15.1 C
Los Angeles
Wednesday, December 4, 2024

ਚਿੱਟਾ ਲਹੂ – ਅਧੂਰਾ ਕਾਂਡ (2)

1

ਪਤ-ਝੜ ਦੀ ਰੁੱਤੇ ਜਿਸ ਤਰ੍ਹਾਂ ਜੰਗਲ ਦੀ ਖ਼ਾਮੋਸ਼ੀ ਵਿਚ ਦਰਖ਼ਤ ਦਾ ਸੁੱਕਾ ਪੱਤਰ ਖੜਖੜ ਕਰਦਾ, ਡਿੱਗ ਪੈਂਦਾ ਹੈ ਤੇ ਫਿਰ ਉਸਦੀ ਆਵਾਜ਼ ਉਸ ਖ਼ਾਮੋਸ਼ੀ ਵਿਚ ਅਲੋਪ ਹੋ ਜਾਂਦੀ ਹੈ, ਇਸੇ ਤਰ੍ਹਾਂ ਇਸ ਅੱਧੀ ਰਾਤ ਦੇ ਸਮੇਂ ਰੱਖਾ ਦੀ ਇਕ ਟੁੱਟੀ ਭੱਜੀ ਕੁੱਲੀ ਵਿਚ ਬੈਠੀ ਹੋਈ ਇਕ ਦੁਖੀਆ ਮੁਟਿਆਰ ਜਦ ਕਿਸੇ ਵੇਲੇ ਠੰਢਾ ਸਾਹ ਭਰਦੀ ਹੈ ਤਾਂ ਇਸ ਹਨੇਰੀ ਤੇ ਡਰਾਉਣੀ ਛੰਨ ਵਿਚ ਉਸ ਦੀ ਗਰਮ ਭਾਫ਼ ਵਿਚ ਵਲ੍ਹੇਟੀ ਹੋਈ ਆਵਾਜ਼ ਇਕ ਵਾਰੀ ਮੱਧਮ ਜਿਹੀ ਗੂੰਜ ਪੈਦਾ ਕਰ ਉਥੇ ਹੀ ਗੁੰਮ ਹੋ ਜਾਂਦੀ ਹੈ।

ਇਸ ਨਿਰਜਨ ਹਨੇਰੇ ਵਿਚ ਤੇ ਫਿਰ ਪਿੰਡੋਂ ਬਾਹਰ ਉਹ ਕਰਮਾਂ ਮਾਰੀ ਦੁਖੀਆ ਇਕੱਲੀ ਹੀ ਸੀ। ਉਸ ਦੇ ਨੇੜੇ ਤੇੜੇ ਕੋਈ ਨਹੀਂ ਸੀ। ਮਾਲੂਮ ਹੁੰਦਾ ਸੀ ਲਾਗਲੇ ਖੂਹ ਵਾਲੇ ਅਰਾਈਆਂ ਦੀ ਇਹ ਝੌਂਪੜੀ ਹੈ, ਜਿਸ ਵਿਚ ਉਹ ਦਿਨੇ ਬੈਠ ਕੇ ਹੁੱਕਾ ਤਮਾਕੂ ਪੀਤਾ ਕਰਦੇ ਹਨ। ਮੁਟਿਆਰ ਦੀ ਉਮਰ ਅਠਾਰਾ ਵਰ੍ਹਿਆ ਤੋਂ ਵਧੀਕ ਨਹੀਂ ਸੀ। ਜਿਸ ਤਰ੍ਹਾਂ ਕੈਂਹ ਦਾ ਚਿਲਕਣਾ ਭਾਂਡਾ ਧੂੰਏ ਵਾਲੀ ਰਸੋਈ ਵਿਚ ਪਿਆ ਪਿਆ ਕਾਲਾ ਹੋ ਜਾਂਦਾ। ਹੈ, ਇਸੇ ਤਰ੍ਹਾਂ ਹਦ ਦਰਜੇ ਦੀ ਸੁੰਦਰੀ ਹੋਣ ਤੇ ਵੀ ਇਸ ਸੁਹੱਪਣ ਨੂੰ ਦੁੱਖਾ ਦੇ ਪਰਛਾਵੇਂ ਨੇ ਕੰਜਿਆ ਹੋਇਆ ਸੀ। ਉਸ ਦੀਆਂ ਅੱਖਾਂ ਦੁਆਲੇ ਕਾਲੇ ਘੇਰੇ ਸਨ। ਉਲਝੇ ਹੋਏ ਵਾਲ ਤੇ ਲੀਰੋ ਲੀਰ ਕਪੜੇ ਵੇਖਣ ਤੋਂ ਪਤਾ ਲਗਦਾ ਸੀ ਕਿ ਸਮੇਂ ਦੇ ਚੱਕਰ ਨੇ ਇਸਦੇ ਸਿਰ ਤੇ ਜੁਆਨੀ ਦੀ ਉਮਰੇ ਹੀ ਦੁੱਖਾਂ ਦੇ ਪਹਾੜ ਲਿਆ ਸੁੱਟੇ ਸਨ।

ਮੱਸਿਆ ਦੀ ਕਾਲੀ ਬੋਲੀ ਰਾਤ ਤੇ ਉਤੋਂ ਸਿਆਲ ਦੀ ਰੁੱਤ, ਮਾਘ ਦਾ ਮਹੀਨਾ। ਝੱਖੜ ਦੀ ਸ਼ਾਂ ਸ਼ਾਂ ਤੇ ਸੁੱਕੇ ਦਰਖਤਾਂ ਦੀਆਂ ਖਰ੍ਹਵੀਆਂ ਆਵਾਜ਼ਾਂ ਨੇ ਰਲ ਕੇ ਉਸ ਦੇ ਦੁਖ-ਮੁਆਤਿਆਂ ਨਾਲ ਸੜ ਰਹੇ ਦਿਲ ਲਈ ਪ੍ਰਲੋ ਦਾ ਸਮਾਂ ਬੰਨ੍ਹ ਦਿਤਾ ਸੀ। ਭਾਵੇਂ ਉਸ ਦਾ ਸਰੀਰ ਠੰਢ ਦੇ ਠੱਕੇ ਨਾਲ ਭੰਨਿਆ ਪਿਆ ਸੀ, ਪਰ ਉਸ ਦੇ ਦਿਲ ਦੀ ਅੱਗ ਕੋਈ ਲੱਕੜਾਂ ਕੋਲਿਆਂ ਦੀ ਅੱਗ ਨਹੀਂ ਸੀ, ਜਿਸ ਨੂੰ ਪ੍ਰਕ੍ਰਿਤੀ ਦੀ ਇਹ ਠੰਢਕ ਬੁਝਾ ਸਕਦੀ।

ਸੁਖਾਂ ਦੀ ਯਾਦ ਵਾਂਗ ਹੌਲੀ ਹੌਲੀ ਰਾਤ ਬੀਤ ਰਹੀ ਸੀ, ਪਰ ਭਵਿਖਤ- ਦੁਖਾਂ ਦੀ ਸੰਭਾਵਨਾ ਵਾਂਗ ਠੰਢ ਤੇ ਹਨੇਰੀ ਪਲ ਪਲ ਵਧਦੀ ਜਾ ਰਹੀ ਸੀ।

ਜਦ ਉਸ ਦਾ ਸਰੀਰ ਉੱਕਾ ਹੀ ਸੁੰਨ ਹੋ ਗਿਆ ਤੇ ਹੋਸ਼-ਹਵਾਸ ਉਸ ਨੂੰ ਜਵਾਬ ਦੇ ਗਏ ਤਾਂ ਉਹ ਉਥੇ ਹੀ ਗੋਹੇ, ਤੂੜੀ ਦੇ ਸਲ੍ਹਾਬੇ ਵਾਲੀ ਧਰਤੀ ਤੇ ਮੂਧੇ-ਮੂੰਹ ਡਿੱਗ ਪਈ-ਡਿਗਦੀ ਹੀ ਬੇਹੇਸ਼ ਹੋ ਗਈ। ਇਸ ਦੀ ਨਾ ਸਹਾਰੀ ਜਾਣ ਵਾਲੀ ਹਾਲਤ ਵੇਖ ਕੇ ਆਕਾਸ਼ ਵਿਚ ਚਮਕ ਰਹੇ ਤਾਰਿਆ ਨੇ ਵੀ ਅੱਖਾਂ ਮੀਟ ਲਈਆਂ ਸਨ ਤੇ ਬੱਦਲ ਮਾਤਮੀ ਵੇਸ ਧਾਰ ਕੇ ਉਸ ਦੇ ਦੁਖ ਤੇ ਹੰਝੂ ਵਹਾ ਰਹੇ ਸਨ।

ਮੀਂਹ ਤੇ ਹਨੇਰੀ ਨੇ ਤੂਫਾਨ ਚੁਕ ਲਿਆ। ਦੁਖੀਆ ਉਸੇ ਤਰ੍ਹਾਂ ਬੇਸੁਧ ਪਈ ਸੀ। ਇਸ ਦੇ ਮਗਰੋਂ ਹਨੇਰੀ ਦੇ ਇਕ ਜ਼ੋਰ ਦੇ ਬੁੱਲ੍ਹੇ ਨੇ ਉਸ ਦੇ ਸੁਹਾਗ ਭਾਗ ਵਾਂਗ ਇਸ ਟੁਟੀ ਹੋਈ ਛੰਨ ਨੂੰ ਵੀ ਉਸ ਦੇ ਸਿਰ ਤੋਂ ਉਡਾ ਕੇ ਕਿਧਰ ਦਾ ਕਿਧਰ ਲਿਜਾ ਸੁਟਿਆ। ਇਸ ਤੇ ਵੀ ਕੁਝ ਕੁ ਘਾਹ ਦੇ ਤੀਲੇ ਤੇ ਕਾਨੇ, ਢੀਠਤਾਈ ਦੇ ਤਾਣ ਉਸ ਨਿਕਰਮਣ ਦੇ ਸਿਰ ਤੇ ਆਸਰਾ ਦਿਤੀ ਖੜ੍ਹੇ ਸਨ, ਪਰ ਬਣੀ ਵੇਲੇ ਦੇ ਮਿੱਤਰਾਂ ਵਾਂਗ ਛੇਕੜ ਇਹ ਵੀ ਉੱਡਦੇ ਪਤਾ ਨਾ ਲਗੇ।

ਹੁਣ ਉਸ ਦੁਖਿਆਰੀ ਦੇ ਸਿਰ ਤੇ ਅਣ-ਮਾਪੇ ਆਕਾਸ਼ ਤੋਂ ਬਿਨਾਂ ਹੋਰ ਕੁਝ ਨਹੀਂ ਸੀ। ਕੱਕਰ ਵਰਗੀ ਹਵਾ ਇਸ ਵੇਲੇ ਮੋਟੀਆਂ ਮੋਟੀਆਂ ਕਵੀਆਂ ਦੇ ਤੀਰ ਉਸ ਦੇ ਅਧਮੋਏ ਸਰੀਰ ਉਤੇ ਦਬਾ ਦਬ ਚਲਾ ਰਹੀ ਸੀ। ਉਸ ਦੇ ਰੁੜ੍ਹੇ ਤੇ ਲੱਮੇ ਵਾਲ ਪਾਣੀ ਨਾਲ ਭਿੱਜ ਕੇ, ਪਾਪੀ ਦੇ ਦਿੱਤੇ ਵਰਡੇ ਸਖ਼ਤ ਹੋ ਕੇ ਬੇਦਰਦ ਰਾਖੇ ਦੀਆ ਚਾਬਕਾਂ ਵਾਂਗ ਉਸ ਦੇ ਪਿੰਡੇ ਤੇ ਵਜ ਰਹੇ ਸਨ ਅਧਮੋਈ ਅਬਲਾ ਹੁਣ ਖੁਲ੍ਹੇ ਮੈਦਾਨ ਵਿਚ ਸੀ।

