12.7 C
Los Angeles
Wednesday, February 5, 2025

ਰੁਤਬਾ (ਕਲੀ ਜੋਟਾ)

ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ

ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇਂ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ

ਚਿਰਾਂ ਪਿੱਛੋਂ ਜਦੋਂ ਅਹਿਸਾਸ ਹੋਣਗੇ
ਓਦੋਂ ਦਿਲਦਾਰ ਨਹੀਓਂ ਪਾਸ ਹੋਣਗੇ
ਰੰਗਲੇ ਜਹਾਨ ਦੀਆਂ ਰੌਣਕਾਂ ‘ਚ ਵੀ
ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ
ਹਲੇ ਵੀ ਕੁੱਝ ਸੋਚ ਲੈ ਵੇ ਮਹਿਰਮਾ
ਜੇ ਮਨ ਸਮਝਾ ਲਵੇਂ ਕਿਧਰੇ
ਹਲੇ ਵੀ ਕੁੱਝ ਸੋਚ ਲੈ ਵੇ ਮਹਿਰਮਾ
ਜੇ ਮਨ ਸਮਝਾ ਲਵੇਂ ਕਿਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇਂ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ

ਸਾਨੂੰ ਸਾਡੀ ਗੱਲ ਦਾ ਜਵਾਬ ਦੇ ਜਾਈਂ
ਮਹਿੰਗੇ ਅਹਿਸਾਸਾਂ ਦੇ ਹਿਸਾਬ ਦੇ ਜਾਈਂ
ਜੀਹਦੀ ਪੱਤੀ ਪੱਤੀ ਕੁਰਬਾਨ ਹੋ ਗਈ
ਸਾਨੂੰ ਓਹੀ ਸਹਿਕਦਾ ਗੁਲਾਬ ਦੇ ਜਾਈਂ
ਕਿ ਮਹਿਕਾਂ ਮੁੱੜ ਆਉਣੀਆਂ ਨੇ ਮਾਲੀਆ
ਜੜਾਂ ਨੂੰ ਪਾਣੀ ਪਾ ਲਵੇਂ ਕਿਧਰੇ
ਆਹ ਮਹਿਕਾਂ ਮੁੱੜ ਆਉਣੀਆਂ ਨੇ ਮਾਲੀਆ
ਜੜਾਂ ਨੂੰ ਪਾਣੀ ਪਾ ਲਵੇਂ ਕਿਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇਂ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ

ਜ਼ਿੰਦਗੀ ਦਾ ਮਾਇਨਾ ਸਕਾਰ ਹੋਏਗਾ
ਜਦੋਂ ਦਿਲ ਕਿਸੇ ਤੇ ਨਿਸਾਰ ਹੋਏਗਾ
ਹਲੇ ਤਾਂ ਕਹਾਣੀਆਂ ਦੇ ਵਾਂਗਰਾਂ ਲੱਗੇ
ਸੱਚ ਲੱਗੂ ਜਦੋਂ ਇਹ ਪਿਆਰ ਹੋਏਗਾ
ਕਰੇ ਜੇ ਮੇਹਰਬਾਨੀਆਂ ਪਿਆਰਿਆ
ਆਹ ਦਿਲ ਸੋਹਣੇ ਲਾ ਲਵੇਂ ਕਿਧਰੇ
ਕਰੇ ਜੇ ਮੇਹਰਬਾਨੀਆਂ ਪਿਆਰਿਆ
ਆਹ ਦਿਲ ਸੋਹਣੇ ਲਾ ਲਵੇਂ ਕਿਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇਂ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ

