A Literary Voyage Through Time

1. ਵਾਰ, ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ

ਕਾਬਲ ਵਿਚ ਮੁਰੀਦ ਖਾਂ, ਫੜਿਆ ਬਡ ਜ਼ੋਰ
ਚੰਦ੍ਰਹੜਾ ਲੈ ਫੌਜ ਕੋ, ਚੜ੍ਹਿਆ ਬਡ ਤੌਰ
ਦੁਹਾਂ ਕੰਧਾਰਾਂ ਮੁੰਹ ਜੁੜੇ, ਦਮਾਮੇ ਦੌਰ
ਸ਼ਸਤ੍ਰ ਪਜੂਤੇ ਸੂਰਿਆਂ, ਸਿਰ ਬੱਧੇ ਟੌਰ
ਹੋਲੀ ਖੇਲੈ ਚੰਦ੍ਰਹੜਾ, ਰੰਗ ਲਗੇ ਸੌਰ
ਦੋਵੇਂ ਤਰਫ਼ਾਂ ਜੁਟੀਆਂ, ਸਰ ਵੱਗਨ ਕੌਰ
ਮੈਂ ਭੀ ਰਾਇ ਸਦਾਇਸਾਂ, ਵੜਿਆ ਲਾਹੌਰ
ਦੋਨੋਂ ਸੂਰੇ ਸਾਮ੍ਹਣੇ, ਜੂਝੇ ਉਸ ਠੌਰ ।

2. ਵਾਰ, ਰਾਇ ਕਮਾਲ ਦੀਂ ਮੌਜੁਦੀਂ ਕੀ

ਰਾਣਾ ਰਾਇ ਕਮਾਲਦੀਂ, ਰਣ ਭਾਰਾ ਬਾਹੀਂ
ਮੌਜੁਦੀਨ ਤਲਵੰਡੀਓਂ, ਚੜ੍ਹਿਆ ਸਾਬਾਹੀਂ
ਢਾਲੀਂ ਅੰਬਰ ਛਾਇਆ, ਵਾਂਗੁ ਫੁਲੀ ਕਾਹੀਂ
ਜੁੱਟੇ ਆਮੋ ਸਾਮ੍ਹਣੇ, ਨੇਜ਼ੇ ਝਲਕਾਹੀਂ
ਮੌਜੇ ਘਰ ਵਾਧਾਈਆਂ, ਘਰ ਚਾਚੇ ਧਾਹੀਂ ।

3. ਵਾਰ, ਟੁੰਡੇ ਅਸ ਰਾਜੇ ਕੀ

ਭਬਕਿਓ ਸ਼ੇਰ ਸ਼ਰਦੂਲ ਰਾਇ, ਰਣ ਮਾਰੂ ਬੱਜੇ
ਖਾਨ ਸੁਲਤਾਨ ਬਡ ਸੂਰਮੇ, ਵਿਚ ਰਣ ਦੇ ਗੱਜੇ
ਖਤ ਲਿਖੇ ਟੁੰਡੇ ਅਸਰਾਜ ਨੂੰ, ਪਤਸ਼ਾਹੀ ਅੱਜੇ
ਟਿੱਕਾ ਸਾਰੰਗ ਬਾਪ ਨੇ, ਦਿਤਾ ਭਰ ਲੱਜੇ
ਫਤ੍ਹੇ ਪਾਈ ਅਸਰਾਜ ਜੀ, ਸ਼ਾਹੀ ਘਰ ਸੱਜੇ ।

4. ਵਾਰ, ਸਿਕੰਦਰ ਬਿਰਾਹਿਮ ਕੀ

ਪਾਪੀ ਖਾਨ ਬਿਰਾਮ ਪਰ ਚੜ੍ਹਿ ਆਇ ਸਿਕੰਦਰ
ਭੇੜ ਦੁਹਾਂ ਦਾ ਮੱਚਿਆ, ਬਡ ਰਣ ਦੇ ਅੰਦਰ
ਫੜਿਆ ਖਾਨ ਬਿਰਾਹਮ ਨੂੰ, ਕਰ ਬਡ ਆਡੰਬਰ
ਬੱਧਾ ਸੰਗਲ ਪਾਇਕੈ, ਜਣੁ ਕੀਲੇ ਬੰਦਰ
ਅਪਨਾ ਹੁਕਮ ਮਨਾਇਕੈ, ਛਡਿਆ ਜੰਗ ਅੰਦਰ ।

5. ਵਾਰ, ਲਲਾ ਬਹਿਲੀਮਾ ਕੀ

ਕਾਲ ਲਲਾ ਦੇ ਦੇਸ ਦਾ, ਖੋਇਆ ਬਹਿਲੀਮਾਂ
ਹਿੱਸਾ ਛਠਾ ਮਨਾਇਕੈ, ਜਲ ਨਹਿਰੋ ਦੀਮਾਂ
ਫ਼ਿਰਾਹੂਨ ਹੋਇ ਲਲਾ ਨੇ, ਰਣ ਮੰਡਿਆ ਧੀਮਾ
ਭੇੜ ਦੁਹੂੰ ਦਿਸ ਮਚਿਆ, ਸੱਟ ਪਈ ਅਜ਼ੀਮਾ
ਸਿਰ ਧੜ ਡਿਗੇ ਖੇਤ ਵਿਚ, ਜਿਉ ਵਾਹਣ ਢੀਮਾਂ
ਦੇਖ ਮਾਰ ਲਲਾ ਬਹਲੀਮ ਨੇ, ਰਣ ਮੈਂ ਬਰਸੀਮਾ ।