2

ਉਸ ਦੀ ਬੇਹੋਸੀ ਦੂਰ ਹੋਣੀ ਸ਼ੁਰੂ ਹੋਈ। ਸਰੀਰ ਨਿੱਘਾ ਨਿੱਘਾ ਮਾਲੂਮ ਹੋਣ ਲੱਗਾ ਤੇ ਆਪਣੇ ਆਪ ਵਿਚ ਉਹ ਕੁਝ ਤਾਕਤ ਅਨੁਭਵ ਕਰ ਰਹੀ ਸੀ। ਉਸਦੀਆਂ ਇਮਣੀਆ ਹਿੱਲੀਆ ਤੇ ਹੌਲੀ ਹੌਲੀ ਉਸ ਨੇ ਅੱਖਾਂ ਖੋਲ੍ਹੀਆਂ। ਆਪਣੇ ਆਸ ਪਾਸ ਉਸ ਨੇ ਜੇ ਕੁਝ ਡਿੱਠਾ, ਉਸ ਨੂੰ ਐਉ ਜਾਪਦਾ ਸੀ ਜੀਕਣ ਧੁੰਦ ਵਿਚ ਸਭ ਕੁਝ ਫਿਰ ਰਿਹਾ ਹੈ। ਉਸਦੀ ਨਜ਼ਰ ਕਿਸੇ ਚੀਜ਼ ਤੇ ਠਹਿਰਦੀ ਨਹੀਂ ਸੀ। ਉਸ ਦਾ ਹੱਥ ਆਪਣੇ ਆਪ ਹੀ ਸਿਰ ਦੇ ਪਿਛਲੇ ਪਾਸੇ ਵਲ ਚਲਾ ਗਿਆ ਤੇ ਉਸ ਥਾਂ ਨੂੰ ਉਹਦੀਆਂ ਉਂਗਲਾਂ ਟਟੇਲਣ ਲੱਗ ਪਈਆਂ। ਇਥੇ ਉਸ ਨੂੰ ਪੀੜ ਮਾਲੂਮ ਹੁੰਦੀ ਸੀ ਤੇ ਇਹ ਵੀ ਪਤਾ ਲਗਦਾ ਸੀ ਕਿ ਵਾਲ ਲਹੂ ਨਾਲ ਜੁੜੇ ਹੋਏ ਹਨ ਤੇ ਸਿਰ ਦੇ ਦੁਆਲੇ ਪੱਟੀ ਬੰਨ੍ਹੀ ਹੋਈ ਹੈ।

ਹੌਲੀ ਹੌਲੀ ਉਸ ਦੀ ਪੇਸ਼ ਹੋਰ ਫਿਰੀ। ਹੁਣ ਉਹ ਆਪਣੀ ਅਸਲ ਅਵਸਥਾ ਨੂੰ ਚੰਗੀ ਤਰ੍ਹਾਂ ਅਨੁਭਵ ਕਰ ਸਕਦੀ ਤੇ ਇਸ ਦੇ ਨਾਲ ਹੀ ਉਸਨੂੰ ਕਿਸੇ ਸਜ-ਵਾਪਰੀ ਘਟਨਾ ਦੀ ਯਾਦ ਵੀ ਆਉਣ ਲਗੀ। ਇਸ ਵੇਲੋਂ ਉਸਦੇ ਮੂੰਹੋਂ ਹਾਇ ਨਿਕਲੀ ਤੇ ਉਹ ਫਿਰ ਬੇਹੋਸ਼ ਹੋ ਗਈ। ਪਰ ਐਤਰਾਂ ਦੀ ਬੇਹੋਸ਼ੀ ਬਹੁਤਾ ਚਿਰ ਨਾ ਰਹੀ, ਉਹ ਛੇਤੀ ਹੀ ਮੁੜ ਹੋਸ਼ ਵਿਚ ਆ ਕੇ ਮੰਜੇ ਤੋਂ ਉਠਣ ਲਈ ਹੀਆ ਨੂੰ ਟਟੋਲਣ ਲਗੀ।

ਬੜੀ ਕੋਮਲਤਾ ਨਾਲ ਕਿਸੇ ਨੇ ਉਸਦੇ ਦੋਵੇਂ ਹੱਥ ਫੜ ਕੇ ਪਿਆਰ ਤੇ ਹਮਦਰਦੀ ਭਰੇ ਲਹਿਜੇ ਵਿਚ ਕਿਹਾ-”ਨੀ ਬੀਬੀ ਧੀ ! ਉਠੀ ਨਾ ਅਜੇ।” ਉਸ ਨੇ ਉਪਰੋਕਤ ਸ਼ਬਦ ਕਹਿਣ ਵਾਲੀ ਵਲ ਤੱਕਿਆ ਤੇ ਫੇਰ ਉਸਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲਗੀ, ਪਰ ਉਸ ਨੂੰ ਯਾਦ ਨਹੀਂ ਸੀ

ਆਉਂਦਾ ਜੁ ਇਸ ਨੇ ਕਦੇ ਉਹਨੂੰ ਡਿੱਠਾ ਹੈ। ਇਸ ਵੇਲੇ ਫਿਰ ਆਵਾਜ਼ ਆਈ-ਬੱਚੀ ਖੁਦਾ ਦਾ ਸ਼ੁਕਰ ਏ, ਜਿਸ ਨੇ ਤੈਨੂੰ ਨਵੇਂ ਸਿਰੇ ਜ਼ਿੰਦਗਾਨੀ ਬਖ਼ਸ਼ੀ। ਮੈਨੂੰ ਤੇ ਬੜਾ ਫਿਕਰ ਲਗ ਗਿਆ ਸੀ। ਕਹਿੰਦੀ ਸਾ ਅੱਲਾ ਜਾਣੇ ਕੀ ਬਣਦੀ ਏ।”

ਰੋਗਣ, ਉਸਦੇ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਰਹੀ ਸੀ, ਪਰ ‘ਖੁਦਾ ਦਾ ਸ਼ੁਕਰ’ ਤੇ ‘ਅੱਲਾ’ ਸ਼ਬਦ ਤਾਂ ਲਾਉਂਡ-ਸਪੀਕਰ ਵਾਂਗ ਆਪਣੀ ਅਸਲੀ ਆਵਾਜ਼ ਨਾਲੋ ਸੋ ਗੁਣਾ ਹੋ ਕੇ ਉਸਦੇ ਕੰਨਾਂ ਵਿਚ ਗੂੰਜ ਰਹੇ ਸਨ। ਕੀ ਮੈਂ ਮੁਸਲਮਾਨਾਂ ਦੇ ਘਰ ਹਾਂ ? ਇਹ ਸੋਚ ਕੇ ਉਸ ਦੀ ਘਬਰਾਹਟ ਓੜਕ ਤਕ ਪਹੁੰਚ ਗਈ। ਸ਼ਾਇਦ ਉਹ ਫੇਰ ਬੇਹੋਸ਼ ਹੋ ਜਾਂਦੀ, ਪਰ ਝਟ ਹੀ ਉਸ ਨੂੰ ਮਾਲੂਮ ਹੋਇਆ ਕਿ ਉਹ ਤੀਵੀਂ ਉਸਦੀ ਸਰ੍ਹਾਂਦੀ ਬੈਠੀ ਫਰਨ ਫਰਨ ਅੱਖਾਂ ਵਿਚੋਂ ਅੱਥਰੂ ਵਹਾ ਰਹੀ ਹੈ। ਰੋਗਣ ਦਾ ਸਿਰ ਆਪਣੀ ਝੋਲੀ ਵਿਚ ਲੈ ਕੇ ਘੜੀ ਮੁੜੀ ਉਸ ਦਾ ਮੱਥਾ ਚੁੰਮਦੀ ਹੋਈ ਕਹਿ ਰਹੀ ਹੈ-“ਮੇਰੀ ਬੱਚੀ ਡਰ ਨਾ ਮੈਂ ਸਦਕੇ। ਦਿਲ ਵਿਚ ਰਤੀ ਫ਼ਿਕਰ ਨਾ ਕਰ, ਹੁਣ ਤੂੰ ਰਾਜ਼ੀ ਹੋ ਰਹੀ ਏ।”

ਰੋਗਣ ਨੂੰ ਇਕ ਪੁਰਾਣੀ ਘਟਨਾ ਯਾਦ ਆ ਗਈ। ਇਕ ਵਾਰੀ ਜਦ ਨਿਕੇ ਹੁੰਦਿਆਂ ਮਲੇਰੀਏ ਨਾਲ ਉਹ ਤੜਪ ਰਹੀ ਸੀ, ਉਸ ਵੇਲੇ ਉਸ ਦੀ ਮਾਂ-ਜੇ ਕਿਤੇ ਵਾਂਢੇ ਗਈ ਹੋਈ ਸੀ-ਆ ਕੇ ਧੀ ਦੀ ਸਰ੍ਹਾਂਦੀ ਬੈਠ ਕੇ ਪਿਆਰ ਨਾਲ ਉਸ ਦਾ ਸਿਰ ਤੇਲੀ ਵਿਚ ਰਖਿਆ ਸੀ ਤੇ ਉਸਦਾ ਮੱਥਾ ਚੁੰਮ ਕੇ ਕੁਝ ਇਹੋ ਜਿਹੇ ਵਾਕ ਕਹੇ ਸਨ। ਇਸ ਤੋਂ ਬਾਅਦ ਭਟ ਹੀ ਉਸ ਦਾ ਬੁਖ਼ਾਰ ਉਤਰ ਗਿਆ ਸੀ।

ਉਹਦੀ ਹੋਸ਼ ਦੇ ਪਰਦੇ ਪਿੱਛੇ ਬੇਹੋਸ਼ੀ ਕੰਮ ਕਰ ਗਈ। ਉਸਨੂੰ ਇਹ ਘਰ, ਇਸ ਦੀਆਂ ਕੰਧਾ ਤੇ ਹਰ ਇਕ ਸਾਮਾਨ ਪੇਕੇ ਘਰ ਵਰਗਾ ਹੀ ਮਾਲੂਮ ਹੋਣ ਲਗਾ। ਮਾਨੋਂ ਉਹ ਉਥੇ ਅੱਠਾਂ ਵਰ੍ਹਿਆਂ ਦੀ ਉਮਰ ਵਿਚ ਹੈ ਤੇ ਉਸਦੀ ਮਾਂ ਪ੍ਰਤੱਖ ਉਸਦੀ ਸਰ੍ਹਾਂਦੀ ਬੈਠੀ ਮਮਤਾ ਭਰੀ ਨਿਗਾਹ ਨਾਲ ਉਸ ਵਲ ਤੱਕ ਰਹੀ ਹੈ। ਮਾਂ ਦਾ ਕੁਝ ਚਿਰ ਤੋਂ ਭੁਲ ਚੁੱਕਾ ਮੋਹ ਉਸਦੇ ਦਿਲ ਵਿਚ ਸਜਰਾ ਹੋ ਆਇਆ ਤੇ ਉਹ ਸਾਰੇ ਦੁਖ ਦਰਦ ਭੁਲ ਕੇ ਸਿਰ ਤੋਂ ਪੈਰਾਂ ਤਕ ਮਾਂ ਦੇ ਪਿਆਰ ਵਿਚ ਗਦਗਦ ਹੋ ਉਠੀ।

