ਸ਼ਲੋਕ : ਬਾਬਾ ਸ਼ੇਖ ਫ਼ਰੀਦ ਜੀ
ਨੋਟ: ਇਹ ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹਨ
੧
ਉਠ ਫਰੀਦਾ ਸੁਤਿਆ ਦੁਨੀਆਂ ਵੇਖਣ ਜਾਹ ॥
ਮਤ ਕੋਈ ਬਖਸ਼ਿਆ ਹੋਵਈ ਤੂੰ ਵੀ ਬਖਸ਼ਿਆ ਜਾਹ ॥੧॥
੨
ਉਠ ਫਰੀਦਾ ਸੁਤਿਆ ਮਨ ਦਾ ਦੀਵਾ ਬਾਲ ॥
ਸਾਹਿਬ ਜਿਹਨਾਂ ਦੇ ਜਾਗਦੇ ਨਫਰ ਕੀ ਸੋਵਣ ਨਾਲ ॥੨॥
੩
ਅਖੀਂ ਲਖ ਪਸੰਨਿ ਰੂਹ ਨ ਰਾਜ਼ੀ ਕਹੀਂ ਸਿਉਂ ॥
ਮੈਂਡੀਆਂ ਸਿਕਾਂ ਸਭ ਪੁਜਨਿ ਜਾਂ ਮੁੱਖ ਦੇਖਾਂ ਸੱਜਣਾ ॥੩॥
੪
ਅਜ ਕਿ ਕਲ ਕਿ ਚਹੁੰ ਦਿਹੀਂ ਮਲਕੁ ਅਸਾਡੀ ਹੇਰ ॥
ਕੇ ਜਿਤਾ ਕੇ ਹਾਰਆਓ ਸਓਦਾ ਏਹਾ ਵੇਰ ॥੪॥
੫
ਅਭੜ-ਵੰਜੈ ਉਠ ਕੇ, ਲਗਹਿ ਧਏ ਜਾਏ ॥
ਦੇਖ ਫਰੀਦਾ ਜਿ ਥੀਆ, ਝੁਰਣਾ ਗਯਾ ਵਿਹਾਇ ॥੫॥
੬
ਆਸਰਾ ਧਣੀ ਮਲਾਹੁ ਕੋਈ ਨਾ ਲਾਹਿ ਹੋ ਕਡਹੀ ॥
ਵਿਇਉਂ ਦਾਜ ਅਥਾਹ ਵਰਿਆਣੇ ਸਚਾ ਧਣੀ ॥੬॥
੭
ਅਸਾ ਤੁਸਾਡੀ ਸਜਣੋਂ ਅੱਠੋ ਪਹਿਰ ਸਮਾਲ ॥
ਡੀਹੇਂ ਵਸੋ ਮਨੇ ਮੇ ਰਾਤੀ ਸੁਪਨੇ ਨਾਲ ॥੭॥
੮
ਅਹਿਣ ਪਵੇ ਭਾਵੇ ਮੇਹੁ ਸਿਰ ਹੀ ਉਪਰ ਝੱਲਣਾ ॥
ਤਿਕਨ ਕਾਸਾ ਕਾਠ ਦਾ ਵਾਸਾ ਵਿਚ ਵਣਾ ॥
ਫਰੀਦਾ ਬਾਰੀ ਅੰਦਰ ਜਾਲਣਾ ਦਰਵੇਸਾ ਹਰਣਾ ॥੮॥
੯
ਆਖ ਫਰੀਦਾ ਕੀ ਕਰਾਂ ਹੁਣ ਵਖਤ ਵਿਹਾਣਾ ॥
ਓੜਕ ਵੇਲਾ ਵੇਖ ਕੇ ਬਹੁ ਪਛੋਤਾਣਾ ॥੯॥
੧੦
ਆਵੋ ਲਧੋ ਸਾਥੜੋ ਐਵੇ ਵਣਜ ਕਰੀਂ ॥
ਮੂਲ ਸੰਭਾਲੀਂ ਆਪਣਾ ਪਾਛੇ ਲਾਹਾ ਲਈਂ ॥੧੦॥
੧੧
ਮੰਗ ਸਾਹਿਬ ਚੰਗਾ ਗੁਣੀ ਦਿਹੰਦਾ, ਕਹੈ ਫਰੀਦ ਸੁਣਾਵੈ ॥
ਬਿਨ ਗੁਰ ਨਿਸਦਿਨ ਫਿਰਾਂ ਨੀ ਮਾਏ, ਪਿਰ ਕੈ ਹਾਵੈ ॥੧੧॥
੧੨
ਸਕਰ ਖੰਡ ਨਿਵਾਤ ਗੁੜ ਮਾਖਿਉਂ ਮਾਝਾ ਦੁਧ ॥
ਮਿਠੜੀਆਂ ਹਭੇ ਵਸਤੂਆਂ ਸਾਂਈ ਨ ਪੁਜਣ ਤੁਧ ॥੧੨॥
੧੩
ਸਚਾ ਸਾਂਈ ਸਚ ਪਿਆਰਾ ਤਾਮੂੰ ਕੂੜ ਨ ਖੇਲੀ ॥
ਜੰਗਲ ਵਿਚਿ ਬਸੇਰਾ ਹੋਸੀ ਤਿਥਿ ਨ ਕੋਈ ਬੇਲੀ ॥੧੩॥
੧੪
ਸਬਰ ਮੰਝ ਕਮਾਣ ਏ ਸਬਰ ਕਾ ਨੀ ਹੋਣ ॥
ਸਬਰ ਸੰਦਾ ਬਾਣੁ, ਖਾਲਕੁ ਖਤਾ ਨ ਕਰੀ ॥੧੪॥
੧੫
ਸਾਈ ਸੇਵਿਆਂ ਗਲ ਗਈ ਮਾਸ ਰਿਹਾ ਦੇਹ ॥
ਤਬ ਲਗ ਸਾਈਂ ਸੇਵਸਾਂ ਜਬ ਲਗ ਹੋਸੀ ਖੇਹ ॥੧੫॥
੧੬
ਸਾਂਈ ਸੰਦੇ ਨਾਵ ਖੇ, ਦਾਵਨਿ ਪਿਰੀ ਚਵੰਨਿ ॥
ਰੱਬ ਨ ਭੰਨੇ ਪੋਰਿਆ, ਸੰਦੇ ਫਕੀਰੰਨ ॥੧੬॥
੧੭
ਸਾਜਨੁ ਕਉ ਪਤੀਆ ਲਿਖੋ ਊਪਰਿ ਲਿਖੋ ਸਲਾਮ ॥
ਜਬ ਕੇ ਸਾਜਨ ਬੀਛੁਰੇ ਨੈਨੀ ਨੀਂਦ ਹਰਾਮ ॥੧੭॥
੧੮
ਸਾਜਨ ਤੁਮਰੇ ਦਰਸਿ ਕਉ ਚਾਹਤ ਹੋ ਦਿਨ ਰੈਨ ॥
ਕੋਰਾ ਕਾਗਦ ਹਾਥਿ ਦੇ ਮੁਖੁ ਸਿਉਂ ਕਰੀਅਹੁ ਬੈਨ ॥੧੮॥
੧੯
ਸਾਜਨ ਪਤੀਆਂ ਤਉ ਲਿਖੋ ਜੇ ਕਿਛੁ ਅੰਤਰਿ ਹੋਇ ॥
ਹਮ ਤੁਮ ਜੀਅਰਾ ਏਕੁ ਹੈ ਦੇਖਨਿ ਕਉਂ ਹੈ ਦੋਇ ॥੧੯॥
੨੦
ਸੁਖ ਡੁਖਾਹੁੰ ਅਗਲੇ ਜੇ ਗਿਹਲੀ ਧੀਂਗੇ ॥
ਸੁਖਾ ਲਾਇ ਕਥਾ ਥੀਵੇ ਜਾਂ ਭੁਖ ਕਬੂਲ ਕਰੇ ॥੨੦॥
੨੧
ਸੁਖਾ ਝੂਖਾਂ ਧਧਲਾਂ ਤਿਨਾਂ ਦਿਤੀ ਝੋਕ ॥
ਜਾ ਸਿਰਿ ਆਈ ਆਪਣੇ ਤਾਂ ਮਜਾਂ ਕਿਤੇ ਨ ਲੋਕ ॥੨੧॥
੨੨
ਸੁਖ ਡੁਖਾਹੁੰ ਅਗਲੇ ਜੇ ਗਿਰਲੀ ਧੀਰੇ ॥
ਸੁਖਾਂ ਲਾਇਕ ਤ ਥੀਵਹਿ ਜਾਂ ਡੁਖ ਕਬੂਲ ਕਰੇ ॥੨੨॥
੨੩
ਸੇਖ ਫਰੀਦ ਕਹੇ ਕਲਿ ਮੈ ਮਿਠਾ ਪੀਵ ॥
ਇਕ ਮੁਵਾ ਅਰੁ ਜਾਲਿ ਮੈ ਕੋ ਨੂੰ ਰਖਾਂ ਜੀਵ ॥੨੩॥
੨੪
ਸੈਖ ਫਰੀਦ ਤਵਕਲੀ ਮਾਲਿਨ ਧਰੋ ਪਿਜਾਰ ॥
ਤਲੇ ਬਿਛਾਵੈ ਕੰਕਰੇ ਸੇਵੈ ਸਾਲਿਕ ਦੁਆਰ ॥੨੪॥
੨੫
ਹਥੜੀ ਵਟੇ ਹਥੜੇ ਪੈਰਾਂ ਵੱਟੇ ਪੈਰ ॥
ਤੁਸਾਂ ਨ ਮੁਤੀਆ ਗਾਜਰਾਂ ਅਸਾਂ ਨ ਮੁਤੇ ਬੇਰ ॥੨੫॥
੨੬
ਜਿਤੀ ਖੁਸੀਆਂ ਕੀਤੀਆਂ ਤਿਤੀ ਥੀਅਮ ਰੋਗੁ ॥
ਛਿਲੁ ਕਾਰਣਿ ਮਾਰੀਐ ਖਾਧੈ ਦਾ ਕਿ ਹੋਗੁ ?੨੬॥
੨੭
ਇਹ ਤਨ ਰਤਾ ਦੇਖ ਕਰਿ, ਤਿਲਿਯਰ ਠੂੰਗ ਨ ਮਾਰਿ ॥
ਜੋ ਰਤੇ ਰਬੇ ਆਪਣੇ, ਤਿਨ ਤਨਿ ਰਤੁ ਨ ਭਾਲ ॥੨੭॥
੨੮
ਫਰੀਦਾ ਮਿਰਾਗੀਂ ਅਤੇ ਆਸ਼ਕੀ, ਬਾਲੀ ਮੀਝੁ ਨ ਹੋਇ ॥
ਜੋ ਜਨ ਰਤੇ ਰਬ ਸਿਉਂ, ਤਿਨ ਮਨਿ ਰਤੁ ਨ ਕੋਇ ॥੨੮॥
