13.2 C
Los Angeles
Wednesday, January 22, 2025

ਜੋ ਹਾਰਾਂ ਕਬੂਲੇ ਨਾ

ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ,
ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ।
ਜੋ ਦਾਅ ‘ਤੇ ਲਗਾ ਕੇ ਦੁਚਿੱਤੀ ‘ਚ ਪੈ ਜਾਏ,
ਵਪਾਰੀ ਹੋਏਗਾ ਜੁਆਰੀ ਨੀ ਹੋਣਾ।

ਫ਼ਤਹਿ ਵਰਗੀ ਜੇ ਤਾਜਪੋਸ਼ੀ ਨਹੀ ਏ,
ਤਾਂ ਹਾਰਨ ਦੇ ਵਾਲ਼ਾ ਵੀ ਦੋਸ਼ੀ ਨਹੀ ਏ,
ਮਗਰ ਸ਼ਰਤ ਹੈ ਕਿ ਨਮੋਸ਼ੀ ਨਹੀ ਏ,
ਕੋਈ ਬੋਝ ਇਸ ਕੋਲ਼ੋਂ ਭਾਰੀ ਨੀ ਹੋਣਾ।

ਕਿ ਜਿੱਤਣ ਲਈ ਹਾਰਨਾ ਏ ਜ਼ਰੂਰੀ,
ਕਿ ਭਖਦਾ ਲਹੂ ਠਾਰਨਾ ਏ ਜ਼ਰੂਰੀ,
ਤੇ ਹੰਕਾਰ ਨੂੰ ਮਾਰਨਾ ਏ ਜ਼ਰੂਰੀ,
ਜੀ ਫਿਰ ਹਾਰਨਾ ਵਾਰੀ ਵਾਰੀ ਨੀ ਹੋਣਾ।

ਜੋ ਹਵਨਾਂ ਦੀ ਅਗਨੀ ਨੂੰ ਅੱਗ ਵਾਂਗ ਸੇਕੇ,
ਜੋ ਮੱਥੇ ਟਿਕਾਵੇ ਮਗਰ ਖੁਦ ਨਾ ਟੇਕੇ,
ਜੋ ਸੁਬਹਾ ਨੂੰ ਮੰਦਿਰ ‘ਤੇ ਸ਼ਾਮਾਂ ਨੂੰ ਠੇਕੇ,
ਓਹ ਭੇਖੀ ਹੋਏਗਾ ਪੁਜਾਰੀ ਨੀ ਹੋਣਾ।

ਜੋ ਦਰ ‘ਤੇ ਖਲੋਵੇ ਮਗਰ ਕੁਛ ਨਾ ਮੰਗੇ,
ਤੁਸੀਂ ਮਾੜਾ ਬੋਲੋਂ ਕਹੇ ਥੋਨੂੰ ਚੰਗੇ,
ਓਹ ਹੋਣੇ ਨੇ ਫ਼ੱਕਰ ਫ਼ਕੀਰੀ ‘ਚ ਰੰਗੇ,
ਜੀ ਗਹੁ ਨਾਲ਼ ਤੱਕਿਉ ਭਿਖਾਰੀ ਨੀ ਹੋਣਾ।

ਜਿੰਨ੍ਹਾ ਡੋਰ ਮੁਰਸ਼ਦ ਦੇ ਹੱਥਾਂ ‘ਚ ਦਿੱਤੇ,
ਜੋ ਮਿਹਨਤ ਨੂੰ ਹੀ ਸਮਝਦੇ ਨੇ ਜੀ ਕਿੱਤੇ,
ਓਹ ਸਰਤਾਜ ਹਾਰਨ ਦੇ ਪਿੱਛੋਂ ਵੀ ਜਿੱਤੇ,
ਕੋਈ ਫਤਵਾ ਓਹਨਾਂ ‘ਤੇ ਜਾਰੀ ਨੀ ਹੋਣਾ।

ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ,
ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ।
ਜੋ ਦਾਅ ‘ਤੇ ਲਗਾ ਕੇ ਦੁਚਿੱਤੀ ‘ਚ ਪੈ ਜਾਏ,
ਵਪਾਰੀ ਹੋਏਗਾ ਜੁਆਰੀ ਨੀ ਹੋਣਾ।