ਉਸ ਨੇ ਪਿਆ ਪਿਆਂ ਹੀ ਸਿਰ ਪਿਛਾਂਹ ਕਰਕੇ ਸਰ੍ਹਾਂਦੀ ਵਾਲੀ ਤੀਵੀਂ ਵਲ ਤੱਕਿਆ, ਫਿਰ ਦੋਵੇਂ ਬਾਹਾਂ ਪਿਛਾਂਹ ਕਰ ਕੇ ਗਲੇਡ ਭਰ ਕੇ ਬੋਲੀ- “ਮਾਂ! ਤੂੰ ਮੈਨੂੰ ਛਡ ਕੇ ਕਿਥੇ ਚਲੀ ਗਈ ਸੈਂ ? ਮੈਨੂੰ ਲੈ ਲੈ । ਮਾਂ ਤੂੰ ਤੇ ਮਰ ਗਈ ਸੈਂ ! ਲੋਕੀਂ ਕਹਿੰਦੇ ਸਨ ਮਰ ਗਈ ਏ (ਕੁਝ ਸੋਚ ਕੇ) ਆਹੋ, ਮੈਂ ਆਪ ਬਾਪੂ ਹੋਰਾਂ ਨੂੰ ਤੈਨੂੰ ਲਾਂਬੂ ਲਾਂਦਿਆਂ ਵੇਖਿਆ ਸੀ। ਤੂੰ ਮੈਨੂੰ ਵੀ ।” ਇਥੇ ਆ ਕੇ ਮਾਤ੍ਰੀ ਮੋਹ ਨੇ ਉਸ ਦਾ ਗਲਾ ਦਬਾ ਲਿਆ ਤੇ ਉਹ ਹਿਚਕੀਆਂ ਲੈਣ ਲਗ ਪਈ।

ਸਰ੍ਹਾਂਦੀ ਬੈਠੀ ਤੀਵੀਂ ਤੋਂ ਸਹਾਰਾ ਨਾ ਹੋ ਸਕਿਆ। ਉਸਨੇ ਰੋਗਣ ਨੂੰ ਚੁਕ ਕੇ ਝੋਲੀ ਵਿਚ ਬਿਠਾ ਲਿਆ ਤੇ ਉਸ ਨੂੰ ਸੀਨੇ ਨਾਲ ਲਾ ਕੇ ਬੋਲੀ-“ਮੇਰੀ ਬੱਚੀ ! ਮੈਂ ਹਮੇਸ਼ਾ ਵਾਸਤੇ ਤੇਰੇ ਕੋਲ ਰਹਾਂਗੀ, ਹੁਣ ਕਦੇ ਤੈਥੋਂ ਵੱਖ ਨਹੀਂ ਹੋਵਾਂਗੀ। ਖ਼ੁਦਾ। ਹੋ ਜਾਵੇ।” ਪਰਮੇਸ਼ਵਰ ਕਰੇ ਤੂੰ ਰਾਜ਼ੀ ਰੋਗਣ ਹੁਣ ਪੂਰੀ ਤਰ੍ਹਾਂ ਚਿਤੰਨ ਹੋ ਗਈ ਸੀ। ਇਸ ਦੇ ਨਾਲ ਉਸਨੇ ਡਿੱਠਾ ਕਿ ਘਰ ਦੀ ਹਰ ਇਕ ਚੀਜ਼ ਦਾ ਤੇ ਫਿਰ ਉਸ ਜਨਾਨੀ ਦਾ-ਜਿਸ ਨੂੰ ਉਹ ਮਾਂ ਸਮਝ ਰਹੀ ਸੀ-ਹੁਲੀਆ ਬਦਲਕੇ ਹੋਰ ਦਾ ਹੋਰ ਹੋ ਗਿਆ। ਉਸ ਨੂੰ ਪਤਾ ਲਗਾ ਕਿ ਜਿਸ ਘਰ ਨੂੰ ਉਹ ਮਾਂ ਦਾ ਘਰ ਸਮਝ ਰਹੀ ਸੀ, ਉਹ ਅਸਲ ਵਿਚ ਕਿਸੇ ਮੁਸਲਮਾਨ ਦਾ ਘਰ ਸੀ। ਆਪਣੇ ਅਰਲ ਬਰਲ ਬੋਲਣ ਤੇ ਉਹ ਸ਼ਰਮਿੰਦੀ ਹੋਈ, ਤੇ ਹੈਰਾਨ ਹੋ ਕੇ ਬੋਲੀ-”ਮੈਂ ਕਿੱਥੇ ਆਂ ? ” ਤੇ ਸੰਘ ਸੁਕ ਜਾਣ ਕਰਕੇ ਉਸ ਪਾਣੀ ਮੰਗਿਆ।

ਬੁੱਢੀ ਨੇ ਉਸ ਨੂੰ ਹੌਲੀ ਜਿਹੇ ਮੰਜੇ ਤੇ ਲਿਟਾ ਦਿਤਾ ਤੇ ਆਪ ”ਲੈ ਬੱਚੀ, ਮੈਂ ਲਿਆਈ ਪਾਣੀ” ਕਹਿ ਕੇ ਕਮਰਿਉਂ ਬਾਹਰ ਚਲੀ ਗਈ। ਰੋਗਣ ਹੁਣ ਹੋਸ਼ ਵਿਚ ਆ ਚੁਕੀ ਸੀ। ਉਹ ਸੋਚਣ ਲੱਗੀ। ਇਹ ਤਾਂ ਮੁਸਲਮਾਨੀ ਹੈ, ਮੈਂ ਇਸ ਦੇ ਹੱਥ ਦਾ ਪਾਣੀ ਕੀਕਣ ਪੀ ਸਕਦੀ ਹਾਂ। ਮੈਂ ਕਦੇ ਨਹੀਂ ਪੀਆਂਗੀ।

ਇੰਨੇ ਨੂੰ ਬੁੱਢੀ ਅੰਦਰ ਆਈ ਤੇ ਉਸ ਨਾਲ ਇਕ ਹਿੰਦੂ ਮੁੰਡਾ ਸੀ। ਜਿਸਦੇ ਹੱਥ ਵਿਚ ਪਾਣੀ ਦਾ ਗਿਲਾਸ ਸੀ।

ਪਾਣੀ ਪੀ ਕੇ ਉਸ ਦੀ ਚਿਤੰਨਤਾ ਪੂਰੀ ਤਰ੍ਹਾਂ ਸਜੀਵ ਹੋ ਗਈ ਉਸ ਨੇ ਫੇਰ ਪੁਛਿਆ-“ਮੈਂ ਇਥੇ ਕੀਕਣ ਆ ਗਈ, ਮੈਂ ਤੇ। ਵਿਚੋਂ ਹੀ ਬੁੱਢੀ ਨੇ ਕਿਹਾ- ਬੀਬੀ ਧੀ ! ਮੈਂ ਦਸਨੀ ਆ, ਪਰ ਤੇ ਤੂੰ ਦਿਲ ਵਿਚ ਕੋਈ ਫ਼ਿਕਰ ਨਾ ਕਰ। ਇਸ ਘਰ ਨੂੰ ਆਪਣਾ ਈ ਸਮਝ। ਅਸੀਂ ਭਾਵੇਂ ਮੁਸਲਮਾਨ ਹਾਂ, ਪਰ ਤੇਰੇ ਧਰਮ ਨੂੰ ਕੋਈ ਜੋਫ਼ ਨਹੀਂ ਪਹੁੰਚੇਗਾ।” ਬੁੱਢੀ ਨੇ ਦਸਿਆ, “ਮੈਂ ਤੇ ਮੇਰਾ ਲੜਕਾ, ਅਸੀਂ ਅਜ ਹੀ ਅੰਬਾਲਿਉਂ ਆ ਰਹੇ ਸਾਂ। ਮੇਰਾ ਵੱਡਾ ਲੜਕਾ ਉਥੇ ਠੇਕੇਦਾਰੀ ਦਾ ਕੰਮ ਕਰਦਾ ਹੈ। ਸਵੇਰੇ ਚਾਰ ਵਜੇ ਅਸੀਂ ਗੱਡੀਉਂ ਉਤਰੇ ਤੇ ਟਾਂਗਾ ਕਿਰਾਏ ਤੇ ਕਰਕੇ ਅਜੇ ਡੇਢ ਕੁ ਮੀਲ ਹੀ ਆਏ ਹੋਵਾਂਗੇ ਕਿ ਰਿਹਾਣਾ-ਵਾਲੇ ਪਿੰਡ ਬਾਹਰ ਤੈਨੂੰ ਬੇਹੇਸ਼ ਪਈ ਨੂੰ ਸਾਡੇ ਕੋਚਵਾਨ ਨੇ ਡਿੱਠਾ। ਪਹਿਲਾਂ ਤਾਂ ਅਸੀਂ ਤੈਨੂੰ ਮੁਰਦਾ ਹੀ ਸਮਝਿਆ, ਪਰ ਮੇਰਾ ਲੜਕਾ ਡਾਕਟਰੀ ਦਾ ਥੋੜ੍ਹਾ ਬਹੁਤ ਇਲਮ ਰਖਦਾ ਸੀ। ਉਸ ਨੇ ਦੇਖ-ਚਾਖ ਕੇ ਕਿਹਾ-ਅੰਮਾ । ਇਸ ਦੇ ਸੀਨੇ ਨੂੰ ਹੱਥ ਲਾ ਕੇ ਇਸ ਦੇ ਦਿਲ ਦੀ ਧੜਕਨ ਵੇਖੋ। ਮੈਂ ਜਦ ਹੱਥ ਲਾਇਆ ਤਾ ਮੈਨੂੰ ਨਿੰਮ੍ਹੀ ਨਿੰਮ੍ਹੀ ਧੜਕਣ ਮਾਲੂਮ ਹੋਈ। ਮੈਨੂੰ ਮੁੰਡਾ ਕਹਿਣ ਲੱਗਾ, ਚਲ ਅੰਮਾ, ਇਸ ਨੂੰ ਪਿੰਡ ਵਾਲਿਆਂ ਦੇ ਹਵਾਲੇ ਕਰ ਆਵੀਏ। ਨਾ ਜਾਣੀਏ ਬਿਗਾਨੀ ਧੀ ਏਦਾਂ ਹੀ ਮਰ ਜਾਵੇ। ਅਸਾਂ ਏਧਰ ਉਧਰ ਬਥੇਰਾ ਵੇਖਿਆ, ਪਰ ਕਿਤੇ ਕੋਈ ਬੰਦਾ ਸਾਡੀ ਨਜ਼ਰੀਂ ਨਾ ਪਿਆ। ਮੀਂਹ ਉਸ ਵੇਲੇ ਥੋੜ੍ਹਾ। ਥੋੜ੍ਹਾ ਵਰ੍ਹਾ ਰਿਹਾ ਸੀ। ਸਾਡੀ ਸਲਾਹ ਸੀ ਕੋਈ ਆਦਮੀ ਮਿਲ ਪਵੇ ਤਾਂ ਉਸ ਨੂੰ ਤੇਰੀ ਸੌਂਪਣਾ ਕਰ ਜਾਈਏ। ਫਿਰ ਸੋਚਿਆ ਚਲੋ ਪਿੰਡ ਵਿਚ ਖ਼ਬਰ ਕਰ ਆਵੀਏ, ਪਰ ਖਿਆਲ ਆਇਆ ਕਿ ਇਸ ਕਹਿਰਾਂ ਦੀ ਸਰਦੀ ਵਿਚ ਖ਼ਬਰੇ ਕੋਈ ਘਰੋਂ ਨਿਕਲੇ ਕਿ ਨਾ, ਤੇ ਫਿਰ ਇਹੋ ਜਿਹੇ ਮੌਕੇ ਲੋਕੀਂ ਪੁਲਿਸ ਦੇ ਡਰ ਕਰ ਕੇ ਵੀ ਅਗਾਂਹ ਨਹੀਂ ਹੁੰਦੇ। ਨਾਲੇ ਤੇਰੀ ਹਾਲਤ ਵੀ ਖ਼ਰਾਬ ਸੀ। ਅਖ਼ੀਰ ਮੁੰਡੇ ਦੀ ਸਲਾਹ ਨਾਲ ਮੈ ਤੈਨੂੰ ਚੁਕ ਕੇ ਟਾਂਗੇ ਵਿਚ ਪਾ ਲਿਆ ਤੇ ਘਰ ਲੈ ਆਂਦਾ। ਘਰ ਆ ਕੇ ਪਹਿਲਾਂ ਡਾਕਟਰ ਨੂੰ ਬੁਲਾ ਭੇਜਿਆ, ਤੇਰੇ ਗਿੱਲੇ ਕਪੜੇ ਬਦਲਾਏ। ਅੱਗ ਦਾ ਸੇਕ ਦਿੱਤਾ। ਇੰਨੇ ਨੂੰ ਡਾਕਟਰ ਵੀ ਆ ਗਿਆ। ਭਲਾ ਹੋਵੇ ਸੂ। ਵਿਚਾਰਾ ਬਰਾਬਰ ਦੇ ਘੰਟੇ ਤੇਰੀ ਸਹਾਂਦੀ ਬੈਠਾ ਦਵ-ਦਾਰੂ ਕਰਦਾ ਰਿਹਾ। ਤੇਰੇ ਸਿਰ ਦੇ ਪਿਛਲੇ ਹਿੱਸੇ ਤੇ ਜ਼ਖਮ ਸੀ ਤੇ ਲਹੂ ਵਿਚ ਤੇਰੇ ਸਾਰੇ ਵਾਲ ਡੁੱਬੇ ਪਏ ਸਨ। ਉਸ ਨੇ ਜ਼ਖ਼ਮ ਸਿਉਂ ਕੇ ਮਲ੍ਹਮ ਪੱਟੀ ਕੀਤੀ। ਇਸ ਤੋਂ ਬਾਅਦ ਗ਼ਫੂਰ ਮੈਨੂੰ ਕਈ ਤਾਕੀਦਾਂ ਕਰ ਕੇ ਕਿਤੇ ਵਾਂਢੇ ਚਲਾ ਗਿਆ। ਤੂੰ ਸਾਰੀ ਦਿਹਾੜੀ ਬੇਹੋਸ਼ ਰਹੀ ਤੇ ਹੁਣ ਕਿਤੇ ਖ਼ੁਦਾ ਦੇ ਫਜ਼ਲ ਨਾਲ ਤੈਨੂੰ ਹੋਸ਼ ਆਈ।”