੨੯
ਇਹ ਦਿਲ ਅਜਬ ਕਿਤਾਬ, ਜਿਥੇ ਦੂਜਾ ਹਰਫ ਨ ਲਿਖੀਐ ॥
ਫਰੀਦਾ ਸੋ ਦਮ ਕਿਤ ਹਿਸਾਬ, ਜੋ ਦਮ ਸਾਈਂ ਵਿਸਾਰਹਿ ॥੨੯॥
੩੦
ਕਹਾਂ ਕਰਉਂ ਪ੍ਰੀਤਮ ਬਿਨਾ ਕਲਪ ਬਿਰਛ ਦੀ ਛਾਉ ॥
ਗ੍ਰੀਖਮ ਢਕ ਸਹੇਲਹਉ ਜੋ ਪ੍ਰੀਤਮ ਰਲ ਬਾਹੁ ॥੩੦॥
੩੧
ਕਾਗ ਕਲੂਲੀ ਕਰਿ ਗਏ ਬਗ ਬੈਠੇ ਸਿਰ ਮਲਿ ॥
ਸੰਭਿਲਿ ਘਿਨੁ ਫਰੀਦ ਤੂੰ ਵੰਞਣੁ ਅਜ ਕਿ ਕਲਿ ॥੩੧॥
੩੨
ਕੰਚਨ ਰਾਸ ਵਿਸਾਰਿ ਕਰ, ਮੁਠੀ ਧੂੜ ਭਰੇਨਿ ॥
ਫਰੀਦਾ ਤੂੰ ਤੂੰ ਕਰੇਦੇ ਜੋ ਮੁਏ ਭੀ ਤੂੰ ਤੂੰ ਕਰੇਨਿ ॥੩੨॥
੩੩
ਕੰਤੁ ਨੇਹੁ ਤਨਿ ਗਾਰੁੜੀ, ਨਾਗਾਂ ਹਥਿ ਮਨਾਇ ॥
ਵਿਸ ਗੰਦਲੀ ਮਸਦਹ ਨਗਰ, ਹੋਰੀਂ ਲਹੁਦ ਲਹਾਇ ॥੩੩॥
੩੪
ਕਨਕ ਮੋਲ ਕਾਗਦ ਭਇਆ ਅਰੁ ਮਸੁ ਭਈ ਹੀਰੇ ਮੋਲ ॥
ਲਿਖਨੀ ਭਈ ਜੁ ਲਿਖ ਥਕੇ ਏ ਦੋਉ ਪੀਅ ਕੇ ਬੋਲ ॥੩੪॥
੩੫
ਕਨਤ ਨੇਹ ਤਨਿ ਗਾਰੜੀ, ਨਾਗਾਂ ਹਥਿ ਮਨਾਇ ॥
ਵਿਸ ਗੰਦਲੀ ਮਸਦਹ ਨਗਰ, ਹੋਰੀ ਲਹਿਦੁ ਲੁਹਾਇ ॥੩੫॥
੩੬
ਕੰਨਾਂ ਦੰਦਾਂ ਅਖੀਆਂ ਸਭਨਾ ਦਿਤੀ ਹਾਰ ॥
ਵੇਖ ਫਰੀਦਾ ਛਡ ਗਏ ਮੁਢ ਕਦੀਮੀ ਯਾਰ ॥੩੬॥
੩੭
ਕਰ ਕੰਪੈ ਲਿਖਨੀ ਗਿਰੈ ਰੋਮ ਰੋਮ ਅਕੁਲਾਇ ॥
ਸੁਘਿ ਆਏ ਛਾਤੀਂ ਜਲੈ ਪਤੀਆ ਲਿਖੀ ਨ ਜਾਇ ॥੩੭॥
੩੮
ਕਾਗਾਂ ਨੈਣ ਨਿਕਾਸ ਦੂੰ, ਪੀ ਕੇ ਦੁਖ ਲੇ ਜਾਇ ॥
ਫਰੀਦਾ ਪਹਿਲੇ ਦਰਸ ਦਿਖਾਏ ਕੇ ਤਾ ਕੇ ਪਾਛੇ ਖਾਇ ॥੩੮॥
੩੯
ਤੁਮ ਹਮ ਕੋ ਕਿਉਂ ਵਿਸਾਰਿਉ ਇਹ ਭਲੀ ਨ ਰੀਤਿ ॥
ਕਿਆ ਤੁਮ ਲਿਖੁ ਨਹੀਂ ਜਾਨਤੇ ਕਿ ਮਨਹੁ ਵਿਸਾਰੀ ਪ੍ਰੀਤਿ ॥੩੯॥
੪੦
ਕਾਗੈ ਆਇ ਢੰਡੋਲਿਆ, ਪਾਇ ਮੁੱਠ ਕੁ ਹੱਡ ॥
ਜਿਨ ਪਿੰਜਰ ਬ੍ਰਿਹਾ ਬਸੈ ਮਾਸ ਕਹਾਂ ਤੇ ਰਤ ॥੪੦॥
੪੧
ਕਾਗਦੁ ਘਨੋ ਹੋਰੁ ਮਸ ਘਨੋ ਹਮਾਰੋ ਪਿਆਰ ॥
ਅੰਤਰਿ ਹੀਅਰੇ ਬਸਿ ਰਹੇ ਕਿ ਲਿਖੇ ਪਿਆਰੇ ਯਾਰ ॥੪੧॥
੪੨
ਕੋਟ ਢਠਾ ਗਢ ਲੁਟਿਆ ਡੇਰੇ ਪਏ ਕਹਾਰ ॥
ਜੀਵਦਿਯਾ ਹੋਰੇ ਮਾਮਲੇ ਫਰੀਦਾ ਮੁਯਾਂ ਹੋਰੇ ਹਾਰ ॥੪੨॥
੪੩
ਕੂਕ ਫਰੀਦਾ ਕੂਕ ਤੂ, ਜਿਉਂ ਰਾਖਾ ਜੁਆਰ ॥
ਜਬ ਲਗ ਟਾਂਡਾ ਨ ਗਿਰੈ ਤਬ ਲਗਿ ਕੂਕ ਪੁਕਾਰ ॥੪੩॥
੪੪
ਖਾਕਾਂ ਵਿਚਿ ਗੜੀ ਸਨ੍ਹੀ ਪਾਣੀ ਪੀਵਿਨ ਪੁਣੈ ॥
ਲਿਖੀ ਮੁਹਲਤਿ ਚਲਣਾ ਫਰੀਦਾ ਜਯੂੰ ਜਯੂੰ ਪਏ ਸੁਣੈ ॥੪੪॥
੪੫
ਖਿੜਕੀ ਖੁਲੀ ਅਰਬ ਦੀ ਖੁਲੈ ਸਭ ਦਵਾਰ ॥
ਮੰਗ ਫਰੀਦਾ ਮੰਗਣਾਂ ਏਹਾ ਮੰਗਣ ਬਾਰ ॥੪੫॥
੪੬
ਫਰੀਦਾ ਖੇਤੀ ਉਜੜੀ ਸਚੇ ਸਿaੁਂ ਲਿਵ ਲਾਇ ॥
ਜੇ ਅਧ ਖਾਧੀ ਉਬਰੇ ਤਾਂ ਫਲ ਬਹੁਤੇਰਾ ਪਾਇ ॥੪੬॥
੪੭
ਚੜ੍ਹ ਚਲਨਿ ਸੁਖਵਾਸ ਨੀ, ਉਪਰਿ ਚਉਰ ਝੁਲੰਨਿ ॥
ਸੇਜ ਵਿਛਾਵਣ ਪਾਹਰੂ, ਜਿਥੇ ਜਾਇ ਸਵੰਨਿ ॥
ਤਿਨਾਂ ਜਨਾਂ ਦੀਆਂ ਢੇਰੀਆਂ, ਦੂਰਹੁੰ ਪਈਆਂ ਦਿਸੰਨਿ ॥੪੭॥
੪੮
ਜਸਾ ਸੈ ਰਾਤੀਂ ਵੱਡੀਆਂ ਡੂ ਡੂ ਗਾਂਢਣੀਆਂ ॥
ਤੁਮ ਇਕ ਜਾਲੁ ਨ ਸੰਘੀਆ ਅਸਾਂ ਸਭੈ ਜਾਲਣੀਆਂ ॥੪੮॥
੪੯
ਜਸਾ ਰਾਤੀ ਵਡੀਆਂ ਧੂਖਿ ਧੂਖਿ ਉਡਨਿ ਪਾਸ ॥
ਧ੍ਰਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ ॥੪੯॥
੫੦
ਜੰਗਲ ਜਾਇ ਬਿਲਾਸ ਕਰ, ਭੁਖ ਨ ਸਾੜਿ ਸਰੀਰ ॥
ਭੋਜਨ ਸ਼ੇਖ ਫਰੀਦ ਦਾ, ਜਾਲੀ ਜੰਡ ਕਰੀਰ ॥੫੦॥
੫੧
ਜਾਂ ਜਾਂ ਰੂਹ ਰੁਕੂ ਮੈਂ ਤਾਂ ਤਾਂ ਦੇਹੀ ਨੋਰੰਗ ॥
ਦਾਣਾ ਪਾਣੀ ਬਾਵਦਾ ਮਸਤਕਿ ਲਿਖਯਾ ਅੰਗ ॥੫੧॥
੫੨
ਜਾ ਮੂੰ ਲਗਾ ਨੇਹੁ, ਤਾਂ ਮੈਂ ਡੁਖ ਵਿਹਾਜਿਆ ॥
ਝੁਰਾਂ ਹਭੋ ਹੀ ਡੇਹ, ਕਾਰਣਿ ਸਚੈ ਮਾ ਪਿਅਰੀ ॥੫੨॥
੫੩
ਜਿਤੁ ਮੁਖਿ ਕਦੀ ਨ ਦੇਦੀਆਂ, ਤਤਾ ਭੋਜਨ ਵਾਤਿ ॥
ਤਿਸਹਿ ਉਪਰਿ ਢੰਢੜੀ ਬਲਸਿ ਸਰੰਗ ਰਾਤਿ ॥੫੩॥
੫੪
ਜੋ ਦਿਤਾ ਤੈ ਜਿਤਾ ਰਸ ਪੀਆ ਯੂੰ ਲੀਨ ॥
ਵਾਰਯਾ ਤੈ ਹਾਰਯਾ ਕਹੁ ਸੇਖ ਫਰੀਦ ਪਿਆਰਿਆ ॥੫੪॥
੫੫
ਜਿ ਇਟ ਸਰਾਣ ਅਤੇ ਗੋਰ ਘਰ ਕੀੜਾ ਲੜਿਅਸੀ ਮਾਸ ॥
ਕੇਤੜਿਆਂ ਜੁਗ ਜਾਣਗੇ ਜਿ ਪਇਆ ਇਕਤੇ ਪਾਸ ॥੫੫॥
੫੬