ਰਾਂਝਣਾ ਵੇ ਚਾਵਾਂ ਨੂੰ ਗੁਲਾਬੀ ਰੰਗ ਦੇ
ਨਿੱਤ ਇਹ ਸ਼ਰਾਰਤਾਂ ਕਰਾਕੇ ਲੰਘਦੇ
ਕੋਸ਼ਿਸ਼ਾਂ ਨਾਦਾਨ ਨਾ ਨਾਰਾਜ਼ ਹੋਣ ਵੇ
ਤਾਈਓਂ ਤੈਥੋਂ ਇੰਨਾ ਨੂੰ ਇਸ਼ਾਰਾ ਮੰਗਦੇ
ਆ ਨੀਵੀਂ ਪਾਕੇ ਹੱਸਦਾ ਛਬੀਲਿਆ
ਜੇ ਅੱਖੀਆਂ ਮਿਲਾ ਲਵੇਂ ਕਿਧਰੇ
ਆ ਨੀਵੀਂ ਪਾਕੇ ਹੱਸਦਾ ਛੱਬੀਲਿਆ
ਜੇ ਅੱਖੀਆਂ ਮਿਲਾ ਲਵੇਂ ਕਿਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇਂ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ

ਖ਼ਵਾਬਾਂ ਤੇ ਖਿਆਲਾਂ ਨੂੰ ਵੀ ਹੁੰਦਾ ਸ਼ੱਕ ਵੇ
ਜਦੋਂ ਕਦੇ ਗੁੱਸੇ ਚ ਜਤਾਉਣਾ ਹੱਕ ਵੇ
ਰੋਹਬ ਤੇਰੇ ਸਾਨੂੰ ਤਾਂ ਹੈਰਾਨ ਕਰਦੇ
ਅੱਖਾਂ ਪਾਕੇ ਵੇਖੇ ਜਦੋਂ ਇੱਕ ਟੱਕ ਵੇ
ਇਹ ਸੁਫ਼ਨੇ ਨੂੰ ਸੁਫ਼ਨੇ ਚੋਂ ਕੱਢ ਕੇ
ਹਕੀਕਤਾਂ ਬਣਾ ਲਵੇਂ ਕਿਧਰੇ
ਇਹ ਸੁਫ਼ਨੇ ਨੂੰ ਸੁਫ਼ਨੇ ਚੋਂ ਕੱਢ ਕੇ
ਹਕੀਕਤਾਂ ਬਣਾ ਲਵੇਂ ਕਿਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇਂ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ

ਗੁਰਮੁਖੀ ਦਾ ਬੇਟਾ

ਆਹ ਜਿਹਨੂੰ ਖ਼ੁਦ ਬਣਾ ਕੇ ਸ਼ਾਇਰ ਕਰਤੇ ਨੇ ਬਖ਼ਸ਼ੀ ਕਵਿਤਾ ਜਿਹਨੂੰ ਖ਼ੁਦ ਬਣਾ ਕੇ ਸ਼ਾਇਰ ਕਰਤੇ ਨੇ ਬਖ਼ਸ਼ੀ ਕਵਿਤਾ ਸਰਤਾਜ ਨਾਮ ਦੇਕੇ ਉਹਨੂੰ ਖੋਰਦੇ ਨੇ ਅੱਖਰ ਉਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ ਫੁੱਲਾਂ ਨੂੰ ਕੌਣ ਦੱਸੇ ਕਿ ਥੋਨੂੰ ਦਾਨ 'ਚ ਮਿਲ਼ੇ ਨੇ? ਫੁੱਲਾਂ ਨੂੰ ਕੌਣ ਦੱਸੇ ਥੋਨੂੰ ਦਾਨ 'ਚ ਮਿਲ਼ੇ ਨੇ? ਆਹ ਜਿਹੜੀ ਟਿੱਬਿਆਂ 'ਚ ਟਹਿਕੇ ਉਸ ਥ੍ਹੋਰ ਦੇ ਨੇ ਅੱਖਰ ਆਹ ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ...

