ਮੈਂ ਦੁਨਿਆਵੀ ਬੰਦਾ ਮੇਰੀ ਮੰਗ ਵੀ ਦੁਨੀਆਦਾਰੀ ਦੀ
ਮੰਗਣ ਕਰਕੇ ਆਉਂਦੀ ਸੰਗ ਵੀ ਜਿਹੜੀ ਦੁਨੀਆਦਾਰੀ ਦੀ
ਸਾਨੂੰ ਲਗਦੈ ਸਾਡੀ ਤਾਂ ਮਾਸ਼ੂਕ ਮੁਹੱਬਤ ਏਹੀ ਏ
ਤਾਹੀਂ ਇਸਨੂੰ ਲੈਕੇ ਦਿੱਤੀ ਵੰਗ ਵੀ ਦੁਨੀਆਦਾਰੀ ਦੀ
ਸਾਨੂੰ ਨਾ ਕੋਈ ਖ਼ਬਰ ਖ਼ੁਮਾਰੀ ਵਾਲੀ ਨਾਹੀਂ ਮਸਤੀ ਦੀ
ਸਾਡੀ ਦਾਰੂ ਦੁਨੀਆ ਸਾਡੀ ਭੰਗ ਵੀ ਦੁਨੀਆਦਾਰੀ ਦੀ
ਉਹ ਖ਼ਬਰੇ ਗੱਲ ਕਰਦਾ ਕਿਹੜੀ ਕੁਦਰਤ ਨਦੀ ਪਹਾੜਾਂ ਦੀ
ਸਾਨੂੰ ਲੱਭੇ ਤਹਿਖ਼ਾਨੇ ਸੁਰੰਗ ਵੀ ਦੁਨੀਆਦਾਰੀ ਦੀ
ਹਾਲੇ ਤਾਂ ਮੈਂ ਇੱਥੋਂ ਦੇ ਹੀ ਮੇਲ ਮੁਲਾਝੇ ਸਿੱਖਿਆ ਹਾਂ
ਸਾਂਝ ਵੀ ਦੁਨੀਆਦਾਰੀ ਦੀ ਤੇ ਜੰਗ ਵੀ ਦੁਨੀਆਦਾਰੀ ਦੀ
ਹੋਰ ਹੋਣਗੇ ਜਿੰਨ੍ਹਾ ਨੂੰ ਤੂੰ ਨਾਦ ਅਨਾਦ ਸੁਨਾਉਦਾ ਏਂ
ਸਾਡੀ ਤਾਂ ਸੰਗੀਤਕ ਟਾਰ ਤਰੰਗ ਵੀ ਦੁਨੀਆਦਾਰੀ ਦੀ
ਅੰਦਰੋਂ ਪਰ ਹੁਣ ਇੱਕ ਸ਼ਾਇਰ ਸਰਤਾਜ ਹੁਰਾਂ ਨੂੰ ਕਹਿੰਦਾ ਏ
ਬਹੁਤ ਹੋ ਗਿਆ ਹੁਣ ਦੀਵਾਰ ਤੂੰ ਵੀ ਲੰਘ ਦੁਨੀਆਦਾਰੀ ਦੀ
ਮੈਂ ਦੁਨਿਆਵੀ ਬੰਦਾ ਮੇਰੀ ਮੰਗ ਵੀ ਦੁਨੀਆਦਾਰੀ ਦੀ
ਮੰਗਣ ਕਰਕੇ ਆਉਂਦੀ ਸੰਗ ਵੀ ਜਿਹੜੀ ਦੁਨੀਆਦਾਰੀ ਦੀ