ਜਿ ਫਰੀਦਾ ਭਨੀ ਘੜੀ ਸੁਵਨਵੀਂ ਅਤੈ ਤੁਟੈ ਨਗਰ ਲਜੁ ॥
ਅਜਰਾਈਲੁ ਫਰੈਸਤਾ ਭੈ ਘਰਿ ਨਾਠੀ ਅਜੁ ॥
ਘਿਨ ਆਇਆ ਜਿੰਦ ਕੂ ਕਿਹਾ ਕਰੇਸੀ ਪਜੁ ॥੫੬॥
੫੭
ਜਿਤੀ ਖੁਸੀਆਂ ਕੀਤੀਆਂ ਤਿਤੀ ਥੀਅਮ ਰੋਗ ॥
ਛਿਲੁ ਕਾਰਣਿ ਮਾਰੀਐ ਖਾਧੈ ਦਾ ਕਿ ਹੋਗੁ ॥੫੭॥
੫੮
ਜਿੰਦਗੀ ਦਾ ਵਸਾਹ ਨਹੀਂ ਸਮਝ ਫਰੀਦਾ ਤੂੰ ॥
ਕਰ ਲੈ ਅੱਛੇ ਅਮਲ ਤੂੰ ਹੋ ਜਾ ਸਰਨਗੂੰ ॥੫੮॥
੫੯
ਜਿਨੀ ਤੂੰ ਤੂੰ ਕੀਆ ਤਿਨੀ ਸਿਵਾਤੋ ਤੰਨਿ ॥
ਰਬ ਨ ਪੰਠੇ ਖੋਰਿਆ ਧੰਦੇ ਫਕੀਰਨ ॥੫੯॥
੬੦
ਜੀ ਜੀ ਜੀਵੇ ਦੁਨੀ ਤੇ ਖੁਰੀਏ ਕਹੀ ਨ ਲਾਇ ॥
ਇਕੋ ਖਰਣੁ ਰਖਿ ਕੈ ਹੋਰ ਸਭੇ ਦੇਇ ਲੁਟਾਇ ॥੬੦॥
੬੧
ਟੂਬੀ ਮਾਰਨੀ ਗਾਖੜੀ ਸਧਰਾਂ ਲਖ ਕਰੇਨ ॥
ਜਿਨਾਂ ਦਾ ਮਨੁ ਧਾਪਿਆ ਸੋਈ ਮਾਣਕ ਲਡੇਨ ॥੬੧॥
੬੨
ਤਨ ਸਮੁੰਦ ਮਨਸਾ ਲਹਰੁ ਅਰੁ ਤਾਰੂ ਤਰਹਿ ਅਨੇਕ ॥
ਤੇ ਬਿਰਹੀ ਕਿਉਂ ਜੀਵਤੇ ਜਿ ਆਹੇ ਨ ਕਰਤੇ ਏਕ ॥੬੨॥
੬੩
ਤਨ ਰਹਿਯਾ ਮਨੁ ਸੜਿਯਾ ਪੰਜਾਂ ਨੂੰ ਹੋਈ ਤਾਕਿ ॥
ਢੇਰੀ ਹੋਈ ਭਸਮ ਦੀ (ਜਿਉਂ) ਬਸਤੀ ਗੁਜਰਾਕਿ ॥੬੩॥
੬੪
ਤਿਨਾ ਅਤਿ ਪਿਆਰਿਆਂ ਕੋਇ ਨ ਪੁਛੇ ਜਾਇ ॥
ਖੰਨਿਅਹੁ ਤਿਖੀ ਪੁਰਸਲਾਤ ਤੈ ਕੰਨੀ ਨ ਸੁਣਿਆਇ ॥
ਫਰੀਦਾ ਕਿੜੀ ਪਵੰਦੀਏ ਤੂੰ ਖੜਾ ਨ ਆਪੁ ਮੁਹਾਇ॥੬੪॥
੬੫
ਦਰ ਭੀੜਾ ਘਰੁ ਸੰਗੁੜਾ ਗੋਰ ਨਿਮਾਣੀ ਵਾਸੁ ॥
ਦੇਖੁ ਫਰੀਦਾ ਜੋ ਥੀਯਾ ਆੜਵੰਜਿ ਕਰਯਾਸੁ ॥੬੫॥
੬੬
ਪਰੀਤਮ ਤੁਮ ਮਤਿ ਜਾਣਿਆ ਤੁਮ ਬਿਛਰਤ ਹਮ ਚੈਨ ॥
ਦਾਧੇ ਬਨਿ ਕੀ ਲਾਕੜੀ ਸੁਲਘਤੁ ਹੂੰ ਦਿਨ ਰੈਨ ॥੬੬॥
੬੭
ਪਲਕਾ ਸੋ ਪਗ ਝਾਰਤੀ ਜੋ ਘਰ ਆਵੈ ਪੀਉ ॥
ਅਉਰ ਬਧਾਵਾ ਕਿਆ ਕਰੋ ਮੈਂ ਪਲ ਪਲ ਵਾਰੇ ਜੀਉ ॥੬੭॥
੬੮
ਪਲਕਾ ਸੋ ਪਗ ਝਾਰਤੀ ਅਸੂਅਨ ਕਰਤ ਛਿਰਕਾਉ ॥
ਭਉਹਾਂ ਊਪਰਿ ਪਾਉਂ ਧਰਿ ਸਿਆਮ ਸਲੋਨੇ ਆਉ ॥੬੮॥
੬੯
ਪਿਰੀ ਵਿਸਾਰਣੁ ਨਾ ਕਰਣੁ ਜੇ ਮੂਹ ਭਾਗੇਨ ॥
ਫਰੀਦਾ ਪਿਰੀ ਵਿਸਾਰੇ ਨਾਅਤੇ ਬਿਆ ਰਵਨ ਕਬੁਧੀ ਰਵੇਨਿ ॥੬੯॥
੭੦
ਪੀਰ ਵਿਸਾਰਨਿ ਬਿਆ ਰਵਨ ਕੁਬੁਧੀ ਚਵੇਨਿ ॥
ਕੰਚਨ ਰਾਮ ਵਿਸਾਰ ਕੈ ਮੁਠੀ ਧੂੜ ਭਓਏਨ ॥੭੦॥
੭੧
ਫਰੀਦਾ ਉਚਾ ਨ ਕਰ ਸਦੁ ਰਬ ਦਿਲਾਂ ਦੀਆਂ ਜਾਣਦਾ ॥
ਜੁ ਤੁਧ ਵਿਚ ਕਲਬ ਸੋ ਮੰਝਾਹੂ ਦੂਰ ਕਰਿ ॥੭੧॥
੭੨
ਫਰੀਦਾ ਉਥਾਂ ਟਿਕੀਐ ਜਿਥੇ ਵਸਣ ਅੰਨ੍ਹੇ ॥
ਨਾ ਕੋ ਸਾਨੂੰ ਜਾਣੇ ਬੁਝੇ ਨਾ ਸਾਨੂੰ ਮੰਨੇ ॥੭੨॥
੭੩
ਫਰੀਦਾ ਅਸਾਂ ਕੇਰੀ ਭਈ ਸੁਰੀਤ ॥
ਜਾਊਂ ਪ੍ਰੀਤਮ ਕੀ ਗਲੀ ਕਿ ਜਾਊਂ ਮਸੀਤ ॥੭੩॥
੭੪
ਫਰੀਦਾ ਅਕੈ ਤ ਸਿਕਣ ਸਿਕੁ, ਅਕੈ ਤ ਪੁਛਿ ਸਿਕੰਦਿਆਂ ॥
ਤਿਨਾਂ ਪਿਛੇ ਨ ਲੁਕ, ਜੋ ਸਿਕਣ ਸਾਰ ਨ ਜਾਣਨੀ ॥੭੪॥
੭੫
ਫਰੀਦਾ ਅਕੈ ਤ ਲੋੜ ਮੁਕੱਦਮੀ, ਅਕੈ ਤ ਅੱਲਹੁ ਲੋੜ ॥
ਦੋ ਧਰਿ ਬੇੜੀਂ ਨ ਲੱਤ ਧਰਿ, ਵੰਝਹਿ ਵਖਤ ਬੋੜਿ ॥੭੫॥
੭੬
ਫਰੀਦਾ ਅਤਿ ਰੰਗੜੇ ਵਿਗੁਚਯੋ ਵੰਞਿ ਪੁਛਾ ਮੰਜਿਠ ॥
ਟਕੇ ਤੋਲ ਬਿਕਾਂਵਦੀ ਸੁ ਗੋਲੀ ਰੁਲੰਦੀ ਦਿੱਠ ॥੭੬॥
੭੭
ਫਰੀਦਾ ਅਜ ਕਿ ਕਲ ਕਿ ਚਹੁ ਦਿਨੀ ਓੜਕ ਦਿਨੀ ਦਸੀਂ ॥
ਏਸ ਸੁਹਾਵੜੇ ਦੇਸੜੇ ਨਾ ਹੋਵਹਿਗੇ ਅਸੀਂ ॥੭੭॥
੭੮
ਫਰੀਦਾ ਅੰਦਰ ਤੈ ਜੇ ਮਾਮਲੇ ਬਾਹਰ ਕਿਆ ਸੀਗਾਰ ॥
ਪਾਜ ਤਿਥਾਊ ਉਘੜੈ ਜਿਥੇ ਮਿਲੇ ਕੰਧਾਰ ॥੭੮॥
੭੯
ਫਰੀਦਾ ਅੰਦਰ ਭਰਿਯਾ ਸਾਂਮਲੀ ਬਾਹਰਿ ਕੀ ਸੰਗਯਾਰ ॥
ਪਾਜ ਤਿਧਾਈਂ ਉਘੜੈ ਜਿਥੇ ਮਿਲਨ੍ਹਿ ਕੰਧਾਰ ॥੭੯॥
੮੦
ਫਰੀਦਾ ਆਹਿ ਹਿਕੜਾ ਅਤੇ ਹੁਣ ਭਿ ਥੀਸੀ ਹਿਕ ॥
ਓਪਈ ਟੰਨਾ ਨ ਕਰੇ, ਤੇਹੀ ਆਇਅਸੁ ਸਿਕ ॥੮੦॥
੮੧
ਫਰੀਦਾ ਐਸਾ ਹੋਇ ਰਹੁ ਜੈਸਾ ਕਖ ਮਸੀਤਿ ॥
ਪੈਰਾਂ ਤਲੇ ਲਿਤਾੜੀਆਂ, ਤੂੰ ਕਦੇ ਨ ਛੋਡੈਂ ਪ੍ਰੀਤ ॥੮੧॥
੮੨
ਫਰੀਦਾ ਇਹ ਸਹਿਜ ਦੀਆਂ ਬੂਥੀਆਂ ਰਖੀਆਂ ਰਬ ਸਵਾਰ ॥
ਜਾਂ ਜਾਂ ਇਸ ਜਹਾਨ ਮਹਿ ਤਾਂ ਤਾਂ ਦੇਖਹਿ ਜਾਰ ॥੮੨॥
੮੩
ਫਰੀਦਾ ਇਹ ਜੋ ਜੰਗਲ ਰੁਖੜੇ ਹਰੀਅਲੁ ਪਤੁ ਤਿਨਹਾਂ ॥