ਸਾਈਂ

ਕੋਈ ਅਲੀ ਆਖੇ, ਕੋਈ ਵਲੀ ਆਖੇ ਕੋਈ ਕਹੇ ਦਾਤਾ, ਸਚੇ ਮਲਕਾ ਨੂੰ ਮੈਨੂੰ ਸਮਝ ਨਾ ਆਵੇ, ਕੀ ਨਾਮ ਦੇਵਾਂ ਏਸ ਗੋਲ ਚੱਕੀ ਦੇਆਂ ਚਾਲਕਾਂ ਨੂੰ ਰੂਹ ਦਾ ਅਸਲ ਮਾਲਕ ਓਹੀ ਮੰਨੀਏ ਜੀ ਜਿਹਦਾ ਨਾਮ ਲਈਏ ਤਾਂ ਸਰੂਰ ਹੋਵੇ ਅਖ ਖੁਲਿਆਂ ਨੂੰ ਮਹਿਬੂਬ ਦਿੱਸੇ ਅਖਾਂ ਬੰਦ ਹੋਵਣ ਤਾਂ ਹਜ਼ੂਰ ਹੋਵੇ ਕੋਈ ਸੋਣ ਵੇਲੇ ਕੋਈ ਨਹੌਣ ਵੇਲੇ ਕੋਈ ਗੌਣ ਵੇਲੇ ਤੈਨੂੰ ਯਾਦ ਕਰਦਾ ਇਕ ਨਜ਼ਰ ਤੂੰ ਮਿਹਰ ਦੀ ਮਾਰ ਸਾਈਂ "ਸਰਤਾਜ" ਵੀ ਬੈਠਾ ਫਰਿਆਦ ਕਰਦਾ ਸਾਈਂ, ਸਾਈਂ ਵੇ ਸਾਡੀ ਫਰਿਆਦ ਤੇਰੇ ਤਾਂਈ ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ ਸਾਈਂ ਵੇ ਮੇਰਿਆ ਗੁਨਾਹਾਂ ਨੂੰ ਲੁਕਾਈਂ ਸਾਈਂ...

ਮੋਤੀਆ ਚਮੇਲੀ

ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾਮੀਰਾ ਸਰ੍ਹੋਂ ਤੇ ਫਲ੍ਹਾਈ ਦੇ ਕੇਸੂ ਕਚਨਾਰ ਨੀ ਸ਼ਰ੍ਹੀਹ ਤੇ ਅਮਲਤਾਸ ਤੇਰੇ ਲਈ ਹੀ ਖੇਤਾਂ 'ਚ ਉਗਾਈਦੇ ਕੇਤਕੀ ਦਾ ਫੁੱਲ ਤੇਰੇ ਕੇਸਾਂ ਵਿੱਚ ਲਾਵਾਂ ਦੇਖੀਂ ਡਿੱਗੇ ਨਾ ਖ਼ਿਆਲ ਜਰਾ ਰੱਖ ਨੀ ਕਾਸ਼ਣੀ ਜਿਹੇ ਰੰਗੇ ਨੀ ਧਰੇਕ ਵਾਲੇ ਫੁੱਲ ਤੇਰੀ ਚੁੰਨੀ ਤੇ ਲਗਾਵਾਂ ਸਵਾ ਲੱਖ ਨੀ ਚਰ੍ਹੀ ਦਿਆਂ ਸਿੱਟਿਆਂ ਦਾ ਬਣੂੰਗਾ ਪਰਾਂਦਾ ,ਫੁੱਲ ਸਣ ਵਾਲੇ ਗੋਟਿਆਂ ਨੂੰ ਲਾਈਦੇ ਅਲਸੀ ਦੇ ਫੁੱਲਾਂ ਦੇ ਬਣਾ ਲਵਾਂਗੇ ਗਜਰੇ ਨੀ ਹਾਰ ਟਿੱਕਾ ਝਾਂਜਰਾਂ ਤੇ ਬੁੰਦੇ ਨੀ ਕਣਕਾਂ ਦੇ ਸਿੱਟਿਆਂ ਦੇ ਬਣੂੰਗੇ ਕਲਿੱਪ ਮੈਂ ਉਡੀਕਦਾ...