17.9 C
Los Angeles
Saturday, April 19, 2025

ਪਾਣੀ ਪੰਜਾਂ-ਦਰਿਆਵਾਂ ਵਾਲਾ

ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ
ਯਾਦ ਰੱਖਦਾ ਵਿਸਾਖੀ,
ਉਨ੍ਹੇ ਦੇਖਿਆ ਹੁੰਦਾ ਜੇ..
ਰੰਗ ਕਣਕਾਂ ਦਾ ਹਰੇ ਤੋਂ ਸੁਨਿਹਰੀ ਹੋ ਗਿਆ
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ..
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ

ਤੋਤਾ ਉੱਡਣੋਂ ਵੀ ਗਿਆ,
ਨਾਲੇ ਬੋਲਣੋਂ ਵੀ ਗਿਆ
ਭੈੜਾ ਚੁੰਝਾਂ ਨਾਲ,
ਗੰਢੀਆਂ ਨੂੰ ਖੋਲਣੋਂ ਵੀ ਗਿਆ
ਹੁਣ ਮਾਰਦਾ ਏ ਸੱਪ,
ਡਾਢਾ ਸ਼ਾਮ ਤੇ ਸਵੇਰੇ..
ਕਿ ਵਟਾਕੇ ਜਾਤਾਂ ਮੋਰ ਓ ਕਲਿਹਰੀ ਹੋ ਗਿਆ
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ

ਤੇਰਾ ਖੂਨ ਠੰਡਾ ਹੋ ਗਿਆ,
ਖੌਲਦਾ ਨਹੀਂ ਏ..
ਏਹੇ ਵਿਰਸੇ ਦਾ ਮਸਲਾ,
ਮਖੌਲ ਦਾ ਨਹੀਂ ਏ..
ਤੈਨੂੰ ਹਜੇ ਨੀਂ ਖਿਆਲ,
ਪਤਾ ਉਦੋਂ ਹੀ ਲੱਗੂਗਾ..
ਜਦੋਂ ਆਪ ਹੱਥੀਂ ਚੋਇਆ ਸ਼ਹਿਦ ਜਹਿਰੀ ਹੋ ਗਿਆ
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ..
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ

ਦੇਖੋ ਕਿਹੋ-ਜਿਹੇ ਰੰਗ ਚੜ੍ਹੇ,
ਨੌਜਵਾਨਾਂ ਉੱਤੇ..
ਮਾਣ ਭੋਰਾ ਵੀ ਨਹੀਂ ਰਿਹਾ,
ਗੁਰੂ ਦੀਆਂ ਸ਼ਾਨਾਂ ਉੱਤੇ..
ਚਾਰ-ਅੱਖਰਾਂ ਨੂੰ ਬੋਲਣੇ ਦਾ,
ਉਹਦੇ ਕੋਲ ਹੈ ਨਹੀਂ ਸਮਾਂ..
ਨਾਮ ਗੁਰਮੀਤ ਸਿੰਘ ਸੀ ਓ ਗੈਰੀ ਹੋ ਗਿਆ
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ..
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ

ਬੁੱਢੇ ਰੁੱਖਾਂ ਕੋਲੋ ,
ਜਦੋਂ-ਜਦੋਂ ਲੰਘੀਆਂ ਹਵਾਵਾਂ
ਉਨਾ ਦਸੀਆਂ ਉਹਨੂੰ
ਇੱਕ-ਦੋ ਇਛਾਵਾਂ
ਉਹ ਤੁਸੀਂ ਬੈਠ ਕੇ ਵਿਚਾਰੋਂ
ਸਰਤਾਜ ਪਤਾ ਕਰੋ
ਕਾਹਤੋ ਪੱਤਾ-ਪੱਤਾ ,
ਟਾਹਣੀਆਂ ਦਾ ਵੈਰੀ ਹੋ ਗਿਆ
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ..
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ

ਦਿਲ ਦੀ ਹਾਲਤ

ਤੋਲਾ ਤੋਲਾ ਬਣਦਾ ਮਾਸੇ ਮਾਸੇ ਤੋਂਆਹ ਦਿਲ ਦੀ ਹਾਲਤ ਜ਼ਾਹਰ ਹੋ ਗਈ ਹਾਸੇ ਤੋਂ ਹੌਲੀ ਹੌਲੀ ਆਪ ਸਾਰਾ ਕਿਰ ਗਿਆ ਸੀਕੁੱਛ ਵੀ ਸਾਂਭ ਨੀ ਹੋਇਆ ਫੇਰ ਦਿਲਾਸੇ ਤੋਂ ਸਮਝ ਨਾ ਲੱਗੀ ਚੇਹਰਾ ਕਿਹੜੀ ਤਰਫ ਕਰਾਂਹਨੇਰੀ ਐਸੀ ਚੱਲੀ ਚਾਰੇ ਪਾਸੇ ਤੋਂ ਦਰਿਆਂਵਾਂ ਦਾ ਰੇਤਾ ਵੱਖਰਾ ਥਲ ਨਾਲੋਂਹੋਰ ਫਰਕ ਜੇ ਪੁੱਛਣਾ ਪੁੱਛ ਪਿਆਸੇ ਤੋਂ ਇਹ ਕੋਈ ਸਾਂਝ ਅਨੋਖੀ ਅੰਦਰ ਬਾਹਰ ਦੀਸਾਂਭ ਨੀ ਹੋਣੀ ਇਹ ਸਰਤਾਜ ਦੇ ਕਾਸੇ ਤੋਂ ਤੋਲਾ ਤੋਲਾ ਬਣਦਾ ਮਾਸੇ ਮਾਸੇ ਤੋਂਆਹ ਦਿਲ ਦੀ ਹਾਲਤ ਜ਼ਾਹਰ ਹੋ ਗਈ ਹਾਸੇ ਤੋਂ

