14.2 C
Los Angeles
Friday, April 18, 2025

ਬੋਲੀਆਂ – 5

ਪਰਦੇਸਾਂ ਦੇ ਵਿੱਚ ਲਾਏ ਡੇਰੇ
ਸਿੱਖ ਕੇ ਨਿਹੁੰ ਦੀ ਰੀਤ
ਤੂੰ ਕਿਹੜਾ ਚੰਨ ਪੁੰਨੂੰਆ
ਮਨ ਮਿਲ ਗਏ ਦੀ ਪ੍ਰੀਤ


ਤੇਰੇ ਪਿੱਛੇ ਮੈਂ ਬਣਿਆ ਭੌਰਾ
ਛੱਡ ਕੇ ਲੁੱਕ ਲੁਕਾਈ
ਸ਼ੀਸ਼ੇ ਵਿੱਚ ਵੇਖ ਸੱਸੀਏ
ਮੇਰੀ ਤੇਰੇ ਨਾਲੋਂ ਜੋਤ ਸਵਾਈ


ਦੱਸ ਵੇ ਥਲਾ ਕਿਤੇ ਵੇਖੀ ਹੋਵੇ
ਮੇਰੇ ਪੁੰਨੂੰ ਦੀ ਡਾਚੀ ਕਾਲੀ
ਜਿੱਥੇ ਮੇਰਾ ਪੁੰਨੂੰ ਮਿਲੇ
ਉਹ ਧਰਤੀ ਨਸੀਬਾਂ ਵਾਲੀ


ਥਲ ਵੀ ਤੱਤਾ, ਮੈਂ ਵੀ ਤੱਤੀ
ਤੱਤੇ ਨੈਣਾਂ ਦੇ ਡੇਲੇ
ਰੱਬਾ ‘ਕੇਰਾਂ ਦੱਸ ਤਾਂ ਸਹੀ
ਕਦ ਹੋਣਗੇ ਪੁੰਨੂੰ ਨਾਲ ਮੇਲੇ


ਮੈਂ ਪੁੰਨੂੰ ਦੀ, ਪੁੰਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦੱਸ ਰੱਬਾ ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ


ਪੰਜਾਬੀ ਹਾਇਕੂ – ਰਵਿੰਦਰ ਰਵੀ

ਅੰਬ ਅੰਬ ਪੱਕੇਨਿਵੀਆਂ ਟਾਹਣੀਆਂਚੌਕੀਦਾਰ ਚੇਤੰਨ ਆਗ ਅੱਸੂ ਦੀ ਰੁੱਤਆਗਾਂ ਦੀ ਖਸਰ ਖਸਰਠਾਰ ਗਿਆ ਬੁੱਲ੍ਹਾ ਸਰ੍ਹੋਂ ਕਣਕ ਦੇ ਹਰੇ ਖੇਤਵਿਚ ਸਰੋਂ ਦੇ ਕਿਆਰੇ ਦੀਕਾਰ ਚੋਂ ਉਤਰ ਫੋਟੋ ਖਿਚੇ ਸਾਇਕਲ ਮੱਸਿਆ ਦੀ ਰਾਤਸਾਇਕਲ ਚਲਾਵੇਡਾਇਨੇਮੋ ਦਾ ਚਾਨਣ ਸੂਰਜ ਹੁਸੜ ਗਰਮ ਸ਼ਾਮਵਕਤ ਤੋਂ ਪਹਿਲਾਂ ਛੁਪਿਆਸੂਰਜ ਬੱਦਲਾਂ ਵਿੱਚ ਸੂਰਜ ਟੋਭੇ ਦਾ ਸ਼ਾਂਤ ਪਾਣੀਡਿੱਗਿਆ ਸੁੱਕਾ ਪੱਤਾਹਿੱਲਿਆ ਸੂਰਜ ਸ਼ਾਂ-ਸ਼ਾਂ ਬਚਪਨਕੰਨ ਉੱਤੇ ਗਲਾਸ ਰਖਸੁਣੇ ਸ਼ਾਂ-ਸ਼ਾਂ ਹਨੇਰੀ ਅੰਬਰ ਮਟਮੈਲਾਸੀਟੀਆਂ ਮਾਰਦੀ ਹਨੇਰੀਲਿਫੇ ਰੁਖ ਹਿੱਗਾ ਧੀਆਂ ਧਿਆਣੀਆਂਰੋੜਿਆਂ ਸੰਗ ਖੇਡਣਹਿੱਗਾ ਕਸੀਦਾ ਕਸੀਦਾ ਕਢਦੀਸੂਈ ਉਂਗਲੀ ਦੇ ਫੁਲ ਚਚਾਦਰ ਸੂਹੀ ਕਪਾਹ ਸਿਖਰ ਦੁਪਹਿਰਕਪਾਹ ਚੁਗਦੀਆਂਤਾਂਬੇ ਰੰਗੀਆਂ ਕਪਾਹ ਕਪਾਹ ਦਾ ਖੇਤਟੀਂਡੇ ਦੇ ਬੁਲ੍ਹ ਚੋਂ ਲਮਕੇਚਿੱਟਾ ਫੁੱਲ ਕਰੂੰਬਲ ਨਵੀਂ ਕਰੂੰਬਲਝਾੜੀਆਂ ਓਹਲੇਕੁੱਤਾ ਸੁੰਘੇ ਕਲੰਦਰ ਕਲੰਦਰ ਦੀ ਡੁਗ ਡੁੱਗਨਚਦੇ ਬੰਦਰ ਦੇ ਪੈਰਾਂ ‘ਚਡਿਗਦੇ ਸਿੱਕੇ ਕੰਡਾ ਡੰਗਰ ਚਾਰਦੇ...