ਕੁਝ ਚਿਰ ਠਹਿਰ ਕੇ ਬੁੱਢੀ ਨੇ ਫਿਰ ਕਿਹਾ, “ਬੱਚੀ, ਹੁਣ ਤੂੰ ਆਪਣੀ ਹੱਡ-ਬੀਤੀ ਸੁਣਾ, ਜੋ ਤੈਨੂੰ ਕਿਸਮਤ ਨੇ ਇਹ ਦਿਨ ਕੀਕਣ ਵਿਖਾਇਆ ਤੇ ਕਿਸ ਜ਼ਾਲਮ ਨੇ ਤੇਰੀ ਇਹ ਹਾਲਤ ਕੀਤੀ। ਨਾਲੇ ਪਹਿਲਾਂ ਇਹ ਦਸ, ਤੇਰਾ ਨਾਂ ਕੀ ਏ-ਮੈਂ ਤੈਨੂੰ ਕੀ ਕਹਿ ਕੇ ਸੱਦਾਂ ?”

ਰੋਗਣ ਪਈ ਪਈ ਉਸ ਦੀਆਂ ਗੱਲਾਂ ਸੁਣ ਰਹੀ ਸੀ ਤੇ ਉਸ ਦੇ ਚਿਹਰੇ ਤੇ ਕਈ ਉਤਾਰ-ਚੜਾਉ ਪ੍ਰਗਟ ਹੋ ਰਹੇ ਸਨ। ਕਦੇ ਕ੍ਰੋਧ ਨਾਲ ਤਿਲਮਿਲਾ ਉਠਦੀ, ਕਦੇ ਘ੍ਰਿਣਾ ਤੇ ਈਰਖਾ ਨਾਲ ਉਸ ਦੇ ਮੱਥੇ ਤੇ ਵੱਟ ਪੈ ਜਾਂਦੇ ਤੇ ਕਦੇ ਇਸ ਮਾਈ ਦੇ ਅਹਿਸਾਨਾਂ ਦਾ ਖ਼ਿਆਲ ਕਰਕੇ ਉਸ ਦੀਆਂ ਅੱਖਾਂ ਅਹਿਸਾਨ-ਸੂਚਕ ਪਿਆਰ ਵਿਚ ਚਮਕ ਉਠਦੀਆਂ ਸਨ।

ਬੁੱਢੀ ਦੀ ਗੱਲ ਦਾ ਉਸਨੇ ਕੋਈ ਉੱਤਰ ਨਾ ਦਿੱਤਾ। ਬੁੱਢੀ ਨੇ ਫਿਰ ਪੁੱਛਿਆ- ਬੱਚੀ ! ਫਿਕਰ ਨਾ ਕਰ। ਮੁਸੀਬਤ ਚੰਗਿਆ ਚੰਗਿਆਂ ਤੇ ਆਇਆ ਕਰਦੀ ਹੈ। ਕਿਸਮਤ ਅੱਗੇ ਕਿਸੇ ਦਾ ਜ਼ੇਰ ਨਹੀਂ। ਹਾਂ ਸਚ ਮੈਂ ਪੁੱਛਿਆ ਸੀ ਤੇਰਾ ਨਾਂ ਕੀ ਏ ?”

ਉਸਨੇ ਪੱਲੇ ਨਾਲ ਅੱਖਾਂ ਪੂੰਝਦਿਆਂ ਉੱਤਰ ਦਿੱਤਾ-”ਗੁਰਦੇਈ।” ਬੁੱਢੀ ਨੇ ਫਿਰ ਕਿਹਾ-“ਹੱਛਾ ਬੀਬੀ ਗੁਰਦਈਏ ! ਪੁੱਤਰ, ਹੁਣ ਤੂੰ ਆਪਣਾ ਹਾਲ ਸੁਣਾ, ਤੇ ਨਾਲੇ ਘਰ ਦਾ ਥਹੁ ਪਤਾ ਦੱਸ। ਗ਼ਫੂਰ ਬੜਾ ਕਾਹਲਾ ਪਿਆ ਹੋਇਆ ਏ। ਉਹ ਕਹਿੰਦਾ ਏ ਛੇਤੀ ਛੇਤੀ ਇਸ ਦਾ ਪਤਾ ਠਿਕਾਣਾ ਮਾਲੂਮ ਹੋ ਜਾਵੇ ਤਾਂ ਇਸ ਨੂੰ ਜਾ ਕੇ ਪਹੁੰਚਾ ਆਈਏ। ਬੱਚੀ ! ਜਮਾਨਾ ਚੂ ਚੰਦਰਾ ਹੋਇਆ। ਹਸਾਏ ਦਾ ਨਾਂ ਨਹੀਂ ਹੁੰਦਾ ਤੇ ਰੁਆਏ ਦਾ ਝਟ ਹੋ ਜਾਂਦਾ ਏ।”

ਗੁਰਦੇਈ ਨੇ ਇਕ ਠੰਢਾ ਸਾਹ ਭਰਿਆ ਤੇ ਫਿਰ ਬੋਲੀ – “ਮਾਈ ਜੀ । ਤੁਸਾਂ ਮੇਰੇ ਉਤੇ ਬੜਾ ਹਸਾਨ ਚਾੜ੍ਹਿਆ ਏ। ਪਰ ਜੇ ਮੇਰੇ ਉੱਤੇ ਇਹ ਤਲਿਆਈ ਨਾ ਕਰਦੇ ਤਾਂ ਬੜਾ ਚੰਗਾ ਹੁੰਦਾ। ਮੈਂ ਸਾਰੇ ਦੁੱਖਾਂ ਤੇ ਛੁੱਟ ਜਾਂਦੀ। ਪਰ ਨਿਕਰਮਣ ਬੰਦਿਆਂ ਤੋਂ ਮੌਤ ਨੂੰ ਵੀ ਡਰ ਆਉਂਦਾ ਏ। ਅਜੇ ਖਵਰੇ ਮੇਰੇ ਕਰਮਾਂ ‘ਚ ਕੀ ਕੀ ਤਸੀਹੇ ਲਿਖੇ ਨੇ।” ਕਹਿੰਦਿਆਂ ਕਹਿੰਦਿਆਂ ਅੱਥਰੂਆਂ ਨਾਲ ਉਸਦਾ ਚਿਹਰਾ ਭਿੱਜ ਗਿਆ।

ਇਸ ਬਿਪਤਾ ਮਾਰੀ ਦੀਆਂ ਗੱਲਾਂ ਸੁਣ ਕੇ ਬੁੱਢੀ ਦਾ ਕਲੇਜਾ ਪਾਟਦਾ ਜਾਂਦਾ ਸੀ। ਉਸ ਦੇ ਸਿਰ ਨੂੰ ਬਾਹਾਂ ਵਿਚ ਲੈ ਕੇ ਦਿਲਬਰੀਆ ਦੇਣ ਲੱਗੀ। ਦਿਲ ਦਾ ਗੁਬਾਰ ਨਿਕਲ ਜਾਣ ਕਰਕੇ ਜਦ ਗੁਰਦੇਈ ਦਾ ਜੀਅ ਕੁਝ ਹੋਲਾ ਹੋਇਆ, ਤਾਂ ਉਹ ਫਿਰ ਬੋਲੀ-“ਮੇਰਾ ਪੇਕਾ ਪਿੰਡ ਵੈਰੋਵਾਲ ਏ। ਮੈਂ ਦਸਾਂ ਵਰ੍ਹਿਆਂ ਦੀ ਸਾਂ ਜਦ ਮੇਰੀ ਮਾਂ ਮਰ ਗਈ ਸੀ। ਹੋਰ ਮੇਰਾ ਕੋਈ ਭੈਣ ਭਰਾ ਨਹੀਂ ਸੀ। ਇਕ ਬਾਪੂ ਦਾ ਦਮ ਸੀ। ਪਰ ਉਹ ਵੀ ਨਾ ਹੋਇਆ ਵਰਗਾ। ਭੈੜੀਆਂ ਸੁਹਬਤਾਂ ਵਿਚ ਪੈ ਕੇ ਉਹ ਕਾਸੇ ਜੋਗਾ ਨਹੀਂ ਰਿਹਾ ਸੀ ! ਜਿੰਨਾ ਚਿਰ ਮਾਂ ਜਿਊਂਦੀ ਰਹੀ ਘਰ ਵਿਚ ਅੱਠੇ ਪਹਿਰ ਪਿਟ-ਪਟਾਕਾ ਪਿਆ ਰਹਿੰਦਾ ਸੀ। ਜੇ ਉਹ ਸ਼ਰਾਬ ਪੀਣੇਂ ਮਨ੍ਹਾ ਕਰਦੀ ਸੀ। ਤਾਂ ਬਾਪੂ ਉਸ ਨੂੰ ਛਜ ਵਿਚ ਪਾ ਕੇ ਛੱਟਣ ਲੱਗ ਪੈਂਦਾ ਸੀ। ਵਿਚਾਰੀ ਇਨ੍ਹਾ ਦੁੱਖਾਂ ਤੋਂ ਸੜਦੀ ਭੁਜਦੀ ਜਹਾਨੋਂ ਟੁਰ ਗਈ।