ਪੋਥਾਂ ਲਿਖਿਆ ਅਰਥੁ ਦਾ ਏਕਸੁ ਏਕਸੁ ਮਾਂਹ ॥੮੩॥
੮੪
ਫਰੀਦਾ ਇਹ ਤਨ ਭੌਕਨਾ ਨਿਤ ਨਿਤ ਦੁਖੇ ਕੌਨ ॥
ਕੰਨੀ ਬੁੱਜੇ ਦੇ ਰਹਾਂ ਕਿਤੀ ਵਗੇ ਪੌਣ ॥੮੪॥
੮੫
ਫਰੀਦਾ ਇਹ ਦਮ ਗਏ ਬਾਉਰੈ, ਜਾਗਣ ਦੀ ਕਰਿ ਰੋਪ ॥
ਇਹ ਦਮ ਹੀਰੈ ਲਾਲ ਨੈ, ਗਿਣੇ ਸ਼ਾਹ ਨੂੰ ਸੋਂਪ ॥੮੫॥
੮੬
ਫਰੀਦਾ ਇਕ ਵਿਹਜੇ ਲੂਣ ਬਿਆ ਕਸਤੂਰੀ ਝੁੰਗ ਰਵਹਿ ॥
ਬਾਹਰਿ ਲਾਇ ਸਬੂਣ ਅੰਦਰਿ ਹੱਛਾ ਨ ਥੀਵਹਿ ॥੮੬॥
੮੭
ਫਰੀਦਾ ਇਕਨਾ ਮਤਿ ਖੁਦਾਇ ਦੀ ਇਕਨਾ ਮੰਗ ਲਈ ॥
ਇਕ ਦਿਤੀ ਮੂਲ ਨ ਧਿੰਨਦੇ, ਜਿਊਂ ਪਥਰ ਬੂੰਦ ਪਈ ॥੮੭॥
੮੮
ਫਰੀਦਾ ਇਕੇ ਤਾਂ ਸਿਕਣ ਸਿਕ, ਇਕ ਤਾਂ ਪੁੱਛ ਸਕਿੰਦੀਆਂ ॥
ਤਿਨਹਾਂ ਪਿਛੇ ਨ ਮੁਕ, ਜੋ ਸਿਕਣ ਸਾਰ ਨ ਜਾਣਨੀ ॥੮੮॥
੮੯
ਫਰੀਦਾ ਇਕੈ ਲੋੜ ਮਕਸਦੀ ਇਕੈ ਤਾ ਅਲਾਹ ਲੋੜ ॥
ਦੋਹੁ ਬੇੜੀ ਨ ਲਤੁ ਧਰਿ ਵੰਞੀ ਵਖਰ ਬੋੜੁ ॥੮੯॥
੯੦
ਫਰੀਦਾ ਇਟ ਸਿਰਾਣੇ ਗੋਰ ਘਰ ਕੀੜਾ ਪਵਸੀ ਮਾਸਿ ॥
ਕਿਤੜਿਆਂ ਜੁਗ ਜਾਨਗੇ ਪਇਆ ਇਕਤੁ ਪਾਸਿ ॥੯੦॥
੯੧
ਫਰੀਦਾ ਇਨ ਜਹਾਨ ਬਿਚਿ ਏ ਤ੍ਰੈ ਚੰਗੇ ਟੋਲ ॥
ਹਥੋਂ ਡੇਵੇ ਨਵਿ ਚਲੇ ਮੁਖੋਂ ਮਿਠਾ ਬੋਲ ॥੯੧॥
੯੨
ਫਰੀਦਾ ਏਸ ਜਹਾਨ ਵਿਚ, ਤਿੰਨੇ ਟੋਲ ਕਰੇਨਿ ॥
ਮਿਠਾ ਬੋਲਣ, ਨਿਵ ਚਲਣ, ਹਥਹੁੰ ਭਿ ਕਿਝੁ ਦੇਇਨ ॥੯੨॥
੯੩
ਫਰੀਦਾ ਏ ਬਹਿ ਜਾਂਦੀਆਂ ਘੁਥੀਆਂ ਰਖੀਆਂ ਰਬ ਧਵਾਰ ॥
ਜਾਂ ਜਾਂ ਇਸ ਜਹਾਨ ਮੇ ਤਾਂ ਤਾਂ ਰਬ ਚਿਤਾਰ ॥੯੩॥
੯੪
ਫਰੀਦਾ ਏਕ ਮੂਰਤਿ ਲੋਇਣਾ ਏਕ ਮੂਰਤਿ ਦੁਇ ਸਾਸ ॥
ਏਕ ਮੂਰਤਿ ਘਟ ਦੋਇ ਹੈ ਦੋ ਮੂਰਤਿ ਇਕ ਆਸ ॥੯੪॥
੯੫
ਫਰੀਦਾ ਸਜੇ ਸਬਰ ਜਿਨਾਂ ਪਾਧੀਆਂ, ਛੁਟੇ ਕਬਹੂੰ ਬਣੀ ॥
ਜਿਨ੍ਹਾਂ ਸਿਰ ਪਰਿ ਵੰਞਣਾ ਤਿਨਾਂ ਕੂੜ ਮਣੀ ॥੯੫॥
੯੬
ਫਰੀਦਾ ਸਾਹਿਬ ਲੋੜਹਿ ਹੱਭ ॥
ਤਾਂ ਥੀaੁਂ ਪਵਾਹੇ ਦੱਭ ॥
ਹਿਕ ਛਿਜਹਿ ਬਿਆ ਲਤਾੜੀਅਹਿ ॥
ਤਾ ਸਾਹਿਬ ਦੇ ਦਰ ਵਾੜੀਅਹਿ ॥੯੬॥
੯੭
ਫਰੀਦਾ ਸਾਇਯਾ ਸਿਕਾ ਵੇਖ ਕੈ, ਲੋਕ ਜਾਣੇ ਦਰਵੇਸ ॥
ਅੰਦਰ ਭਰਿਯਾ ਮਾਂਸੁਲੀ, ਬਾਹਰਿ ਕੂੜਾ ਵੇਸ ॥੯੭॥
੯੮
ਫਰੀਦਾ ਸਿਕਾ ਸਿਕ ਸਿਕੰਦਿਆਂ, ਸਿਕੀਂ ਡੀਹੇ ਰਾਤਿ ॥
ਮੈਂਡੀਆਂ ਸਿਕਾਂ ਸਭ ਪੁਜੰਨਿ ਜਾ ਪਿਰੀਆ ਪਾਈ ਝਾਤਿ ॥੯੮॥
੯੯
ਫਰੀਦਾ ਸੁਖਾਂ ਕੂੰ ਢੂੰਢੇਦਿਯਾਂ ਡੁਖ ਨ ਬਾਰੀ ਡੇਨ੍ਹਿ ॥
ਇਕ ਭਰਿ ਭਰਿ ਪੂਰ ਲੰਘਾਇਨਿ ਬਿਆ ਪਤਨ ਆਇ ਖਲੇਨ੍ਹਿ ॥੯੯॥
੧੦੦
ਫਰੀਦਾ ਸੁਤਾ ਅਹਿ ਨੀਂਦਮ ਪਿਵਦੋ ਈਵ ॥
ਜਿੰਨੀ ਨੈਣ ਨੀਦਾਵਲੇ ਸੇ ਧਣੀ ਮਿਲੰਦੇ ਕੀਵ ॥੧੦੦॥
੧੦੧
ਫ਼ਰੀਦਾ ਸੁਤਾ ਹੈ ਤ ਜਾਗ, ਘਣਾ ਸਵਸੀਂ ਗੋਰ ਮਹਿੰ ॥
ਬਿਨ ਅਮਲਾਂ ਸੋਹਾਗ ਗਲੀਂ ਰੱਬ ਨਾ ਪਾਈਅਹਿ ॥੧੦੧॥
੧੦੨
ਫ਼ਰੀਦਾ ਸੇ ਦਾੜ੍ਹੀਆਂ ਕੂੜਾਵੀਆਂ ਜੋ ਸੇਤਾਨ ਭੁਚੰਨਿ ॥
ਅਹਿਰਣ ਤਲੇ ਵਦਾਣ ਜਿਊਂ ਦੋਜਕ ਖੜਿ ਧਰੀਅੰਨਿ ॥੧੦੨
੧੦੩
ਫ਼ਰੀਦਾ ਸੋ ਦਰ ਸੱਚਾ ਦੇਹ ਜਿਤ ਮਨ ਲਬੁ ਜਾਹਿ ॥
ਰਾਜ ਮਾਲ ਕਹਿ ਖਉ ਅਮਾਲਨ ਵਚ ਲਿਖਾਹਿ ॥੧੦੩॥
੧੦੪
ਫ਼ਰੀਦਾ ਸੋ ਦਰ ਸੱਚਾ ਸੇਵ ਤੂੰ ਜਿਤੁ ਮੁਕਲੂਬ ਨੀ ਜਾਹਿ ॥
ਰਿਜ ਮੱਸਤਕ ਹਡ ਖਉ ਅਮਲ ਨ ਵਿਕਣ ਖਾਹਿ ॥੧੦੪॥
੧੦੫
ਫ਼ਰੀਦਾ ਹੈ ਜੀਆ ਖੜਸੀ ਜਬਿ ਤੇ ਕਸੀਸੀ ਸੁਵੁੰਨ ਜਿਉਂ ॥
ਕਿਆ ਦਵਸੀ ਤਰ ਜਗੁ ਰੈਹੀ ਕੂੜਾ ਥੀਆ ॥੧੦੫॥
੧੦੬
ਫ਼ਰੀਦਾ ਹਾਥੀ ਸੋਨ ਅੰਬਾਰੀਆਂ, ਪੀਛੇ ਕਟਕ ਹਜ਼ਾਰ ॥
ਜਾਂ ਸਿਰ ਆਵੀ ਆਪਣੇ ਤਾਂ ਕੋ ਮੀਤ ਨ ਯਾਰ ॥੧੦੬॥
੧੦੭
ਫ਼ਰੀਦ ਕਦੇ ਆਹੋ ਹੇਕੜਾ ਅਤੇ ਹਿਣ ਥੀਓ ਪ੍ਰਗਟ ॥
ਏਵੀਂ ਪਾਣ ਮਸ਼ਾਹਰੋ ਜਾ ਲਾਇ ਬੈਠੋ ਹੱਟ ॥੧੦੭॥
੧੦੮
ਫ਼ਰੀਦ ਕਡੈ ਆਹਿ ਢੰਢੋਲਿਆਂ ਪਾਏ ਮੁਠਿ ਕੁ ਹਡ ॥
ਜਿਤੁ ਪੰਜਰਿ ਬਿਰਹਾ ਬਸੈ ਮਾਸ ਕਹਾਂ ਤੇ ਰਡ ॥੧੦੮॥
੧੦੯
ਫ਼ਰੀਦ ਕਡੈ ਅਹਿ ਹਿਕੜਾ ਅਤੇ ਹੁਣ ਭੀ ਥੀਸੀ ਹਿਕ ॥
ਓ ਪਈ ਟੰਨਾਂ ਨ ਕਰੇ ਤੇਹੀ ਲਾਇਉਸ ਸਿਕ ॥੧੦੯॥
੧੧੦
ਫ਼ਰੀਦ ਕਡੈ ਅਹਿ ਕਿਹੜਾ ਅਤੈ ਹੁਣ ਭੀ ਥੀਸੀ ਹਿਕ ॥
