਪਾਈਂ
ਸਾਈ ਵੇ ਮੇਰੇ ਨਾਲ ਨਾਲ ਤੂੰ ਵੀ ਗਾਈ
ਓ ਸਾਈ ਵੇ ਹਾਜਰਾ ਹਜੂਰ ਵੇ ਤੂੰ ਆਈਂ
ਸਾਈਂ ਵੇ ਫੇਰ ਮਸਕੀਨ ਵੱਲ ਪਾਈਂ
ਸਾਈਂ ਵੇ ਆਤਮਾ ਦਾ ਦੀਵਾ ਵੀ ਜਗਾਈ
ਸਾਈਂ ਵੇ ਅਨਹਦ ਨਾਦ ਵੀ ਵਜਾਈ
ਸਾਈਂ ਰੂਹਾਨੀ ਕੋਈ ਤਾਰ ਛੇੜ ਜਾਈਂ
ਸਾਈਂ ਵੇ ਸੱਚੀ “ਸਰਤਾਜ” ਹੀ ਬਣਾਈਂ