“ਉਸਦੇ ਮਰਨ ਦੀ ਢਿੱਲ ਸੀ ਕਿ ਬਾਪੂ ਦੀਆਂ ਖੁਲ੍ਹੀਆਂ ਵਾਗਾਂ ਹੋ ਗਈਆਂ। ਦਿਨੇ ਰਾਤ ਸ਼ਰਾਬ ਦਾ ਦੌਰ ਚਲਦਾ ਰਹਿੰਦਾ ਸੀ। ਉਸ ਦੇ ਯਾਰਾਂ ਦੋਸਤਾਂ ਦੀ ਜਿੰਨਾ ਚਿਰ ਤਾਂ ਦਾਹੜ ਗਰਮ ਹੁੰਦੀ ਰਹੀ, ਉਹ ਪਰਛਾਵੇ ਵਾਂਗ ਉਸ ਦਾ ਪਿਛਾ ਹੀ ਨਹੀਂ ਸਨ ਛਡਦੇ, ਪਰ ਜਦ ਸਭ ਕੁਝ ਖਾ ਗੁਆ

ਕੇ ਬਾਪੂ ਧੂੰਏਂ ਦਾ ਮਲੰਗ ਹੋ ਗਿਆ, ਤਾਂ ਸਾਰੇ ਪੱਤਰਾ ਵਾਚ ਗਏ। “ਇਧਰੋਂ ਮੈਂ ਉਸ ਦੇ ਬੂਹੇ ਤੇ ਹਾਥੀ ਬਣ ਕੇ ਝੂਲ ਰਹੀ ਸਾ, ਪਰ ਉਸ ਨੂੰ ਕੋਈ ਚੜ੍ਹੇ ਲੱਥੇ ਦੀ ਨਹੀਂ ਸੀ। ਮੈਨੂੰ ਪੰਦ੍ਰਰਵਾਂ ਵਰ੍ਹਾ ਚੜ੍ਹ ਪਿਆ।

प” ਬੁੱਢੀ ਬੋਲੀ – ” ਤੇ ਏਨੀ ਉਮਰ ਤਕ ਤੈਨੂੰ ਕਿਤੇ ਮੰਗਿਆ ਕਿਉਂ ਨਾ?

“ਮੰਗਣੀ ਤਾਂ ਮੇਰੀ ਮਾਂ ਕਰ ਗਈ ਸੀ, ਪਰ ਬਾਪੂ ਨੇ ਉਥੇ ਛੁੜਾ ਲਈ ਸੀ।”

“ਕਿਉਂ ?”

ਕੀ ਦਸਾਂ ! ਜਿੰਨੇ ਮੂੰਹ ਉਨੀਆਂ ਗੱਲਾਂ। ਮਾਂ ਦੇ ਜਿਉਂਦਿਆਂ ਤਾਂ ਕਦੇ ਕੋਈ ਗੱਲ ਨਹੀਂ ਸੀ ਨਿਕਲੀ, ਪਰ ਉਸ ਦੇ ਅੱਖਾਂ ਮੀਟਣ ਦੀ ਦਿੱਲ ਸੀ, ਕਿ ਤਰ੍ਹਾਂ ਤਰ੍ਹਾਂ ਦੀਆਂ ਹਵਾਈਆਂ ਉਡਣ ਲਗ ਪਈਆਂ। ਕੋਈ ਕਹਿੰਦਾ ਸੀ, ਮੁੰਡੇ ਵਾਲਿਆਂ ਨੇ ਕੁੜੀ ਅਨਪੜ੍ਹ ਜਾਣ ਕੇ ਮੰਗ ਛਡ ਦਿਤੀ ਹੈ, ਕੋਈ ਕਹਿੰਦਾ ਬਾਪੂ ਨੇ ਉਹਨਾਂ ਤੋਂ ਕੁਝ ਰੁਪਿਆ ਮੰਗਿਆ ਸੀ।”

ਬੁੱਢੀ ਬੋਲੀ-”ਪਰ ਪੁੱਤ : ਤੈਨੂੰ ਉਹਨਾਂ ਪੜ੍ਹਾਇਆ ਕਿਉਂ ਨਾ। ਤੁਹਾਡੇ ਹਿੰਦੂਆਂ ਵਿਚ ਤਾਂ ਮੁੰਡੇ ਕੁੜੀਆਂ ਨੂੰ ਜੰਮਦੇ ਹੀ ਸਕੂਲ ਭੇਜ ਦੇਂਦੇ ?”

“ਪਰ ਮੇਰਾ ਪਿਉ ਉਹਨਾਂ ਲੋਕਾਂ ਵਿਚੋਂ ਨਹੀਂ ਸੀ। ਮੈਂ ਪੜ੍ਹਨਾ ਚਾਹੁੰਦੀ ਸਾਂ, ਪਰ ਉਹਨੇ ਇਕੋ ਨੰਨਾ ਫੜ ਛਡਿਆ ਸੀ। ਉਹ ਕਹਿੰਦਾ ਸੀ। ਕੁੜੀਆਂ ਪੜ੍ਹ ਕੇ ਵਿਗੜ ਜਾਂਦੀਆਂ ਨੇ। ਨਾਲੇ ਕਹਿੰਦਾ ਹੁੰਦਾ ਸੀ-ਜਦ ਸਾਡੀਆਂ ਸੱਤਾਂ ਪੀੜ੍ਹੀਆਂ ਵਿਚ ਕੋਈ ਪੜ੍ਹਿਆ ਹੋਇਆ ਨਹੀਂ ਤਾਂ ਅਸੀਂ ਕਿਉਂ ਆਪਣੀ ਪਿਤਾ-ਪੁਰਖੀ ਨੂੰ ਲਾਜ ਲਵਾਈਏ।”

“ਹੱਛਾ ਫੇਰ ?”

“ਫੇਰ ਕੀ, ਪਹਿਲਾ ਸਾਕ ਛੁਟ ਗਿਆ। ਬਾਪੂ ਦੀ ਉਹੀ ਪੁਰਾਣੀ ਚੰਡਾਲ ਚੌਕੜੀ ਫੇਰ ਕੁਝ ਦਿਨਾਂ ਤੋਂ ਉਸ ਦੇ ਅੱਗੇ ਪਿਛੇ ਫਿਰਨ ਲਗੀ ਤੇ ਕੋਲੋ ਟਕੇ ਖਰਚ ਕੇ ਉਸ ਨੂੰ ਸ਼ਰਾਬ ਪਿਆਣ ਲਗੀ।”

“ਇਹਦਾ ਕੀ ਮਤਲਬ ?”

“”ਇਹਦਾ ਮਤਲਬ ਇਹ ਹੈ ਕਿ ਉਹ ਬਾਪੂ ਨੂੰ ਕਹਿ ਸੁਣ ਕੇ ਮੇਰਾ ਸਾਕ ਇਕ ਅਜਿਹੀ ਥਾਂ ਕਰਾਉਣਾ ਚਾਹੁੰਦੇ ਸਨ, ਜਿਥੇ ਬਾਪੂ ਮੰਨਦਾ। ਨਹੀਂ ਸੀ। ਪਰ ਨਸੀਬ ਨਾਲ ਕਿਸੇ ਦਾ ਕੀ ਜ਼ੋਰ। ਉਹਨਾਂ ਨੇ ਬਾਪੂ ਨੂੰ ਰਾਜੀ ਕਰ ਹੀ ਲਿਆ, ਤੇ ਮੇਰੇ ਬਦਲੇ ਬਾਪੂ ਨੇ ਹਜ਼ਾਰ ਹਜ਼ਾਰ ਦੀਆਂ ਦੋ ਥੈਲੀਆਂ ਮੇਰੇ ਸਹੁਰਿਆਂ ਤੋਂ ਗਿਣਾ ਲਈਆਂ।

“ਕੁਝ ਦਿਨ ਪਾ ਕੇ ਵਿਆਹ ਹੋ ਗਿਆ। ਮੇਰੇ ਦੁਖਾਂ ਦੀ ਕਹਾਣੀ ਇਥੋਂ ਈ ਸ਼ੁਰੂ ਹੁੰਦੀ ਏ। ਮੈਂ ਸਹੁਰੀਂ ਆਈ। ਉਹਨਾਂ (ਪਤੀ) ਦੀ ਉਮਰ ਮੇਰੇ ਬਾਪੂ ਨਾਲੋਂ ਵੀ ਵੱਡੀ ਸੀ। ਅਜੇ ਪਿਛਲੇ ਸਾਲ ਹੀ ਉਹਨਾਂ ਦੇ ਪੋਤਰੇ ਦਾ ਮੁੰਡਨ ਸੰਸਕਾਰ ਹੋਇਆ ਸੀ। ਖੰਘ ਤੇ ਦਮੇ ਨੇ ਉਹਨਾਂ ਦੀ ਸਿਹਤ ਵਿਗਾੜ ਦਿਤੀ ਸੀ। ਘਰ ਵਿਚ ਨੂੰਹ ਸੀ, ਪੁੱਤਰ ਸਨ, ਤੇ ਪੋਤਰੇ ਪੇਤਰੀਆਂ ਸਨ। ਦੌਲਤ ਦਾ ਕੋਈ ਪਾਰਾਵਾਰ ਨਹੀਂ ਸੀ। ਸ਼ਾਹ ਗੁਮਾਸ਼ਤੀ ਵਿਚੋਂ ਉਹਨਾਂ ਬਥੇਰਾ ਰੁਪਿਆ ਕਮਾਇਆ ਸੀ।”

ਬੁੱਢੀ ਬੋਲੀ-”ਪਰ ਬੀਬੀ ! ਬਾਪੂ ਤੇਰੇ ਨੇ ਤਾਂ ਭਲਾ ਕੀਤੀ ਸਹੀ। ਪਰ ਤੁਹਾਡੀ ਜਾਤ ਬਰਾਦਰੀ ਵਾਲਿਆਂ ਨੇ ਵੀ ਇਹ ਨਾ ਪੁੱਛਿਆ ਕਿ ਉਹ ਕਿਉਂ ਊਠ ਦੇ ਗਲ ਟੱਲੀ ਬੰਨ੍ਹ ਰਿਹਾ ਏ ? ਫਿਰ ਧੀ ਦੇ ਟਕੇ ਵੱਟ ਕੇ, ਤੇ ਉਹ ਵੀ ਇਕ ਥਾਉਂ ਛੁਡਾ ਕੇ ? ਉਹਨਾਂ ਕੋਈ ਹੀਲ ਹੁੱਜਤ ਨਾ ਕੀਤੀ ?י”