ਤੇਹੀ ਲਾਇਅਮੁ ਸਿਕ ਓ ਪਈ ਟੰਨਾ ਨਾ ਕਰੇ ॥੧੧੦॥
੧੧੧
ਫ਼ਰੀਦਾ ਕਰਨ ਹਕੂਮਤ ਦੁਨੀ ਦੀ ਹਾਕਮ ਨਾਉ ਧਰੰਨ ॥
ਅਗੇ ਧਾਉਲ ਪਿਆਦਿਆਂ ਪਿਛੇ ਕੋਤ ਚਲੰਨ ॥
ਚੜ੍ਹ ਚਲਣ ਸੁਖ ਵਾਹਣੀ ਉਪਰ ਚੌਰ ਝੁਲੰਨ ॥
ਸੇਜ ਵਿਛਾਵਣ ਪਾਹਰੂ ਜਿਥੇ ਜਾਇ ਸਵੰਨ ॥
ਤਿਨਾਂ ਜਨਾਂ ਦੀਆਂ ਢੇਰੀਆਂ ਦੂਰੋਂ ਪਈਆਂ ਦਿਸੰਨ ॥੧੧੧॥
੧੧੨
ਫ਼ਰੀਦਾ ਕਰੰਗ ਢੰਢੋਲਿਆਂ ਊੁਡਣ ਨਾਹੀ ਥਾਉਂ ॥
ਹਿਕ ਨਾ ਚੂਡੀਂ ਮੈਂਡੀ ਜੀਭੜੀ ਜਿਤੁ ਘਿਨਾਂ ਹਰਿ ਨਾਉਂ ॥੧੧੨॥
੧੧੩
ਫ਼ਰੀਦਾ ਕਾਰੀ ਕਾਂਬਰੀ ਔਰ ਕਾਰੀ ਨਸ ॥
ਆਪਹੈ ਹੀ ਮਰ ਜਾਏਂਗੇ ਚੋਰ ਬਾਘਾ ਬਸ ॥੧੧੩॥
੧੧੪
ਫ਼ਰੀਦਾ ਕਾਲੀ ਮੈਡੀ ਕੰਮਲੀ ਕਾਲਾ ਮੈਡਾ ਵੇਸ ॥
ਗੁਨਹੀ ਭਰਿਆ ਮੂ ਫਿਰਾਂ ਲੋਕੁ ਜਾਣੇ ਦਰਵੇਸ ॥੧੧੪॥
੧੧੫
ਫ਼ਰੀਦਾ ਕਾਪੜ ਰਤਾ ਪਾਇਹਿ ਮਜੀਠੈ ਕਉਣ ਰਤਾ ਦਰੀਆਵੈ ॥
ਬੰਦਾ ਨਾਉ ਅਲਹ ਦੇ ਰਤਾ ਸਤ ਬਿਨ ਅਵਰ ਨ ਭਾਵੈ ॥
ਭਠ ਪਈ ਸਾਹਗਤੀ ਮਜਲਸ ਜਿਤ ਸਾਹਿਬ ਚਿਤ ਨ ਆਵੈ ॥੧੧੫॥
੧੧੬
ਫ਼ਰੀਦਾ ਕਿਆ ਲੁੜ ਚਟੇ ਲਟ ਬੀ ਜਾਈ ਚੁੰਜ ਵਣੇ ॥
ਜੇ ਤੂੰ ਮਰਹਿ ਪਟ ਤਾਂ ਕੇਹਾ ਤੇਰਾ ਸੁ ਪਿਰੀ ॥੧੧੬॥
੧੧੭
ਫ਼ਰੀਦਾ ਕਿਥੇ ਸੇ ਤੈਡੇ ਮਾਉ ਪਿਉ ਜਿਨੀ ਤੂੰ ਜਣਿਓਹਿ ॥
ਤੈ ਦੇਖਦਿਆਂ ਲਢ ਗਏ ਤੂੰ ਅਜੇ ਨ ਪਤੀਣੋਹਿ ॥੧੧੭॥
੧੧੮
ਫ਼ਰੀਦਾ ਕੁਰੀਐ ਕੁਰੀਐ ਵੈਦਿਆ ਤਲੇ ਚਾੜਾ ਮਹਰੇਰੁ ॥
ਦੇਖੈ ਛਿਟ ਛਿਟ ਥੀਵਦਾ ਮਤੁ ਖਿਸੇਈ ਪੇਰੁ ॥੧੧੮॥
੧੧੯
ਫ਼ਰੀਦਾ ਕੂਕੇਂਦੜਾ ਕੂਕੁ ਕਦੇ ਤਾਂ ਰਬ ਸੁਣੈਸੀਆ ॥
ਨਿਕਲ ਵੈਸੀ ਫੂਕੁ ਤਾਂ ਫਿਰ ਕੂਕ ਨ ਹੋਸੀਆ ॥੧੧੯॥
੧੨੦
ਫ਼ਰੀਦਾ ਕੂੜ ਨ ਕਾਈ ਸਿਝਿਆ, ਸਚੁ ਨ ਲਗਨਿ ਦਾਗੁ ॥
ਹਿਕ ਪਿਰੀਆ ਦੀ ਪਲਕ ਦਾ ਸਾਰੀ ਉਮਰ ਸੁਹਾਗੁ ॥੧੨੦॥
੧੨੧
ਫ਼ਰੀਦਾ ਕੋਟ ਢਠਾ ਗੜੁ ਲੁਟਿਆ ਡੇਰੇ ਪਈ ਕਹਾਹ ॥
ਜੀਵਦਿਆਂ ਸੁਤਾ ਰਹਿਆ ਮੁਇਆ ਦੇਈ ਦੀ ਰਾਹ ॥
ਅਜ ਕਿ ਕਲਿ ਕਿ ਚਹੁ ਦਿਨੀ ਮਲਕ ਅਸਾਡੀ ਹੇਰ ॥
ਕੈ ਜਿਤ ਕੋ ਹੈ ਹਾਰਿਓ ਸੌਦਾ ਏਹਾ ਵੇਰ ॥੧੨੧॥
੧੨੨
ਫ਼ਰੀਦਾ ਖੇਤੀ ਉਜੜੀ ਸਚੇ ਸਿਉ ਲਿਵ ਲਾਇ ॥
ਜੇ ਅਧਖਾਧੀ ਉਬਰਹਿ ਤਾਂ ਫਲ ਬਹੁਤੇਰਾ ਪਾਇ ॥੧੨੨॥
੧੨੩
ਫ਼ਰੀਦਾ ਖਾਕੁ ਸੰਦੀਆਂ ਢੇਰੀਆਂ ਉਪਰ ਮੇਲੇ ਕਖ ॥
ਓਚੈ ਹੋ ਕੋਈ ਨ ਆਵਈ ਇਥੇ ਵੰਙੇ ਲਖ ॥੧੨੩॥
੧੨੪
ਫ਼ਰੀਦਾ ਗੁਰ ਬਿਨ ਨ ਵਡਿਆਈਆਂ ਧਨ ਜੋਬਨ ਅਸਗਾਹ ॥
ਖਾਲੀ ਸਲੇ ਧਨੀ ਸਿਉ ਟਿਬੇ ਜਿਉ ਮੀਆਹ ॥੧੨੪॥
੧੨੫
ਫ਼ਰੀਦਾ ਘਰੇ ਦਮਾਮੇ ਮਉਤ ਦੇ ਸਗਲਿ ਜਹਾਨ ਸੁਣੇ ॥
ਜਗੁ ਛਤੀਹ ਵਪਾਰੇ, ਘਾਹੈ ਵਾਗੁ ਲੁਣੇ ॥
ਨੇਜੀ ਬਧੇ ਧਾਂਵਦੇ, ਸੇ ਭਿ ਮਲਕ ਚੁਣੇ ॥
ਚੀਰੀ ਆਈ ਚਲਣਾ ਜਿਉਂ ਜਿਉਂ ਪਵਨਿ ਚੁਣੇ ॥੧੨੫॥
੧੨੬
ਫ਼ਰੀਦਾ ਚਲੇ ਬਨ ਕਉਂ ਕੁਤਬ ਦੇਵ ਬਹਾਓ ॥
ਬਾਪ ਚੋਰ ਬਾਬੇ ਭੇਰੀਆ ਚਾਰੋ ਡਾਰਿ ਬੰਧਾਓ ॥੧੨੬॥
੧੨੭
ਫ਼ਰੀਦਾ ਚਲੇ ਪਰਦੇਸ ਕਉ ਕੁਤਬ ਜੂ ਕੇ ਭਾਂਉ ॥
ਸਾਂਪਾਂ ਜੋਧਾਂ ਨਾਹਰਾਂ ਤਿੰਨਾਂ ਦਾਂਤ ਬੰਧਾਉ ॥੧੨੭॥
੧੨੮
ਫ਼ਰੀਦਾ ਚੁੜੇਲੀ ਸਿਉਂ ਰਤਿਆ ਦੁਨੀਆ ਕੂੜਾ ਭੇਤ ॥
ਏਨੀ ਅਖੀਂ ਦੇਖਦਿਆਂ, ਉਜੜ ਵੰਞਹਿ ਕੂੜਾ ਖੇਤ ॥੧੨੮॥
੧੨੯
ਫ਼ਰੀਦਾ ਛੱਪਰ ਬੱਧਾ ਕਾਨਿਆ, ਭਏ ਪੁਰਾਣੇ ਕੱਖ ॥
ਸੇ ਸੱਜਣ ਕਿਉਂ ਵੀਸਰਾਹਿ, ਗੁਣ ਜਿੰਨਾਂ ਦੇ ਲੱਖ ॥੧੨੯॥
੧੩੦
ਫ਼ਰੀਦਾ ਜੰਗਲ ਢੂੰਢੇ ਸੰਘਣਾ ਲੰਮੇ ਲੁੜਿਆ ਨ ਵਤਿ ॥
ਤਨੁ ਹੁਜਰਾ ਦਰਗਾਹਿ ਦਾ ਤਿਸ ਵਿਚ ਝਾਤੀ ਘਤਿ ॥੧੩੦॥
੧੩੧
ਫ਼ਰੀਦਾ ਜੰਗਲ ਦਿਤਾ ਸੋਵਣਾ, ਅਰੁ ਅੰਧਯਾਰੀ ਗੋਰ ॥
ਮਿਟੀ ਮਿਟੀ ਰਲ ਗਈ ਉਤੇ ਪਉਸੀ ਹੋਰ ॥੧੩੧॥
੧੩੨
ਫ਼ਰੀਦਾ ਜੰਘੀ ਨਿਕਈ ਥਲ ੁਗਰ ਭ੍ਰਮਿਓਮ ॥
ਮਝ ਸਸੀਤੀ ਕੂਜੜਾ ਸੈ ਕੋਹਾ ਥੀਉਮ ॥੧੩੨॥
੧੩੩
ਫ਼ਰੀਦਾ ਜਲ ਝੀਂਗਾਰਨ ਮਾਝੀਆਂ, ਥਲਿ ਝੀਂਗਾਰਨ ਮੋਰ ॥
ਵਿਧਣ ਰਾਤੀ ਆਈਆਂ, ਤਿਤਿ ਨਿਮਾਣੀ ਗੋਰਿ ॥੧੩੩॥
