14 C
Los Angeles
Thursday, January 2, 2025

ਗੁਰਮੁਖੀ ਦਾ ਬੇਟਾ

ਆਹ ਜਿਹਨੂੰ ਖ਼ੁਦ ਬਣਾ ਕੇ ਸ਼ਾਇਰ ਕਰਤੇ ਨੇ ਬਖ਼ਸ਼ੀ ਕਵਿਤਾ
ਜਿਹਨੂੰ ਖ਼ੁਦ ਬਣਾ ਕੇ ਸ਼ਾਇਰ ਕਰਤੇ ਨੇ ਬਖ਼ਸ਼ੀ ਕਵਿਤਾ
ਸਰਤਾਜ ਨਾਮ ਦੇਕੇ ਉਹਨੂੰ ਖੋਰਦੇ ਨੇ ਅੱਖਰ
ਉਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ

ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ

ਫੁੱਲਾਂ ਨੂੰ ਕੌਣ ਦੱਸੇ ਕਿ ਥੋਨੂੰ ਦਾਨ ‘ਚ ਮਿਲ਼ੇ ਨੇ?
ਫੁੱਲਾਂ ਨੂੰ ਕੌਣ ਦੱਸੇ ਥੋਨੂੰ ਦਾਨ ‘ਚ ਮਿਲ਼ੇ ਨੇ?
ਆਹ ਜਿਹੜੀ ਟਿੱਬਿਆਂ ‘ਚ ਟਹਿਕੇ ਉਸ ਥ੍ਹੋਰ ਦੇ ਨੇ ਅੱਖਰ
ਆਹ ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ

ਜੀ ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ

ਕੋਇਲਾਂ…
ਕੋਇਲਾਂ ਨੂੰ ਮਿਲ਼ ਗਈ ਏ ਸਭਨਾਂ ਦੀ ਸਹਿਮਤੀ, ਪਰ
ਕੋਇਲਾਂ ਨੂੰ ਮਿਲ਼ ਗਈ ਏ ਸਭਨਾਂ ਦੀ ਸਹਿਮਤੀ, ਪਰ
ਆਹ ਜਿਹੜਾ ਰੋਂਦਿਆਂ ਵੀ ਨੱਚਦਾ ਉਸ ਮੋਰ ਦੇ ਨੇ ਅੱਖਰ
ਆਹ ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ

ਜੀ ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ

ਜਿਹੜੀ ਹਜ਼ਾਰਿਆਂ ਤੋਂ ਝੰਗ ਤੀਕ ਲੈ ਕੇ ਆਉਂਦੀ
ਜਿਹੜੀ ਹਜ਼ਾਰਿਆਂ ਤੋਂ ਝੰਗ ਤੀਕ ਲੈ ਕੇ ਆਉਂਦੀ
ਆਹ ਜਿਹੜੀ ਆਸ਼ਕਾਂ ਨੂੰ ਖਿੱਚਦੀ ਉਸ ਡੋਰ ਦੇ ਨੇ ਅੱਖਰ
ਉਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ

ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ

ਆਹ ਚੰਨ ਚਮਕ-ਚਮਕ ਹੱਸਦਾ, ਰਿਸ਼ਮਾਂ ਨੂੰ ਮਾਣ ਹੋਵੇ
ਰਿਸ਼ਮਾਂ ਨੂੰ ਮਾਣ ਹੋਵੇ, ਰਿਸ਼ਮਾਂ ਨੂੰ ਮਾਣ ਹੋਵੇ
ਆਹ ਚੰਨ ਚਮਕ-ਚਮਕ ਹੱਸਦਾ, ਰਿਸ਼ਮਾਂ ਨੂੰ ਮਾਣ ਹੋਵੇ
ਰਿਸ਼ਮਾਂ ਨੂੰ ਮਾਣ ਹੋਵੇ, ਰਿਸ਼ਮਾਂ ਨੂੰ ਮਾਣ ਹੋਵੇ
ਤੇ ਜੀਹਦੇ ਕਰਕੇ ਇਸ਼ਕ ਜਿਉਂਦਾ, ਜੀ ਚਕੋਰ ਦੇ ਨੇ ਅੱਖਰ
ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ

ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ

ਆਹ ਜਿੱਥੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾਂ ਚੋਂ
ਜਿੱਥੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾਂ ਚੋਂ
ਜਿਸ ਨਾਲ਼ ਆਉਂਦਾ ਮੁੜਕਾ ਉਸ ਜ਼ੋਰ ਦੇ ਨੇ ਅੱਖਰ
ਉਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ

ਜੀ ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ

ਪੰਜਾਬ ਦੀ ਵਿਰਾਸਤ ਆਹ ਜਦੋਂ ਮੜਕ ਨਾਲ਼ ਤੁਰਦੀ
ਪੰਜਾਬ ਦੀ ਵਿਰਾਸਤ ਜਦੋਂ ਮੜਕ ਨਾਲ਼ ਤੁਰਦੀ
ਝਾਂਜਰ ‘ਚ ਜਿਹੜਾ ਛਣਕੇ ਉਸ ਬੋਰ ਦੇ ਨੇ ਅੱਖਰ
ਉਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ

ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ

ਸਿੰਧ, ਬਿਆਸ, ਰਾਵੀ, ਘੱਘਰ, ਸਤਲੁਜ, ਚੇਨਾਬ, ਜਿਹਲਮ
ਸਿੰਧ, ਬਿਆਸ, ਰਾਵੀ, ਘੱਘਰ, ਸਤਲੁਜ, ਚੇਨਾਬ, ਜਿਹਲਮ
ਸਿੰਧ, ਬਿਆਸ, ਰਾਵੀ, ਘੱਘਰ, ਸਤਲੁਜ, ਚੇਨਾਬ, ਜਿਹਲਮ
ਸਿੰਧ, ਬਿਆਸ, ਰਾਵੀ, ਘੱਘਰ, ਸਤਲੁਜ, ਚੇਨਾਬ, ਜਿਹਲਮ
ਕਲਕਲ ਜੋ ਗੀਤ ਗਾਉਂਦੇ ਉਸ ਸ਼ੋਰ ਦੇ ਨੇ ਅੱਖਰ
ਉਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ

ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ

ਜੋ ਹਾਰਾਂ ਕਬੂਲੇ ਨਾ

ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ, ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ। ਜੋ ਦਾਅ ‘ਤੇ ਲਗਾ ਕੇ ਦੁਚਿੱਤੀ ‘ਚ ਪੈ ਜਾਏ, ਵਪਾਰੀ ਹੋਏਗਾ ਜੁਆਰੀ ਨੀ ਹੋਣਾ। ਫ਼ਤਹਿ ਵਰਗੀ ਜੇ ਤਾਜਪੋਸ਼ੀ ਨਹੀ ਏ, ਤਾਂ ਹਾਰਨ ਦੇ ਵਾਲ਼ਾ ਵੀ ਦੋਸ਼ੀ ਨਹੀ ਏ, ਮਗਰ ਸ਼ਰਤ ਹੈ ਕਿ ਨਮੋਸ਼ੀ ਨਹੀ ਏ, ਕੋਈ ਬੋਝ ਇਸ ਕੋਲ਼ੋਂ ਭਾਰੀ ਨੀ ਹੋਣਾ। ਕਿ ਜਿੱਤਣ ਲਈ ਹਾਰਨਾ ਏ ਜ਼ਰੂਰੀ, ਕਿ ਭਖਦਾ ਲਹੂ ਠਾਰਨਾ ਏ ਜ਼ਰੂਰੀ, ਤੇ ਹੰਕਾਰ ਨੂੰ ਮਾਰਨਾ ਏ ਜ਼ਰੂਰੀ, ਜੀ ਫਿਰ ਹਾਰਨਾ ਵਾਰੀ ਵਾਰੀ ਨੀ ਹੋਣਾ। ਜੋ ਹਵਨਾਂ ਦੀ ਅਗਨੀ ਨੂੰ ਅੱਗ ਵਾਂਗ ਸੇਕੇ, ਜੋ ਮੱਥੇ ਟਿਕਾਵੇ ਮਗਰ...