“ਮਾਂ ਜੀ, ਬਿਰਾਦਰੀ ਦੀ ਕੀ ਗਲ ਕਰਦੇ ਓ। ਬਰਾਦਰੀ ਨੇ ਹੀ ਤਾਂ ਇਹ ਸਾਰਾ ਚੰਨ ਚੜਾਇਆ। ਜਿਸ ਚੰਡਾਲ ਚੌਕੜੀ ਨਾਲ ਬਾਪੂ ਦੇ ਮੂੰਹ ਦੀ ਗਰਾਹੀ ਸਾਂਝੀ ਸੀ, ਉਹੀ ਤਾਂ ਬਰਾਦਰੀ ਦੇ ਮੋਹਰੀ ਸਨ। ਇਸ ਬਰਾਦਰੀ ਦੇ ਚੱਟੇ ਤਾਂ ਕਦੇ ਹਰੇ ਹੀ ਨਹੀਂ ਹੋਏ। ਮਾਂ ਜੀ, ਇਹ ਬੜੇ ਲੰਮੇ ਕਿੱਸੇ ਨੇ। ਇਕ ਇਕ ਗੱਲ ਬਰਾਦਰੀ ਦੀ ਖੋਲ੍ਹ ਕੇ ਸੁਣਾਵਾਂ, ਤਾਂ ਪਹਿਰਾਂ ਵਿਚ ਨਾ ਮੁੱਕੇ। ਜੇ ਜਾਤ ਬਰਾਦਰੀ ਵਾਲੇ ਮੇਰੀਆਂ ਬੇੜੀਆਂ ਵਿਚ ਵਟੇ ਨਾ ਪਾਂਦੇ ਤਾਂ ਅੱਜ ਮੈਂ ਇਸ ਹਾਲ ਨੂੰ ਈ ਕਿਉਂ ਪਹੁੰਚਦੀ।”

ਧਰਤੀ ਤੇ ਹੱਥ ਲਾ ਕੇ ਫੇਰ ਕੰਨਾਂ ਨੂੰ ਛੁੰਹਦੀ ਹੋਈ ਬੁੱਢੀ ਬੋਲੀ-”ਤੇਬਾ! ਹੱਛਾ ਬੱਚੀ, ਫੇਰ ਕੀ ਹੋਇਆ ?” “ਫੇਰ ਉਹੀ ਹੋਇਆ, ਜਿਸ ਦੀ ਉਮੀਦ ਸੀ। ਵਿਆਹ ਦੀ ਪਹਿਲੀ ਵਰ੍ਹੇ ਗੰਢ ਵੀ ਅਜੇ ਨਹੀਂ ਸੀ ਹੋਈ, ਕਿ ਸਾਰੀ ਖੇਡ ਉੱਜੜ ਗਈ। ਉਹਨਾਂ ਨੂੰ ਮਹੀਨੇ ਦੂਜੇ ਮਹੀਨੇ ਦਮੇਂ ਦਾ ਦੌਰਾ ਪੈਂਦਾ ਸ ਛੇਕੜਲਾ ਦੌਰਾ ਐਸਾ ਪਿਆ ਕਿ ਅੱਠਾਂ ਪਹਿਰਾਂ ਵਿਚ ਲੈ ਗਿਆ। ਮੈਂ ਕਰਮਾਂ ਨੂੰ ਰੋਂਦੀ ਰਹਿ ਗਈ। “ਬਦ-ਨਸੀਬੀ ਜੇ ਇੱਥੇ ਈ ਮੇਰਾ ਪਿੱਛਾ ਛੱਡ ਦੇਂਦੀ-ਮੈਨੂੰ ਇਸੇ ਹਾਲਤ ਵਿਚ ਪਈ ਰਹਿਣ ਦੇਂਦੀ ਤਾਂ ਵੀ ਮੈਂ ਹੋਰ ਦੁਖਿਆਰੀਆਂ ਵਾਂਗ ਆਪਣਾ ਰੰਡੇਪਾ ਕੱਟ ਲੈਂਦੀ, ਪਰ ਅਜਿਹੇ ਕਰਮ ਵੀ ਤਾਂ ਕੀਤੇ ਹੁੰਦੇ। ਦੋਹਾਂ ਮਤਰਏ ਪੁਤਰਾਂ ਵਿਚੋਂ ਛੋਟਾ ਕੁਆਰਾ ਸੀ ਤੇ ਸਕੂਲੇ ਪੜ੍ਹਦਾ ਸੀ। ਉਹ ਤਾਂ ਮੇਰੀ ਕਿਸੇ ਗਲ ਵਿਚ ਘਟ ਹੀ ਦਖਲ ਦੇਂਦਾ ਸੀ, ਪਰ ਵੱਡਾ ਪੁੱਤਰ ਤੇ ਉਸਦੀ ਵਹੁਟੀ ਤਾਂ ਉਹਨਾਂ ਦੇ ਜਿਉਂਦਿਆਂ ਹੀ ਮੇਰੇ ਉਤੇ ਦੰਦੀਆਂ ਪੀਂਹਦੇ ਰਹਿੰਦੇ ਸਨ। ਉਹ ਮਨ ਮੰਨੇ ਢੰਗ ਨਾਲ ਮੈਨੂੰ ਸਤਾਣ ਲਗੇ। ਅੱਗੇ ਮੈਂ ਵੀ ਹੱਦ ਦਰਜੇ ਦੀ ਬੜਬੋਲੀ ਤੇ ਜਿੱਦਲ ਸਾਂ, ਜਦ ਤੀਕ ਇਕ ਦੀਆਂ ਚਾਰ ਨਾ ਸੁਣਾ ਲੈਂਦੀ, ਦਿਲ ਨੂੰ ਸ਼ਾਂਤੀ ਨਹੀਂ ਸੀ ਹੁੰਦੀ। ਜੇ ਢਿੱਡ ਵਿਚ ਇਲਮ ਦੇ ਚਾਰ ਅੱਖਰ ਹੁੰਦੇ ਤਾਂ ਆਪਣਾ ਅੱਗਾ ਪਿੱਛਾ ਵਿਚਾਰ ਲੈਂਦੀ, ਪਰ ਖੱਟੇ ਕਰਮ !

ਘਰ ਵਿਚ ਹਰ ਵੇਲੇ ਮੇਰੀਆਂ ਬੁਰਿਆਈਆਂ ਦਾ ਹੀ ਭੋਗ ਪਿਆ। ਰਹਿੰਦਾ ਸੀ ਤੇ ਮੇਰੇ ਉਤੇ ਤਰ੍ਹਾਂ ਤਰ੍ਹਾਂ ਦੀਆਂ ਉਜਾਂ ਥੱਪੀਆਂ ਜਾਂਦੀਆਂ। ਸਨ। ਕੋਈ ਮੇਰੇ ਨਾਲ ਸਿੱਧੇ ਮੂੰਹ ਬੋਲਦਾ ਨਹੀਂ ਸੀ। ਅੱਗੇ ਤਾਂ ਗਾਲ੍ਹ ਮੰਦਾ ਕੱਢ ਕੇ ਹੀ ਆਪਣਾ ਗੁੱਸਾ ਠੰਢਾ ਕਰ ਲੈਂਦੇ ਸਨ, ਪਰ ਹੁਣ ਮੇਰਾ ਵੱਡਾ ਪੁੱਤਰ ਕਰਮ ਚੰਦ ਜਦ ਵਹੁਟੀ ਦੇ ਚੁਕੇ ਚੁਕਾਏ ਬਹੁਤ ਛਿੱਬਾ ਹੈ। ਪੈਦਾ ਤਾਂ ਮੈਨੂੰ ਮਾਰਨ ਕੁੱਟਣ ਵੀ ਲੱਗ ਪੈਂਦਾ ਸੀ।

“ਮੈਂ ਗੁੱਸੇ ਦੀ ਮਾਰੀ ਕਈ ਕਈ ਡੰਗ ਰੋਟੀ ਨਹੀਂ ਸਾਂ ਖਾਦੀ ਪਰ ਉਥੇ ਮਨਾਉਣ ਵਾਲਾ ਕੌਣ ਸੀ। ਅਖੀਰ ਆਪੇ ਹੀ ਝਖ ਮਾਰ ਕੇ ਖਾ ।

“ਇਸੇ ਤਰ੍ਹਾਂ ਦੁੱਖਾਂ ਦੀਆਂ ਘੜੀਆਂ ਗਿਣਦਿਆਂ ਕੁਝ ਚਿਰ ਹੋਰ ਲੰਘ ਗਿਆ। ਇਕ ਦਿਨ ਮੇਰੇ ਪਿਉ ਦੀ ਬਿਮਾਰੀ ਦਾ ਸੁਨੇਹਾ ਆਇਆ ਤੇ ਮੈਂ ਪੇਕੇ ਤਿਆਰ ਹੋ ਪਈ।

“ਮੈਂ ਜਾਣ ਦੀ ਤਿਆਰੀ ਕਰ ਰਹੀ ਸਾ, ਜੇ ਇਸੇ ਵੇਲੇ ਵੱਡਾ ਮੁੰਡਾ ਕਰਮ ਚੰਦ ਮੇਰੇ ਪਾਸ ਆਇਆ ਤੇ ਉਸ ਨੇ ਬੜੀ ਮੁਹੱਬਤ ਨਾਲ ਮੇਰੇ ਪਿਉ ਦੀ ਬਿਮਾਰੀ ਬਾਰੇ ਪੁਛਿਆ। ਫਿਰ ਕਹਿਣ ਲਗਾ-ਮੇਰਾ ਖ਼ਿਆਲ ਹੈ। ਘਰ ਵਿਚ ਰੋਜ਼ ਦਾ ਕਲੇਸ਼ ਚੰਗਾ ਨਹੀਂ। ਜੇ ਤੇਰੀ ਸਲਾਹ ਹੋਵੇ ਤਾਂ ਅਸੀਂ ਚਹੁੰ ਸ਼ਰੀਕਾ ਨੂੰ ਬੁਲਾ ਕੇ ਵੰਡ-ਵੰਡਾਰਾ ਕਰ ਲਈਏ।

ਮੈ ਰਜ਼ਾਮੰਦ ਹੋ ਗਈ। ਉਸਨੇ ਥੋੜ੍ਹਾ ਚਿਰ ਠਹਿਰ ਕੇ ਪੰਜ ਚਾਰ ਆਦਮੀ ਕੰਠੇ ਕੀਤੇ, ਜਿਨ੍ਹਾਂ ਵਿਚ ਉਸ ਪਿੰਡ ਦਾ ਪੰਡਤ ਵੀ ਸੀ। ਇਕ ਬਾਗ਼ਤ ਲਿਖ ਕੇ ਉਨ੍ਹਾਂ ਅੰਗੂਠਾ ਲੁਆਣ ਲਈ ਮੇਰੇ ਅੱਗੇ ਰਖਿਆ। ਜਿਸ ਦਾ ਮਜ਼ਮੂਨ ਉਨ੍ਹਾਂ ਮੈਨੂੰ ਇਸ ਤਰ੍ਹਾਂ ਸੁਣਾਇਆ।