੧੩੪
ਫ਼ਰੀਦਾ ਜਾ ਜਾ ਰੰਗ ਬਾਜ਼ਾਰ ਮੈਂ ਸੌਦਾ ਨਾ ਕੀਤੋਮ ॥
ਹਟ ਵਾਰੀਆ ਵਥ ਘਡਾਂ ਯਾਦ ਪਇਓਮੁ ॥੧੩੪॥
੧੩੫
ਫ਼ਰੀਦਾ ਜਾਂ ਜਾਂ ਜੀਵੇ ਤਾਂ ਤਾਂ ਫਿਰੇ ਅਲੱਖੁ ॥
ਦਰਗਹਿ ਸਚਾ ਤਾ ਥੀਵੇ, ਜਾਂ ਖਫਣੁ ਮੂਲ ਨਾ ਰਖ ॥੧੩੫॥
੧੩੬
ਫ਼ਰੀਦਾ ਮਾਉ ਮਹਿੰਡੀ ਕੰਮਲੀ ਜਿਨ ਜੀਵਨ ਰਖਿਆ ਨਾਉਂ ॥
ਜਾ ਦਿਨ ਪੁਨੇ ਮੌਤ ਦੇ, ਨਾ ਜੀਵਨ ਨਾ ਨਾਉਂ ॥੧੩੬॥
੧੩੭
ਫ਼ਰੀਦਾ ਜਾਗਣਾ ਈ ਤਾਂ ਜਾਗ ਰਾਤੜ੍ਹੀ ਹਭ ਵਿਹਾਣੀਆਂ ॥
ਜੇ ਮੂ ਮੱਥੇ ਭਾਗ ਪਿਰੀ ਵਿਸਾਰਨ ਨਾ ਕਰਨਿ॥੧੩੭॥
੧੩੮
ਫ਼ਰੀਦਾ ਜਾਗਣਾ ਈ ਤਾਂ ਜਾਗੁ ਰਾਤੜੀਆਂ ਹਭ ਵਿਹਾਣੀਆਂ ॥
ਪਿਰੀ ਵਿਸਾਣ ਨਾ ਕਰਣੁ ਜੇ ਮੂ ਮੱਥੇ ਭਾਗ ॥੧੩੮॥
੧੩੯
ਫ਼ਰੀਦਾ ਜਾਣਾ ਈ ਤਾਂ ਜਾਗ ਹੋਈ ਆ ਪਰਭਾਤ ॥
ਇਸ ਜਾਗਣ ਨੂੰ ਪਛਤਾਏਂਗਾ ਘਣਾ ਸੋਵੇਂਗਾ ਰਾਤ ॥੧੩੯॥
੧੪੦
ਫ਼ਰੀਦਾ ਜੇ ਮੈਂ ਪੁਛਾਂ ਹਸ ਕੇ, ਸੋ ਮੈਂ ਪੂਛਨ ਰੋਇ ॥
ਜਗ ਸਭੋਈ ਢੂੰਡਿਆਂ, ਡੁੱਖਾਂ ਬਾਝੁ ਨ ਕੋਇ ॥੧੪੦॥
੧੪੧
ਫ਼ਰੀਦਾ ਜਿਤ ਕਲੰਮਾ ਲਿਖਯਾ, ਜੇ ਮੈਂ ਹੋਵਾਂ ਪਾਸਿ ॥
ਕਰ ਮਿੰਨਤਿ ਕਰ ਜੋਦੜੇ, ਫਿਰੀ ਲਿਖਾਵਾਂ ਰਾਸਿ ॥੧੪੧॥
੧੪੨
ਫ਼ਰੀਦਾ ਜਿਤੁ ਮਨਿ ਬਿਰਹਾ ਉਪਜੈ ਤਿਤ ਤਨ ਕੈਸਾ ਮਾਸੁ ॥
ਇਤੁ ਤਨਿ ਇਹ ਵੀ ਬਹੁਤ ਹੈ ਹਾਂਡਾ ਚਾਗ ਅਰੁ ਮਾਸੁ ॥੧੪੨॥
੧੪੩
ਫ਼ਰੀਦਾ ਜਿਨੀ ਸਬਰ ਕਮਾਲ ਜਿ ਕਰ ਕਮਾਵਨ ਕਾਨੀਆ ॥
ਹੰਨੇ ਸੰਦੇ ਬਾਣ ਖਲਕ ਖਾਲੀ ਨ ਕਰੈ ॥੧੪੩॥
੧੪੪
ਫ਼ਰੀਦਾ ਜੇ ਜਾਣਾ ਦਰਵੇਸੀ ਡਾਖੜੀ ਤਾਂ ਚਲਾ ਦੁਨੀਆਂ ਭਤਿ ॥
ਬੰਨਿ ਉਠਾਈ ਪੋਟਲੀ ਹੁਣ ਵੰਝੇ ਕਿਥੈ ਘਤਿ ॥੧੪੪॥
੧੪੫
ਫ਼ਰੀਦਾ ਜੇ ਤੂੰ ਦਿਲ ਦਰਵੇਸੇ ਰਖ ਅਕੀਦਾ ਸਾਮਨਾ ॥
ਦਰਹੀਂ ਸੇਤੀ ਦੇਖ, ਮਥਾ ਮੋੜ ਨਾ ਕੰਡ ਦੇ ॥੧੪੫॥
੧੪੬
ਫ਼ਰੀਦਾ ਜੇ ਤੂੰ ਵੰਞੇ ਹਜੁ ਹਜ ਹਭੋ ਹੀ ਜੀਆ ਮੇਂ ॥
ਲਾਹਿ ਦਿਲੇ ਦੀ ਲਜ ਸੱਚਾ ਹਾਜੀ ਤਾਂ ਥੀਵੇਂ ॥੧੪੬॥
੧੪੭
ਫ਼ਰੀਦਾ ਜੇ ਦਾਹੜੀਆਂ ਕੁੜਾਈ ਸੋ ਸੰਤਾਨ(ਸ਼ੈਤਾਨ) ਭੁਚੈਨ ॥
ਅਹਿਰਣ ਤਲੇ ਵਦਾੜ ਜੋ ਦੋਜਕ ਖੜੇ ਧਰੀਐਨ ॥੧੪੭॥
੧੪੮
ਫ਼ਰੀਦਾ ਜੇਤੇ ਅਵਗੁਣ ਮੁਝ ਮੈਂ ਚੰਮੀ ਅੰਦਰ ਵਾਰ ॥
ਘਨੀ ਖੁਆਰੀ ਹੋ ਰਹੇ ਜੇ ਆਣਨ ਬਾਹਰਵਾਰ ॥੧੪੮॥
੧੪੯
ਫ਼ਰੀਦਾ ਜੇ ਦਰ ਲਗੇ ਨੇਹੁ, ਸੋ ਦਰ ਨਾਹੀਂ ਛਡਣਾ ॥
ਆਹਣ ਪਵਹਿ ਭਾਵੈਂ ਮੇਹੁ, ਸਿਰ ਹੀ ਉਪਰ ਝੱਲਣਾ ॥੧੪੯॥
੧੫੦
ਫ਼ਰੀਦਾ ਟੁਭੀ ਮਾਰਨ ਗਾਖੜੀ ਸੱਧਰਾਂ ਲੱਖ ਕਰੇਨਿ ॥
ਜਿਨਾਂ ਦਾ ਮਨ ਧੁਪਿਆ, ਸੇ ਮਾਣਕ ਲਭੇਨਿ ॥੧੫੦॥
੧੫੧
ਫ਼ਰੀਦਾ ਢੇਰੀ ਦਿਸੈ ਛਾਰ ਦੀ ਉਪਰਿ ਢਹਿਰਿਯਾਂ ॥
ਭੀ ਹੋਦੇ ਮਾਨਵੀਂ ਮਾਣਦੇ ਰਲਿਯਾਂ ॥੧੫੧॥
੧੫੨
ਫ਼ਰੀਦਾ ਤੱਤੇ ਠੰਡੇ ਵੰਵਸਨਿ, ਸਿਰ ਤਾਂਣ ਜੋ ਅਡਿ ॥
ਜੇ ਲੋੜਹਿੰ ਦੀਦਾਰ ਨੋ ਤਾਂ ਤਨ ਧਰ ਤਲ ਗਡਿ ॥੧੫੨॥
੧੫੩
ਫ਼ਰੀਦਾ ਤਨ ਹਰਿਆ ਮਨ ਫਟਿਆ, ਤਾਗਤਿ ਰਹੀ ਨ ਕਾਇ ॥
ਉਠ ਪਿਰੀ ਤਬੀਬ ਥੀਉ, ਕਾਰੀ ਦਾਰੂਏ ਲਾਇ ॥੧੫੩॥
੧੫੪
ਫ਼ਰੀਦਾ ਤਿਕਲ ਕਾਸਾ ਕਾਠ ਦਾ ਵਾਸਾ ਵਿਚ ਵਣਾ ॥
ਬਾਰੀ ਅੰਦਰ ਜਾਲਣਾ ਦਰਵੇਸ਼ਾ ਹਰਣਾ ॥੧੫੪॥
੧੫੫
ਫ਼ਰੀਦਾ ਤਿੰਨੇ ਟੋਲ ਕਰੇਨਿ ॥
ਮਿਠਾ ਬੋਲਣ ਨਿਵੁ ਚਲਣ ਹਥੋਂ ਭੀ ਕੁਛ ਦੇਨਿ ॥੧੫੫॥
੧੫੬
ਫ਼ਰੀਦਾ ਤੂੰ ਤੂੰ ਕਰੇਦੇ ਜੋ ਮੁਏ ਮੁਏ ਭੀ ਤੂ ਤੂ ਕਰਨ ॥
ਜਿਨੀ ਤੂੰ ਤੂੰ ਨ ਕੀਆ ਤਿਨੀ ਨ ਸੰਝਾਤੋ ਤਨ ॥
ਸਾਂਈਂ ਸੰਦੇ ਨਾਖਵੇ ਦਾਇਮ ਪਿਰੀ ਰਵੰਨਿ ॥
ਰੱਬ ਨ ਭੱਨੇ ਪੋਰੀਆਂ ਮੰਦੇ ਫ਼ਕੀਰਨ ॥੧੫੬॥
੧੫੭
ਫ਼ਰੀਦਾ ਦਰ ਭੀੜਾ ਘਰ ਸੰਕੜਾ ਗੋਰ ਨਿਬਾਹੂ ਨਿਤੁ ॥
ਦੇਖ ਫ਼ਰੀਦਾ ਜੋ ਥੀਆ ਸੋ ਕਲਿ ਚਲੇ ਮਿਤੁ ॥੧੫੭॥
੧੫੮
ਫ਼ਰੀਦਾ ਦਰਦ ਜਿਨ੍ਹਾਂ ਦੇ ਦਾਇਰੇ ਦੀ ਇਸ ਸੂਲ ਸਹੰਨਿ ॥
ਮੰਝੇ ਚੜ੍ਹਹਨਿ ਕਹਾ ਹਿਯਾਂ ਮੰਝੇ ਹੀ ਤਲਿਯੰਨਿ ॥੧੫੮॥
੧੫੯
ਫ਼ਰੀਦਾ ਦਰ ਵਰਸਾਈਆ ਕਾਨੀਆਂ ਰਬ ਨ ਘੜੀਏਨਿ ॥
