ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ
ਯਾਦ ਰੱਖਦਾ ਵਿਸਾਖੀ,
ਉਨ੍ਹੇ ਦੇਖਿਆ ਹੁੰਦਾ ਜੇ..
ਰੰਗ ਕਣਕਾਂ ਦਾ ਹਰੇ ਤੋਂ ਸੁਨਿਹਰੀ ਹੋ ਗਿਆ
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ..
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ
ਤੋਤਾ ਉੱਡਣੋਂ ਵੀ ਗਿਆ,
ਨਾਲੇ ਬੋਲਣੋਂ ਵੀ ਗਿਆ
ਭੈੜਾ ਚੁੰਝਾਂ ਨਾਲ,
ਗੰਢੀਆਂ ਨੂੰ ਖੋਲਣੋਂ ਵੀ ਗਿਆ
ਹੁਣ ਮਾਰਦਾ ਏ ਸੱਪ,
ਡਾਢਾ ਸ਼ਾਮ ਤੇ ਸਵੇਰੇ..
ਕਿ ਵਟਾਕੇ ਜਾਤਾਂ ਮੋਰ ਓ ਕਲਿਹਰੀ ਹੋ ਗਿਆ
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ
ਤੇਰਾ ਖੂਨ ਠੰਡਾ ਹੋ ਗਿਆ,
ਖੌਲਦਾ ਨਹੀਂ ਏ..
ਏਹੇ ਵਿਰਸੇ ਦਾ ਮਸਲਾ,
ਮਖੌਲ ਦਾ ਨਹੀਂ ਏ..
ਤੈਨੂੰ ਹਜੇ ਨੀਂ ਖਿਆਲ,
ਪਤਾ ਉਦੋਂ ਹੀ ਲੱਗੂਗਾ..
ਜਦੋਂ ਆਪ ਹੱਥੀਂ ਚੋਇਆ ਸ਼ਹਿਦ ਜਹਿਰੀ ਹੋ ਗਿਆ
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ..
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ
ਦੇਖੋ ਕਿਹੋ-ਜਿਹੇ ਰੰਗ ਚੜ੍ਹੇ,
ਨੌਜਵਾਨਾਂ ਉੱਤੇ..
ਮਾਣ ਭੋਰਾ ਵੀ ਨਹੀਂ ਰਿਹਾ,
ਗੁਰੂ ਦੀਆਂ ਸ਼ਾਨਾਂ ਉੱਤੇ..
ਚਾਰ-ਅੱਖਰਾਂ ਨੂੰ ਬੋਲਣੇ ਦਾ,
ਉਹਦੇ ਕੋਲ ਹੈ ਨਹੀਂ ਸਮਾਂ..
ਨਾਮ ਗੁਰਮੀਤ ਸਿੰਘ ਸੀ ਓ ਗੈਰੀ ਹੋ ਗਿਆ
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ..
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ
ਬੁੱਢੇ ਰੁੱਖਾਂ ਕੋਲੋ ,
ਜਦੋਂ-ਜਦੋਂ ਲੰਘੀਆਂ ਹਵਾਵਾਂ
ਉਨਾ ਦਸੀਆਂ ਉਹਨੂੰ
ਇੱਕ-ਦੋ ਇਛਾਵਾਂ
ਉਹ ਤੁਸੀਂ ਬੈਠ ਕੇ ਵਿਚਾਰੋਂ
ਸਰਤਾਜ ਪਤਾ ਕਰੋ
ਕਾਹਤੋ ਪੱਤਾ-ਪੱਤਾ ,
ਟਾਹਣੀਆਂ ਦਾ ਵੈਰੀ ਹੋ ਗਿਆ
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ..
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