ਤੋਲਾ ਤੋਲਾ ਬਣਦਾ ਮਾਸੇ ਮਾਸੇ ਤੋਂ
ਆਹ ਦਿਲ ਦੀ ਹਾਲਤ ਜ਼ਾਹਰ ਹੋ ਗਈ ਹਾਸੇ ਤੋਂ
ਹੌਲੀ ਹੌਲੀ ਆਪ ਸਾਰਾ ਕਿਰ ਗਿਆ ਸੀ
ਕੁੱਛ ਵੀ ਸਾਂਭ ਨੀ ਹੋਇਆ ਫੇਰ ਦਿਲਾਸੇ ਤੋਂ
ਸਮਝ ਨਾ ਲੱਗੀ ਚੇਹਰਾ ਕਿਹੜੀ ਤਰਫ ਕਰਾਂ
ਹਨੇਰੀ ਐਸੀ ਚੱਲੀ ਚਾਰੇ ਪਾਸੇ ਤੋਂ
ਦਰਿਆਂਵਾਂ ਦਾ ਰੇਤਾ ਵੱਖਰਾ ਥਲ ਨਾਲੋਂ
ਹੋਰ ਫਰਕ ਜੇ ਪੁੱਛਣਾ ਪੁੱਛ ਪਿਆਸੇ ਤੋਂ
ਇਹ ਕੋਈ ਸਾਂਝ ਅਨੋਖੀ ਅੰਦਰ ਬਾਹਰ ਦੀ
ਸਾਂਭ ਨੀ ਹੋਣੀ ਇਹ ਸਰਤਾਜ ਦੇ ਕਾਸੇ ਤੋਂ
ਤੋਲਾ ਤੋਲਾ ਬਣਦਾ ਮਾਸੇ ਮਾਸੇ ਤੋਂ
ਆਹ ਦਿਲ ਦੀ ਹਾਲਤ ਜ਼ਾਹਰ ਹੋ ਗਈ ਹਾਸੇ ਤੋਂ