6. ਵਾਰ, ਜੋਧੈ ਵੀਰੈ ਪੂਰਬਾਣੀ ਕੀ

ਜੋਧ ਬੀਰ ਪੂਰਬਾਣੀਏ, ਦੋ ਗੱਲਾਂ ਕਰੀਆਂ ਕਰਾਰੀਆਂ
ਬਸੰਤ੍ਰ ਧੋਵੈ ਕਪੜੇ, ਰਾਜਾ ਪਵਨ ਦੇਇ ਬੁਹਾਰੀਆਂ
ਚੜ੍ਹਿਆ ਰਾਜਾ ਜੋਧਬੀਰ, ਹਾਥੀ ਸੋਹਨਿ ਅੰਬਾਰੀਆਂ
ਫੌਜਾਂ ਚਾੜ੍ਹੀਆਂ ਬਾਦਸ਼ਾਹ, ਅਕਬਰ ਨੇ ਰਣ ਭਾਰੀਆਂ
ਸਨਮੁਖ ਹੋਏ ਰਾਜਪੂਤ, ਤੇ ਸ਼ੁਤਰੀ ਰਣਕਾਰੀਆਂ
ਉਨ੍ਹਾਂ ਧੂਹ ਮਿਆਨੋ ਕਢੀਆਂ, ਬਿੱਜੁਲ ਜਯੋਂ ਚਮਕਾਰੀਆਂ
ਇੰਦਰ ਸਣੇ ਅਪੱਛਰਾਂ, ਦੋਹਾਂ ਨੂੰ ਕਰਨ ਜੁਹਾਰੀਆਂ
ਏਹੀ ਕੀਤੀ ਜੋਧ ਬੀਰ, ਪਾਤਸ਼ਾਹੀ ਗੱਲਾਂ ਸਾਰੀਆਂ ।

7. ਵਾਰ, ਰਾਇ ਮਹਿਮੇ ਹਸਨੇ ਕੀ

ਮਹਿਮਾ ਹਸਨਾ ਰਾਜਪੂਤ; ਰਾਇ ਭਾਰੇ ਭੱਟੀ
ਹਸਨੇ ਬੇਈਮਾਨਗੀ, ਨਾਲ ਮਹਿਮੇ ਥੱਟੀ
ਭੇੜ ਦੁਹਾਂ ਦਾ ਮਚਿਆ, ਸਰ ਵਗੇ ਫੱਟੀ
ਮਹਿਮੇ ਪਾਈ ਫਤਿਹ ਰਣ, ਗੱਲ ਹਸਨੇ ਘੱਟੀ
ਬੰਨ੍ਹ ਹਸਨੇ ਨੂੰ ਛਡਿਆ, ਜਸ ਮਹਿਮੇ ਖੱਟੀ ।

8. ਵਾਰ, ਰਾਣੇ ਕੈਲਾਸ਼ ਤਥਾ ਮਾਲਦੇਉ ਕੀ

ਧਰਤਿ ਘੋੜਾ ਪਰਬਤ ਪਲਾਣ, ਸਿਰ ਟੱਟਰ ਅੰਬਰ
ਨੌਂ ਸੈ ਨਦੀ ਨੜਿੰਨਵੇਂ, ਰਾਣਾ ਜਲ ਕੰਬਰ
ਢੁਕਾ ਰਾਇ ਅਮੀਰ ਦੇਵ, ਕਰ ਮੇਘ ਅਡੰਬਰ
ਆਡਤ ਖੰਡਾ ਰਾਣਿਆ, ਕੈਲਾਸ਼ੇ ਅੰਦਰ
ਬਿਜੁੱਲ ਜਯੋਂ ਝਲਕਾਣੀਆਂ, ਤੇਗਾਂ ਵਿਚ ਅੰਬਰ
ਮਾਲਦੇਵ ਕੈਲਾਸ਼ ਨੂੰ, ਬੰਨ੍ਹਿਆਂ ਕਰ ਸੰਘਰ
ਫਿਰ ਅੱਧਾ ਧਨ ਮਾਲ ਦੇ, ਛੱਡਿਆ ਗੜ੍ਹ ਅੰਦਰ
ਮਾਲਦੇਉ ਜਸ ਖੱਟਿਆ, ਜਿਉ ਸ਼ਾਹ ਸਿਕੰਦਰ ।

9. ਵਾਰ, ਮੂਸੇ ਕੀ

ਤ੍ਰੈ ਸੈ ਸੱਠ ਮਰਾਤਬਾ, ਇਕ ਘੁਰਿਐ ਡੱਗੇ
ਚੜ੍ਹਿਆ ਮੂਸਾ ਪਾਤਸ਼ਾਹ, ਸੁਣਿਐ ਸਭ ਜੱਗੇ
ਦੰਦ ਚਿੱਟੇ ਵਡ ਹਾਥੀਆਂ, ਕਹੁ ਕਿਤ ਵਰੱਗੇ
ਰੁਤ ਪਛਾਤੀ ਬਗਲਿਆਂ, ਘਟ ਕਾਲੀ ਬੱਗੇ
ਏਹੀ ਕੀਤੀ ਮੂਸਿਆ, ਕਿਨ ਕਰੀ ਨਾ ਅੱਗੇ ।

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.