ਬੇਬਾਕ ਕਲਮਾਂ
ਸਲਾਮਤ ਰਹਿਣ ਬੇਬਾਕ ਕਲਮਾਂ
ਸਚਾਈ ਕਹਿਣ ਵਾਲੀਆਂ
ਨਿਆਂ ਭੁਗਤਾਉਣ ਵਾਲੀਆਂ
ਹਕੀਕਤ ਜਗਾਉਣ ਵਾਲੀਆਂ
ਤਸ਼ੱਦਦ ਹਰਾਉਣ ਵਾਲੀਆਂ
ਅਰਦਾਸੇ ਪੁਗਾਉਣ ਵਾਲੀਆਂ
ਗ਼ਰਕ ਜਾਣ ਵਿਕਾਊ ਕਲਮਾਂ
ਬਖ਼ਸ਼ੀਸ਼ਾਂ ਹੰਢਾਉਣ ਵਾਲੀਆਂ
ਹੁਕਮ ਵਜਾਉਣ ਵਾਲੀਆਂ
ਸਿਰ ਝੁਕਾਉਣ ਵਾਲੀਆਂ
ਸੁਪਾਰੀ ਚਾਹੁਣ ਵਾਲੀਆਂ
ਸੌਂ ਜਾਣ ਚਾਪਲੂਸ ਕਲਮਾਂ
ਮੱਖਣ ਲਾਉਣ ਵਾਲੀਆਂ
ਪੜਦੇ ਪਾਉਣ ਵਾਲੀਆਂ
ਡੰਗ ਟਪਾਉਣ ਵਾਲੀਆਂ
ਅਫ਼ਵਾਹਾਂ ਫੈਲਾਉਣ ਵਾਲੀਆਂ
ਖ਼ਿਆਨਤ ਮਚਾਉਣ ਵਾਲੀਆਂ
ਟੁੱਟ ਜਾਣ ਖ਼ੁਦਗ਼ਰਜ਼ ਕਲਮਾਂ
ਲਿਖਤਾਂ ਚੁਰਾਉਣ ਵਾਲੀਆਂ
ਲੱਚਰਤਾ ਵਰਤਾਉਣ ਵਾਲੀਆਂ
ਆਤੰਕ ਮਚਾਉਣ ਵਾਲੀਆਂ
ਵਿਤਕਰੇ ਪਾਉਣ ਵਾਲੀਆਂ
ਜਨਤਾ ਗੁਮਰਾਹੁਣ ਵਾਲੀਆਂ
ਜਿੰਦਾ ਰਹਿਣ ਨਿਧੜਕ ਕਲਮਾਂ
ਸੋਨੇ ਦੀ ਲੰਕਾ ਢਾਹੁਣ ਵਾਲੀਆਂ
ਧਰਤ ਹਿਲਾਉਣ ਵਾਲੀਆਂ
ਜੁੱਗ ਪਲਟਾਉਣ ਵਾਲੀਆਂ
ਕ੍ਰਾਂਤੀ ਲਿਆਉਣ ਵਾਲੀਆਂ
ਇਨਸਾਫ਼ ਦਿਵਾਉਣ ਵਾਲੀਆਂ
ਸ਼ਾਂਤੀ ਵਰਸਾਉਣ ਵਾਲੀਆਂ
ਸੁਰਮੇਲ ਵਧਾਉਣ ਵਾਲੀਆਂ