ਲਗਣ ਤਿਨਾ ਮੁਨਾਫਕਾਂ ਜੋ ਨ ਕਦਰ ਜਣੇਨਿ ॥੧੫੯॥
੧੬੦
ਫ਼ਰੀਦਾ ਦਰਦ ਨ ਵੰਞਮਿ ਦਾਰੂ ਜਿ ਲੱਖ ਤਬੀਬ ਲਗੰਨਿ ॥
ਚੰਗੀ ਭਲੀ ਥੀ ਬਹਾਂ, ਜੋ ਮੂੰ ਪਿਰੀ ਮਿਲੰਨਿ ॥੧੬੦॥
੧੬੧
ਫ਼ਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ ॥
ਇਕ ਨ ਕੰਨੇ ਚਲੀਏ ਦਰਵੇਸ਼ੀਂ ਦੀ ਰੀਤ ॥੧੬੧॥
੧੬੨
ਫ਼ਰੀਦਾ ਦਾੜ੍ਹੀਆਂ ਲਖ ਵਤੰਨ ਹਭਿ ਨਾ ਹਿੱਕੇ ਜੇਹੀਆਂ ॥
ਇਕ ਦਰ ਲਖ ਲਹਿਨ ਹਿਕੁ ਕਖੋਂ ਕੰਨਉ ਹਉਲੀਆਂ ॥੧੬੨॥
੧੬੩
ਫ਼ਰੀਦਾ ਦੁਖ ਸੁਖੁ ਇਕੁ ਕਰਿ (ਨ) ਦਿਲ ਤੇ ਲਾਹਿ ਵਿਕਾਰੁ ॥
ਅਲਹੁ ਭਾਵੈ ਸੋ ਭਲਾ ਤਾਂ ਲਭੀ ਦਰਬਾਰ ॥੧੬੩॥
੧੬੪
ਫ਼ਰੀਦਾ ਦੁਨੀ ਦੇ ਲਾਲਚ ਲਗਿਆ ਮਿਹਨਤ ਭੁਲ ਗਈ ॥
ਜਾ ਸਿਰ ਆਈ ਆਪਣੇ ਤਾਂ ਸਭੋ ਵਿਸਰ ਗਈ ॥੧੬੪॥
੧੬੫
ਫ਼ਰੀਦਾ ਦੇਹ ਜਹਸਰਿ ਭਈ, ਨੈਣੀ ਵਹੈ ਸਰੇਸ ॥
ਸੈ ਕੋਹਾਂ ਮੰਜਾ ਭਇਆ ਅੰਙਣ ਥੀਆ ਬਿਦੇਸ਼ ॥੧੬੫॥
੧੬੬
ਫ਼ਰੀਦਾ ਦੇਖਿ ਜੁ ਸੱਜਣ ਅਹੁ ਗਏ ਚੜਿ ਚੰਦਨ ਕੀ ਨਾਉਂ ॥
ਮਨਿ ਪਛਤਾਵਾ ਰਹ ਗਇਆ, ਦਉੜਿ ਨ ਚੁੰਮੇ ਪਾਉਂ ॥੧੬੬॥
੧੬੭
ਫ਼ਰੀਦਾ ਦੇਖਿ ਜਿ ਸੱਜਣ ਆਹੁ ਗਏ, ਮੈਂਡਨਿ ਮੈਲਾ ਵੇਸੁ ॥
ਨਸੋ ਆਵਣੁ ਨ ਮਿਲਣ, ਵੰਞ ਲਥੇ ਵਹ ਦੇਸ ॥੧੬੭॥
੧੬੮
ਫ਼ਰੀਦਾ ਦਿਲ ਅੰਦਰ ਦਰਿਆਉ ਕੰਧੀ ਲਗਾ ਕੀ ਫਿਰੈਂ ॥
ਟੁਬੀ ਮਾਰ ਮੰਝਾਹੀ ਰੀਝੋਂ ਹੀ ਮਾਣਕ ਲਹੈਂ ॥੧੬੮॥
੧੬੯
ਫ਼ਰੀਦਾ ਦਿਲ ਦੀ ਤੋੜ ਤਕੱਬਰੀ ਮਨ ਦੀ ਲਾਹਿ ਭਰਾਂਦਿ ॥
ਦਰਵੇਸਾ ਕੂ ਲੋੜੀਐ ਰੁਖਾਂ ਦੀ ਜੀਰਾਂਦਿ ॥੧੬੯॥
੧੭੦
ਫ਼ਰੀਦਾ ਨਿਕੜੀ ਜੇਹੀਐ ਜੰਙੜੀਐ ਹਭੇ ਜਗ ਭਵਿਓਮ ॥
ਵਿਚ ਮਸੀਤੀ ਕੂਜੜਾ ਸਉ ਕੋਹਾ ਥੀਓਮ ॥੧੭੦॥
੧੭੧
ਫ਼ਰੀਦਾ ਨੇਹੁ ਤ ਲਬ ਕਿਹਾ ਲਬ ਤਾ ਕੂੜਾ ਨੇਹੁ ॥
ਕਿਚਰ ਤਾਂਈਂ ਰਖੀਐ ਤੁਟੇ ਝੂੰਬਰ ਮੇਹੁ ॥੧੭੧॥
੧੭੨
ਫ਼ਰੀਦਾ ਪਹੁ ਫੁਟੀ ਝਾਲੂ ਥੀਆਂ, ਹਭ ਵਿਹਾਣੀ ਰਾਤਿ ॥
ਐਥੇ ਅਮਲ ਕਰੇਂਦੀਏ, ਦੇਸੀ ਕਉਣ ਜਗਾਤਿ ॥੧੭੨॥
੧੭੩
ਫ਼ਰੀਦਾ ਪਾਉ ਪਸਾਰ ਕੇ ਅੱਠੇ ਪਹਿਰ ਹੀ ਸਉਂ ॥
ਲੇਖਾ ਕੋਈ ਨ ਪੁਛਈ, ਜੇ ਵਿਚਹੁੰ ਜਾਵੀ ਹਉਂ ॥੧੭੩॥
੧੭੪
ਫ਼ਰੀਦਾ ਪਿਤੀ ਵਿਸਾਰਣ ਬਿਆਰ ਵਣ ਕਬੁਧ ਚਵੈਨਿ ॥
ਕੰਚੰਨ ਰਾਸ ਵਿਸਾਰ ਕਰ ਮੁਠੀ ਧੂੜ ਭਰੇਨਿ ॥੧੭੪॥
੧੭੫
ਫ਼ਰੀਦਾ ਪੈਰੀ ਬੇੜਾ ਠੇਲ ਕੇ ਕੰਢੇ ਖੜਾ ਨ ਹੋਉ ॥
ਵਤਨ ਆਵਣ ਥੀਸੀਆ ਏਤ ਨ ਨਿੰਦੜੀ ਸੋਉ ॥੧੭੫॥
੧੭੬
ਫ਼ਰੀਦਾ ਪੈਰੀਂ ਕੰਡੇ ਪੰਧੜਾ, ਸੇਤੀ ਸੁਜਾਣਾ ॥
ਭੱਠ ਹਿੰਡੋਲਹਿ ਦਾ ਪੀਂਘਣਾ, ਸੇਤੀ ਅਜਾਣਾ ॥੧੭੬॥
੧੭੭
ਫ਼ਰੀਦਾ ਫਟੀਆ ਲਖ ਮਿਲਿਨਿ ਫਟੀ ਲਿਖੇ ਨ ਕਾਇ ॥
ਫਟੀ ਨੂੰ ਫਟੀ ਮਿਲੈ ਤਾਂ ਦੇਵੈ ਦਰ ਬਤਾਇ ॥੧੭੭॥
੧੭੮
ਫ਼ਰੀਦਾ ਬੇੜਾ ਜ਼ਰਜਰਾ, ਕੰਬਣ ਲਗਾ ਜੀਉ ॥
ਜੇ ਤੁਝ ਪਾਰ ਲੰਘਾਵਣਾ, ਤਾਂ ਆਪਿ ਮੁਹਾਣਾ ਥੀਉ ॥੧੭੮॥
੧੭੯
ਫ਼ਰੀਦਾ ਭੁਖ ਨ ਲਾਵਣ ਮੰਗਿਯਾ ਇਸ਼ਕ ਨ ਪੁਛੀ ਜਾਤਿ ॥
ਨੀਂਦ ਨ ਸਥਰ ਮੰਗਿਯਾ ਕਿਵੇਂ ਬਿਹਾਣੀ ਰਾਤਿ ॥੧੭੯॥
੧੮੦
ਫ਼ਰੀਦਾ ਮੰਝ ਦਰਵਾਜੇ ਵੈਹਿਦਿਆ ਡਿਠਮ ਮੈਂ ਢੜਿਆਲ ॥
ਗਲਹੁ ਜੰਜੀਰ ਨ ਉਤਰੇ ਚੋਟ ਸਹੇ ਕਪਾਲ ॥
ਬੇਗੁਨਾਹਾਂ ਏਹ ਮਾਰੀਐ ਗੁਨਾਹਾ ਦਾ ਕਿਆ ਹਾਲ ॥੧੮੦॥
੧੮੧
ਫ਼ਰੀਦਾ ਮੰਝਿ ਮੱਕਾ ਮੰਝਿ ਮਾੜੀਂਆ, ਮੰਝੇ ਹੀ ਮਿਹਰਾਬ ॥
ਮੰਝੇ ਹੀ ਕਾਬਾ ਥੀਆ ਕੈਦੇ ਕਰੀ ਨਿਵਾਜ਼ ॥੧੮੧॥
੧੮੨
ਫ਼ਰੀਦਾ ਮਲਕ ਦੀਯਾ ਅੱਖੀਂ ਗਦਿਯਾਂ ਬਿਜੂ ਲਵੈ ਚਮਕਾਰ ॥
ਤਿੰਨਾ ਕੋ ਨੀਦੜੀ ਕਯੂੰ ਪਵੇ ਜਿਨ੍ਹਾਂ ਮਲਕ ਜੇਹੇ ਜੰਦਾਰ ॥੧੮੨॥
੧੮੩
ਫ਼ਰੀਦਾ ਮਾਣਕ ਮੋਲ ਅਥਾਹੁ, ਕਦਰ ਕੀ ਜਾਣਹਿ ਸੀਸਗਰ ॥
ਇਕੇ ਤ ਗੂੜ੍ਹਾ ਸ਼ਾਹ, ਇਕੇ ਤਾਂ ਜਾਣਹਿ ਜਉਹਰੀ ॥੧੮੩॥
੧੮੪
ਫ਼ਰੀਦਾ ਮਿਠਾ ਬੋਲਣ ਨਿਵ ਚਲਣ ਹੈਥਹੁ ਭੀ ਕਛੁ ਦੇਨ ॥
ਰੱਬ ਤਿਨਾਂ ਦੀ ਬੁਕਲੀ ਜੰਗਲ ਕਿਉਂ ਢੂੰਢੇਨ ॥੧੮੪॥
੧੮੫