ਪਾਣੀ ਪੰਜਾਂ-ਦਰਿਆਵਾਂ ਵਾਲਾ

ਪਾਣੀ ਪੰਜਾਂ-ਦਰਿਆਵਾਂ ਵਾਲਾ, ਨਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ, ਸ਼ਹਿਰ ਜਾਕੇ ਸ਼ਹਿਰੀ ਹੋ ਗਿਆ ਯਾਦ ਰੱਖਦਾ ਵਿਸਾਖੀ, ਉਨ੍ਹੇ ਦੇਖਿਆ ਹੁੰਦਾ ਜੇ.. ਰੰਗ ਕਣਕਾਂ ਦਾ ਹਰੇ ਤੋਂ ਸੁਨਿਹਰੀ ਹੋ ਗਿਆ ਪਾਣੀ ਪੰਜਾਂ-ਦਰਿਆਵਾਂ ਵਾਲਾ, ਨਹਿਰੀ ਹੋ ਗਿਆ.. ਮੁੰਡਾ ਪਿੰਡ ਦਾ ਸੀ, ਸ਼ਹਿਰ ਜਾਕੇ ਸ਼ਹਿਰੀ ਹੋ ਗਿਆ ਤੋਤਾ ਉੱਡਣੋਂ ਵੀ ਗਿਆ, ਨਾਲੇ ਬੋਲਣੋਂ ਵੀ ਗਿਆ ਭੈੜਾ ਚੁੰਝਾਂ ਨਾਲ, ਗੰਢੀਆਂ ਨੂੰ ਖੋਲਣੋਂ ਵੀ ਗਿਆ ਹੁਣ ਮਾਰਦਾ ਏ ਸੱਪ, ਡਾਢਾ ਸ਼ਾਮ ਤੇ ਸਵੇਰੇ.. ਕਿ ਵਟਾਕੇ ਜਾਤਾਂ ਮੋਰ ਓ ਕਲਿਹਰੀ ਹੋ ਗਿਆ ਪਾਣੀ ਪੰਜਾਂ-ਦਰਿਆਵਾਂ ਵਾਲਾ, ਨਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ, ਸ਼ਹਿਰ ਜਾਕੇ ਸ਼ਹਿਰੀ ਹੋ ਗਿਆ ਤੇਰਾ ਖੂਨ ਠੰਡਾ ਹੋ ਗਿਆ, ਖੌਲਦਾ ਨਹੀਂ ਏ.. ਏਹੇ ਵਿਰਸੇ ਦਾ...

ਅਕਲ ਆਉਣ ਦੀ ਉਮਰ

ਸੋਚਣ ਸਮਝਣ ਦੇ ਪਿੱਛੋਂ ਹੀ ਕੁਝ ਕਹਿਣਾ ਚਾਹੀਦਾ, ਉਹਨਾਂ ਦਿਨਾਂ ਵਿਚ ਬਚ ਬਚ ਕੇ ਹੀ ਰਹਿਣਾ ਚਾਹੀਦਾ, ਜਿਨ੍ਹਾਂ ਦਿਨਾਂ ਵਿਚ ਅੱਖ ਫੜਕਦੀ ਖੱਬੀ ਹੁੰਦੀ ਐ, ਕਿਸੇ ਕਲਾ ਦੀ ਦਾਤ ਅਸਲ ਵਿੱਚ ਰੱਬੀ ਹੁੰਦੀ ਐ, ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਐ ! ਹਿੰਮਤ ਸਿਦਕ ਤਾਂ ਆਖ਼ਰ ਨੂੰ ਕਾਮ ਆ ਹੀ ਜਾਂਦੇ ਨੇ, ਜੋ ਮਿਹਨਤ ਕਰਦੇ ਨੇ ਮੁੱਲ ਪਾ ਹੀ ਜਾਂਦੇ ਨੇ, ਮਾਲਕ ਨੇ ਮਿੱਟੀ ਵਿਚ ਦੌਲਤ ਦੱਬੀ ਹੁੰਦੀ ਐ, ਕਿਸੇ ਕਲਾ ਦੀ ਦਾਤ ਅਸਲ ਚ ਰੱਬੀ ਹੁੰਦੀ ਐ, ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਐ ! ਖੂਬਸੂਰਤੀ...