“ਘਰ ਦੀ ਕੁਲ ਜਾਇਦਾਦ ਤੇ ਨਕਦੀ ਮਿਲਾ ਕੇ ਸੱਠ ਹਜ਼ਾਰ ਦਾ ਚਿੱਠਾ ਤਿਆਰ ਕੀਤਾ ਗਿਆ ਹੈ, ਜਿਸ ਵਿਚੋਂ ਵੀਹ ਹਜ਼ਾਰ ਗੁਰਦੇਈ ਨੂੰ ਦਿਤਾ। ਵੀਹ ਹਜ਼ਾਰ ਕਰਮ ਚੰਦ ਨੂੰ, ਤੇ ਬਾਕੀ ਛੋਟੇ ਮੁੰਡੇ ਦਾ ਵੀਹ ਹਜ਼ਾਰ ਅਮਾਨਤ ਰੱਖਿਆ ਜਾਵੇ। ਇਸ ਤੋਂ ਛੁਟ ਗੁਰਦੇਈ ਤੇ ਕਰਮ ਚੰਦ ਦੀ ਵਹੁਟੀ ਦਾ ਜੋ ਗਹਿਣਾ ਹੈ। ਉਸ ਦਾ ਮੁੱਲ ਪਵਾ ਕੇ ਤਿੰਨ ਹਿੱਸੇ ਕੀਤੇ। ਜਾਣ। ਦੋ ਹਿੱਸੇ ਇਨ੍ਹਾਂ ਦੋਹਾਂ ਨੂੰ ਦਿਤੇ ਜਾਣ ਤੇ ਤੀਜਾ ਹਿੱਸਾ ਛੋਟੇ ਦੇ ਵਿਆਹ ਲਈ ਜਮ੍ਹਾ ਕਰ ਦਿੱਤਾ ਜਾਵੇ।

“”ਇਸ ਦੇ ਥੱਲੇ ਉਨ੍ਹਾਂ ਮੇਰਾ ਅੰਗੂਠਾ ਲਵਾ ਲਿਆ ਤੇ ਗਵਾਹੀਆ ਵੀ ਕਈਆਂ ਨੇ ਪਾ ਦਿੱਤੀਆਂ। ਫਿਰ ਉਹਨਾਂ ਦੇ ਕਹਿਣ ਤੇ ਮੈਂ ਐਹ ਸੂਤੜਾ ਰਖ ਕੇ ਬਾਕੀ ਸਾਰਾ ਗਹਿਣਾ ਉਨ੍ਹਾਂ ਨੂੰ ਦੇ ਦਿੱਤਾ। ਉਹਨਾਂ ਮੈਨੂੰ ਕਿਹਾ ਕਿ ਤੂੰ ਪੇਕਿਉਂ ਹੋ ਆ, ਤੇਰੇ ਆਉਂਦਿਆਂ ਤੀਕ ਗਹਿਣੇ ਦਾ ਵੀ ਮੁੱਲ ਪੈ ਜਾਏਗਾ, ਨਾਲੇ ਜਾਇਦਾਦ ਦਾ ਹਿੱਸਾ ਵੀ ਤੇਰੀ ਝੋਲੀ ਵਿਚ ਪਾਇਆ ਜਾਵੇਗਾ।

“ਮੈਂ ਉਸੇ ਦਿਨ ਸੰਧਿਆ ਨੂੰ ਪੇਕੇ ਚਲੀ ਗਈ। ਉੱਥੇ ਜਾ ਕੇ ਡਿੱਠਾ, ਬਾਪੂ ਅੱਡੀਆਂ ਰਗੜ ਰਿਹਾ ਸੀ। ਉਸ ਪਾਸ ਫੁੱਟੀ ਕੌਡੀ ਵੀ ਨਹੀਂ ਸੀ ਰਹੀ। ਸਭ ਕੁਝ ਉਸ ਦੇ ਖਾਊ ਯਾਰਾਂ ਨੇ ਡਕਾਰ ਲਿਆ ਸੀ। ਮੇਰੇ ਜਾਣ ਤੋਂ ਦੂਜੇ ਦਿਨ ਹੀ ਉਸ ਨੂੰ ਮੌਤ ਦਾ ਸੱਦਾ ਆ ਗਿਆ। ਮੈਂ ਉਸ ਦਾ ਕਿਰਿਆ-ਕਰਮ ਕਰ ਕੇ ਫਿਰ ਸਹੁਰੀਂ ਮੁੜ ਆਈ, ਕਿਉਂਕਿ ਮੈਨੂੰ ਆਪਣਾ ਹਿੱਸਾ ਲੈਣ ਦੀ ਕਾਹਲੀ ਸੀ।

“ਕੱਲ੍ਹ ਸੰਧਿਆ ਨੂੰ ਮੈਂ ਘਰ ਵੜੀ। ਉਸ ਵੇਲੇ ਨਿੱਕਾ ਨਿੱਕਾ ਮੀਂਹ ਪੈ ਰਿਹਾ ਸੀ, ਤੇ ਝੱਖੜ ਝੁਲ ਰਿਹਾ ਸੀ। ਸਰਦੀ ਨਾਲ ਮੈਂ ਮਰੁੰਡਾ ਹੋਈ ਹੋਈ ਸਾਂ। ਘਰ ਜਾ ਕੇ ਮੈਂ ਸਾਰਿਆਂ ਦੇ ਤੌਰ ਬਦਲੇ ਹੋਏ ਵੇਖੇ। ਮੇਰੇ ਕਮਰੇ ਦਾ ਜੰਦਰਾ ਤੋੜ ਕੇ ਉਸ ਵਿਚਲੇ ਸਭ ਟਰੰਕ ਕਢ ਲਏ ਗਏ ਸਨ। ਇਹ ਵੇਖ ਕੇ ਮੇਰਾ ਉਤਲਾ ਸਾਹ ਉੱਤੇ ਤੇ ਹੇਠਲਾ ਹੇਠਾਂ ਰਹਿ ਗਿਆ। ਪੁੱਛਣ ਤੇ ਨੂੰਹ ਨੇ ਬੜੀ ਕੌੜ ਨਾਲ ਜਵਾਬ ਦਿੱਤਾ-ਇਹਨਾਂ ਚੀਜ਼ਾਂ ਨਾਲ ਹੁਣ ਤੇਰਾ ਕੀ ਵਾਸਤਾ। ਜਾਹ ਜਿਧਰੋਂ ਆਈ ਏ।

“ਮੇਰੀਆਂ ਤਲੀਆਂ ਥੱਲੇ ਅੰਗਾਰ ਆ ਗਏ। ਮੈਂ ਰੋਣ ਪਿੱਟਣ ਤੇ ਹਾਲ- ਪਾਹਰਿਆ ਕਰਨ ਲੱਗ ਪਈ। ਸਾਰਾ ਗਲੀ-ਗੁਆਂਢ ਕੱਠਾ ਹੋ ਗਿਆ। ਕਰਮ ਚੰਦ ਵੀ ਆ ਗਿਆ ਤੇ ਉਸ ਦੇ ਨਾਲ ਹੀ ਕਈ ਪੈਂਚ ਵੀ।

“ਮੈਂ ਬਹੁੜੀਆਂ ਪਾਂਦਿਆਂ ਸਾਰਾ ਮਾਮਲਾ ਉਹਨਾਂ ਨੂੰ ਸੁਣਾ ਦਿਤਾ। ਨੂੰਹ ਨੇ ਸੰਦੂਕ ‘ਚੋਂ ਉਹੀ ਮੇਰਾ ਅੰਗੂਠੇ ਵਾਲਾ ਕਾਗਜ਼ ਲਿਆ ਕੇ ਪੈਚਾ ਵਿਚ ਸੁੱਟ ਦਿੱਤਾ। ਉਹਨਾਂ ਵਿਚੋਂ ਇਕ ਇਕ ਨੇ ਪੜ੍ਹਿਆ। ਉਸ ਵਿਚ ਲਿਖਿਆ ਹੋਇਆ ਸੀ-ਮੈਂ ਆਪਣੇ ਪਤੀ ਦੀ ਜਾਇਦਾਦ ਵਿਚੋਂ ਤੀਸਰਾ ਹਿੱਸਾ ਲੈ ਕੇ ਤੀਰਥਾਂ ਨੂੰ ਜਾ ਰਹੀ ਹਾਂ। ਹੁਣ ਮੇਰਾ ਘਰ ਦੀ ਕਿਸੇ ਚੀਜ਼ ਨਾਲ ਕੋਈ ਵਾਸਤਾ ਨਹੀਂ।

“ਇਹ ਸੁਣ ਕੇ ਮੇਰੇ ਸੱਤੀਂ ਕਪੜੀਂ ਅੱਗ ਲਗ ਉੱਠੀ। ਪਰ ਮੇਰੀ ਉਥੇ ਸੁਣਦਾ ਕੌਣ ਸੀ। ਘਰ ਦੇ ਵੀ ਤੇ ਬਾਹਰ ਦੇ ਵੀ ਸਾਰੇ ਮੈਨੂੰ ਹੀ ਲਾਅਨਤਾਂ ਪਾਉਣ ਲਗ ਪਏ ਤੇ ਕੁਝ ਚਿਰ ਪਿਛੋਂ ਸਾਰੇ ਘਰੋ ਘਰੀ ਚਲੇ ਗਏ। ਮੈਂ ਗਾਲ੍ਹ ਮੰਦੇ ਤੇ ਦੁਹਾਈ ਨਾਲ ਛੱਤ ਸਿਰ ਤੇ ਚੁਕ ਲਈ। ਘਰ ਦੇ ਤਿੰਨੇ ਬੰਦੇ ਸ਼ੀਂਹ ਖੋਖਰ ਹੋ ਕੇ ਮੇਰੇ ਵਲ ਆਉਂਦੇ ਸਨ।

“ਅਖ਼ੀਰ ਜਦ ਮੈਂ ਇਹ ਧਮਕੀ ਦਿੱਤੀ ਕਿ ਮੈਂ ਇਥੇ ਹੀ ਧਰਨਾ ਮਾਰ ਕੇ ਲੰਮੀ ਪੈ ਰਹਾਂਗੀ ਤੇ ਆਪਣਾ ਹਿੱਸਾ ਲੈ ਕੇ ਛੱਡਾਂਗੀ, ਤਾਂ ਉਹਨਾਂ ਸਾਰਿਆਂ ਦਾ ਜੋਸ਼ ਹੋਰ ਵੀ ਭੜਕ ਉੱਠਿਆ। ਦੂਜੇ ਉਹਨਾਂ ਨੂੰ ਪੈਂਚਾਂ ਵਲੋਂ ਵੀ ਸ਼ਹਿ ਮਿਲ ਚੁੱਕੀ ਸੀ। ਉਹਨਾਂ ਨੇ ਮੁੱਕੀਆਂ ਘਸੁੰਨਾਂ ਨਾਲ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇਸੇ ਮਾਰ ਕੁਟਾਈ ਵਿਚ ਨੂੰਹ ਨੇ ਰੋਟੀਆਂ ਵਾਲਾ ਵੇਲਣਾ ਚੁੱਕ ਕੇ ਮੇਰੇ ਸਿਰ ਵਿਚ ਦੇ ਮਾਰਿਆ ਤੇ ਮੈਂ ਲਹੂ-ਲੁਹਾਨ ਹੋ ਕੇ ਡਿੱਗ ਪਈ। ਉਹਨਾਂ ਨੂੰ ਆਪਣਾ ਫ਼ਿਕਰ ਪੈ ਗਿਆ। ਇਸ ਤੋਂ ਬਾਅਦ ਮੇਰੇ ਮੂੰਹ ਵਿਚ ਕਪੜਾ ਤੁੰਨ ਕੇ ਲੱਤਾਂ ਬਾਹਾਂ ਤੋਂ ਘਸੀਟ ਕੇ ਉਹ ਮੈਨੂੰ ਘਰ ਤੋਂ ਚੋਖੀ ਦੂਰ ਬਾਹਰ ਇਕ ਖੋਲੇ ਵਿਚ ਸੁੱਟ ਗਏ।