ਲੋਕ ਗੀਤ

ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇਵਿਸਾਖ ਨਾ ਜਾਈਂ ਚੰਨਾ, ਚੰਬਾ ਮੌਲਿਆਜੇਠ ਨਾ ਜਾਈਂ ਚੰਨਾ, ਲੂਆਂ ਲੂੰਹਦੀਆਂਹਾੜ ਨਾ ਜਾਈਂ ਚੰਨਾਂ, ਧੁੱਪਾਂ ਡਾਢੀਆਂਸਾਵਣ ਨਾ ਜਾਈਂ ਚੰਨਾ, ਲੱਗੀਆਂ ਝੜੀਆਂਭਾਦਰੋਂ ਨਾ ਜਾਈਂ ਚੰਨਾ, ਝੂਲੀਏ ਝੂਲਣਾਅੱਸੂ ਨਾ ਜਾਈਂ ਚੰਨਾ, ਪਿਤਰ ਮਨਾਵਣੇਕੱਤੇ ਨਾ ਜਾਈਂ ਚੰਨਾ, ਬਲਣ ਦੀਵਾਲੀਆਂਮੱਘਰ ਨਾ ਜਾਈਂ ਚੰਨਾ, ਲੇਫ ਰੰਗਾਵਣੇਪੋਹ ਨਾ ਜਾਈਂ ਚੰਨਾ, ਰਾਤਾਂ ਵੇ ਕਾਲੀਆਂਮਾਘ ਨਾ ਜਾਈਂ ਚੰਨਾ, ਲੋਹੜੀ ਮਨਾਵਣੀਫੱਗਣ ਨਾ ਜਾਈਂ ਚੰਨਾ, ਰੁੱਤ ਸੁਹਾਵਣੀਬਾਰਾਂ ਮਹੀਨੇ ਚੰਨਾ, ਰਲ ਮਿਲ ਖੇਡੀਏਉਡ ਜਾ ਚਿੜੀਏ ਨੀ, ਉਡ ਬਹਿ...

ਲੋਹੜੀ

ਸੁੰਦਰ ਮੁੰਦਰੀਏ - ਹੋਸੁੰਦਰ ਮੁੰਦਰੀਏ - ਹੋ!ਤੇਰਾ ਕੌਣ ਵਿਚਾਰਾ - ਹੋ!ਦੁੱਲਾ ਭੱਟੀ ਵਾਲਾ - ਹੋ!ਦੁੱਲੇ ਧੀ ਵਿਆਹੀ - ਹੋ!ਸੇਰ ਸੱਕਰ ਆਈ - ਹੋ!ਕੁੜੀ ਦੇ ਬੋਝੇ ਪਾਈ - ਹੋ!ਕੁੜੀ ਦਾ ਲਾਲ ਪਟਾਕਾ - ਹੋ!ਕੁੜੀ ਦਾ ਸਾਲੂ ਪਾਟਾ - ਹੋ!ਸਾਲੂ ਕੌਣ ਸਮੇਟੇ - ਹੋ!ਚਾਚਾ ਗਾਲ੍ਹੀ ਦੇਸੇ - ਹੋ!ਚਾਚੇ ਚੂਰੀ ਕੁੱਟੀ - ਹੋ!ਜ਼ਿੰਮੀਦਾਰਾਂ ਲੁੱਟੀ - ਹੋ!ਜ਼ਿੰਮੀਦਾਰ ਸਦਾਓ - ਹੋ!ਗਿਣ ਗਿਣ ਪੌਲੇ ਲਾਓ - ਹੋ!ਇੱਕ ਪੌਲਾ ਘਟ ਗਿਆ!ਜ਼ਿਮੀਂਦਾਰ ਨੱਸ ਗਿਆ - ਹੋ!ਹੁੱਲੇ ਨੀ ਮਾਈਏ ਹੁੱਲੇਹੁੱਲੇ ਨੀ ਮਾਈਏ ਹੁੱਲੇ ।ਇਸ ਬੇਰੀ ਦੇ ਪੱਤਰ ਝੁੱਲੇ...