ਫ਼ਰੀਦਾ ਮ੍ਰਿਤ(ਮਿਤ੍ਰ) ਵਿਛੋੜਾ ਬ੍ਰਿਹ ਝਲ ਨ ਬੂਝੇ ਗਵਾਰ ॥
ਕਿਆ ਜਾਣਨਿ ਅਵਿਆਰਾ ਬੂਲਾ ਸੰਦੀ ਸਾਰ ॥੧੮੫॥
੧੮੬
ਫ਼ਰੀਦਾ ਮਿਰਸ਼ੀ ਅਤੇ ਆਸਕੀ ਬਾਲੀ ਮੀਝੁ ਨ ਹੋਇ ॥
ਜੇ ਜਨ ਰਤੇ ਰਬ ਸਯੂੰ ਤਿਨ ਤਨਿ ਰਤੁ ਨ ਕੋਇ ॥੧੮੬॥
੧੮੭
ਫ਼ਰੀਦਾ ਮੈਂ ਨੂੰ ਮੁੰਜ ਕਰਿ, ਨਿੱਕੀ ਕਰਿ ਕਰਿ ਕੁੱਟਿ ॥
ਭਰੇ ਖਜ਼ਾਨੇ ਰੱਬ ਦੇ ਜੋ ਭਾਵਹਿ ਸੋ ਲੁੱਟਿ ॥੧੮੭॥
੧੮੮
ਫ਼ਰੀਦਾ ਮੈਂ ਤਨ ਅਉਗਣ ਏਤੜੇ, ਜੇਤੇ ਧਰਤੀ ਕੱਖੁ ॥
ਤਉਂ ਜੇਹਾ ਮੈਂ ਨ ਲਹਾਂ, ਮੈਂ ਜੇਹੀਆਂ ਕਈ ਲੱਖ ॥੧੮੮॥
੧੮੯
ਫ਼ਰੀਦਾ ਰਾਤੀਂ ਅਤੇ ਡੇਹ ਵੰਞਨਿ ਵਿਦਾ ਕਰੇਦਿਆਂ ॥
ਇਹ ਭਿ ਕੂੜਾ ਨੇਹੁ, ਰਬ ਜਾਗਹਿ ਤੂੰ ਪੈ ਸਵਹਿੰ ॥੧੮੯॥
੧੯੦
ਫ਼ਰੀਦਾ ਰਾਤੀ ਸੋਵਹਿ ਖੱਟ, ਡੀਹੇ ਪਿਟਹਿੰ ਪੇਟ ਕੂੰ ॥
ਜਾ ਤਉਂ ਖੱਟਣ ਵੇਲ, ਤਡਾਹੀਂ ਤੇ ਸਉਂ ਰਹਿਆ ॥੧੯੦॥
੧੯੧
ਫ਼ਰੀਦਾ ਰਾਤੀ ਚਾਰ ਪਹਿਰ ਤੂ ਸੁਤਾ ਕੂੰ ਜਾਗ ॥
ਘਣਾ ਸੋਵਸੀ ਗੋਰ ਮਹਿ ਲਹਿਸੀਆ ਇਹੁ ਵਿਰਾਗੁ ॥੧੯੧॥
੧੯੨
ਫ਼ਰੀਦਾ ਰੋਟੀ ਤੇਰੀ ਕਾਠ ਕੀ ਲਾਵਣ ਤੈਡੀ ਭੁੱਖ ॥
ਜੋ ਖਾਵਸਨਿ ਚੋਪੜੀ ਘਣੇ ਲਹਿਸਨਿ ਡੁਖ ॥੧੯੨॥
੧੯੩
ਫ਼ਰੀਦਾ ਹੋਵਣ ਜਲਣ ਨਿਵਾਰ, ਨ ਕਰਿ ਅਖੀਂ ਗਾਢੀਯਾਂ ॥
ਲੰਮੀ ਨਦਰਿ ਨਿਹਾਲ, ਸਭੋ ਜਗ ਹੀ ਵਾਂਢੜਾ ॥੧੯੩॥
੧੯੪
ਫ਼ਰੀਦਾ ਲਹਿਰੀ ਸਾਇਰ ਸੰਦੀਆਂ, ਭੀ ਸੋ ਹੰਸ ਤਰੈਨਿ ॥
ਕਿਆ ਤਰੇਨਿ ਬਗਬਪੁੜੇ ਜਿ ਪਹਿਲੀ ਲਹਰ ਡੁਬੰਨਿ(ਡੁਬੈਨਿ) ॥੧੯੪॥
੧੯੫
ਫ਼ਰੀਦਾ ਵਡੀ ਇਹ ਬਹਾਦੁਰੀ, ਕਰਿ ਕੂਗੰਗ ਕੋਤਿਆਸੁ ॥
ਦਰਗਾਹ ਥੀਵੀ ਮੁਖਿ ਉਜਲਾ ਕੋਇ ਨ ਲਗੀ ਦਾਗ ॥੧੯੫॥
੧੯੬
ਫ਼ਰੀਦਾ ਵਡ ਵੇਰ ਨਾ ਜਾਗਿਓ ਜੀਵੰਦਾ ਮੁਇਓਇ ॥
ਜੇ ਤੈ ਰਬ ਵਿਸਾਰਿਆ ਤੂੰ ਰਬ ਨਾ ਵਿਸਾਰਓਇ ॥੧੯੬॥
੧੯੭
ਫ਼ਰੀਦਾ ਵਿਛੋੜਾ ਬੁਰਿਆਰੁ ਜਿਤਿ ਵਿਛੜੇ ਜਗ ਦੁਬਲਾ ॥
ਤੇ ਮਾਹਣੁ ਹੈਸਿਆਰ ਵਿਛੁੜਿ ਕੇ ਮੋਟੇ ਥੀਵਣ ॥੧੯੭॥
੧੯੮
ਬਾਜੇ ਬੱਜੇ ਮਉਤ ਦੇ ਸਗਲ ਜਹਾਨ ਸੁਣੇ ॥
ਪੀਰ ਪਿਕੰਬਰ ਅਉਲੀਏ ਸੇ ਭੀ ਮਉਤ ਚੁਣੇ ॥
ਖਾਕਾਂ ਵਿਚ ਘੜੀਸਨੀ, ਪਾਣੀ ਪੀਣ ਪੁਣੈ ॥
ਲਿਖੀ ਮੁਹਲਤਿ ਚਲਣਾ, ਫ਼ਰੀਦਾ ਜਿਉਂ ਜਿਉਂ ਪਏ ਗੁਣੈ ॥੧੯੮॥
੧੯੯
ਬਾਜੇ ਬਜੇ ਮੌਤਿ ਦੇ ਚੜਯਾ ਮਲਕਅੁਲ ਮੌਤੁ ॥
ਘਿਨਣ ਵਾਹੀਂ ਜਯੰਦੁੜੀ ਢਾਹਣ ਵਾਹੇਂ ਕੋਟ ॥੧੯੯॥
੨੦੦
ਬਿਨਾ ਗੁਰ ਨਿਸ ਦਿਨ ਫਿਰਾਂ ਨੀ ਮਾਏ, ਪਿਰ ਕੇ ਹਾਵੇ ॥
ਅਉਗਣਿਆਰੀ ਨੂੰ ਕਿਉਂ ਕਰ ਕੰਤ ਵਸਾਵੇ ॥੨੦੦॥
੨੦੧
ਬੁਢਾ ਥੀਆ ਸੇਖ ਫ਼ਰੀਦਾ ਕੰਬਣ ਲਗੇ ਟਾਲ ॥
ਟਿੰਡੜੀਆਂ ਜਲ ਲਾਣੀਆਂ ਤੁਰਣ ਲੱਗੀ ਮਾਲ੍ਹ ॥੨੦੧॥
੨੦੨
ਭੰਨੀ ਘੜੀ ਸੁਵੰਨਵੀ ਟੁਟੀ ਨਾਗਰ ਲੱਜ ॥
ਅਜਰਾਈਲ ਫਰੇਸਤਾ ਕੈ ਘਰਿ ਨਾਠੀ ਅੱਜ ॥
ਘਿੰਨਣ ਆਇਆ ਜਿੰਦ ਕੂ ਇਕਾ ਕਰੇਸੀ ਪਜ ॥੨੦੨॥
੨੦੩
ਮੁਹੰਮਦ ਚਲੇ ਦਸਵਾਰੀ ਅੱਵਲ ਪੰਚਾ ਬੰਦ ॥
ਸਾਂਪ ਚੋਰ ਬਾਘ ਭੇੜੀਆ ਚਾਰੋ ਰਸਤੇ ਬੰਦ ॥੨੦੩॥
੨੦੪
ਮੰਝਿ ਮਕਾ ਮੰਝਿ ਮੈਂ ਤਿਯਾਂ ਮੰਝੇ ਹੀ ਫਿਰਿਯਾਦ ॥
ਨਯਾਵ ਮੰਝਾਊ ਨਿਕਲੇ ਮੰਝੇ ਪਾਵਨਿਜ ਦਾਦਿ ॥੨੦੪॥
੨੦੫
ਮੁਲਾ ਅਕੇ ਤਾਂ ਲੋੜਿ ਮੁਕਦਮੀ ਅਕੇ ਤਾਂ ਅਲਹੁ ਲੋੜਿ ॥
ਡੂ ਬੇੜੀ ਨਾ ਲਤ ਧਰਿ ਮਤ ਵੰਞੇਂ ਵਖਰ ਬੋੜਿ ॥੨੦੫॥
੨੦੬
ਮੂਸਾ ਨਠਾ ਮੌਤ ਤੋਂ ਢੰਡੇ ਕਾਏ ਗਲੀ ।
ਚਾਰੇ ਕੂੰਟਾਂ ਢੂੰਡੀਆਂ ਅੱਗੇ ਮੌਤ ਖਲੀ ॥੨੦੬॥
੨੦੭
ਯਹ ਤਨ ਰਤਾ ਵੇਖਿ ਕਰਿ ਤਿਲਯੁਰ ਠੁੰਗ ਨ ਮਾਰ ॥
ਜੋ ਰਤੇ ਰਬ ਆਪਣੇ ਤਿਨ ਤਨਿ ਰਤੁ ਨ ਭਾਲਿ ॥੨੦੭॥
੨੦੮
ਲਖ ਕਰੋੜੀ ਖਟਿ ਕੇ ਬੰਦਾ ਜਾਈ ਨਿ ਨੰਗੁ ॥
ਫ਼ਰੀਦਾ ਜਿੰਦੁੜੀ ਨ ਛਡਦਾ ਅਜਰਾਈਲੁ ਮਲੰਗ ॥੨੦੮॥
੨੦੯
ਵੈਈ ਵਗਿ ਵੁਹੀ ਵਾਲਿ ਪਵੀ ਹੂ ਨ ਥੀਐ ॥
ਸਕੁਰ ਕਰਿ ਸਮ ਤੁਧੁ ਉਧਾਰ ਥੀਵੈ ॥੨੦੯॥
੨੧੦
ਫ਼ਰੀਦਾ ਜਾਂ ਜਾਂ ਜੀਵੇ ਦੁਨੀ ਤੇ ਤਾਂ ਤਾਂ ਫਿਰੋ ਅਲਖ ॥
ਦਰਗਹ ਸਚਾ ਤਾਂ ਥੀਵੇ ਜਾਂ ਖਫਨ ਮੂਲ ਨ ਰਖ ॥੨੧੦॥