ਸਾਈਂ

ਕੋਈ ਅਲੀ ਆਖੇ, ਕੋਈ ਵਲੀ ਆਖੇ ਕੋਈ ਕਹੇ ਦਾਤਾ, ਸਚੇ ਮਲਕਾ ਨੂੰ ਮੈਨੂੰ ਸਮਝ ਨਾ ਆਵੇ, ਕੀ ਨਾਮ ਦੇਵਾਂ ਏਸ ਗੋਲ ਚੱਕੀ ਦੇਆਂ ਚਾਲਕਾਂ ਨੂੰ ਰੂਹ ਦਾ ਅਸਲ ਮਾਲਕ ਓਹੀ ਮੰਨੀਏ ਜੀ ਜਿਹਦਾ ਨਾਮ ਲਈਏ ਤਾਂ ਸਰੂਰ ਹੋਵੇ ਅਖ ਖੁਲਿਆਂ ਨੂੰ ਮਹਿਬੂਬ ਦਿੱਸੇ ਅਖਾਂ ਬੰਦ ਹੋਵਣ ਤਾਂ ਹਜ਼ੂਰ ਹੋਵੇ ਕੋਈ ਸੋਣ ਵੇਲੇ ਕੋਈ ਨਹੌਣ ਵੇਲੇ ਕੋਈ ਗੌਣ ਵੇਲੇ ਤੈਨੂੰ ਯਾਦ ਕਰਦਾ ਇਕ ਨਜ਼ਰ ਤੂੰ ਮਿਹਰ ਦੀ ਮਾਰ ਸਾਈਂ "ਸਰਤਾਜ" ਵੀ ਬੈਠਾ ਫਰਿਆਦ ਕਰਦਾ ਸਾਈਂ, ਸਾਈਂ ਵੇ ਸਾਡੀ ਫਰਿਆਦ ਤੇਰੇ ਤਾਂਈ ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ ਸਾਈਂ ਵੇ ਮੇਰਿਆ ਗੁਨਾਹਾਂ ਨੂੰ ਲੁਕਾਈਂ ਸਾਈਂ...

ਉਡਾਰੀਆਂ

ਹੋ, ਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ ਮੈਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ ਮੈਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ ਆ ਮੇਰੇ ਪੈਰ ਨਾ ਜ਼ਮੀਨ ਉਤੇ ਲਗਦੇ ਪੈਰ ਨਾ ਜ਼ਮੀਨ ਉਤੇ ਲਗਦੇ ਲੱਖਾਂ ਚਸ਼ਮੇ ਮੋਹੱਬਤਾਂ ਦੇ ਵੱਗਦੇ ਆ ਰਾਤੀ ਮਿੱਠੇ-ਮਿੱਠੇ ਸੁਫ਼ਨੇ ਵੀ ਠੱਗਦੇ ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸੱਕਿਆ ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਹੋ,...

ਇਹਸਾਸ

ਇਹਸਾਸ ਦਾ ਰਿਸ਼ਤਾ ਹੈ, ਇਹਦਾ ਨਾਮ ਬੀ ਕੀ ਰੱਖਣਾ, ਇਹਦਾ ਨਾਮਕਰਨ ਕਰਕੇ ਇਹਨੂੰ ਆਮ ਨਾ ਕਰ ਬੈਠੀ! ਪੁੱਜਣਾ ਹੈ ਜੇ ਮੰਜਿਲ ਤੇ, ਰੁਕ ਜਾਵੀਂ ਨਾ ਰਸਤੇ ਤੇ, ਤੂੰ ਝੰਡ ਦੀ ਸ੍ਹਾਵੇਂ ਬੀ ਰਾਮ ਨਾ ਕਰ ਬੈਠੀ! ਇਹਨੂੰ ਕਵਿਤਾ ਕਹਿੰਦੇ ਨੇ, ਇਹ ਪਿਆਰ ਦੀ ਦੇਵੀ ਹੈ, ਇਹਨੂੰ ਨਾਮ ਤੇ ਧਨ ਖਾਤਿਰ ਨਿਲਾਮ ਨਾ ਕਰ ਬੈਠੀ! ਓ ਮੰਨਿਆ ਕੇ ਹਨੇਰਾ ਹੈ, ਪਾਰ ਸੀਸ ਝੁਕਾ ਉਸਨੂੰ, ਪਰਬਤ ਦੇ ਵੇਲੇ ਹੀ ਕਿਤੇ ਸ਼ਾਮ ਨਾ ਕਰ ਬੈਠੀ! ਤੂੰ ਪੀਲੀਆ ਪੱਤਿਆਂ ਤੇ, ਲਿਖ ਬੈਠੀ ਨਾ ਕਵਿਤਾਵਾਂ, ਇੰਜ ਪਿਆਰ ਦੇ ਨਗਮੇ ਦਾ ਅੰਜਾਮ ਨਾ ਕਰ ਬੈਠੀ! ਰੰਗ ਮਹਿਕ ਤੇ ਖੁਸ਼ਬੂਆਂ, ਸਬੱਬ ਉੱਡ...