“”ਉਸ ਵੇਲੇ ਮੀਂਹ ਬੜੇ ਜ਼ੋਰ ਦਾ ਪੈ ਰਿਹਾ ਸੀ। ਮੈਨੂੰ ਜਦ ਹੋਸ਼ ਆਈ ਤਾਂ ਮੈਂ ਵੇਖਿਆ ਕਿ ਮੇਰੇ ਸਾਰੇ ਕਪੜੇ ਲਹੂ ਨਾਲ, ਤੇ ਰਹਿੰਦੇ-ਖੂੰਹਦੇ ਮੀਂਹ ਨਾਲ ਭਿੱਜੇ ਪਏ ਸਨ। ਮੈਂ ਡਿੱਗਦੀ ਢਹਿੰਦੀ ਉਠ ਕੇ ਤੁਰੀ। ਦੋਹਾਂ ਤਿੰਨਾਂ ਗੁਆਂਢੀਆਂ ਦੇ ਜਾ ਬੂਹੇ ਖੜਕਾਏ, ਪਰ ਕਿਸੇ ਬੂਹਾ ਨਾ ਖੋਲ੍ਹਿਆ।

“ਉਸ ਵੇਲੇ ਮੈਨੂੰ ਖ਼ਿਆਲ ਆਇਆ ਮੈਂ ਹੁਣ ਜਿਉ ਕੇ ਕੀ ਕਰਾਂਗੀ। ਖੂਹ ਵਿਚ ਛਾਲ ਮਾਰਕੇ ਮਰਨਾ ਹੀ ਮੇਰੇ ਲਈ ਸਭ ਤੋਂ ਸਹਿਲ ਕੰਮ ਸੀ। ਮੈਂ ਪਿੰਡੋਂ ਬਾਹਰ ਖੂਹ ਵਲ ਉੱਠ ਤੁਰੀ। ਰਾਤ ਹਨੇਰੀ ਸੀ। ਪਲ ਪਲ ਪਿਛੋਂ ਬੱਦਲ ਗੱਜਦਾ ਤੇ ਬਿਜਲੀ ਕੜਕਦੀ ਸੀ। ਮੀਂਹ ਪੈਰੇ ਪੈਰ ਜ਼ੋਰ ਦਾ ਹੁੰਦਾ ਜਾਂਦਾ ਸੀ। ਖੂਹ ਚੋਖਾ ਦੂਰ ਸੀ। ਮੈਂ ਹਨੇਰੀ ਦੇ ਥਪੇੜਿਆ ਨਾਲ ਧਕੀਂਦੀ ਤੇ ਵਾਛੜ ਨਾਲ ਫੰਡੀਂਦੀ ਤੁਰੀ ਜਾਦੀ ਸਾ, ਪਰ ਮੇਰੀਆ ਲੱਤਾ ਤੇ ਹੋਸ਼-ਹਵਾਸ ਮੈਨੂੰ ਜਵਾਬ ਦੇ ਰਹੇ ਸਨ। ਇਸ ਲਈ ਇਕ ਕਦਮ ਵੀ ਅਗਾਂਹ ਪੁੱਟਣਾ ਮੇਰੇ ਲਈ ਔਖਾ ਸੀ। ਨਾਲੇ ਹਨ੍ਹੇਰਾ ਵੀ ਇਤਨਾ ਸੀ। ਕਿ ਮੈਨੂੰ ਖੂਹ ਦਾ ਪਤਾ ਹੀ ਨਹੀਂ ਸੀ ਰਿਹਾ ਜੋ ਕਿਹੜੀ ਬਰੋਬਰੀ ਤੇ ਏ। ਕਿਸੇ ਕਿਸੇ ਵੇਲੇ ਜਦ ਬਿਜਲੀ ਚਮਕਦੀ ਸੀ, ਤਾਂ ਮੈਂ ਰਾਹ ਦਾ ਅੰਦਾਜ਼ਾ ਲਾ ਉਧਰੇ ਤੁਰ ਪੈਂਦੀ ਸਾਂ। ਮੰਦੇ ਭਾਗਾਂ ਨੂੰ ਜਿਧਰ ਮੈਂ ਜਾ ਰਹੀ ਸਾਂ ਉਧਰੋਂ ਹੀ ਹਵਾ ਤੇ ਵਾਛੜ ਇਤਨੇ ਜ਼ੋਰ ਦੀ ਆ ਰਹੀ ਸੀ ਕਿ ਮੈਂ ਜੇ ਇਕ ਕਦਮ ਅਗਾਂਹ ਜਾਂਦੀ ਤਾਂ ਇਸ ਨਾਲ ਕਈ ਕਦਮ ਪਿਛਾਂਹ ਨੂੰ ਧੱਕੀ ਜਾਂਦੀ ਸਾਂ। “ਅਖੀਰ ਮੈਂ ਉਸ ਛੰਨ ਵਿਚ ਜਾ ਡਿੱਗੀ, ਤੇ ਬੇਹੋਸ਼ ਹੋ ਗਈ। ਮੁੜ ਜਦ ਹੋਸ਼ ਆਈ ਤਾਂ ਮੈਂ ਆਪਣੇ ਆਪ ਨੂੰ ਇਥੇ ਵੇਖਿਆ।”

ਗੁਰਦੇਈ ਦੀ ਵਿਥਿਆ ਸੁਣ ਕੇ ਮਾਈ ਦਾ ਦਿਲ ਵਹਿ ਪਿਆ।

ਚਿੱਟਾ ਲਹੂ – ਅਧੂਰਾ ਕਾਂਡ (3)

3 ਪੰਡਤ ਰਾਧੇ ਕ੍ਰਿਸ਼ਨ ਜੀ ਨੂੰ ਇਸ ਪਿੰਡ ਦਾ ਬੱਚਾ ਬੱਚਾ ਜਾਣਦਾ। ਹੈ। ਖ਼ਾਸ ਕਰ ਕੇ ਇਥੋਂ ਦੇ ਅਲਬੇਲੇ ਤੇ ਮੌਜੀ ਗਭਰੂ ਤਾਂ ਆਪ ਨੂੰ ਦੇਵਤਿਆ ਵਾਂਗ ਪੂਜਦੇ ਹਨ। ਉਹਨਾਂ ਵਿਚੋਂ ਕੋਈ ਆਪ ਨੂੰ ‘ਹਾਤਮਤਾਈ’ ਤੇ ਕੋਈ ਰਾਜਾ ‘ਬਿਕ੍ਰਮਾਦਿਤ’ ਦਾ ਅਵਤਾਰ ਕਹਿੰਦਾ ਹੈ। ਉਪਕਾਰ ਦੀ ਤਾਂ ਆਪ ਨੂੰ ਇੱਲਤ ਜਿਹੀ ਲਗੀ ਹੋਈ ਹੈ। ਜਦ ਵੀ ਕਿਸੇ ਉਤੇ ਕੋਈ ਮਾਮਲਾ ਮੁਕੱਦਮਾ ਬਣ ਜਾਵੇ, ਜਾਂ ਕਿਸੇ ਦੇ ਘਰ ਵਿਚ ਹੀ ਕੇਈ ਝਗੜਾ ਝੇੜਾ ਪੈ ਜਾਵੇ, ਤਾਂ ਅਵੱਲ ਤਾਂ ਲੋਕੀਂ ਅਜਿਹੇ ਸਮੇਂ ਆਪਣੇ...

ਚਿੱਟਾ ਲਹੂ – ਅਧੂਰਾ ਕਾਂਡ (1)

“ਸੰਤਰੀ ! ਇਸ ਬਦਮਾਸ਼ ਨੂੰ ਖੜ੍ਹਾ ਰੱਖ” ਕਹਿ ਕੇ ਬਾਬੂ ਹੋਰ ਲੋਕਾਂ ਦੀਆਂ ਟਿਕਟਾਂ ਵੇਖਣ ਲਗ ਪਿਆ। ਸ਼ਾਮ ਦੇ ਸਤ ਵਜੇ ਦਾ ਵੇਲਾ ਸੀ। ਲੋਕ ਟਿਕਟਾਂ ਦੇ ਕੇ ਫਾਟਕ ਵਿਚੋਂ ਲੰਘਦੇ ਜਾ ਰਹੇ ਸਨ। ਸਿਪਾਹੀ ਨੇ ਮੁਸਾਫਰ ਦੀ ਬਾਂਹ ਫੜ ਕੇ ਉਸ ਨੂੰ ਜ਼ੋਰ ਦਾ ਝਟਕਾ ਦੇ ਕੇ ਫਾਟਕ ਦੇ ਇਕ ਪਾਸੇ ਖੜ੍ਹਾ ਕਰ ਦਿਤਾ। ਇਸ ਵੇਲੇ ਮੁਸਾਫਰ ਦੇ ਲੰਮੇ ਮੈਲੇ ਕੋਟ ਦੀ ਪਾਟੀ ਹੋਈ ਜੇਬ ਵਿਚੋਂ ਪੂਣੀ ਹੋਏ ਹੋਏ ਕਾਗਜ਼ਾਂ ਦਾ ਇਕ ਥੱਬਾ ਹੇਠਾਂ ਡਿੱਗ ਪਿਆ, ਜਿਸ ਨੂੰ...

ਸੁਨਹਿਰੀ ਜਿਲਦ

''ਕਿਉਂ ਜੀ ਤੁਸੀਂ ਸੁਨਿਹਰੀ ਜਿਲਦਾਂ ਵੀ ਬੰਨ੍ਹਦੇ ਹੁੰਦੇ ਓ?''ਖ਼ੈਰ ਦੀਨ ਦਫਤਰੀ ਜੋ ਜਿਲਦਾਂ ਨੂੰ ਪੁਸ਼ਤੇ ਲਾ ਰਿਹਾ ਸੀ, ਗਾਹਕ ਦੀ ਗਲ ਸੁਣ ਕੇ ਬੋਲਿਆ-''ਆਹੋ ਜੀ ਜਿਹੋ ਜਿਹੀ ਕਹੋ।''ਗਾਹਕ ਇਕ ਅਧਖੜ ਉਮਰ ਦਾ ਸਿੱਖ ਸੀ। ਹੱਟੀ ਦੇ ਫੱਟੇ ਤੇ ਬੈਠ ਕੇ ਉਹ ਕਿਤਾਬ ਉਤਲੇ ਰੁਮਾਲਾਂ ਨੂੰ ਬੜੇ ਅਦਬ ਅਤੇ ਕੋਮਲਤਾ ਨਾਲ ਖੋਲਣ ਲੱਗ ਪਿਆ। ਪੰਜ ਛੇ ਰੁਮਾਲ ਉਤਾਰਨ ਤੋਂ ਬਾਅਦ ਉਸ ਨੇ ਵਿਚੋਂ ਇਕ ਕਿਤਾਬ ਕੱਢੀ। ਦਫ਼ਤਰੀ ਦੀ ਹੱਟੀ ਵਿਚ ਜਿੰਨੇ ਕਾਰੀਗਰ ਕੰਮ ਕਰ ਰਹੇ ਸਨ, ਸਾਰੇ ਹੀ ਕਿਤਾਬ ਵਲ...