14.1 C
Los Angeles
Sunday, November 24, 2024

ਦਰਦ ਪੰਜਾਬੀ ਬੋਲੀ ਦਾ

ਖੰਡ ਤੋਂ ਮਿੱਠੀ ਬੋਲੀ, ਪਿਆਰੇ ਵਤਨ ਪੰਜਾਬ ਦੀ ।
ਮੁੱਖ ‘ਚੋਂ ਲਪਟਾਂ ਮਾਰਨ, ਜੈਸੇ ਅਤਰ ਗੁਲਾਬ ਦੀ ।
ਹੋਰ ਸਤਾਉਣ ਜ਼ਬਾਨਾਂ, ਅੱਖੋਂ ਜਲ ਭਰ ਡੋਹਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਜਣਦਿਆਂ ਖਾਣੀਂ ਪਸ਼ਤੋ, ਵਸਦੀ ਦੇਸ ਪਠਾਣਾਂ ਦੇ ।
ਇਹ ਆ ਕੇ ਪਿੜ ਨ੍ਹਾਤੀ, ਸ਼ਾਸਤਰ ਵੇਦ ਪੁਰਾਣਾਂ ਦੇ ।
ਤੇ ਘਰ ਬਾਰਨ ਨਾਲੋਂ, ਕਦਰ ਵਧਾ ‘ਤਾ ਗੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਮੈਂ ਅੱਗੇ ਇਕ ਨੂੰ ਰੋਵਾਂ, ਉਠਦੀ ਦਿਲੋਂ ਕੁਹਾਰ ਸੀ ।
ਫਿਰ ਪਸ਼ਤੋ ਦੀ ਆਗੀ, ਹੋਰ ਹਮੈਤਣ ਫ਼ਾਰਸੀ ।
ਮੈਂ ਭਲੀਮਾਣਸ ਭੋਲੀ, ਚਲਦਾ ਹੁਕਮ ਜਰੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਫਿਰ ਨੁਕਸਾਨ ਉਠਾਇਆ, ਉਰਦੂ ਘਰ-ਜੰਮ ਵੈਰੀ ਤੋਂ ।
ਟੁੱਟ ਪੈਣੇ ਨੇ ਕੱਢ ‘ਤੀ, ਬਾਹੋਂ ਪਕੜ ਕਚਹਿਰੀ ‘ਚੋਂ ।
ਅਣ-ਪੁੱਜ ਕੀ ਕਰ ਸਕਦੀ ? ਜ਼ਹਿਰ ਬਥੇਰਾ ਘੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਤੇ ਇੰਗਲੈਂਡ ਘੁੰਡ ਲਾਹ, ਆ ਅੰਗਰੇਜ਼ੀ ਨਚਲੀ ਜ੍ਹੀ ।
ਰੰਗ ਗੋਰਾ, ਅੱਖ ਕਹਿਰੀ, ਸਖ਼ਤ ਬੁਲਾਰਾ, ਘਚਲੀ ਜ੍ਹੀ ।
ਹੱਥ ਲਗਿਆਂ ਪਤਾ ਲੱਗਿਆ, ਕਰੜ ਲਫੇੜਾ ਪੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਅਬ ਹਿੰਦੀ ਦੀ ਪੁਗਦੀ, ਬਾਤ ਮਜਾਜਣ ਸੌਂਕਣ ਦੀ ।
ਮੈਂ ਚੁੱਪ ਕੀਤੀ ਫਿਰਦੀ, ਇਸਦੀ ਆਦਤ ਭੌਂਕਣ ਦੀ ।
ਬੁਰੜ੍ਹੀ, ਪਏ ਦੰਦ ਨਿਕਲੇ, ਇਹ ਨਾ ਵਕਤ ਘੜੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਤਕੜੇ ਰਹੋ ਪੰਜਾਬੀਉ, ਕਿਹੜਾ ਛਡਦਾ ਨਿਵਿਆਂ ਤੋਂ ।
ਚਿਰ ਦੀ ਫੂਕੀ ਹੋਈ ਮਰੀ, ਉਠਾ ਲੀ ਸਿਵਿਆਂ ਤੋਂ ।
ਅੱਠ ਨੌਂ ਸੂਬੇ ਨਿਗਲ੍ਹੇ, ਢਿੱਡ ਨਾ ਭਰੇ ਭੜੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਸੋਂਹਦੇ ਮਰਦ ਮੁਕਾਮੀ, ਕੀ ਗੱਲ ਸਮਝਣ ਲੋਕਲ ਜੀ ।
ਮੇਰੇ ਨਾਲ ਮੋਗੇ ਪੜ੍ਹਿਆ, ਸੂਦ ਸਲ੍ਹੀਣਿਉਂ ਗੋਕਲ ਜੀ ।
‘ਬਾਬੂ’ ਰਣੀਉਂ ਇੰਦਰ ਤੇ ਸੰਤੋਖ ਡਰੋਲੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਦਸ਼ਮੇਸ਼-ਮਹਿਮਾ ਦੇ ਕਬਿੱਤ

