9.5 C
Los Angeles
Tuesday, March 18, 2025

ਮੈਂ ਦੁਨਿਆਵੀ ਬੰਦਾ

ਮੈਂ ਦੁਨਿਆਵੀ ਬੰਦਾ ਮੇਰੀ ਮੰਗ ਵੀ ਦੁਨੀਆਦਾਰੀ ਦੀ
ਮੰਗਣ ਕਰਕੇ ਆਉਂਦੀ ਸੰਗ ਵੀ ਜਿਹੜੀ ਦੁਨੀਆਦਾਰੀ ਦੀ

ਸਾਨੂੰ ਲਗਦੈ ਸਾਡੀ ਤਾਂ ਮਾਸ਼ੂਕ ਮੁਹੱਬਤ ਏਹੀ ਏ
ਤਾਹੀਂ ਇਸਨੂੰ ਲੈਕੇ ਦਿੱਤੀ ਵੰਗ ਵੀ ਦੁਨੀਆਦਾਰੀ ਦੀ

ਸਾਨੂੰ ਨਾ ਕੋਈ ਖ਼ਬਰ ਖ਼ੁਮਾਰੀ ਵਾਲੀ ਨਾਹੀਂ ਮਸਤੀ ਦੀ
ਸਾਡੀ ਦਾਰੂ ਦੁਨੀਆ ਸਾਡੀ ਭੰਗ ਵੀ ਦੁਨੀਆਦਾਰੀ ਦੀ

ਉਹ ਖ਼ਬਰੇ ਗੱਲ ਕਰਦਾ ਕਿਹੜੀ ਕੁਦਰਤ ਨਦੀ ਪਹਾੜਾਂ ਦੀ
ਸਾਨੂੰ ਲੱਭੇ ਤਹਿਖ਼ਾਨੇ ਸੁਰੰਗ ਵੀ ਦੁਨੀਆਦਾਰੀ ਦੀ

ਹਾਲੇ ਤਾਂ ਮੈਂ ਇੱਥੋਂ ਦੇ ਹੀ ਮੇਲ ਮੁਲਾਝੇ ਸਿੱਖਿਆ ਹਾਂ
ਸਾਂਝ ਵੀ ਦੁਨੀਆਦਾਰੀ ਦੀ ਤੇ ਜੰਗ ਵੀ ਦੁਨੀਆਦਾਰੀ ਦੀ

ਹੋਰ ਹੋਣਗੇ ਜਿੰਨ੍ਹਾ ਨੂੰ ਤੂੰ ਨਾਦ ਅਨਾਦ ਸੁਨਾਉਦਾ ਏਂ
ਸਾਡੀ ਤਾਂ ਸੰਗੀਤਕ ਟਾਰ ਤਰੰਗ ਵੀ ਦੁਨੀਆਦਾਰੀ ਦੀ

ਅੰਦਰੋਂ ਪਰ ਹੁਣ ਇੱਕ ਸ਼ਾਇਰ ਸਰਤਾਜ ਹੁਰਾਂ ਨੂੰ ਕਹਿੰਦਾ ਏ
ਬਹੁਤ ਹੋ ਗਿਆ ਹੁਣ ਦੀਵਾਰ ਤੂੰ ਵੀ ਲੰਘ ਦੁਨੀਆਦਾਰੀ ਦੀ

ਮੈਂ ਦੁਨਿਆਵੀ ਬੰਦਾ ਮੇਰੀ ਮੰਗ ਵੀ ਦੁਨੀਆਦਾਰੀ ਦੀ
ਮੰਗਣ ਕਰਕੇ ਆਉਂਦੀ ਸੰਗ ਵੀ ਜਿਹੜੀ ਦੁਨੀਆਦਾਰੀ ਦੀ

ਅਕਲ ਆਉਣ ਦੀ ਉਮਰ

ਸੋਚਣ ਸਮਝਣ ਦੇ ਪਿੱਛੋਂ ਹੀ ਕੁਝ ਕਹਿਣਾ ਚਾਹੀਦਾ, ਉਹਨਾਂ ਦਿਨਾਂ ਵਿਚ ਬਚ ਬਚ ਕੇ ਹੀ ਰਹਿਣਾ ਚਾਹੀਦਾ, ਜਿਨ੍ਹਾਂ ਦਿਨਾਂ ਵਿਚ ਅੱਖ ਫੜਕਦੀ ਖੱਬੀ ਹੁੰਦੀ ਐ, ਕਿਸੇ ਕਲਾ ਦੀ ਦਾਤ ਅਸਲ ਵਿੱਚ ਰੱਬੀ ਹੁੰਦੀ ਐ, ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਐ ! ਹਿੰਮਤ ਸਿਦਕ ਤਾਂ ਆਖ਼ਰ ਨੂੰ ਕਾਮ ਆ ਹੀ ਜਾਂਦੇ ਨੇ, ਜੋ ਮਿਹਨਤ ਕਰਦੇ ਨੇ ਮੁੱਲ ਪਾ ਹੀ ਜਾਂਦੇ ਨੇ, ਮਾਲਕ ਨੇ ਮਿੱਟੀ ਵਿਚ ਦੌਲਤ ਦੱਬੀ ਹੁੰਦੀ ਐ, ਕਿਸੇ ਕਲਾ ਦੀ ਦਾਤ ਅਸਲ ਚ ਰੱਬੀ ਹੁੰਦੀ ਐ, ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਐ ! ਖੂਬਸੂਰਤੀ...

ਉਡਾਰੀਆਂ

ਹੋ, ਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ ਮੈਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ ਮੈਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ ਆ ਮੇਰੇ ਪੈਰ ਨਾ ਜ਼ਮੀਨ ਉਤੇ ਲਗਦੇ ਪੈਰ ਨਾ ਜ਼ਮੀਨ ਉਤੇ ਲਗਦੇ ਲੱਖਾਂ ਚਸ਼ਮੇ ਮੋਹੱਬਤਾਂ ਦੇ ਵੱਗਦੇ ਆ ਰਾਤੀ ਮਿੱਠੇ-ਮਿੱਠੇ ਸੁਫ਼ਨੇ ਵੀ ਠੱਗਦੇ ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸੱਕਿਆ ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਹੋ,...

ਤਿਤਲੀ

ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ ਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ ਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ ਜਿਹੜਾ ਭੌਰਿਆਂ ਗੁਲਾਬਾਂ ਵਿੱਚੋਂ ਰਸ ਕੱਠਾ ਕੀਤਾ ਸੀ ਉਹ ਕੰਵਲਾਂ ਦੇ ਪੱਤਿਆਂ 'ਤੇ ਪਾ ਕੇ ਦੇ ਗਏ ਜਿਹੜਾ ਭੌਰਿਆਂ ਗੁਲਾਬਾਂ ਵਿੱਚੋਂ ਰਸ ਕੱਠਾ ਕੀਤਾ ਸੀ ਉਹ ਕੰਵਲਾਂ ਦੇ ਪੱਤਿਆਂ 'ਤੇ ਪਾ ਕੇ...