ਜੋ ਹਾਰਾਂ ਕਬੂਲੇ ਨਾ

ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ, ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ। ਜੋ ਦਾਅ ‘ਤੇ ਲਗਾ ਕੇ ਦੁਚਿੱਤੀ ‘ਚ ਪੈ ਜਾਏ, ਵਪਾਰੀ ਹੋਏਗਾ ਜੁਆਰੀ ਨੀ ਹੋਣਾ। ਫ਼ਤਹਿ ਵਰਗੀ ਜੇ ਤਾਜਪੋਸ਼ੀ ਨਹੀ ਏ, ਤਾਂ ਹਾਰਨ ਦੇ ਵਾਲ਼ਾ ਵੀ ਦੋਸ਼ੀ ਨਹੀ ਏ, ਮਗਰ ਸ਼ਰਤ ਹੈ ਕਿ ਨਮੋਸ਼ੀ ਨਹੀ ਏ, ਕੋਈ ਬੋਝ ਇਸ ਕੋਲ਼ੋਂ ਭਾਰੀ ਨੀ ਹੋਣਾ। ਕਿ ਜਿੱਤਣ ਲਈ ਹਾਰਨਾ ਏ ਜ਼ਰੂਰੀ, ਕਿ ਭਖਦਾ ਲਹੂ ਠਾਰਨਾ ਏ ਜ਼ਰੂਰੀ, ਤੇ ਹੰਕਾਰ ਨੂੰ ਮਾਰਨਾ ਏ ਜ਼ਰੂਰੀ, ਜੀ ਫਿਰ ਹਾਰਨਾ ਵਾਰੀ ਵਾਰੀ ਨੀ ਹੋਣਾ। ਜੋ ਹਵਨਾਂ ਦੀ ਅਗਨੀ ਨੂੰ ਅੱਗ ਵਾਂਗ ਸੇਕੇ, ਜੋ ਮੱਥੇ ਟਿਕਾਵੇ ਮਗਰ...

ਮੈਂ ਦੁਨਿਆਵੀ ਬੰਦਾ

ਮੈਂ ਦੁਨਿਆਵੀ ਬੰਦਾ ਮੇਰੀ ਮੰਗ ਵੀ ਦੁਨੀਆਦਾਰੀ ਦੀਮੰਗਣ ਕਰਕੇ ਆਉਂਦੀ ਸੰਗ ਵੀ ਜਿਹੜੀ ਦੁਨੀਆਦਾਰੀ ਦੀ ਸਾਨੂੰ ਲਗਦੈ ਸਾਡੀ ਤਾਂ ਮਾਸ਼ੂਕ ਮੁਹੱਬਤ ਏਹੀ ਏਤਾਹੀਂ ਇਸਨੂੰ ਲੈਕੇ ਦਿੱਤੀ ਵੰਗ ਵੀ ਦੁਨੀਆਦਾਰੀ ਦੀ ਸਾਨੂੰ ਨਾ ਕੋਈ ਖ਼ਬਰ ਖ਼ੁਮਾਰੀ ਵਾਲੀ ਨਾਹੀਂ ਮਸਤੀ ਦੀਸਾਡੀ ਦਾਰੂ ਦੁਨੀਆ ਸਾਡੀ ਭੰਗ ਵੀ ਦੁਨੀਆਦਾਰੀ ਦੀ ਉਹ ਖ਼ਬਰੇ ਗੱਲ ਕਰਦਾ ਕਿਹੜੀ ਕੁਦਰਤ ਨਦੀ ਪਹਾੜਾਂ ਦੀਸਾਨੂੰ ਲੱਭੇ ਤਹਿਖ਼ਾਨੇ ਸੁਰੰਗ ਵੀ ਦੁਨੀਆਦਾਰੀ ਦੀ ਹਾਲੇ ਤਾਂ ਮੈਂ ਇੱਥੋਂ ਦੇ ਹੀ ਮੇਲ ਮੁਲਾਝੇ ਸਿੱਖਿਆ ਹਾਂਸਾਂਝ ਵੀ ਦੁਨੀਆਦਾਰੀ ਦੀ ਤੇ ਜੰਗ ਵੀ ਦੁਨੀਆਦਾਰੀ ਦੀ ਹੋਰ ਹੋਣਗੇ ਜਿੰਨ੍ਹਾ ਨੂੰ ਤੂੰ...