ਰੱਬ ਤੋਂ ਡਰਨ ਵਾਲੇ, ਕੋਮਲ ਚਰਨ ਵਾਲੇ,ਗੱਲ ਤੇ ਮਰਨ ਵਾਲੇ, ਦੇਸ਼ ਦੇ ਨਰੇਸ਼ ਗੁਰ ।ਛਾਂਟਮੇਂ ਸ਼ਰੀਰ ਵਾਲੇ, ਤੇ ਧਣਸ਼ ਤੀਰ ਵਾਲੇ,ਸੋਹਣੀ ਤਸਵੀਰ ਵਾਲੇ, ਚੰਦ ਜੈਸੇ ਫ਼ੇਸ ਗੁਰ ।ਗੁਰੂ ਪੰਜਾਂ ਕੱਕਿਆਂ ਵਾਲੇ, ਤੇ ਕਰਾਰਾਂ ਪੱਕਿਆਂ ਵਾਲੇ,ਕੰਮ ਅਣ-ਥੱਕਿਆਂ ਵਾਲੇ ਕਰਨ ਹਮੇਸ਼ ਗੁਰ ।'ਬਾਬੂ ਜੀ, ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ,ਪਟਨੇ ਜਰਮ ਵਾਲੇ ਮੇਰੇ ਦਸ਼ਮੇਸ਼ ਗੁਰ ।ਰਾਜਧਾਨੀ ਰਾਜਾਂ ਵਾਲੇ, ਜੋੜੇ ਘੋੜੇ ਸਾਜ਼ਾਂ ਵਾਲੇ,ਚਿੱਟਿਆਂ ਚਿੱਟਿਆਂ ਬਾਜਾਂ ਵਾਲੇ, ਦਾਸ ਦਾ ਆਦੇਸ ਗੁਰ ।ਉੱਚਿਆਂ ਜੈਕਾਰਿਆਂ ਵਾਲੇ, ਤਾਜ ਝਮਕਾਰਿਆਂ ਵਾਲੇ,ਸੋਹਣਿਆਂ ਦੁਲਾਰਿਆਂ ਵਾਲੇ, ਸੀ ਰਖਾ ਗਏ ਕੇਸ...

ਹਿੰਦੂ-ਸਿੱਖ

ਦੋਹਿਰਾ॥ਹਿੰਦੂ-ਸਿੱਖ ਫੁੱਲ ਦੋ ਲੱਗੇ, ਵੱਧ ਭਾਰਤ ਦੀ ਵੇਲ ।ਇਕ ਜੜ੍ਹ ਤੇ ਦੋ ਟਹਿਣੀਆਂ, ਕਿਉਂ ਨ ਰਖਦੇ ਮੇਲ ?॥ਡੂਢਾ ਛੰਦ॥ਹਿੰਦੂ ਸਿੱਖਾਂ ਪਾ ਬਹਾਦਰੀ ਬਹਾਦਰਾਂ, ਜੀ ਅਜ਼ਾਦੀ ਲੈ ਲੀ ਐ ।ਨਾਮ ਜਪ ਰੰਗੀਆਂ ਸਫ਼ੈਦ ਚਾਦਰਾਂ, ਰਹਿਣ 'ਤੀ ਨਾ ਮੈਲੀ ਐ ।ਕਰਕੇ ਧਰਮ ਬਰਿਆਈਆਂ ਠੱਲ੍ਹਦੇ, ਹੈ ਖ਼ਿਆਲ ਦਾਨ ਮੇਂ ।ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।ਲਾਹਤੇ ਗਲੋਂ ਤਾਉਕ ਗੋਰਿਆਂ ਦੀ ਗ਼ੁਲਾਮੀ ਦੇ, ਭੇਟ ਦੇ ਕੇ ਪੁੱਤ ਕੀ ।ਆਬਰੂ ਰੱਖਣ ਰਜਵਾੜੇ ਲਾਹਮੀ ਦੇ, ਤੇ ਕਰਨ ਹੁੱਤ ਕੀ ?ਕਿਹਰ ਦੋ ਸੱਜਣ...

ਗੁਰੂ ਨਾਨਕ ਸਾਂਝੇ ਕੁੱਲ ਦੇ ਐ

।।ਦੋਹਿਰਾ।।ਗੁਰੂ ਨਾਨਕ ਦੇ ਵਾਂਗ ਜੋ, ਭਜਨ ਕਰਨ ਭਜਨੀਕ ।ਸਿੱਖ ਸੇਵਕ ਉਸ ਮੰਜ਼ਿਲ ਤੇ, ਪਹੁੰਚ ਜਾਂਮਦੇ ਠੀਕ ।।।ਤਰਜ਼।।ਦੇਵਾਂ ਕਾਵਿ ਸੁਣਾ ਹੱਸ-ਹੱਸ ਮੈਂ, ਬੜਾ ਭਰ 'ਤਾ ਤਰਜ਼ ਵਿੱਚ ਰਸ ਮੈਂ,ਕਰਾਂ ਪਹਿਲੇ ਗੁਰਾਂ ਦਾ ਜੱਸ ਮੈਂ, ਮੇਰੀ ਜੀਭ ਕੀ ਸਿਫ਼ਤ ਕਰ ਸਕਦੀ ਐ ।ਕਲਮ ਲਿਖਦੀ ਰਹੀ, ਲਿਖ ਥਕਦੀ ਐ ।ਲਿਆ ਉੱਤਮ ਬੰਸ ਵਿਚ ਜਰਮ ਐਂ, ਹੁੰਦਾ ਪਿਤਾ ਦੇ ਦੁਆਰੇ ਧਰਮ ਐਂ,ਪਿੰਡਾ ਨਰਮ ਮਖ਼ਮਲੋਂ ਨਰਮ ਐਂ, ਚਿਹਰਾ ਵਾਂਗ ਗੁਲਾਬੀ ਫੁੱਲ ਦੇ ਐ ।ਗੁਰੂ ਨਾਨਕ ਸਾਂਝੇ ਕੁੱਲ ਦੇ ਐ ।ਗੱਲ ਰੱਬ ਦੇ ਬੰਦੇ ਦੀ...